Monday, August 03, 2020 ePaper Magazine
BREAKING NEWS
ਐਮ.ਸੀ.ਏ. ਪਹਿਲਾ ਸਮੈਸਟਰ ਦਾ ਨਤੀਜਾ ਸੌ ਫ਼ੀਸਦੀ ਰਿਹਾਤ੍ਰਿਪੁਰਾ : ਕੋਰੋਨਾ ਦੇ ਕਾਰਣ ਦੋ ਦਿਨਾਂ ਦੀ ਬੱਚੀ ਆਈ ਪਾਜ਼ੇਟਿਵ, ਮੌਤਨਵੀਂ ਸਿੱਖਿਆ ਨੀਤੀ 'ਚ ਹੈ ਪਾਰਦਰਸ਼ਤਾ ਦੀ ਘਾਟ : ਕਾਂਗਰਸਦਿੱਲੀ 'ਚ ਕੋਰੋਨਾ ਸੰਕਟ : 4 ਹਜ਼ਾਰ ਤੋਂ ਵੱਧ ਮੌਤਾਂ, ਇੱਕ ਦਿਨ 'ਚ ਆਏੇ 961 ਨਵੇਂ ਮਾਮਲੇਮਹਿਬੂਬਾ ਮੁਫ਼ਤੀ ਦੀ ਰਿਹਾਈ ਲਈ ਰਾਹੁਲ ਗਾਂਧੀ ਨੇ ਕੀਤੀ ਮੰਗਉੱਤਰ ਪ੍ਰਦੇਸ਼ : ਕੈਬਿਨੇਟ ਮੰਤਰੀ ਕਮਲ ਰਾਣੀ ਵਰੁਣ ਦਾ ਕੋਰੋਨਾ ਵਾਇਰਸ ਨਾਲ ਦੇਹਾਂਤਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੀ ਹਸਪਤਾਲ ਤੋਂ ਛੁੱਟੀਰੱਖੜੀ ਦੇ ਤਿਉਹਾਰ ਮੌਕੇ ਸਹੁਰੇ ਘਰ ਆਏ ਜੀਜੇ-ਸਾਲੇ ਦੀ ਸੜਕ ਹਾਦਸੇ 'ਚ ਮੌਤਪੰਜਾਬ ਪੁਲਿਸ ਵੱਲੋਂ ਨਸ਼ਾ ਤੇ ਹਥਿਆਰ ਸਪਲਾਈ ਗੈਂਗ ਦਾ ਪਰਦਾਫਾਸ਼ਕੋਰੋਨਾ ਰਿਪੋਰਟ ਦੇ ਸਕਾਰਾਤਮਕ ਹੋਣ ਦੀ ਖ਼ਬਰ ਮਿਲਦਿਆਂ ਹੀ ਬਲਾਕ ਸਿੱਖਿਆ ਅਫ਼ਸਰ ਨੇ ਖੁੱਦ ਨੂੰ ਲਾਇਆ ਫ਼ਾਹਾ

ਦੇਸ਼

ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ ਨਿਰਦੇਸ਼, 72 ਘੰਟੇ ਪਹਿਲਾਂ ਦੇਣੀ ਪਵੇਗੀ ਜਾਣਕਾਰੀ

August 02, 2020 06:42 PM

ਨਵੀਂ ਦਿੱਲੀ, 2 ਅਗਸਤ (ਏਜੇਂਸੀ ) : ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਹ ਦਿਸ਼ਾ ਨਿਰਦੇਸ਼ 8 ਅਗਸਤ ਤੋਂ ਲਾਗੂ ਹੋਣਗੇ।
ਇਸ ਦੇ ਅਨੁਸਾਰ, ਸਾਰੇ ਯਾਤਰੀਆਂ ਨੂੰ ਯਾਤਰਾ ਦੇ ਸਮੇਂ ਤੋਂ ਘੱਟੋ ਘੱਟ 72 ਘੰਟੇ ਪਹਿਲਾਂ ਨਵੀਂ ਦਿੱਲੀ ਏਅਰਪੋਰਟ ਦੀ ਵੈਬਸਾਈਟ newdelhiairport.in 'ਤੇ ਸਵੈ-ਘੋਸ਼ਣਾ ਪੱਤਰ ਭਰਨਾ ਹੋਵੇਗਾ।

ਦਿਸ਼ਾ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ ਪੋਰਟਲ 'ਤੇ ਇਕ ਹਲਫੀਆ ਬਿਆਨ ਦੇਣਾ ਪਏਗਾ ਕਿ ਉਹ 14 ਦਿਨਾਂ ਦੀ ਵੱਖਰੀ ਕੁਆਰੰਟੀਨ ਦੀ ਪਾਲਣਾ ਕਰਨਗੇ ।ਇੱਥੇ ਸੱਤ ਦਿਨਾਂ ਦੀ ਸੰਸਥਾਗਤ ਕੁਆਰੰਟੀਨ ਹੋਵੇਗੀ, ਜਿਸ ਵਿੱਚ ਉਨ੍ਹਾਂ ਨੂੰ ਆਪਣੇ ਖਰਚੇ ਤੇ ਰਹਿਣਾ ਪਵੇਗੀ ਅਤੇ ਸੱਤ ਦਿਨਾਂ ਦਾ ਘਰ ਵਿੱਚ ਕੁਆਰੰਟੀਨ ਰਹਿਣਾ ਪਵੇਗੀ ।

ਯਾਤਰਾ ਕਰਨ ਤੋਂ ਪਹਿਲੇ ਦੇ ਦਿਸ਼ਾ ਨਿਰਦੇਸ਼ :-

1) ਸਵੈ ਘੋਸ਼ਣਾ ਪੱਤਰ ਯਾਤਰਾ ਦੇ ਨਿਰਧਾਰਤ ਸਮੇਂ ਤੋਂ ਘੱਟੋ ਘੱਟ 72 ਘੰਟੇ ਪਹਿਲਾਂ ਭਰਨਾ ਪਵੇਗਾ ।

2) ਕੁਆਰੰਟੀਨ ਪੀਰੀਅਡ ਵਿੱਚ ਦਾਖਲ ਹੋਣ ਲਈ ਇੱਕ ਹਲਫਨਾਮਾ ਭਰਨਾ ਪਏਗਾ, ਸੱਤ ਦਿਨ ਸੰਸਥਾਗਤ ਅਤੇ ਸੱਤ ਦਿਨਾਂ ਦਾ ਘਰ ਵਿੱਚ ਕੁਆਰੰਟੀਨ ।

3) ਗਰਭਵਤੀ ਔਰਤ , ਪਰਿਵਾਰ ਦੇ ਵਿਚ ਕਿਸੀ ਦੀ ਵੀ ਮੌਤ , ਗੰਭੀਰ ਬਿਮਾਰੀ ਜਾਂ ਫਿਰ 10 ਸਾਲ ਤੋਂ ਛੋਟੇ ਬੱਚਿਆਂ ਨੂੰ ਵੀ
ਕੁਆਰੰਟੀ ਕਰਨ ਦੀ ਆਗਿਆ ਹੋ ਸਕਦੀ ਹੈ । ਇਸਲਈ ਪਹਿਲੇ ਤੋਂ ਹੀ ਵੈਬਸਾਈਟ ਤੇ ਇਸਦੀ ਜਾਣਕਾਰੀ ਦੇਣੀ ਪਵੇਗੀ ।

4) ਯਾਤਰੀ ਨਕਾਰਾਤਮਕ ਆਰਟੀ-ਪੀਸੀਆਰ ਟੈਸਟ ਰਿਪੋਰਟ ਪੇਸ਼ ਕਰਕੇ ਸੰਸਥਾਗਤ ਕੁਆਰੰਟੀਨ ਤੋਂ ਵੀ ਰਾਹਤ ਪ੍ਰਾਪਤ ਕਰ ਸਕਦੇ ਹਨ। ਇਹ ਚੈਕ 96 ਘੰਟੇ ਦੀ ਯਾਤਰਾ ਦੇ ਸਮੇਂ ਤੋਂ ਵੱਧ ਨਹੀਂ ਹੋਣਾ ਚਾਹੀਦਾ ।

5) ਇਹ ਰਿਪੋਰਟਾਂ ਪੋਰਟਲ 'ਤੇ ਅਪਲੋਡ ਕੀਤੀਆਂ ਜਾਣੀਆਂ ਹਨ । ਨਕਲੀ ਰਿਪੋਰਟ ਮਿਲਣ ‘ਤੇ ਕਾਰਵਾਈ ਕੀਤੀ ਜਾਵੇਗੀ।

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਸੈਲਫ਼ੀ ਨੇ ਲਈਆਂ ਤਿੰਨ ਜਾਨਾਂ, ਧੀ ਤੇ ਮਾਂ-ਪਿਓ ਦੀ ਡੁੱਬਣ ਨਾਲ ਮੌਤ

ਕੋਰੋਨਾ ਰਿਪੋਰਟ ਦੇ ਸਕਾਰਾਤਮਕ ਹੋਣ ਦੀ ਖ਼ਬਰ ਮਿਲਦਿਆਂ ਹੀ ਬਲਾਕ ਸਿੱਖਿਆ ਅਫ਼ਸਰ ਨੇ ਖੁੱਦ ਨੂੰ ਲਾਇਆ ਫ਼ਾਹਾ

ਉਤਰਾਖੰਡ: ਬਦਰੀਨਾਥ ਹਾਈਵੇ ਤੋਂ ਓਲੀ ਜਾ ਰਹੀ ਸੈਨਾ ਦੀ ਗੱਡੀ ਖਾਈ' ਚ ਡਿੱਗੀ, ਤਿੰਨ ਸੈਨਿਕ ਜ਼ਖਮੀ

ਵੰਦੇ ਭਾਰਤ ਮਿਸ਼ਨ : ਅਗਸਤ 'ਚ 300 ਉਡਾਣਾਂ ਦਾ ਸੰਚਾਲਨ ਕਰੇਗੀ ਏਅਰ ਇੰਡੀਆ

ਕੇਂਦਰ ਦਾ ਸੂਬਿਆਂ ਨੂੰ ਆਦੇਸ਼, ਕੋਵਿਡ-19 ਮਰੀਜ਼ਾਂ ਨੂੰ ਦੇਣ ਫੋਨ ਦੇ ਇਸਤੇਮਾਲ ਦੀ ਇਜਾਜ਼ਤ

ਵਿਸਾਖਾਪਟਨਮ : ਕਰੇਨ ਹਾਦਸੇ 'ਚ 11 ਮਜ਼ਦੂਰਾਂ ਦੀ ਦਰਦਨਾਕ ਮੌਤ

ਸਰਕਾਰ ਨੇ ਜਨਤਾ ਕੋਲੋਂ ਹੈਲਮੇਟ ਲਈ ਬੀ.ਆਈ.ਐੱਸ ਸਰਟੀਫਿਕੇਟ 'ਤੇ ਮੰਗੇ ਸੁਝਾਅ

ਪੁੰਛ 'ਚ ਪਾਕਿਸਤਾਨ ਨੇ ਮੁੜ ਕੀਤੀ ਸੀਜਫਾਇਰ ਦੀ ਉਲੰਘਣਾ, ਇੱਕ ਜਵਾਨ ਸ਼ਹੀਦ

ਸੁਸ਼ਾਂਤ ਖੁਦਕੁਸ਼ੀ ਮਾਮਲੇ ਦੀ ਜਾਂਚ 'ਚ ਮੁੰਬਈ ਪੁਲਿਸ ਸਮਰੱਥ : ਠਾਕਰੇ

ਬਿਹਾਰ ਸਰਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਕਰਵਾ ਸਕਦੀ ਹੈ ਸੀਬੀਆਈ ਜਾਂਚ