ਦੇਸ਼

ਅਸਾਮ, ਕੇਰਲ, ਤਾਮਿਲਨਾਡੂ ਤੇ ਪੁਡੂਚੇਰੀ ’ਚ ਵੋਟਿੰਗ ਦਾ ਕੰਮ ਸੰਪੰਨ

April 07, 2021 11:19 AM

- ਪੱਛਮੀ ਬੰਗਾਲ ’ਚ ਤੀਜੇ ਗੇੜ ਲਈ 78 ਫੀਸਦੀ ਮਤਦਾਨ, ਪੰਜ ਗੇੜ ਬਾਕੀ

ਏਜੰਸੀਆਂ
ਨਵੀਂ ਦਿੱਲੀ/6 ਅਪ੍ਰੈਲ : ਪੱਛਮੀ ਬੰਗਾਲ ਵਿੱਚ ਤੀਜੇ ਗੇੜ ਲਈ 31 ਸੀਟਾਂ ਅਤੇ ਅਸਾਮ ’ਚ ਤੀਜੇ ਤੇ ਆਖ਼ਰੀ ਗੇੜ ਦੀਆਂ 40 ਸੀਟਾਂ ’ਤੇ ਮੰਗਲਵਾਰ ਨੂੰ ਵੋਟਾਂ ਪੈਣ ਦਾ ਕੰਮ ਨੇਪਰੇ ਚੜ੍ਹ ਗਿਆ ਹੈ। ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੇ ਹਾਲੇ ਪੰਜ ਗੇੜ ਬਾਕੀ ਹਨ।
ਉਧਰ ਤਾਮਿਲਨਾਡੂ, ਕੇਰਲਾ ਤੇ ਪੁਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਇਕ ਹੀ ਗੇੜ ’ਚ ਵੋਟਿੰਗ ਦਾ ਕੰਮ ਮੁਕੰਮਲ ਹੋ ਗਿਆ।
ਸ਼ਾਮ 7.11 ਵਜੇ ਤੱਕ ਪੱਛਮੀ ਬੰਗਾਲ ’ਚ 77.68, ਅਸਾਮ ’ਚ 82.29 ਪ੍ਰਤੀਸ਼ਤ, ਕੇਰਲ ਵਿੱਚ 70.04 ਪ੍ਰਤੀਸ਼ਤ, ਪੁਡੂਚੇਰੀ ’ਚ 78.13 ਅਤੇ ਤਾਮਿਲਨਾਡੂ ’ਚ 65.11 ਪ੍ਰਤੀਸ਼ਤ ਵੋਟਾਂ ਪਈਆਂ।
ਚੋਣ ਕਮਿਸ਼ਨ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਪੱਛਮੀ ਬੰਗਾਲ ਵਿੱਚ ਤੀਜੇ ਗੇੜ ਦੇ ਮਤਦਾਨ ਦੌਰਾਨ 77.68 ਪ੍ਰਤੀਸ਼ਤ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਤਾਮਿਲਨਾਡੂ ਦੀਆਂ 232, ਕੇਰਲ ਦੀਆਂ 140 ਅਤੇ ਪੁਡੂਚੇਰੀ ਦੀਆਂ 30 ਸੀਟਾਂ ਲਈ ਇੱਕ ਹੀ ਗੇੜ ’ਚ ਮਤਦਾਨ ਹੋਇਆ। ਵੋਟਾਂ ਦੇ ਅਮਲ ਨੂੰ ਅਮਨ- ਅਮਾਨ ਨਾਲ ਨੇਪਰੇ ਚਾੜਨ ਲਈ ਸੁਰੱਖਿਆ ਦੇ ਲਿਹਾਜ ਨਾਲ ਨੀਮ ਫੌਜੀ ਬਲਾਂ ਦੀਆਂ ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਸਨ।
ਪੱਛਮੀ ਬੰਗਾਲ ਵਿੱਚ ਤੀਜੇ ਗੇੜ ਤਹਿਤ 31 ਸੀਟਾਂ ਲਈ ਵੋਟਿੰਗ ਦੌਰਾਨ ਮੰਗਲਵਾਰ ਨੂੰ ਕੁਝ ਥਾਵਾਂ ’ਤੇ ਇੱਕਾ-ਦੁੱਕਾ ਘਟਨਾਵਾਂ ਵਾਪਰੀਆਂ। ਇਸ ਗੇੜ ’ਚ 205 ਉਮੀਦਵਾਰਾਂ ਦੀ ਕਿਸਮਤ ਈਵੀਐਮ ’ਚ ਬੰਦ ਹੋ ਗਈ ਹੈ। ਦੂਜੇ ਪਾਸੇ ਅਸਾਮ ਵਿੱਚ ਤੀਜੇ ਤੇ ਆਖਰੀ ਗੇੜ ਲਈ 40 ਸੀਟਾਂ ’ਤੇ 82.29 ਪ੍ਰਤੀਸ਼ਤ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇੱਥੇ ਕੁੱਲ 79,19,641 ਵੋਟਰ 337 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਤੀਜੇ ਗੇੜ ਵਿੱਚ 3 ਜ਼ਿਲ੍ਹਿਆਂ ਹਾਵੜਾ, ਹੁਬਲੀ ਅਤੇ ਦੱਖਣੀ 24 ਪਰਗਨਾ ਦੀਆਂ 31 ਸੀਟਾਂ ’ਤੇ ਵੋਟਾਂ ਪਈਆਂ। ਪੱਛਮੀ ਬੰਗਾਲ ਦੇ ਮਹਿਲਾਪਾਰਾ ਵਿੱਚ ਟੀਐਮਸੀ ਉਮੀਦਵਾਰ ’ਤੇ ਹਮਲਾ ਹੋਣ ਦੀ ਖ਼ਬਰ ਹੈ। ਇਸੇ ਤਰ੍ਹਾਂ ਬੰਗਾਲ ਦੇ ਅਮਰਬਾਗ ਵਿੱਚ ਟੀਐਮਸੀ ਅਤੇ ਭਾਜਪਾ ਦੇ ਕਾਰਕੁਨਾਂ ਵਿੱਚ ਝੜਪ ਹੋਈ। ਇਸ ਵਿਵਾਦ ਤੋਂ ਬਾਅਦ ਟੀਐਮਸੀ ਉਮੀਦਵਾਰ ਨੇ ਸੀਆਰਪੀਐਫ਼ ’ਤੇ ਲੋਕਾਂ ਨੂੰ ਵੋਟਾਂ ਪਾਉਣ ਤੋਂ ਰੋਕਣ ਦਾ ਦੋਸ਼ ਲਾਇਆ।
ਉਧਰ ਭਾਜਪਾ ਨੇ ਦੋਸ਼ ਲਾਇਆ ਕਿ ਟੀਐਮਸੀ ਦੇ ਕਾਰਕੁਨਾਂ ਨੇ ਲੋਕਾਂ ਨੂੰ ਵੋਟਾਂ ਪਾਉਣ ਤੋਂ ਰੋਕਿਆ।
ਦੁਪਹਿਰ 5.30 ਵਜੇ ਤੱਕ ਬੰਗਾਲ ਵਿੱਚ 77.68, ਅਸਾਮ ਵਿੱਚ 78.94, ਤਾਮਿਲਨਾਡੂ ’ਚ 63.47, ਕੇਰਲ ਵਿੱਚ 69.95 ਅਤੇ ਪੁਡੂਚੇਰੀ ਵਿੱਚ 77.90 ਪ੍ਰਤੀਸ਼ਤ ਵੋਟਾ ਪਈਆਂ।
ਪੁਡੂਚੇਰੀ ਦੀਆਂ 30 ਵਿਧਾਨ ਸਭਾ ਸੀਟਾਂ ਲਈ 324 ਉਮੀਦਵਾਰ ਮੈਦਾਨ ਵਿੱਚ ਹਨ।
ਦੱਸਣਾ ਬਣਦਾ ਹੈ ਕਿ ਚਾਰ ਰਾਜਾਂ ਅਤੇ ਇੱਕ ਕੇਂਦਰ ਸਾਸ਼ਿਤ ਪ੍ਰਦੇਸ਼ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੀਆ ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਕੇਰਲ ਵਿੱਚ ਇਸ ਤੋਂ ਪਹਿਲੇ ਗੇੜਾਂ ’ਚ ਪਈਆਂ ਵੋਟਾਂ ਦੌਰਾਨ ਵੀ ਕਈ ਥਾਵਾਂ ’ਤੇ ਹਿੰਸਕ ਘਟਨਾਵਾਂ ਵਾਪਰੀਆਂ ਸਨ।
ਦੱਸਣਾ ਬਣਦਾ ਹੈ ਕਿ ਕੇਰਲ ’ਚ ਹਾਕਮ ਲੈਫਟ ਡੈਮੋਕ੍ਰੇਟਿਕ ਫਰੰਟ, ਦਿ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ, ਜਿਸ ਦਾ ਕਾਂਗਰਸ ਹਿੱਸਾ ਹੈ ਤੇ ਭਾਜਪਾ ਚੋਣ ਮੈਦਾਨ ’ਚ ਹਨ। ਇਥੇ 140 ਵਿਧਾਨ ਸਭਾ ਸੀਟਾਂ ’ਤੇ ਇਨ੍ਹਾਂ ਤਿੰਨਾਂ ਵਿਚਾਲੇ ਸਖ਼ਤ ਮੁਕਾਬਲਾ ਹੈ। ਸੂਬੇ ਦੇ ਮੁੱਖ ਮੰਤਰੀ ਪਿਨਰਾਈ ਵਿਜਅਨ, ਊਰਜਾ ਮੰਤਰੀ ਐੱਮਐੱਮ ਮਣੀ, ਉੱਚ ਸਿੱਖਿਆ ਮੰਤਰੀ ਕੇਕੇ ਜਲੀਲ ਤੇ ਕਾਂਗਰਸੀ ਆਗੂ ਓਮਨ ਚਾਂਡੀ, ਰਮੇਸ਼ ਚੇਨੀਤਲਾ ਤੇ ਟੀ ਰਾਧਾਕਿ੍ਰਸ਼ਨਨ ਤੇ ਭਾਜਪਾ ਦੇ ਈ ਸ੍ਰੀਧਰਨ ਸਮੇਤ ਕਈ ਚਰਚਿਤ ਚਿਹਰੇ ਮੈਦਾਨ ’ਚ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਸਿੱਖ ਨੌਜਵਾਨ ਨੇ ਬਰਫ਼ੀਲੇ ਪਾਣੀ ’ਚ ਛਾਲ ਮਾਰ ਕੇ ਬਚਾਈ ਬੱਚੀ ਦੀ ਜਾਨ

ਕੇਂਦਰ ਨੇ ਰਾਜਾਂ ਨੂੰ ਟੈਸਟਿੰਗ ਵਧਾਉਣ ਦੇ ਦਿੱਤੇ ਨਿਰਦੇਸ਼

ਹਿਮਾਚਲ : ਜੇਸੀਬੀ ਮਸ਼ੀਨ ਖੱਡ ’ਚ ਡਿੱਗਣ ਨਾਲ 4 ਮੌਤਾਂ

ਛੱਤੀਸਗੜ੍ਹ : ਮੁਕਾਬਲੇ ’ਚ 5 ਨਕਸਲੀ ਹਲਾਕ

ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ : ਕਾਂਗਰਸ

ਪਦਮਸ੍ਰੀ ਨਾਲ ਸਨਮਾਨਿਤ ਪ੍ਰਸਿੱਧ ਕਾਰਟੂਨਿਸਟ ਨਰਾਇਣ ਦੇਬਨਾਥ ਦਾ ਦੇਹਾਂਤ

ਪੀਐਮ ਮੋਦੀ ਦੀ ਸੁਰੱਖਿਆ ’ਚ ਉਕਾਈ ਦਾ ਮਾਮਲਾ : ਜਾਂਚ ਕਮੇਟੀ ਦੀ ਚੇਅਰਪਰਸਨ ਜਸਟਿਸ ਇੰਦੂ ਮਲਹੋਤਰਾ ਨੂੰ ਫੋਨ ’ਤੇ ਮਿਲੀ ਧਮਕੀ

ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਜਿੰਦਰ ਸਿੰਘ ਦਾ ਦਿਹਾਂਤ

ਕੇਂਦਰ ਵੱਲੋਂ ਸੁਪਰੀਮ ਕੋਰਟ ’ਚ ਹਲਫ਼ਨਾਮਾ ਦਾਇਰ, ਇੱਛਾ ਵਿਰੁੱਧ ਵੈਕਸੀਨ ਲਗਵਾਉਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ

ਹੈਲੀਕਾਪਟਰ ਹਾਦਸਾ : ਬੱਦਲਾਂ ’ਚ ਭਟਕਣ ਕਾਰਨ ਵਾਪਰਿਆ ਸੀ ਹਾਦਸਾ