Thursday, October 01, 2020 ePaper Magazine
BREAKING NEWS
ਪੰਜਾਬ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 3400 ਤੋਂ ਪਾਰ, 1435 ਨਵੇਂ ਮਾਮਲੇ ਠੀਕ ਹੋਏਲਦਾਖ ਵਿਚ ਫੌਜ ਨੇ ਕਮਾਂਡਰ ਬਦਲਿਆ, ਚੀਨ ਨਾਲ ਕਰਨਗੇ ਗੱਲਬਾਤ ਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ 'ਚ ਗਿਰਾਵਟ ਦਾ ਟਰੇਂਡ ਬਰਕਰਾਰਸੀਬੀਡੀਟੀ ਨੇ ਆਈਟੀਆਰ ਭਰਨ ਦੀ ਮਿਤੀ 30 ਨਵੰਬਰ ਤੱਕ ਵਧਾਈਪੰਜਾਬ ਦੇ ਪਿੰਡਾਂ ਦੀ ਬਦਲੇਗੀ ਨੁਹਾਰ, ਪੇਂਡੂ ਵਿਕਾਸ ਵਿਭਾਗ ਨੂੰ 14ਵੇਂ ਵਿੱਤ ਕਮਿਸ਼ਨ ਦਾ 1539 ਕਰੋੜ ਬਕਾਇਆ ਮਿਲਿਆਲੁਧਿਆਣਾ 'ਚ ਕੋਰੋਨ ਕਾਰਨ 11 ਮੌਤਾਂ, 207 ਨਵੇਂ ਮਾਮਲਿਆਂ ਦੀ ਪੁਸ਼ਟੀ ਨਿਯਮਾਂ ਦੀ ਉਲੰਘਣਾ ਕਰਕੇ ਝੋਨੇ ਦੀ ਕਟਾਈ ਕਰ ਰਹੀ ਕੰਬਾਇਨ ਸੀਲ, 50 ਹਜ਼ਾਰ ਜੁਰਮਾਨਾਵਿਧਾਇਕ ਅੰਗਦ ਵੱਲੋਂ ਸੈਣੀ ਟਾਵਰ ਵਾਲੀ ਗਲੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦਰੱਖਤ ਨਾਲ ਫਾਹਾ ਲੈ ਕੇ ਅਣਪਛਾਤੇ ਵਿਅਕਤੀ ਨੇ ਕੀਤੀ ਖੁਦਕੁਸ਼ੀਬਾਰ, ਮੈਰਿਜ ਪੈਲੇਸ, ਹੋਟਲ ਤੇ ਰੈਸਟੋਰੈਂਟਾਂ ਦੀ ਸਾਲਾਨਾ ਲਾਇਸੈਂਸ ਫੀਸ ਤੇ ਤਿਮਾਹੀ ਅਨੁਮਾਨਤ ਫੀਸ ਮੁਆਫ ਕਰਨ ਨੂੰ ਮਨਜ਼ੂਰੀ

ਸਿਹਤ

ਉੱਤਰ ਪ੍ਰਦੇਸ਼ : ਕੈਬਿਨੇਟ ਮੰਤਰੀ ਕਮਲ ਰਾਣੀ ਵਰੁਣ ਦਾ ਕੋਰੋਨਾ ਵਾਇਰਸ ਨਾਲ ਦੇਹਾਂਤ

August 02, 2020 08:53 PM

ਏਜੰਸੀਆਂ
ਨਵੀਂ ਦਿੱਲੀ/2 ਅਗਸਤ : ਉੱਤਰ ਪ੍ਰਦੇਸ਼ ਦੀ ਕੈਬਨਿਟ ਮੰਤਰੀ ਕਮਲ ਰਾਣੀ ਵਰੁਣ ਦਾ ਐਤਵਾਰ ਸਵੇਰੇ ਦੇਹਾਂਤ ਹੋ ਗਿਆ ।  ਕਮਲ ਰਾਣੀ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ ਤੇ ਉਨ੍ਹਾਂ ਦਾ ਲਖਨਊ ਦੇ ਸੰਜੈ ਗਾਂਧੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ ।
ਉੱਤਰ ਪ੍ਰਦੇਸ਼ ਦੀ ਟੈਕਨੀਕਲ ਐਜੂਕੇਸ਼ਨ ਮੰਤਰੀ ਕਮਲ ਰਾਣੀ ਨੂੰ 18 ਜੁਲਾਈ ਨੂੰ ਕੋਰੋਨਾ ਇਨਫੈਕਟਿਡ ਪਾਇਆ ਗਿਆ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਦਾ ਲਖਨਊ ਦੇ ਪੀਜੀਆਈ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ । ਕਮਲ ਰਾਣੀ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ ।  ਐੱਸਜੀਪੀਜੀਆਈ ਦੇ ਸੀਐੱਮਐੱਸ ਡਾ. ਅਮਿਤ ਅਗਰਵਾਲ ਨੇ ਉਨ੍ਹਾਂ ਦੇਹਾਂਂਤ ਦੀ ਪੁਸ਼ਟੀ ਕੀਤੀ ਹੈ । ਇਸ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਆਪਣਾ ਅੱਜ ਦਾ ਅਯੁੱਧਿਆ ਦੌਰਾ ਮੁਲਤਵੀ ਕਰ ਦਿੱਤਾ ।
ਸੀਐੱਮਐੱਸ ਡਾ. ਅਮਿਤ ਅਗਰਵਾਲ ਨੇ ਦੱਸਿਆ ਕਿ ਮੰਤਰੀ ਕਮਲ ਰਾਣੀ ਨੂੰ ਪਹਿਲਾਂ ਤੋਂ ਹੀ ਡਾਇਬਟੀਜ਼, ਹਾਈਪਰਟੈਂਸ਼ਨ ਤੇ ਥਾਇਰਾਈਡ ਨਾਲ ਜੁੜੀ ਸਮੱਸਿਆ ਸੀ । ਉਨ੍ਹਾਂ ਦਾ ਆਕਸੀਜਨ ਲੈਵਲ ਕਾਫੀ ਘੱਟ ਹੋ ਗਿਆ ਸੀ । ਹਾਲਾਂਕਿ ਸ਼ੁਰੂਆਤ ਦੇ 10 ਦਿਨਾਂ 'ਚ ਉਨ੍ਹਾਂ ਦੀ ਤਬੀਅਤ ਸਥਿਰ ਰਹੀ, ਪਰ ਪਿਛਲੇ 3 ਦਿਨਾਂ ਤੋਂ ਅਚਾਨਕ ਸਥਿਤੀ ਖਰਾਬ ਹੋਣ ਲੱਗੀ । ਸ਼ਨੀਵਾਰ ਸ਼ਾਮ ਕਰੀਬ 6 ਵਜੇ ਹਾਲਤ ਜ਼ਿਆਦਾ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਵੱਡੇ ਵੈਂਟੀਲੇਟਰ 'ਤੇ ਰੱਖਿਆ ਗਿਆ, ਜਿੱਥੇ ਐਤਵਾਰ ਸਵੇਰੇ 9 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ ।
ਕਮਲ ਰਾਣੀ ਵਰੁਣ ਕਾਨਪੁਰ ਜ਼ਿਲ੍ਹੇ ਦੇ ਘਾਟਮਪੁਰ ਲੋਕ ਸਭਾ ਹਲਕੇ ਤੋਂ 1996 ਤੇ 1998 'ਚ ਲੋਕ ਸਭਾ ਮੈਂਬਰ ਰਹੀ । 62 ਸਾਲਾ ਕਮਲ ਰਾਣੀ ਵਰੁਣ ਨੇ ਸਿਆਸੀ ਪਾਰੀ ਕੌਂਸਲਰ ਦੇ ਰੂਪ 'ਚ ਸ਼ੁਰੂ ਕੀਤੀ ਸੀ । ਉਹ 1989 ਤੋਂ 1995 ਤਕ ਕੌਂਸਲਰ ਸਨ। ਕਮਲ ਰਾਣੀ ਵਰੁਣ ਦਾ ਵਿਆਹ 25 ਮਈ 1975 ਨੂੰ ਕਿਸ਼ਨ ਲਾਲ ਵਰੁਣ ਨਾਲ ਹੋਇਆ ਸੀ ।
ਉਨ੍ਹਾਂ ਦੀ ਮ੍ਰਿਤਕ ਦੇਹ ਲਖਨਊ ਤੋਂ ਸਿੱਧੀ ਕਾਨਪੁਰ ਲਿਜਾਈ ਜਾਵੇਗੀ। ਉੱਥੇ ਕੋਵਿਡ ਪ੍ਰੋਟੋਕਾਲ ਤਹਿਤ ਅੰਤਿਮ ਸੰਸਕਾਰ ਕੀਤਾ ਜਾਵੇਗਾ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਸਿਹਤ ਖ਼ਬਰਾਂ

ਕੋਰੋਨਾ :ਦੇਸ਼ 'ਚ ਕੋਰੋਨਾ ਮਰੀਜਾਂ ਦੀ ਗਿਣਤੀ 62 ਲੱਖ ਦੇ ਪਾਰ

ਸਿਹਤ ਮੰਤਰੀ ਦਾ ਦਾਅਵਾ, ਘਰੇਲੂ ਇਕਾਂਤਵਾਸ ‘ਚ 47 ਹਜ਼ਾਰ ਤੋਂ ਵੱਧ ਮਰੀਜ਼ ਹੋਏ ਠੀਕ

ਕੋਰੋਨਾ : ਦੇਸ਼ 'ਚ 26 ਦਿਨਾਂ ਬਾਅਦ ਹਜ਼ਾਰ ਤੋਂ ਘੱਟ ਮਰੀਜ਼ਾਂ ਦੀ ਹੋਈ ਮੌਤ, 24 ਘੰਟਿਆਂ 'ਚ 70 ਹਜ਼ਾਰ ਨਵੇਂ ਮਾਮਲੇ

ਕੋਰੋਨਾ : ਦੇਸ਼ ਵਿਚ ਮਰੀਜ਼ਾਂ ਦੀ ਗਿਮਤੀ 60 ਲੱਖ ਤੋਂ ਪਾਰ

ਕੋਰੋਨਾ : ਦੇਸ਼ 'ਚ ਮਰੀਜ਼ਾਂ ਦੀ ਗਿਣਤੀ 59 ਲੱਖ ਤੋਂ ਪਾਰ

ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ਸਕੱਤਰੇਤ ਦੇ 83 ਅਧਿਕਾਰੀ ਕੋਰੋਨਾ ਪਾਜ਼ੇਟਿਵ

ਕਿਵੇਂ ਮਿਲੇਗੀ ਕੋਰੋਨਾ ਦੀ ਸਭ ਤੋਂ ਪਹਿਲਾ ਵੈਕਸੀਨ ? ਇਹ ਦੇਸ਼ ਹੈ ਸਭ ਤੋਂ ਅੱਗੇ - ਜਾਣੋ ਪੂਰੀ ਖ਼ਬਰ

ਕੋਰੋਨਾ : ਦੇਸ਼ 'ਚ ਮਰੀਜ਼ਾਂ ਦੀ ਗਿਣਤੀ 58 ਲੱਖ ਤੋਂ ਪਾਰ

ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਦਾਖਲੇ ਤੋਂ ਇਨਕਾਰ ਨਾ ਕੀਤਾ ਜਾਵੇ, ਪੰਜਾਬ ਸਰਕਾਰ ਦੇ ਆਦੇਸ਼

ਜ਼ਿਲ੍ਹਾ ਲੁਧਿਆਣਾ ਵਿੱਚ ਕੋਰੋਨਾ ਠੰਡਾ ਪੈਣ ਲੱਗਿਆ, ਅੱਜ 12 ਮੌਤਾਂ ਅਤੇ 231 ਮਰੀਜ਼