Wednesday, August 05, 2020 ePaper Magazine

ਦੇਸ਼

ਪੁੰਛ 'ਚ ਪਾਕਿਸਤਾਨ ਨੇ ਮੁੜ ਕੀਤੀ ਸੀਜਫਾਇਰ ਦੀ ਉਲੰਘਣਾ, ਇੱਕ ਜਵਾਨ ਸ਼ਹੀਦ

August 01, 2020 04:18 PM

ਪੁੰਛ, 01 ਅਗਸਤ (ਏਜੰਸੀ) : ਪਾਕਿਸਤਾਨੀ ਫੌਜ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਹੀ ਹੈ। ਹਰ ਦਿਨ ਜੰਮੂ-ਕਸ਼ਮੀਰ ਦੀ ਕੰਟਰੋਲ ਲਾਈਨ ਅਤੇ ਅੰਤਰਰਾਸ਼ਟਰੀ ਸਰਹੱਦ ਤੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ ਜਾ ਰਹੀ ਹੈ। ਇਸੇ ਤਰਜ ਤੇ  ਸ਼ੁੱਕਰਵਾਰ ਦੇਰ ਰਾਤ ਤੋਂ ਬਾਅਦ ਜੰਗਬੰਦੀ ਦੀ ਉਲੰਘਣਾ ਕਰਦਿਆਂ ਪੁੰਛ ਜ਼ਿਲੇ ਦੇ ਕਸਬਾ-ਕਿਰਨੀ ਅਤੇ ਬਾਲਾਕੋਟ ਸੈਕਟਰਾਂ ਵਿਚ ਪਾਕਿ ਸੈਨਾ ਨੇ ਭਾਰੀ ਗੋਲੀਬਾਰੀ ਕੀਤੀ, ਜਿਸ ਵਿਚ ਭਾਰਤੀ ਸੈਨਿਕ ਰੋਹਨ ਕੁਮਾਰ ਸ਼ਹੀਦ ਹੋ ਗਿਆ ਹੈ। ਭਾਰਤੀ ਸੈਨਿਕਾਂ ਨੇ ਵੀ ਪਾਕਿਸਤਾਨ ਦੇ ਇਸ ਘਿਨਾਉਣੇ ਕੰਮ ਦਾ ਢੁਕਵਾਂ ਜਵਾਬ ਦਿੱਤਾ।

ਪੁੰਛ ਜ਼ਿਲ੍ਹੇ ਦੇ ਬਾਲਾਕੋਟ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਕਸਬਿਆਂ ਅਤੇ ਪਿੰਡਾਂ ਵਿੱਚ ਸ਼ੁੱਕਰਵਾਰ ਦੇਰ ਰਾਤ ਪਾਕਿ ਫੌਜ ਨੇ ਫਾਇਰਿੰਗ ਕੀਤੀ। ਇਸ ਦੌਰਾਨ, ਪਾਕਿਸਤਾਨੀ ਸੈਨਾ ਨੇ ਸੈਕਟਰ ਵਿੱਚ ਸਥਿਤ ਭਾਰਤੀ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਮੋਰਟਾਰ ਸ਼ੈਲ ਗੋਲੇ ਵੀ ਚਲਾਏ। ਇਸ ਗੋਲੀਬਾਰੀ ਵਿਚ ਭਾਰਤੀ ਸੈਨਿਕ ਰੋਹਨ ਕੁਮਾਰ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਜਵਾਨ ਦੀ ਮੌਤ ਹੋ ਗਈ। ਭਾਰਤੀ ਜਵਾਨਾਂ ਨੇ ਵੀ ਪਾਕਿਸਤਾਨੀ ਗੋਲਾਬਾਰੀ ਦਾ ਢੁਕਵਾਂ ਜਵਾਬ ਦਿੱਤਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ