Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਲੇਖ

ਸ਼ੋਸ਼ੇ ਤੇ ਸ਼ੁਰਲੀਆਂ...

April 05, 2021 11:34 AM

ਰਾਜਿੰਦਰ ਪਾਲ ਸ਼ਰਮਾ

ਸ਼ਰਾਰਤ ਨਾਲ ਕੋਈ ਬੇਬੁਨਿਆਦ ਗੱਲ ਕਰਕੇ ਸੁਆਦ ਲੈਣ ਵਾਲੇ ਟਾਵੇਂ ਟਾਵੇਂ ਮਨੁੱਖ ਧੁਰ ਤੋਂ ਹੀ ਹਾਜ਼ਰ ਨਾਜ਼ਰ ਰਹੇ ਹਨ। ਦੂਜਿਆਂ ਨੂੰ ਮਾਨਸਿਕ ਤੌਰ ’ਤੇ ਆਹਰੇ ਲਾਈ ਰੱਖ ਕੇ ਸੁਆਦ ਲੈਣ ਦਾ ਭੁਸ ਹੁਣ ਕੁੱਝ ਵਧ ਗਿਆ ਹੈ। ਵਿਸ਼ੇਸ਼ ਕਰਕੇ ‘ਫੇਸਬੁੱਕ’ ‘ਵਟਸਐਪ’ ਆਦਿ ਦੇ ਪ੍ਰਗਟ ਹੋਣ ਸਦਕਾ ਤਾਂ ਲੱਖਾਂ ਲੋਕਾਂ ਨੂੰ ਆਹਰੇ ਲਾਕੇ ਸੁਆਦ ਲੈਣ ਦਾ ਸ਼ੌਂਕ ਆਮ ਹੋ ਗਿਆ ਹੈ। ਇਸ ਸਾਰੀ ਕਿਰਿਆ ਨੂੰ ਸ਼ੋਸ਼ੇ ਤੇ ਸ਼ੁਰਲੀਆਂ ਦਾ ਮੇਲ ਕਿਹਾ ਜਾ ਸਕਦਾ ਹੈ।
ਸਾਡੇ ਸਮੁੱਚੇ ਸਭਾਅ ਵਿੱਚ ਅਨੁਸ਼ਾਸਨ ਦੀ ਅਣਹੋਂਦ ਕਾਰਨ ਸ਼ੋਸ਼ੇ ਸ਼ੁਰਲੀਆਂ ਛੱਡਣ ਦਾ ਸ਼ੌਂਕ ਵਧ ਹੈ। ਰਹਿੰਦੀ ਖੂਹੰਦੀ ਕਸਰ ਬੇਰੁਜ਼ਗਾਰੀ ਨੇ ਪੂਰੀ ਕਰ ਦਿੱਤੀ ਹੈ। ਵਿਹਲਾ ਮਨ ‘ਸ਼ੈਤਾਨ ਦੀ ਆਂਤ’ ਭਾਵ ‘ਵਿਹਲਾ ਮਨ ਮਾੜੀ ਸੋਚ’ ਦੇ ਹਿਸਾਬ ਨਾਲ ਉਸਾਰੂ ਹੋਣ ਦੀ ਥਾਂ ਮਾਰੂ ਵਧ ਹੋ ਜਾਂਦਾ ਹੈ। ਗੰਭੀਰਤਾ ਜਾਂ ਸੰਜ਼ੀਦਗੀ ਉੱਡ-ਪੁੱਡ ਜਾਂਦੇ ਹਨ। ਫਿਰ ਬਹੁਤੇ ਸੱਜਣ ਦੂਜੇ ਦੀ ਪਰੇਸ਼ਾਨੀ ਦਾ ਸੁਆਦ ਲੈਂਦੇ ਹਨ ਭਾਵ ਖਲਨਾਇਕੀ ਸੋਚ ਭਾਰੂ ਹੁੰਦੀ ਹੈ। ਇਹ ਸ਼ੋਸ਼ੇ ਤੇ ਸ਼ੁਰਲੀਆਂ ਛੱਡਣ ਦੇ ਸੋਹਣੇ ਕਲਾਕਾਰ ਹੁੰਦੇ ਹਨ। ਜਦੋਂ ਸਮੁੱਚੇ ਸਮਾਜ ਜਾਂ ਸਮੁੱਚੀ ਮਨੁੱਖਤਾ ਨਾਲ ਸਬੰਧਤ ਕੋਈ ਸਮੱਸਿਆ ਖੜੀ ਹੋ ਜਾਵੇ ਤਾਂ ਸ਼ੋਸ਼ੇ ਤੇ ਸ਼ੁਰਲੀਆਂ ਦੇ ਕਲਾਕਾਰਾਂ ਦੀ ਚਾਂਦੀ ਹੁੰਦੀ ਹੈ ਕਿਉਂਕਿ ਆਮ ਬੰਦਾ ਪ੍ਰੇਸ਼ਾਨ ਹੁੰਦਾ ਹੈ ਤੇ ਫਲਸਰੂਪ ਬਹੁਤੇ ਸ਼ੋਸ਼ੇ ਤੇ ਸ਼ੁਰਲੀਆਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਚਾਹੇ ਇੰਜ ਸਮਾਜਕ ਨੁਕਸਾਨ ਹੁੰਦਾ ਹੈ ਪਰ ਸ਼ਰਾਰਤੀ ਲੋਕਾਂ ਨੂੰ ਸਮਾਜਕ ਹਾਣ ਲਾਭ ਨਾਲ ਕੀ? ਇਹਨਾਂ ਨੂੰ ਤਾਂ ਆਪਣਾ ਸੁਆਦ ਜਾਂ ਭੁਸ ਪੂਰਾ ਕਰਨ ਦੀ ਤਾਂਘ ਹੁੰਦੀ ਹੈ।
ਕੋਰੋਨਾ ਨੇ ਸਾਰੀ ਦੁਨੀਆ ਦਾ ਬੁਰਾ ਹਾਲ ਕੀਤਾ ਹੋਇਆ ਹੈ। ਸਾਲ ਤੋਂ ਉਪਰ ਹੋ ਗਿਆ ਹੈ ਕੁਦਰਤ ਦੇ ਕਹਿਰ ਨੂੰ ਵਰ੍ਹਦਿਆਂ। ਲੱਖਾਂ ਲੋਕ ਮੌਤ ਦੇ ਮੂੰਹ ’ਚ ਚਲੇ ਗਏ ਹਨ। ਕਾਰੋਬਾਰ ਬੰਦ ਹਨ ਤੇ ਆਰਥਿਕ ਪੱਖੋਂ ਕੰਮ ਖ਼ਰਾਬ ਹੋ ਗਿਆ। ਸਾਇੰਸਦਾਨ ਤੇ ਡਾਕਟਰਾਂ ਨੇ ਘਾਲਣਾ ਘਾਲ ਕੇ ਟੀਕੇ ਤਿਆਰ ਕੀਤੇ ਹਨ। ਸੁੱਖਾਂ ਸੁਖਦਿਆਂ ਨੂੰ ਟੀਕੇ ਆਏ ਹਨ। ਪਰ ਇਥੇ ਵੀ ਸ਼ੋਸ਼ੇ ਤੇ ਸ਼ੁਰਲੀਆਂ ਦੀ ਭਰਮਾਰ ਹੈ। ਕੋਈ ਇਸ ਟੀਕੇ ਦਾ ਕੋਈ ਪ੍ਰਭਾਵ ਦੱਸ ਕੇ ਲੋਕਾਂ ਨੂੰ ਸ਼ਸ਼ੋਪੰਜ ’ਚ ਪਾਉਂਦਾ ਹੈ ਤੇ ਕੋਈ ਕੋਈ ਹੋਰ ਨੁਕਸਾਨ ਹੋਣ ਦਾ ਭੈਅ ਦੇਕੇ ਡਰਾਉਂਦਾ ਹੈ। ਇਹ ਜਮਾਤ ਆਪਣਾ ਖਲਨਾਇਕੀ ਰੋਲ ਕਰਨੋ ਨਹੀਂ ਹਟਦੀ। ਚਲੋ ਹੌਲੀ ਹੌਲੀ ਆਮ ਬੰਦੇ ਦੀ ਸੰਕਾ ਤੇ ਊਟ ਪਟਾਂਗ ਕਹਿਣੋ ਹਟ ਕੇ ਇਹ ਹੋਰ ਕਿਸੇ ਸਮੱਸਿਆ ਜਾਂ ਵਿਸ਼ੇ ਬਾਰੇ ਸ਼ੋਸ਼ੇ ਤੇ ਸ਼ੁਰਲੀਆਂ ਦੀ ਲੀਲਾ ਰਚਾਉਣ ਲੱਗ ਪੈਣਗੇ।
ਰਹੀ ਗੱਲ ਮੋਬਾਇਲ ਫੋਨ ਸਦਕਾ ਊਲ ਜਲੂਲ ਸੁਣਾ ਕੇ ਪ੍ਰਚਾਰ ਬਾਰੇ । ਉਂਜ ਮੋਬਾਇਲ ਫੋਨ ਦੇ ਪ੍ਰਯੋਗ ਵੀ ਠੋਸ ਹਨ। ਪਰ ਬੰਦੇ ਵਿਚ ਸ਼ਰਾਰਤੀ ਜਰਾਸੀਮ ਕਿਸੇ ਬਾਰੇ ਵੀ ਚੀਜ਼ ਦੀ ਦੁਰਵਰਤੋਂ ਸਦਕਾ ਬਦਨਾਮ ਕਰ ਦਿੰਦੇ ਹਨ। ਇਸ ਪ੍ਰਤੀ ਸਰਕਾਰੀ ਪੱਧਰ ’ਤੇ ਠੋਸ ਕਦਮ ਚੁੱਕਣ ਦੀ ਲੋੜ ਹੈ ਤੇ ਪੁਠੀਆਂ ਹਰਕਤਾਂ ਕਰਨ ਵਾਲੇ ਜਦੋਂ ਫੜੇ ਜਾਣ ਤਾਂ ਸਜ਼ਾ ਮਿਲੇ।
ਉਂਝ ਤੇ ਸੁਮੱਤ ਜਾਂ ਨੈਤਿਕ ਸੋਚ ਹੀ ਭਾਰੂ ਹੋਵੇ ਤਾਂ ਸ਼ੋਸੇ ਤੇ ਸ਼ੁਰਲੀਆਂ ਛੱਡਣ ਦਾ ਘਟੀਆ ਖੇਲ ਖ਼ਤਮ ਹੋਵੇਗਾ ਜਾਂ ਘਟੇਗਾ। ਸਾਡੇ ਭ੍ਰਿਸ਼ਟ ਤੇ ਸ਼ਰਾਰਤੀ ਬੁੱਧੀ ਭਾਰੂ ਹੈ ਤੇ ਇਸੇ ਕਾਰਨ ਰਿਸ਼ਵਤਖੋਰੀ ਤੇ ਹੇਰਾਫਰੀ ਆਮ ਹੈ। ਇਸੇ ਲੜੀ ਨਾਲ ਸਬੰਧਤ ਸ਼ੋਸ਼ੇ ਤੇ ਸ਼ੁਰਲੀਆਂ ਵੰਡ ਕੇ ਸੁਆਦ ਲੈਣ ਦਾ ਭੁਸ ਭਾਰੂ ਹੈ। ਫਿਰ ਵੀ ਸਰਕਾਰ ਨੂੰ ਅਜਿਹੇ ਘਟੀਆ ਲੋਕਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਤੇ ਸਮਾਜ ਨੂੰ ਇਸ ਦੇ ਸਿਰ ਸੁਆਹ ਪਾਉਣੀ ਚਾਹੀਦੀ ਹੈ ਭਾਵ ਫਿੱਟ ਲਾਹਣਤ ਪਾਉਣੀ ਚਾਹੀਦੀ ਹੈ। ਸ਼ੋਸ਼ੇ ਤੇ ਸ਼ੁਰਲੀਆਂ ਮੁਰਦਾਬਾਦ!

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ