Wednesday, August 05, 2020 ePaper Magazine

ਦੇਸ਼

ਵਿਸਾਖਾਪਟਨਮ : ਕਰੇਨ ਹਾਦਸੇ 'ਚ 11 ਮਜ਼ਦੂਰਾਂ ਦੀ ਦਰਦਨਾਕ ਮੌਤ

August 01, 2020 07:20 PM

ਏਜੰਸੀਆਂ
ਵਿਸਾਖਾਪਟਨਮ/1 ਅਗਸਤ : ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਹਿੰਦੁਸਤਾਨ ਸ਼ਿਪਯਾਰਡ ਲਿਮਟਿਡ 'ਚ ਸ਼ਨੀਵਾਰ ਨੂੰ ਇੱਕ ਜੇ.ਟੀ ਕਰੇਨ ਟੁੱਟ ਕੇ ਡਿੱਗਣ ਨਾਲ ਵਾਪਰੇ ਦਰਦਨਾਕ ਹਾਦਸੇ 'ਚ 11 ਮਜ਼ਦੂਰਾਂ ਮੌਤ ਹੋ ਗਈ ।
ਪ੍ਰਤੱਖਦਰਸ਼ੀਆਂ ਅਨੁਸਾਰ ਇਹ ਹਾਦਸਾ ਸ਼ਨੀਵਾਰ ਨੂੰ 11.30 ਤੋਂ 12 ਵਜੇ ਦਰਮਿਆਨ ਉਦੋਂ ਵਾਪਰਿਆ, ਜਦੋਂ ਅਧਿਕਾਰੀ ਕਰੇਨ ਦੀ ਪਰਖ਼ ਕਰ ਰਹੇ ਸਨ। ਇਸ ਮੌਕੇ 20 ਮਜ਼ਦੂਰ ਮੌਕੇ 'ਤੇ ਮੌਜੂਦ ਸਨ। ਹਾਦਸੇ ਵਿੱਚ ਜ਼ਖਮੀ ਹੋਏ ਇੱਕ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਡੀਸੀਪੀ ਸੁਰੇਸ਼ ਬਾਬੂ ਨੇ ਮਾਮਲੇ ਦੀ ਪੁਸ਼ਟੀ ਕੀਤੀ । ਹਾਦਸੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ । ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕਿ ਸ਼ਿਪਯਾਰਡ ਵਿਚਲੀ ਕਰੇਨ ਅਚਾਨਕ ਹੇਠਾਂ ਡਿੱਗ ਗਈ । ਕਰੇਨ ਦੇ ਹੇਠਾਂ ਦੱਬ ਕੇ 11 ਲੋਕਾਂ ਦੀ ਮੌਤ ਹੋ ਗਈ ।
ਦੂਜੇ ਪਾਸੇ ਮੰਤਰੀ ਅਵੰਤੀ ਸ੍ਰੀਨਿਵਾਸ ਨੇ ਅਧਿਕਾਰੀਆਂ ਨੂੰ ਘਟਨਾ ਬਾਰੇ ਵਿੱਚ ਜਾਣਕਾਰੀ ਲੈਣ ਤੋਂ ਬਾਅਦ ਪ੍ਰਭਾਵੀ ਕਦਮ ਚੁੱਕਣ ਦੇ ਆਦੇਸ਼ ਦਿੱਤੇ ਹਨ । ਮੀਡੀਆ ਰਿਪੋਰਟਾਂ  ਮੁਤਾਬਕ ਭਾਰੀ ਕਰੇਨ ਨੇੜੇ ਕੁੱਲ 20 ਮਜ਼ਦੂਰ ਕੰਮ ਕਰ ਰਹੇ ਸਨ।
ਇਸੇ ਦੌਰਾਨ ਅਚਾਨਕ ਕਰੇਨ ਟੁੱਟ ਗਈ ਅਤੇ ਹੇਠਾਂ ਡਿੱਗ ਗਈ । ਕ੍ਰੇਨ ਦੀ ਲਪੇਟ 'ਚ ਆਉਣ ਨਾਲ 11 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ । ਜਦਕਿ ਇੱਕ ਜ਼ਖਮੀ ਮਜ਼ਦੂਰ ਹਸਪਤਾਲ ਵਿਚ ਦਾਖਲ ਹੈ । ਹਾਦਸੇ ਸਮੇਂ ਕਰੇਨ ਲੋਡਿੰਗ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਦੂਜੇ ਮਜ਼ਦੂਰਾਂ ਨੂੰ ਮਲਬੇ ਹੇਠੋਂ ਕੱਢਣ ਦਾ ਕੰਮ ਚੱਲ ਰਿਹਾ ਹੈ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ