Wednesday, August 05, 2020 ePaper Magazine

ਕਾਰੋਬਾਰ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਨਹੀਂ ਹੋਇਆ ਕੋਈ ਬਦਲਾਅ

August 01, 2020 04:46 PM

ਨਵੀਂ ਦਿੱਲੀ, 01 ਅਗਸਤ (ਏਜੰਸੀ) : ਇੱਕ ਵਾਰ ਫਿਰ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਹੈ। ਦਿੱਲੀ, ਮੁੰਬਈ ਅਤੇ ਚੇਨਈ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪਹਿਲਾਂ ਦੀ ਤਰ੍ਹਾਂ ਸਥਿਰ ਹਨ। ਕੋਲਕਾਤਾ ਵਿਚ ਡੀਜ਼ਲ ਦੀਆਂ ਕੀਮਤਾਂ ਵਿਚ ਮਾਮੂਲੀ ਵਾਧਾ ਹੋਇਆ ਹੈ।

ਕੋਲਕਾਤਾ ਵਿਚ ਡੀਜ਼ਲ ਇਕ ਪੈਸੇ ਪ੍ਰਤੀ ਲੀਟਰ ਮਹਿੰਗਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਕੋਲਕਾਤਾ ਵਿਚ ਇਕ ਲੀਟਰ ਡੀਜ਼ਲ ਦੀ ਕੀਮਤ ਵਧਾ ਕੇ 77.06 ਰੁਪਏ ਹੋ ਗਈ ਹੈ। ਜਦਕਿ ਪੈਟਰੋਲ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਅੱਜ ਇਕ ਲੀਟਰ ਪੈਟਰੋਲ 82.05 ਰੁਪਏ ਵਿਚ ਵਿਕ ਰਿਹਾ ਹੈ।

ਦਿੱਲੀ ਵਿਚ ਪੈਟਰੋਲ ਦੀ ਕੀਮਤ 80.43 ਰੁਪਏ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 73.56 ਰੁਪਏ ਪ੍ਰਤੀ ਲੀਟਰ ਹੈ। ਆਈਓਸੀਐਲ ਦੀ ਵੈੱਬਸਾਈਟ ਦੇ ਅਨੁਸਾਰ ਮੁੰਬਈ ਅਤੇ ਚੇਨਈ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ ਕ੍ਰਮਵਾਰ 87.99 ਰੁਪਏ ਅਤੇ 83.63 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਇਨ੍ਹਾਂ ਮਹਾਂਨਗਰਾਂ ਵਿਚ ਇਸਦੀ ਕੀਮਤ ਕ੍ਰਮਵਾਰ 80.11 ਰੁਪਏ ਅਤੇ 78.86 ਰੁਪਏ ਹੈ।

ਸਿਰਫ ਕੋਲਕਾਤਾ ਹੀ ਨਹੀਂ, ਅੱਜ, ਕਈ ਹੋਰ ਸ਼ਹਿਰਾਂ ਵਿੱਚ ਵੀ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਵੇਖਿਆ ਗਿਆ ਹੈ। ਨੋਇਡਾ ਵਿਚ ਪੈਟਰੋਲ ਜਿਥੇ 6 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਤਾਂ ਡੀਜ਼ਲ 4 ਪੈਸੇ। ਰਾਂਚੀ ਵਿੱਚ ਸਿਰਫ ਪੈਟਰੋਲ 1 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਬੰਗਲੁਰੂ ਵਿੱਚ ਪੈਟਰੋਲ 7 ਪੈਸੇ ਮਹਿੰਗਾ ਹੋ ਗਿਆ ਹੈ। ਚੰਡੀਗੜ੍ਹ ਵਿੱਚ ਦੋਵੇਂ ਈਂਧਨ 3-3 ਪੈਸੇ ਮਹਿੰਗੇ ਹੋਏ, ਲਖਨਊ ਵਿੱਚ ਪੈਟਰੋਲ 6 ਪੈਸੇ ਅਤੇ ਡੀਜ਼ਲ 1 ਪੈਸੇ ਮਹਿੰਗਾ ਹੋਇਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਕਾਰੋਬਾਰ ਖ਼ਬਰਾਂ

ਜੁਲਾਈ 2020 ਦੌਰਾਨ ਪੰਜਾਬ ਨੂੰ ਕੁੱਲ 1103.31 ਕਰੋੜ ਦਾ ਜੀਐਸਟੀ ਮਾਲੀਆ ਹਾਸਲ ਹੋਇਆ

ਐਚਡੀਐਫਸੀ ਬੈਂਕ ਦੇ ਨਵੇਂ ਸੀਈਓ ਹੋਣਗੇ ਸ਼ਸ਼ੀਧਰ ਜਗਦੀਸ਼ਨ

ਸਪਾਈਸਜੇੱਟ ਅਗਲੇ ਮਹੀਨੇ ਦਿੱਲੀ ਤੋਂ ਸਿੱਧੇ ਲੰਡਨ ਲਈ ਭਰੇਗੀ ਉਡਾਣ

ਐਮ.ਐਸ.ਐਮ.ਈ. ਕ੍ਰੈ਼ਡਿਟ ਸਕੀਮ ਦੇ ਤਹਿਤ ਵਕੀਲ, ਡਾਕਟਰ, ਸੀਏ ਨੂੰ ਵੀ ਲੋਨ ਦਾ ਫ਼ਾਇਦਾ, ਸਰਕਾਰ ਦਾ ਐਲਾਨ

ਅਗਸਤ ਦੇ ਪਹਿਲੇ ਦਿਨ ਆਮ ਆਦਮੀ ਨੂੰ ਰਾਹਤ, ਨਹੀਂ ਵਧੇ ਰਸੋਈ ਗੈਸ ਦੇ ਭਾਅ

ਸ਼ੁਰੂਆਤੀ ਕਾਰੋਬਾਰ 'ਚ ਭਾਰਤੀ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ 10 ਪੈਸੇ ਮਜਬੂਤ

ਪੂਰੀ ਦੁਨੀਆ 'ਚ ਗੂਗਲ ਦੇ ਮੁਲਾਜ਼ਮ ਜੂਨ - 2021 ਤੱਕ ਕਰਨਗੇ ਘਰੋਂ ਕੰਮ, ਸੀਈਓ ਨੇ ਕੀਤਾ ਈਮੇਲ

'ਮੋਰੇਟੋਰੀਅਮ ਦਾ ਹੋ ਰਿਹਾ ਗਲਤ ਇਸਤੇਮਾਲ, ਨਾ ਵਧਾਈ ਜਾਵੇ ਹੋਰ ਮਿਆਦ'

ਸਿਰਫ਼ ਦੋ ਦਿਨਾਂ 'ਚ 1500 ਰੁਪਏ ਮਹਿੰਗਾ ਹੋਇਆ ਸੋਨਾ, ਚਾਂਦੀ ਦੀ ਕੀਮਤ 6000 ਰੁਪਏ ਤੱਕ ਵੱਧੀ

ਹੋਰ ਘੱਟ ਹੋ ਸਕਦਾ ਹੈ ਰੇਪੋ ਰੇਟ, 4 ਅਗਸਤ ਤੋਂ ਸ਼ੁਰੂ ਹੋਵੇਗੀ ਆਰਬੀਆਈ ਦੀ ਬੈਠਕ