Wednesday, August 05, 2020 ePaper Magazine
BREAKING NEWS
ਫਿਰੋਜ਼ਪੁਰ 'ਚ 20 ‘ਤੇ ਮੁਕਤਸਰ ਸਾਹਿਬ ਤੋਂ 12 ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀਵੱਖ ਵੱਖ ਨਜ਼ਾਇਜ਼ ਸ਼ਰਾਬ ਦੀਆਂ 54 ਪੇਟੀਆਂ ਸਣੇ ਮੁਲਜ਼ਮ ਗ੍ਰਿਫਤਾਰਨਵਾਂਸ਼ਹਿਰ ਡੀਸੀ ਨੇ ਪਰਾਲੀ ਵਾਲੀਆਂ ਮਸ਼ੀਨਾਂ ਸਬਸਿਡੀ 'ਤੇ ਲੈਣ ਲਈ ਕਿਸਾਨਾਂ ਤੋਂ ਅਰਜ਼ੀਆਂ ਮੰਗੀਆਂਸ਼ਹਿਰ ਸੰਗਰੂਰ ਦੇ ਵਿਕਾਸ ਲਈ 9 ਕਰੋੜ ਰੁਪਏ ਤੋਂ ਵਧੇਰੇ ਦੇ ਕੰਮ ਪ੍ਰਵਾਨਜਲੰਧਰ 'ਚ ਚੜ੍ਹਦੀ ਸਵੇਰ ਕੋਰੋਨਾ ਕਾਰਨ ਤਿੰਨ ਮਰੀਜ਼ਾਂ ਦੀ ਗਈ ਜਾਨ, 53 ਮਿਲੇ ਨਵੇਂ ਕੇਸ40 ਸਾਲਾ ਨੌਜਵਾਨ ਦੀ ਖੇਤਾਂ 'ਚ ਮਿਲੀ ਲਾਸ਼, ਹੱਤਿਆ ਦਾ ਸ਼ੱਕਸੰਗਰੂਰ 'ਚ ਕੋਰੋਨਾ ਕਾਰਨ 31ਵੀਂ ਮੌਤ, 66 ਸਾਲਾ ਮਹਿਲਾ ਨੇ ਤੋੜਿਆ ਦਮਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 19 ਲੱਖ ਦੇ ਪਾਰਸੁਪਰੀਮ ਕੋਰਟ ਨੇ ਮੁੰਬਈ ਪੁਲਿਸ ਕੋਲੋਂ ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ਦੀ ਮੰਗੀ ਜਾਂਚ ਰਿਪੋਰਟਦਿੱਲੀ 'ਚ ਕੋਰੋਨਾ ਦੇ 674 ਨਵੇਂ ਮਾਮਲੇ, 12 ਦੀ ਮੌਤ

ਹਰਿਆਣਾ

ਚਾਚੇ ਅਭੈ ਨੇ ਭਤੀਜੇ ਦੁਸ਼ਿਅੰਤ ਤੇ ਵਰਾਇਆ ਰਾਜਸੀ ਤੋਂਹਮਤਾਂ ਦਾ ਮੀਂਹ

August 01, 2020 07:36 PM

- ਦੁਸ਼ਿਅੰਤ ਨੂੰ ਗਰਦਾਨਿਆਂ ਰਜਿਸਟਰੀ ਅਤੇ ਸ਼ਰਾਬ ਘੋਟਾਲੇ ਦਾ ਮੁੱਖ ਦੋਸ਼ੀ

ਸਿਰਸਾ, 1 ਅਗਸਤ, ਸੁਰਿੰਦਰ ਪਾਲ ਸਿੰਘ : ਰਾਜਨੀਤੀ ਵਿੱਚ ਅੰਦਰੋ ਅੰਦਰੀ ਪੱਕ ਰਹੀ ਖਿਚੜੀ ਸਬੰਧੀ ਵੋਟਰਾਂ ਨੂੰ ਹਾਥੀ ਵਾਲੇ ਉਤਲੇ ਦੰਦ ਵਿਖਾਕੇ ਵੋਟਾਂ ਵਟੋਰਨ ਦਾ ਰਿਵਾਜ਼ ਬਹੁਤ ਪੁਰਾਣਾ ਹੈ। ਇਸੇ ਤਰਾਂ ਨੈਸ਼ਨਲ ਲੋਕ ਦਲ ਦੇ ਹਲਕਾ ਐਲਨਾਬਾਦ ਦੇ ਵਿਧਾਇਕ ਚੌਧਰੀ ਅਭੈ ਸਿੰਘ ਚੌਟਾਲਾ ਨੇ ਡੱਬਵਾਲੀ ਰੋਡ ਸਥਿਤ ਆਪਣੇ ਦਫ਼ਤਰ ਵਿਚ ਇਨੈਲੋ ਕਾਰਜ ਕਰਤਾਵਾਂ ਦੀ ਮੀਟਿੰਗ ਦੌਰਾਨ ਕਿਹਾ ਕਿ ਸਾਰੇ ਪਾਰਟੀ ਕਾਰਜ ਕਰਤਾ ਬੜੋਦਾ ਉਪ ਚੋਣ ਲਈ ਜੀ ਜਾਨ ਨਾਲ ਜੁਟ ਜਾਣ। ਉਨ੍ਹਾਂ ਆਪਣੇ ਭਤੀਜੇ ਦੁਸ਼ਿਅੰਤ ਚੌਟਾਲਾ ਅਤੇ ਰਾਜਸੀ ਨਿਸ਼ਾਨਾ ਲਾਉਦੇ ਹੋਏ ਕਿਹਾ ਹੈ ਕਿ ਦੁਸ਼ਿਅੰਤ ਰਜਿਸਟਰੀ ਘੋਟਾਲੇ ਅਤੇ ਸ਼ਰਾਬ ਘੋਟਾਲੇ ਦੇ ਪਾਪ ਨੂੰ ਛੁਪਾਉਣ ਲਈ ਵਾਰ ਵਾਰ ਸਫਾਈਆਂ ਦੇ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਦੁਸ਼ਿਅੰਤ ਦੇ ਹਰਿਆਣਾ ਦੇ ਉਪ ਮੁੱਖ ਮੰਤਰੀ ਹੁੰਦੇ ਹੋਏ ਇੱਕ ਤੋਂ ਬਾਅਦ ਇੱਕ ਘੋਟਾਲਾ ਉਜਾਗਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਘੋਟਾਲਾ ਹੋਵੇ ਜਾਂ ਉਸਦੇ ਬਾਅਦ ਦਾ ਗੁਰੂ ਗ੍ਰਾਮ ਰਜਿਸਟਰੀ ਘੁਟਾਲਾ ਦੋਵੇ ਮਹਿਕਮੇ ਉੱਪ ਮੁੱਖ ਮੰਤਰੀ ਦੁਸ਼ਅੰਤ ਚੌਟਾਲਾ ਕੋਲ ਹੀ ਹਨ। ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਆਪਣੀ ਕੁਰਸੀ ਬਚਾਉਣ ਲਈ ਇਨ੍ਹਾਂ ਘੁਟਾਲਿਆਂ ਦੀ ਜਾਂਚ ਕਰਵਾਉਣ ਤੋਂ ਬਚ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ ਤਾਂ ਸਰਕਾਰ ਵਿੱਚ ਸ਼ਾਮਲ ਕਈ ਲੋਕਾਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਉਨ੍ਹਾਂ ਇੱਥੋਂ ਤੱਕ ਕਿਹਾ ਹੈ ਕਿ ਜਜਪਾ ਭਾਜਪਾ ਗਠਬੰਧਨ ਸਰਕਾਰ ਨਹੀਂ ਇਹ ਤਾਂ ਲੁਟੇਰਿਆਂ ਦਾ ਗਿਰੋਹ ਹੈ। ਇਨੈਲੋ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਪਾਣੀਪਤ ਵਿੱਚ ਤਿੰਨ ਬੱਚਿਆਂ ਦੀ ਮੌਤ ਦੇ ਬਾਅਦ ਨਿਆਂ ਦੀ ਮੰਗ ਕਰਦੇ ਪਰਿਵਾਰਾਂ ਉੱਤੇ ਪੁਲੀਸ ਲਾਠੀ ਲਾਠੀਚਾਰਜ ਦੀ ਸਖਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੀਟੀਆਈ ਅਧਿਆਪਕਾਂ ਦਾ ਰੁਜ਼ਗਾਰ ਖੋਹ ਲਿਆ ਹੈ ਅਤੇ ਉੱਤੋਂ ਆਪਣੀ ਨੌਕਰੀ ਬਹਾਲੀ ਦੀ ਮੰਗ ਕਰ ਰਹੇ ਪੀਟੀਆਈ ਅਧਿਆਪਕਾਂ ਤੇ ਮਨੋਹਰ ਲਾਲ ਖੱਟੜ ਦੀ ਪੁਲਸ ਡਾਂਗਾ ਦਾ ਮੀਂਹ ਵਰਾ ਰਹੀ ਹੈ। ਉਨ੍ਹਾਂ ਭਾਜਪਾ ਜਜਪਾ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਸਰਕਾਰ ਪੂਰੀ ਤਰ੍ਹਾਂ ਤਾਨਾਂਸ਼ਾਹੀ ਉੱਤੇ ਉੱਤਰ ਆਈ ਹੈ। ਇਸ ਮੀਟਿੰਗ ਵਿਚ ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਕਰੀਵਾਲਾ, ਮਹਿਲਾ ਵਿੰਗ ਪ੍ਰਧਾਨ ਕ੍ਰਿਸ਼ਨਾ ਫੌਗਾਟ, ਸਾਬਕਾ ਮੰਤਰੀ ਭਾਗੀ ਰਾਮ, ਜਸਵੀਰ ਜੱਸਾ, ਗੁਰਵਿੰਦਰ ਸਿੰਘ, ਕਾਲਾਂਵਾਲੀ ਦੇ ਹਲਕਾ ਪ੍ਰਧਾਨ ਜਸਵਿੰਦਰ ਬਿੰਦੂ, ਵਿਨੋਦ ਦੜਬੀ ਅਤੇ ਵਿਨੋਦ ਅਰੋੜਾ ਸਮੇਤ ਵੱਡੀ ਗਿਣਤੀ ਵਿੱਚ ਇਨੈਲੋ ਵਰਕਰ ਸ਼ਾਮਲ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ