Monday, May 17, 2021 ePaper Magazine
BREAKING NEWS
ਆਪਣੀ ਬਿਮਾਰੀ ਨੂੰ ਲੈ ਕੇ ਸੁਮੋਨਾ ਦਾ ਵੱਡਾ ਖੁਲਾਸਾ, ਕਿਹਾ : 10 ਸਾਲਾਂ ਤੋਂ ਲੜ ਰਹੀ ਹਾਂ ਜੰਗਹਮਾਸ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ 'ਚ ਮਾਰੀ ਗਈ ਭਾਰਤੀ ਨਰਸ ਦੀ ਮ੍ਰਿਤਕ ਦੇਹ ਪਹੁੰਚੀ ਦੇਸ਼ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਆਈਪੀਐਲ ਖੇਡਣ ਵਾਲੇ ਕ੍ਰਿਕਟਰਾਂ ਨੂੰ ਆਰਾਮ ਦੇ ਸਕਦਾ ਹੈ ਈਸੀਬੀਕੰਮ ਦੀ ਖਬਰ : 1 ਜੁਲਾਈ ਤੋਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ ਹੋ ਸਕਦਾ ਹੈ ਬਦਲਾਅ, ਕਟੌਤੀ ਸੰਭਵਅਕਸ਼ੈ ਤ੍ਰਿਤੀਆ : ਪ੍ਰੀ-ਕੋਵਿਡ ਪੱਧਰ ਦੇ ਸਿਰਫ 10% ਤੱਕ ਪਹੁੰਚੀ ਆਫਲਾਈਨ ਵਿਕਰੀ, ਡਿਜੀਟਲ ਗੋਲਡ ਵਿੱਚ ਵਾਧਾਭਾਰਤ ਦੀ ਕੋਵਿਡ-19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : ਡਬਲਯੂਐਚਓਅਮਰੀਕਾ ਅਤੇ ਪ੍ਰਵਾਸੀ ਭਾਰਤੀ ਕੋਰੋਨਾ ਜੰਗ ’ਚ ਭਾਰਤ ਨਾਲ ਮਜ਼ਬੂਤ ਥੰਮ ਵਾਂਗ ਖੜੇ : ਸੰਧੂਵਿਰੋਧ ਤੋਂ ਬਾਅਦ ਵੀ ਭਾਰਤੀ ਮੂਲ ਦੀ ਨੀਰਾ ਟੰਡਨ ਨਿਯੁਕਤ ਹੋਈ ਬਾਈਡਨ ਦੀ ਸੀਨੀਅਰ ਸਲਾਹਕਾਰਇਜ਼ਰਾਈਲ ਅਤੇ ਫਿਲਸਤੀਨ ਦੀ ਸਰਹੱਦ 'ਤੇ ਵਿਗੜੇ ਹਾਲਾਤ, ਦੋਵੇਂ ਦੇਸ਼ਾਂ ਨੇ ਸਰਹੱਦ 'ਤੇ ਵਧਾਈ ਫੌਜਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 3.26 ਲੱਖ ਤੋਂ ਵੱਧ ਨਵੇਂ ਮਾਮਲੇ, 3890 ਲੋਕਾਂ ਦੀ ਮੌਤ

ਚੰਡੀਗੜ੍ਹ

‘ਕਿਸਾਨ ਅੰਦੋਲਨ ’ਚ ਮੀਡੀਆ ਦੀ ਭੂਮਿਕਾ’ ਵਿਸ਼ੇ ’ਤੇ ਪੰਜਾਬੀ ਲੇਖਕ ਸਭਾ ਨੇ ਕਰਵਾਇਆ ਵਿਚਾਰ-ਚਰਚਾ ਸਮਾਗਮ

March 22, 2021 11:21 AM

- ਪੱਤਰਕਾਰ ਨੂੰ ਸਮਾਜ ਦਾ ਦਰਦ ਵੀ ਮਹਿਸੂਸ ਕਰਨਾ ਪਵੇਗਾ : ਮਨਦੀਪ ਪੂਨੀਆ

ਚੰਡੀਗੜ੍ਹ, 21 ਮਾਰਚ, ਦਸਨਸ : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ‘ਕਿਸਾਨ ਅੰਦੋਲਨ ’ਚ ਮੀਡੀਆ ਦੀ ਭੂਮਿਕਾ’ ਵਿਸ਼ੇ ’ਤੇ ਵਿਚਾਰ-ਚਰਚਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੇ ਕੀਤੀ ਤੇ ਮੁੱਖ ਬੁਲਾਰੇ ਵਜੋਂ ਪੱਤਰਕਾਰ ਮਨਦੀਪ ਪੂਨੀਆ ਅਤੇ ਪੱਤਰਕਾਰ ਤੇ ਕਵੀ ਦੀਪਕ ਸ਼ਰਮਾ ਚਨਾਰਥਲ ਨੇ ਸ਼ਮੂਲੀਅਤ ਕੀਤੀ। ਸਭ ਤੋਂ ਪਹਿਲਾਂ ਆਏ ਮਹਿਮਾਨਾਂ ਦਾ ਸਵਾਗਤ ਗੁਲਦਸਤਿਆਂ ਦੀ ਬਜਾਏ ‘ਫਸਲ ਦਸਤਿਆਂ’ ਨਾਲ ਕੀਤਾ ਗਿਆ। ਬਲਜੀਤ ਬੱਲੀ, ਮਨਦੀਪ ਪੂਨੀਆ ਤੇ ਦੀਪਕ ਸ਼ਰਮਾ ਚਨਾਰਥਲ ਨੂੰ ਪੰਜਾਬੀ ਲੇਖਕ ਸਭਾ ਨੇ ਹਰੇ ਛੋਲੀਏ ਦੇ ‘ਫਸਲ ਦਸਤੇ’ ਭੇਂਟ ਕਰਕੇ ਜੀ ਆਇਆਂ ਆਖਿਆ। ਇਸ ਨਿਵੇਕਲੀ ਪਿਰਤ ਨੂੰ ਸਭਨਾਂ ਨੇ ਸਰਹਾਇਆ। ਇਸ ਉਪਰੰਤ ਸਵਾਗਤੀ ਸ਼ਬਦ ਜਿੱਥੇ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਹੁਰਾਂ ਨੇ ਰੱਖਦਿਆਂ ਕਿਸਾਨ ਅੰਦੋਲਨ ਵਿਚ ਮੀਡੀਆ ਦੀ ਭੂਮਿਕਾ, ਖਾਸ ਕਰ ਖੇਤਰੀ ਮੀਡੀਆ ਦੇ ਅਹਿਮ ਰੋਲ ਨੂੰ ਸਰਹਾਇਆ, ਉਥੇ ਹੀ ਵਿਚਾਰ-ਚਰਚਾ ਦੀ ਸ਼ੁਰੂਆਤ ਤੋਂ ਪਹਿਲਾਂ ਸੁਰਜੀਤ ਸਿੰਘ ਧੀਰ ਹੁਰਾਂ ਨੇ ਸ਼ਬਦ ਉਚਾਰਨ ਕਰਕੇ ਸਮਾਗਮ ’ਚ ਵੱਖਰੀ ਰੂਹਾਨੀਅਤ ਭਰ ਦਿੱਤੀ।
ਦਿੱਲੀ ਪੁਲਿਸ ਅਤੇ ਸੱਤਾ ਦਾ ਜਬਰ ਝੱਲ ਕੇ ਤਿਹਾੜ ਜੇਲ੍ਹ ’ਚੋਂ ਵੀ ਪੱਤਰਕਾਰੀ ਕਰਨ ਵਾਲੇ ਮਨਦੀਪ ਪੂਨੀਆ ਨੇ ਜਿੱਥੇ ਆਪਣੇ ਉਤੇ ਅਤੇ ਕਿਸਾਨਾਂ ’ਤੇ ਢਾਹੇ ਗਏ ਤਸ਼ੱਦਦ ਦਾ ਜ਼ਿਕਰ ਕੀਤਾ, ਉਥੇ ਹੀ ਉਸ ਨੇ ਤਿਹਾੜ ਜੇਲ੍ਹ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਮੈਂ ਤਿਹਾੜ ਜੇਲ੍ਹ ਵਿਚ ‘ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰਿਆਂ ਦੀ ਗੂੰਜ ਸੁਣਦਾ ਸੀ ਅਤੇ ਕਿਸਾਨਾਂ ਨੂੰ ਚੜ੍ਹਦੀਕਲਾ ਵਿਚ ਵੇਖਦਾ ਸੀ ਤਦ ਮੈਨੂੰ ਹੌਸਲਾ ਮਿਲਿਆ ਅਤੇ ਇਸ ਕਿਸਾਨ ਅੰਦੋਲਨ ਨੇ ਪੱਤਰਕਾਰਤਾ ਦੀ ਪਰਿਭਾਸ਼ਾ ਨੂੰ ਵੀ ਨਵਾਂ ਜਨਮ ਦਿੱਤਾ ਹੈ। ਮਨਦੀਪ ਪੂਨੀਆ ਨੇ ਆਖਿਆ ਕਿ ਅੱਜ ਪੇਂਡੂ, ਕਿਸਾਨੀ ਤੇ ਮਜ਼ਦੂਰ ਪੱਖੀ ਧਰਾਤਲ ਵਾਲੀ ਪੱਤਰਕਾਰੀ ਵੱਲ ਪਰਤਣ ਦੀ ਲੋੜ ਹੈ। ਮੀਡੀਆ ਦੇ ਅਦਾਰਿਆਂ ਨੂੰ ਵੀ ਇਸ ਬੀਟ ’ਤੇ ਕੰਮ ਕਰਨਾ ਚਾਹੀਦਾ ਹੈ। ਮਨਦੀਪ ਪੂਨੀਆ ਨੇ ਕਿਹਾ ਕਿ ਬੇਸ਼ੱਕ ਅੱਜ ਕਹਿੰਦੇ-ਕਹਾਉਂਦੇ ਵੱਡੇ ਚੈਨਲਾਂ ’ਤੇ ਚੀਕ-ਚਿਹਾੜੇ ਵਾਲੀ ਪੱਤਰਕਾਰੀ ਕਾਬਜ਼ ਹੁੰਦੀ ਜਾ ਰਹੀ ਹੈ ਤੇ ਡਿਬੇਟ ਚਿੜੀਆਘਰ ਬਣਦੀ ਜਾ ਰਹੀ ਹੈ, ਪਰ ਉਥੇ ਹੀ ਇਸ ਕਿਸਾਨ ਅੰਦੋਲਨ ਵਿਚ ਪੱਤਰਕਾਰ ਨੂੰ ਸਮਾਜ ਦੇ ਦਰਦ ਦਾ ਵੀ ਅਹਿਸਾਸ ਹੋਇਆ ਹੈ। ਪੂਨੀਆ ਨੇ ਆਖਿਆ ਕਿ ਅੱਜ ਹਰ ਪੱਤਰਕਾਰ ਨੂੰ ਸਮਾਜ ਦਾ ਦਰਦ ਵੀ ਮਹਿਸੂਸ ਕਰਨਾ ਪਵੇਗਾ।
ਇਸੇ ਤਰ੍ਹਾਂ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਵਿਚਰ ਕੇ ਮਿੱਟੀ ਦੀ ਮਹਿਕ ’ਚੋਂ ਪੱਤਰਕਾਰੀ ਕਰਦੇ ਹੋਏ ਦੀਪਕ ਸ਼ਰਮਾ ਚਨਾਰਥਲ ਨੇ ਵੀ ਜਿੱਥੇ ਮੀਡੀਆ ਦੀ ਭੂਮਿਕਾ ਦੇ ਹਵਾਲੇ ਨਾਲ ਗੱਲ ਕੀਤੀ, ਉਥੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ।
ਸਮਾਗਮ ਦੇ ਅਖੀਰ ਵਿਚ ਸਭਾ ਦੇ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਹੁਰਾਂ ਨੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਸਟੇਜ ਦੀ ਸਮੁੱਚ ਕਾਰਵਾਈ ਭੁਪਿੰਦਰ ਮਲਿਕ ਹੁਰਾਂ ਨੇ ਬਾਖੂਬੀ ਅੰਦਾਜ਼ ਵਿਚ ਨਿਭਾਈ। ਇਸ ਮੌਕੇ ’ਤੇ ਜਿੱਥੇ ਸਾਹਿਤਕ ਜਗਤ ਨਾਲ ਸਬੰਧਤ ਨਾਮਵਰ ਲੇਖਕ ਤੇ ਸ਼ਾਇਰ ਮੌਜੂਦ ਸਨ ਉਥੇ ਹੀ ਵੱਡੀ ਗਿਣਤੀ ਪੱਤਰਕਾਰ ਭਾਈਚਾਰਾ ਵੀ ਹਾਜ਼ਰ ਸੀ। ਜਿਨ੍ਹਾਂ ਵਿਚ ਬਲਜੀਤ ਸਿੰਘ ਪਰਮਾਰ, ਅਮਰਜੀਤ ਸਿੰਘ ਵੜੈਚ, ਉਘੇ ਨਾਟਕਕਾਰ ਸਾਹਿਬ ਸਿੰਘ, ਪਾਲ ਅਜਨਬੀ, ਜਗਦੀਪ ਕੌਰ ਨੂਰਾਨੀ, ਮਨਜੀਤ ਕੌਰ ਮੀਤ, ਰਜਿੰਦਰ ਕੌਰ, ਪ੍ਰੀਤਮ ਰੂਪਾਲ, ਬਲਵਿੰਦਰ ਜੰਮੂ, ਪ੍ਰਭਜੋਤ ਕੌਰ ਢਿੱਲੋਂ, ਕਮਲਜੀਤ ਸਿੰਘ ਬਨਵੈਤ, ਜੈ ਸਿੰਘ ਛਿੱਬਰ, ਕਰਨਬੀਰ ਸਿੰਘ, ਸਿਮਰਜੀਤ ਕੌਰ ਗਰੇਵਾਲ, ਮਨਮੋਹਨ ਸਿੰਘ ਕਲਸੀ, ਸੁਖਵਿੰਦਰ ਸਿੰਘ ਸਿੱਧੂ, ਅਨੂ ਕੌੜਾ, ਜਸਪ੍ਰੀਤ ਕੌਰ, ਅਮਰਜੀਤ ਸਿੰਘ, ਰਘਬੀਰ ਵੜੈਚ, ਸੰਜੀਵਨ ਸਿੰਘ, ਬਾਬੂ ਰਾਮ ਦੀਵਾਨਾ, ਧਿਆਨ ਸਿੰਘ ਕਾਹਲੋਂ, ਨਰਿੰਦਰ ਕੌਰ ਨਸਰੀਨ, ਬਿੰਦੂ ਸਿੰਘ, ਆਤਿਸ਼ ਗੁਪਤਾ, ਰਾਕੇਸ਼ ਸ਼ਰਮਾ, ਸੁਨੀਤਾ ਰਾਣੀ, ਬਲਵਿੰਦਰ ਚਾਹਲ, ਡਾ. ਪਾਲ, ਬਲਵਿੰਦਰ ਕੌਰ ਆਦਿ ਵੀ ਹਾਜ਼ਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ