Wednesday, August 05, 2020 ePaper Magazine
BREAKING NEWS
ਫਿਰੋਜ਼ਪੁਰ 'ਚ 20 ‘ਤੇ ਮੁਕਤਸਰ ਸਾਹਿਬ ਤੋਂ 12 ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀਵੱਖ ਵੱਖ ਨਜ਼ਾਇਜ਼ ਸ਼ਰਾਬ ਦੀਆਂ 54 ਪੇਟੀਆਂ ਸਣੇ ਮੁਲਜ਼ਮ ਗ੍ਰਿਫਤਾਰਨਵਾਂਸ਼ਹਿਰ ਡੀਸੀ ਨੇ ਪਰਾਲੀ ਵਾਲੀਆਂ ਮਸ਼ੀਨਾਂ ਸਬਸਿਡੀ 'ਤੇ ਲੈਣ ਲਈ ਕਿਸਾਨਾਂ ਤੋਂ ਅਰਜ਼ੀਆਂ ਮੰਗੀਆਂਸ਼ਹਿਰ ਸੰਗਰੂਰ ਦੇ ਵਿਕਾਸ ਲਈ 9 ਕਰੋੜ ਰੁਪਏ ਤੋਂ ਵਧੇਰੇ ਦੇ ਕੰਮ ਪ੍ਰਵਾਨਜਲੰਧਰ 'ਚ ਚੜ੍ਹਦੀ ਸਵੇਰ ਕੋਰੋਨਾ ਕਾਰਨ ਤਿੰਨ ਮਰੀਜ਼ਾਂ ਦੀ ਗਈ ਜਾਨ, 53 ਮਿਲੇ ਨਵੇਂ ਕੇਸ40 ਸਾਲਾ ਨੌਜਵਾਨ ਦੀ ਖੇਤਾਂ 'ਚ ਮਿਲੀ ਲਾਸ਼, ਹੱਤਿਆ ਦਾ ਸ਼ੱਕਸੰਗਰੂਰ 'ਚ ਕੋਰੋਨਾ ਕਾਰਨ 31ਵੀਂ ਮੌਤ, 66 ਸਾਲਾ ਮਹਿਲਾ ਨੇ ਤੋੜਿਆ ਦਮਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 19 ਲੱਖ ਦੇ ਪਾਰਸੁਪਰੀਮ ਕੋਰਟ ਨੇ ਮੁੰਬਈ ਪੁਲਿਸ ਕੋਲੋਂ ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ਦੀ ਮੰਗੀ ਜਾਂਚ ਰਿਪੋਰਟਦਿੱਲੀ 'ਚ ਕੋਰੋਨਾ ਦੇ 674 ਨਵੇਂ ਮਾਮਲੇ, 12 ਦੀ ਮੌਤ

ਮਨੋਰੰਜਨ

ਸੁਸ਼ਾਂਤ ਦੀ ਭੈਣ ਨੇ ਪੀਐਮ ਮੋਦੀ ਕੋਲ ਲਗਾਈ ਨਿਆਂ ਦੀ ਗੁਹਾਰ, ਕਿਹਾ : ਤੁਸੀਂ ਸੱਚ ਦੇ ਨਾਲ ਖੜੇ ਹੁੰਦੇ ਹੋ

August 01, 2020 04:32 PM

ਏਜੰਸੀ

ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਕ ਪੋਸਟ ਦੇ ਜ਼ਰੀਏ ਇਨਸਾਫ਼ ਦੀ ਮੰਗ ਕੀਤੀ ਹੈ।

ਪ੍ਰਧਾਨ ਮੰਤਰੀ ਮੋਦੀ ਨੂੰ ਸੰਬੋਧਨ ਕਰਦਿਆਂ ਸ਼ਵੇਤਾ ਕੀਰਤੀ ਸਿੰਘ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ' ਡੀਅਰ ਸਰ, ਮੇਰਾ ਦਿਲ ਕਹਿੰਦਾ ਹੈ ਕਿ ਤੁਸੀਂ ਸੱਚ ਲਈ ਅਤੇ ਸੱਚ ਨਾਲ ਖੜੇ ਹੁੰਦੇ ਹੋ। ਅਸੀਂ ਇਕ ਬਹੁਤ ਹੀ ਸਧਾਰਣ ਪਰਿਵਾਰ ਵਿਚੋਂ ਹਾਂ। ਮੇਰਾ ਭਰਾ ਜਦੋਂ  ਬਾਲੀਵੁੱਡ ਵਿੱਚ ਸੀ ਤਾਂ ਉਸ ਦਾ ਕੋਈ ਗੌਡਫਾਦਰ ਨਹੀਂ ਅਤੇ ਨਾ ਹੀ ਸਾਡੇ ਕੋਲ ਕੋਈ ਹੈ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਇਸ ਮਾਮਲੇ ਨੂੰ ਤੁਰੰਤ ਵੇਖਣ ਅਤੇ ਧਿਆਨ ਰੱਖਿਆ ਜਾਵਾ ਕਿ ਹਰ ਚੀਜ਼ ਸਹੀ ਢੰਗ ਨਾਲ ਹੋਵੇ। ਅਤੇ ਕਿਸੇ ਸਬੂਤ ਨਾਲ ਕੋਈ ਛੇੜਛਾੜ ਨਾ ਹੋਵੇ, ਨਿਆਂ ਦੀ ਉਮੀਦ ਵਿਚ। '

ਇਸ ਤੋਂ ਇਲਾਵਾ ਸ਼ਵੇਤਾ ਨੇ ਟਵਿਟਰ 'ਤੇ ਪ੍ਰਧਾਨ ਮੰਤਰੀ ਨੂੰ ਟੈਗ ਕਰਦੇ ਹੋਏ ਕਿਹਾ,' ਮੈਂ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਹਾਂ ਅਤੇ ਮੈਂ ਪੂਰੇ ਮਾਮਲੇ ਦੀ ਤੁਰੰਤ ਜਾਂਚ ਦੀ ਬੇਨਤੀ ਕਰਦੀ ਹਾਂ। ਅਸੀਂ ਨਿਆਂ ਪ੍ਰਣਾਲੀ ਵਿਚ ਵਿਸ਼ਵਾਸ ਰੱਖਦੇ ਹਾਂ ਅਤੇ ਕਿਸੇ ਵੀ ਕੀਮਤ 'ਤੇ ਇਨਸਾਫ ਦੀ ਉਮੀਦ ਕਰਦੇ ਹਾਂ.#JusticeForSushant #SatyamevaJayat'

ਸੁਸ਼ਾਂਤ ਦੀ ਮੌਤ ਤੋਂ ਬਾਅਦ ਸ਼ਵੇਤਾ ਸੋਸ਼ਲ ਮੀਡੀਆ 'ਤੇ ਲਗਾਤਾਰ ਮੁਹਿੰਮ ਚਲਾ ਰਹੀ ਹੈ। ਉਹ ਆਪਣੇ ਭਰਾ ਨਾਲ ਜੁੜੀਆਂ ਕਈ ਯਾਦਾਂ ਵੀ ਸਾਂਝਾ ਕਰ ਰਹੀ ਹੈ। ਇਸ ਤੋਂ ਪਹਿਲਾਂ ਸ਼ਵੇਤਾ ਨੇ ਇਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿਚ ਚਿੱਟਾ ਬੋਰਡ ਦਿਖਾਇਆ ਗਿਆ ਸੀ। ਸੁਸ਼ਾਂਤ 29 ਜੂਨ ਤੋਂ ਆਪਣਾ ਦਿਨ ਕਿਸ ਤਰ੍ਹਾਂ ਸ਼ੁਰੂ ਕਰਨ ਜਾ ਰਿਹਾ ਸੀ, ਦੀ ਪੂਰੀ ਯੋਜਨਾ ਬੋਰਡ 'ਤੇ ਲਿਖੀ ਹੋਈ ਸੀ।

ਸੁਸ਼ਾਂਤ ਸਿੰਘ ਰਾਜਪੂਤ ਨੇ 29 ਜੂਨ ਤੋਂ ਆਪਣੀ ਰੁਟੀਨ ਬਾਰੇ ਲਿਖਿਆ ਸੀ ਕਿ ਉਹ ਸਵੇਰੇ ਤੜਕੇ ਉੱਠ ਕੇ ਆਪਣਾ ਬਿਸਤਰਾ ਬਣਾਉਣਾ, ਕੰਟੇਂਟ ਵਾਲੀਆਂ ਫਿਲਮਾਂ ਅਤੇ ਲੜੀਵਾਰਾਂ ਦੇਖਣ, ਗਿਟਾਰ ਸਿੱਖਣਾ, ਵਰਕਆਊਟ ਕਰਨਾ, ਮੇਡੀਟੇਸਨ ਕਰਨਾ, ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖਣਾ, ਯਾਦ ਕਰੋ, ਅਭਿਆਸ ਕਰੋ ਅਤੇ ਮੁੜ ਤੋਂ ਦੁਹਰਾਓ। ' ਸ਼ਵੇਤਾ ਸਿੰਘ ਕੀਰਤੀ ਨੇ ਇਸ ਫੋਟੋ ਨੂੰ ਸਾਂਝਾ ਕਰਦਿਆਂ ਲਿਖਿਆ, 'ਭਾਈ ਦਾ ਚਿੱਟਾ ਬੋਰਡ, ਜਿਥੇ ਉਹ 29 ਜੂਨ ਤੋਂ ਆਪਣੀ ਵਰਕਆਊਟ ਅਤੇ ਮੈਡੀਟੇਸ਼ਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਸੀ। ਤਾਂ ਉਹ ਪਹਿਲਾਂ ਤੋਂ ਹੀ ਅੱਗੇ ਦੀ ਯੋਜਨਾ ਬਣਾ ਰਿਹਾ ਸੀ। '

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਮਨੋਰੰਜਨ ਖ਼ਬਰਾਂ

ਕੋਰੋਨਾ ਨਾਲ ਜੰਗ ਜਿੱਤਣ ਤੋਂ ਬਾਅਦ ਬਿੱਗ ਬੀ ਨੂੰ ਅਮੂਲ ਨੇ ਖਾਸ ਅੰਦਾਜ 'ਚ ਦਿੱਤੀ ਵਧਾਈ

ਬਿਹਾਰ ਅਤੇ ਮੁੰਬਈ ਪੁਲਿਸ ਦੀ ਖਿੱਚੋਤਾਨ ਵਿਚਾਲੇ ਕਿੱਥੇ ਗਾਇਬ ਹੋ ਗਈ ਰੀਆ ਚਕਰਵਰਤੀ ?

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਸੀਬੀਆਈ ਜਾਂਚ ਦੀ ਸਿਫਾਰਿਸ਼

ਸਾਹਮਣੇ ਆਏ ਸੁਸ਼ਾਂਤ ਦੇ ਫਲੈਟਮੇਟ ਸੈਮੂਅਲ, ਸਿਧਾਰਥ ਅਤੇ ਰੀਆ ਬਾਰੇ ਕੀਤਾ ਇਹ ਖੁਲਾਸਾ

ਸੁਸ਼ਾਂਤ ਮਾਮਲੇ 'ਚ ਮੁੰਬਈ ਪੁਲਿਸ ਦੀ ਲਾਪ੍ਰਵਾਹੀ, ਅਣਜਾਣੇ 'ਚ ਦਿਸ਼ਾ ਨਾਲ ਜੁੜੀ ਫਾਈਲ ਫੋਲਡਰ ਹੋਇਆ ਡਿਲੀਟ

ਸੁਸ਼ਾਂਤ ਦੇ ਸੀਏ ਨੇ ਬੈਂਕ ਖਾਤਿਆਂ ਦੀ ਦਿੱਤੀ ਜਾਣਕਾਰੀ, ਕਿਹਾ : ਉਨ੍ਹਾਂ ਦੀ ਆਮਦਨ ਇੱਕ ਸਾਲ ਤੋਂ ਘੱਟ ਗਈ ਸੀ

ਸੁਸ਼ਾਂਤ ਸਿੰਘ ਰਾਜਪੂਤ ਮਾਮਲਾ : ਪਟਨਾ ਹਾਈਕੋਰਟ 'ਚ ਪਟੀਸ਼ਨ ਦਾਇਰ ਕਰ ਸੀਬੀਆਈ ਨੂੰ ਜਾਂਚ ਸੌਂਪਨ ਦੀ ਮੰਗ

ਸ਼ੁਸ਼ਾਂਤ ਦੇ ਪਿਤਾ ਦਾ ਵੱਡਾ ਇਲਜ਼ਾਮ, ਰੀਆ ਚੱਕਰਵਰਤੀ ਨੇ ਖ਼ਾਤੇ 'ਚੋਂ ਕੱਢੇ 17 ਕਰੋੜ

ਅਣਜਾਨ ਸ਼ਖਸ ਨੇ ਅਮਿਤਾਭ ਬੱਚਨ ਲਈ ਕਿਹਾ : ਤੁਸੀਂ ਕੋਵਿਡ ਨਾਲ ਮਰ ਜਾਓ, ਬਿਗ ਬੀ ਨੇ ਇੰਝ ਕੱਢਿਆ ਗੁੱਸਾ

ਸੁਸ਼ਾਂਤ ਖੁਦਕੁਸ਼ੀ ਮਾਮਲਾ : ਧਰਮਾ ਪ੍ਰੋਡੇਕਸ਼ਨ ਦੇ ਸੀਈਓ ਅਪੂਰਵ ਮੇਹਤਾ ਤੋਂ ਪੁੱਛਗਿੱਛ, ਕਰਣ ਜੌਹਰ ਦਾ ਵੀ ਦਰਜ ਹੋਵੇਗਾ ਬਿਆਨ