Tuesday, August 11, 2020 ePaper Magazine
BREAKING NEWS
ਕੈਪਟਨ ਅਮਰਿੰਦਰ ਦੀ ਬਾਜਵਾ ਨੂੰ ਨਸੀਹਤ, ਤੁਹਾਡੀ ਸੁਰੱਖਿਆ ਬਾਰੇ ਫ਼ੈਸਲਾ ਮੈਂ ਲਿਆ, ਜੇ ਕੋਈ ਸ਼ਿਕਾਇਤ ਹੈ ਤਾਂ ਮੈਨੂੰ ਲਿਖੋ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਸਰਕਾਰ ਦੀ ਅਣਗਹਿਲੀ ਦਾ ਨਤੀਜਾ : ਦੂਲੋਭਲਕ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਵੇਗੀ ਅੰਤਰਰਾਸ਼ਟਰੀ ਉਡਾਣ ਸੇਵਾਮੁਲਾਜ਼ਮਾਂ ਨੇ ਬੰਦ ਕਰਵਾਇਆ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਦਫ਼ਤਰਾਂ ਦਾ ਕੰਮਕਾਜਕੋਰੋਨਾ ਦਾ ਖ਼ਤਰਾ, 4 ਹਜ਼ਾਰ ਤੱਕ ਹੋਰ ਕੈਦੀ ਰਿਹਾਅ ਕਰੇਗੀ ਪੰਜਾਬ ਸਰਕਾਰਪੰਜਾਬ 'ਚ ਕੋਰੋਨਾ ਕਾਰਨ ਅੱਜ 32 ਮੌਤਾਂ, 21 ਜ਼ਿਲਿਆਂ 'ਚੋਂ ਇੱਕ ਹਜ਼ਾਰ ਤੋਂ ਵੱਧ ਆਏ ਕੇਸਹਰਿਆਣਾ ਵਿੱਚ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਰਾਜਪਾਲ ਲਹਿਰਾਉਣਗੇ ਤਿਰੰਗਾ, 'ਏਟ ਹੋਮ' ਨਹੀ ਹੋਵੇਗਾ ਹਰਿਆਣਾ ਪੁਲਿਸ ਨੇ 119.202 ਕਿਲੋ ਨਸ਼ੀਲੇ ਪਦਾਰਥਾਂ ਸਮੇਤ 35,500 ਤੋਂ ਵੱਧ ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ ਬਰਾਮਦ ਕੀਤੇਜ਼ਹਿਰੀਲੀ ਸ਼ਰਾਬ ਦੇ ਸੰਵੇਦਨਸ਼ੀਲ ਮਾਮਲੇ 'ਤੇ ਵਿਰੋਧੀ ਧਿਰਾਂ ਸਿਆਸਤ ਕਰਨ ਤੋਂ ਗੁਰੇਜ਼ ਕਰਨ : ਚੇਅਰਮੈਨ ਬਾਠਕੇਂਦਰ ਦੀਆਂ ਨਿੱਜੀਕਰਨ ਨੀਤੀਆਂ ਖ਼ਿਲਾਫ਼ ਡੀਸੀ ਦਫ਼ਤਰ ਮੂਹਰੇ ਵਿਸ਼ਾਲ ਪ੍ਰਦਰਸ਼ਨ

ਕਾਰੋਬਾਰ

ਐਮ.ਐਸ.ਐਮ.ਈ. ਕ੍ਰੈ਼ਡਿਟ ਸਕੀਮ ਦੇ ਤਹਿਤ ਵਕੀਲ, ਡਾਕਟਰ, ਸੀਏ ਨੂੰ ਵੀ ਲੋਨ ਦਾ ਫ਼ਾਇਦਾ, ਸਰਕਾਰ ਦਾ ਐਲਾਨ

August 02, 2020 06:00 PM

ਨਵੀਂ ਦਿੱਲੀ, 02 ਅਗਸਤ (ਏਜੰਸੀ) : ਆਰਥਿਕਤਾ ਅਤੇ ਕਾਰੋਬਾਰਾਂ 'ਤੇ ਕੋਰੋਨਾ ਬਿਮਾਰੀ ਦੇ ਮਾੜੇ ਪ੍ਰਭਾਵ ਦੇ ਮੱਦੇਨਜ਼ਰ, ਕੇਂਦਰ ਸਰਕਾਰ ਨੇ ਐਮ.ਐਸ.ਐਮ.ਈ. ਦੇ ਦਾਇਰੇ ਨੂੰ ਵਧਾ ਦਿੱਤਾ ਹੈ। ਹੁਣ ਡਾਕਟਰ, ਵਕੀਲ ਅਤੇ ਚਾਰਟਰਡ ਅਕਾਉਂਟੈਂਟ ਵੀ ਕੋਰੋਨਾ ਨਾਲ ਨਜਿੱਠਣ ਲਈ ਚਲਾਈ ਗਈ 3 ਲੱਖ ਕਰੋੜ ਰੁਪਏ ਦੀ ਐਮਰਜੈਂਸੀ ਕਰੈਡਿਟ ਲਾਈਨ ਗਰੰਟੀ ਸਕੀਮ ਤਹਿਤ ਕਰਜ਼ੇ ਲੈ ਸਕਦੇ ਹਨ।

ਇਹਨਾਂ ਕਿੱਤਿਆਂ ਨਾਲ ਜੁੜਿਆ ਕੋਈ ਵੀ ਵਿਅਕਤੀ ਐਮ.ਐਸ.ਐਮ.ਈ. ਦੀ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ ਅਧੀਨ ਗਰੰਟੀ ਤੋਂ ਬਿਨਾਂ ਕਰਜ਼ਾ ਲੈ ਸਕਦਾ ਹੈ। ਸਰਕਾਰ ਨੇ ਇਸ ਸਕੀਮ ਵਿਚ ਕਰਜ਼ਿਆਂ ਦੀ ਬਕਾਇਆ ਸੀਮਾ ਨੂੰ ਵੀ ਦੁੱਗਣਾ ਕਰ ਦਿੱਤਾ ਹੈ। ਕੋਰੋਨਾ ਕਾਰਨ ਕਾਰੋਬਾਰ 'ਤੇ ਪੈ ਰਹੇ ਪ੍ਰਭਾਵ ਨੂੰ ਘੱਟ ਕਰਨ ਲਈ, ਵਪਾਰੀਆਂ ਨੇ ਸਰਕਾਰ ਤੋਂ ਰਾਹਤ ਦੀ ਮੰਗ ਕੀਤੀ ਸੀ।

ਸਰਕਾਰ ਨੇ ਇਨ੍ਹਾਂ ਵਪਾਰੀਆਂ ਨੂੰ ਰਾਹਤ ਦੇਣ ਲਈ ਮਈ ਵਿੱਚ ਐਮਰਜੈਂਸੀ ਕਰੈਡਿਟ ਲਾਈਨ ਗਰੰਟੀ ਯੋਜਨਾ ਦਾ ਐਲਾਨ ਕੀਤਾ ਸੀ। ਇਸ ਸਕੀਮ ਤਹਿਤ ਐਮਐਸਐਮਈ ਨੂੰ ਬਿਨਾਂ ਕਿਸੇ ਗਰੰਟੀ ਦੇ ਘੱਟ ਵਿਆਜ਼ ਦਰ ਵਾਲੇ ਤਿੰਨ ਲੱਖ ਕਰੋੜ ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਐਮਐਸਐਮਈ ਦੀ ਪਰਿਭਾਸ਼ਾ ਨੂੰ ਵੀ ਬਦਲਿਆ ਗਿਆ ਸੀ ਤਾਂ ਜੋ ਵਧੇਰੇ ਕਾਰੋਬਾਰੀਆਂ ਨੂੰ ਇਸ ਯੋਜਨਾ ਦਾ ਲਾਭ ਲੈਣ ਦੇ ਯੋਗ ਬਣਾਇਆ ਜਾ ਸਕੇ, ਜੋ ਕਿ 1 ਜੁਲਾਈ ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਈ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਕਾਰੋਬਾਰ ਖ਼ਬਰਾਂ

ਤਿੰਨ ਦਿਨਾਂ 'ਚ ਦੂਜੀ ਵਾਰ ਡਿੱਗੀ ਸੋਨੇ ਦੀ ਕੀਮਤ, ਚਾਂਦੀ ਵੀ ਸਸਤੀ

ਵਾਧੇ ਨਾਲ ਖੁੱਲਿਆ ਘਰੇਲੂ ਸ਼ੇਅਰ ਬਾਜ਼ਾਰ, ਸੇਂਸੇਕਸ ਚ 300 ਅੰਕਾਂ ਦੀ ਤੇਜ਼ੀ

ਕੱਲ ਵਾਹਨ ਪੁਰਜੇ ਬਣਾਉਣ ਵਾਲੀ ਕੰਪਨੀ 'ਸਟੀਲ ਸਟ੍ਰਿਪਸ' ਨੂੰ ਅਮਰੀਕਾ ਤੋਂ 30 ਹਜ਼ਾਰ ਪਹੀਏ ਦਾ ਆਰਡਰ

ਰੱਖਿਆ ਉਪਕਰਣ ਅਤੇ ਸਪਲਾਈ ਕੰਪਨੀਆਂ ਦੇ ਸ਼ੇਅਰਾਂ 'ਚ 11 ਫ਼ੀਸਦੀ ਦਾ ਉਛਾਲ

ਖੁਸ਼ਖਬਰੀ : ਧੋਖਾਧੜੀ 'ਤੇ ਲੱਗੇਗੀ ਲਗਾਮ, ਫੋਟੋ ਦੇਖ ਕੇ ਤੁਹਾਡਾ ਚੈੱਕ ਕੇਸ਼ ਕਰੇਗਾ ਬੈਂਕ

ਪਹਿਲੀ ਵਾਰ 100 ਅਰਬ ਡਾਲਰ ਦੇ ਕਲਬ 'ਚ ਸ਼ਾਮਲ ਹੋਏ ਮਾਰਕ ਜੁਕਰਬਰਗ, ਲਿਸਟ 'ਚ ਸਿਰਫ ਤਿੰਨ ਨਾਂ

ਆਰਬੀਆਈ ਨੇ ਨੀਤੀਗਤ ਦਰਾਂ 'ਚ ਨਹੀਂ ਕੀਤਾ ਬਦਲਾਅ, ਰੇਪੋ ਦਰ 4 ਅਤੇ ਰੇਪੋ ਰਿਵਰਸ ਦਰ 3.35 ਫ਼ੀਸਦ

ਕੋਰੋਨਾ ਦਾ ਅਸਰ ਬਰਕਰਾਰ, ਲਗਾਤਾਰ ਪੰਜਵੇਂ ਮਹੀਨੇ ਸੇਵਾ ਖ਼ੇਤਰ ਦੀਆਂ ਸਰਗਰਮੀਆਂ 'ਚ ਗਿਰਾਵਟ

ਕੱਚੇ ਤੇਲ੍ਹ ਦੀਆਂ ਕੀਮਤਾਂ 'ਚ ਕਮੀ, ਲੋਕਾਂ ਨੂੰ ਰਾਹਤ ਨਹੀਂ

ਜੁਲਾਈ 2020 ਦੌਰਾਨ ਪੰਜਾਬ ਨੂੰ ਕੁੱਲ 1103.31 ਕਰੋੜ ਦਾ ਜੀਐਸਟੀ ਮਾਲੀਆ ਹਾਸਲ ਹੋਇਆ