Wednesday, August 05, 2020 ePaper Magazine
BREAKING NEWS
ਨਵਾਂਸ਼ਹਿਰ ਡੀਸੀ ਨੇ ਪਰਾਲੀ ਵਾਲੀਆਂ ਮਸ਼ੀਨਾਂ ਸਬਸਿਡੀ 'ਤੇ ਲੈਣ ਲਈ ਕਿਸਾਨਾਂ ਤੋਂ ਅਰਜ਼ੀਆਂ ਮੰਗੀਆਂਸ਼ਹਿਰ ਸੰਗਰੂਰ ਦੇ ਵਿਕਾਸ ਲਈ 9 ਕਰੋੜ ਰੁਪਏ ਤੋਂ ਵਧੇਰੇ ਦੇ ਕੰਮ ਪ੍ਰਵਾਨਜਲੰਧਰ 'ਚ ਚੜ੍ਹਦੀ ਸਵੇਰ ਕੋਰੋਨਾ ਕਾਰਨ ਤਿੰਨ ਮਰੀਜ਼ਾਂ ਦੀ ਗਈ ਜਾਨ, 53 ਮਿਲੇ ਨਵੇਂ ਕੇਸ40 ਸਾਲਾ ਨੌਜਵਾਨ ਦੀ ਖੇਤਾਂ 'ਚ ਮਿਲੀ ਲਾਸ਼, ਹੱਤਿਆ ਦਾ ਸ਼ੱਕਸੰਗਰੂਰ 'ਚ ਕੋਰੋਨਾ ਕਾਰਨ 31ਵੀਂ ਮੌਤ, 66 ਸਾਲਾ ਮਹਿਲਾ ਨੇ ਤੋੜਿਆ ਦਮਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 19 ਲੱਖ ਦੇ ਪਾਰਸੁਪਰੀਮ ਕੋਰਟ ਨੇ ਮੁੰਬਈ ਪੁਲਿਸ ਕੋਲੋਂ ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ਦੀ ਮੰਗੀ ਜਾਂਚ ਰਿਪੋਰਟਦਿੱਲੀ 'ਚ ਕੋਰੋਨਾ ਦੇ 674 ਨਵੇਂ ਮਾਮਲੇ, 12 ਦੀ ਮੌਤਭਾਰਤ 'ਚ ਤਿੰਨ ਟੀਕਿਆਂ 'ਤੇ ਚੱਲ ਰਿਹਾ ਹੈ ਕੰਮ, ਟ੍ਰਾਇਲ ਦੂਜੇ ਪੜਾਅ 'ਚ ਹਰਿਆਣਾ ਦਾ ਲੋਕਲ ਬਾਡੀ ਵਿਭਾਗ ਮੁਕੰਮਲ ਤੌਰ 'ਤੇ ਔਨਲਾਈਨ ਹੋਇਆ

ਪੰਜਾਬ

ਮਰਦਮਸੁਮਾਰੀ ਵਿੱਚ ਪੱਛੜੀਆਂ ਸ੍ਰੇਣੀਆਂ ਦਾ ਕਾਲਮ ਗਾਇਬ, ਵਾਈਸ ਚੇਅਰਮੈਨ ਡਾ. ਬਿੱਲਾ ਨੂੰ ਸੋਪਿਆਂ ਮੰਗ-ਪੱਤਰ

August 01, 2020 08:01 PM

- ਪੱਛੜੀਆਂ ਸ੍ਰੇਣੀ ਵਰਗ ਨੂੰ ਕਦੇ ਵੀ ਕੋਈ ਮੁਸਕਲ ਨਹੀਂ ਆਉਣ ਦਿੱਤੀ ਜਾਵੇਗੀ : ਡਾ. ਬਿੱਲਾ

ਭਾਦਸੋਂ, 1 ਅਗਸਤ, ਸੁਖਦੇਵ ਪੰਧੇਰ : ਪੱਛੜੀ ਸ੍ਰੈਣੀ ਵਿੰਗ ਦੇ ਜਨਰਲ ਸਕੱਤਰ ਭਗਵੰਤ ਸਿੰਘ ਮਣਕੂ ਦੀ ਅਗਵਾਈ 'ਚ ਵਫਦ ਨੇ ਪੰਜਾਬ ਰਾਜ ਪੱਛੜੀਆਂ ਸ੍ਰੇਣੀ ਕਮਿਸ਼ਨ ਦੇ ਵਾਈਸ ਚੇਅਰਮੈਨ ਡਾ.ਗੁਰਿੰਦਰਪਾਲ ਸਿੰਘ ਬਿੱਲਾ ਨਾਲ ਮੁਲਾਕਾਤ ਕਰਕੇ ਪੱਛੜੀਆਂ ਸ੍ਰੇਣੀਆਂ ਨੂੰ ਆ ਰਹੀਆਂ ਮੁਸਕਲਾਂ ਵਾਰੇ ਵਿਚਾਰਾਂ ਕੀਤੀਆਂ ਅਤੇ ਮਰਦਮਸੁਮਾਰੀ ਵਿੱਚ ਪੱਛੜੀਆਂ ਸ੍ਰੇਣੀਆਂ ਦਾ ਕਾਲਮ ਨਾ ਹੋਣ ਕਾਰਨ ਉਹਨਾਂ ਦੀ ਆਬਾਦੀ ਦੀ ਸਹੀ ਗਿਣਤੀ ਨਾ ਹੋਣ ਦਾ ਖਦਸਾ ਜਾਹਰ ਕਰਦੇ ਹੋਏ ਮੰਗ ਪੱਤਰ ਸੋਪਿਆਂ ਗਿਆ। ਭਗਵੰਤ ਸਿੰਘ ਮਣਕੂ ਨੇ ਪ੍ਰੈਸ ਨੋਟ ਰਾਂਹੀ ਜਾਣਕਾਰੀ ਭੇਜਦੇ ਹੋਏ ਦਸਿਆ ਕਿ ਪੰਜਾਬ ਰਾਜ 'ਚ ਪੱਛੜੀਆਂ ਸ੍ਰੇਣੀਆਂ ਦੀ 42% ਤੋਂ 48% ਦੇ ਕਰੀਬ ਆਬਾਦੀ ਹੈ, ਪ੍ਰੰਤੂ ਮਰਦਮਸੁਮਾਰੀ ਵਿੱਚ ਪੱਛੜੀਆਂ ਸ੍ਰੇਣੀਆਂ ਦਾ ਕਾਲਮ ਨਾ ਹੋਣ ਕਾਰਨ ਉਹਨਾਂ ਦੀ ਆਬਾਦੀ ਦੀ ਸਹੀ ਗਿਣਤੀ ਨਹੀਂ ਹੋਣੀ, ਜਿਸ ਕਾਰਨ ਉਹਨਾਂ ਦੇ ਬੱਚੇ ਪੜ੍ਹਾਈ ਸਮੇਂ ਦਾਖਲਾ ਲੈਣ ਅਤੇ ਨੌਕਰੀ ਲੈਣ ਮੋਕੇ ਆਪਣੇ ਬਣਦੇ ਹੱਕਾ ਤੋਂ ਵਾਂਝੇ ਰਹਿ ਜਾਣਗੇ, ਇਸ ਤੋ ਇਲਾਵਾ ਨਗਰ ਦੀ ਪੰਚਾਇਤ ਤੋਂ ਮੈਂਬਰ ਪਾਰਲੀਮੈਂਟ ਤੱਕ ਵੀ ਸੀਟਾਂ ਦਾ ਬਣਦਾ ਹੱਕ ਸਹੀ ਨਹੀਂ ਮਿਲਣਾ। ਮਣਕੂ ਨੇ ਕਿਹਾ ਕਿ ਮੰਗ ਪੱਤਰ ਲੈਣ ਸਮੇ ਵਾਈਸ ਚੇਅਰਮੈਨ ਗੁਰਿੰਦਰਪਾਲ ਸਿੰਘ ਬਿੱਲਾ ਨੇ ਬਣਦੇ ਹੱਕ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਕਿਹਾ ਕਿ ਪੱਛੜੀਆਂ ਸ੍ਰੇਣੀ ਵਰਗ ਨੂੰ ਕੋਈ ਮੁਸਕਲ ਨਹੀ ਆਉਣ ਦਿੱਤੀ ਜਾਵੇਗੀ । ਇਸ ਮੋਕੇ ਪੱਛੜੀ ਸ੍ਰੈਣੀ ਵਿੰਗ ਦੇ ਜਨਰਲ ਸਕੱਤਰ ਭਗਵੰਤ ਸਿੰਘ ਮਣਕੂ ਦੇ ਨਾਲ ਜੋਰਾ ਸਿੰਘ ਕੋਲ ਕੋ-ਚੇਅਰਮੈਨ ਨਾਭਾ, ਬਲਜਿੰਦਰ ਸਿੰਘ ਚਹਿਲ, ਮੈਡਮ ਜਸਵਿੰਦਰ ਕੋਰ ਭੁਲਰ, ਭਾਦਸੌਂ ਤੋ ਕੋਸਲਰ ਗੋਪਾਲ ਸਿੰਘ ਖਨੋੜਾ, ਪ੍ਰਧਾਨ ਅਜਮੀਮ ਖਾਂ, ਪਰਗਟ ਸਿੰਘ ਬਹਿਬਲਪੁਰ, ਗੋਬਿੰਦ ਸਿੰਘ ਜਾਤੀਵਾਲ ਹਾਜ਼ਰ ਸਨ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ