Sunday, April 18, 2021 ePaper Magazine

ਹਰਿਆਣਾ

ਵੱਖ ਵੱਖ ਰਾਜਾਂ ਤੋਂ ਕਾਲਕਾ ’ਚ ਇਕੱਠੇ ਹੋਏ ਕਿੰਨਰ

April 07, 2021 01:44 PM

- ਸ਼ੋਭਾ ਯਾਤਰਾ ਕੱਢੀ

ਪੀ.ਪੀ. ਵਰਮਾ
ਪੰਚਕੂਲਾ, 6 ਅਪ੍ਰੈਲ : ਕਾਲਕਾ ਦੀ ਪੁਰਾਣੀ ਗੁੱਗਾਮਾੜੀ ਵਿੱਚ ਸਾਰੇ ਭਾਰਤ ਤੋਂ ਆਏ ਕਿੰਨਰਾਂ ਵੱਲੋਂ ਮਹਾਂ ਸਮੇਲਨ ਕੀਤਾ ਗਿਆ। ਇਸਦੇ ਮੱਦੇਨਜ਼ਰ ਕਾਲਕਾ ਦੀ ਸ਼ਬਜੀਮੰਡੀ ਵਿੱਚ ਢੋਲ-ਨਗਾੜਿਆਂ ਨਾਲ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਸ਼ਹਿਰ ਵਿੱਚੋਂ ਹੁੰਦੀ ਹੋਈ ਕਾਲੀ ਮਾਤਾ ਮੰਦਰ ਪਹੁੰਚੀ ਅਤੇ ਜਿੱਥੇ ਕਿੰਨਰਾਂ ਨੇ ਮੱਥਾ ਟੇਕਿਆ। ਇਸ ਤੋਂ ਬਾਅਦ ਇਹ ਸ਼ੋਭਾ ਯਾਤਰਾ ਰੇਲਵੇ ਰੋਡ ਤੋਂ ਹੁੰਦੇ ਹੋਏ ਭਰਤ ਨਗਰ, ਪੁਰਾਣੀ ਗੁੱਗਾਮਾੜੀ ਉੱਤੇ ਆ ਕੇ ਸਮਾਪਤ ਹੋਈ। ਇਸ ਯਾਤਰਾ ਵਿੱਚ ਹਰਿਆਣਾ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਦਿੱਲੀ, ਪੰਜਾਬ, ਹਿਮਾਚਲ, ਉੱਤਰਾਖੰਡ ਅਤੇ ਹੋਰ ਕਈ ਰਾਜਾਂ ਤੋਂ ਕਿੰਨਰ ਆਏ ਹੋਏ ਸਨ। ਇਹਨਾਂ ਨੇ ਦੇਸ ਦੇ ਲੋਕਾਂ ਦੀ ਸੁੱਖ-ਸ਼ਾਂਤੀ ਦੀ ਪ੍ਰਾਰਥਨਾ ਕੀਤੀ ਅਤੇ ਲੋਕਾਂ ਨੂੰ ਅਸ਼ਿਰਵਾਦ ਦਿੱਤਾ। ਇਸ ਤੋਂ ਇਲਾਵਾ ਸੈਨਿਕਾਂ ਵਾਸਤੇ ਵੀ ਇਹਨਾਂ ਕਿੰਨਰਾਂ ਨੇ ਵਿਸ਼ੇਸ਼ ਪ੍ਰਾਰਥਨਾ ਕੀਤੀ। ਨੇਹਾ ਨਾਇਕ ਨੇ ਦੱਸਿਆ ਕਿ ਇਹ ਸਮੇਲਨ ਪਿਛਲੇ ਦਸ ਦਿਨਾਂ ਤੋਂ ਚੱਲ ਰਿਹਾ ਸੀ ਜੋਕਿ ਅੱਜ ਖਤਮ ਹੋਇਆ ਹੈ। ਕਾਜਲ ਮੰਗਲਾਮੁਖੀ ਨੇ ਕਿਹਾ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਕਿੰਨਰ ਵੀ ਆਪਣੀ ਪਹਿਚਾਣ ਦੇ ਨਾਲ ਜਾ ਕੇ ਪਾਰਲੀਮੈਂਟ ਵਿੱਚ ਬੈਠਣ ਅਤੇ ਆਪਣੇ ਹੱਕ ਲਈ ਖੁਦ ਲੜਾਈ ਲੜਨ।
ਮੰਗਲਾਮੁਖੀ ਟ੍ਰਾਂਸਜੈਂਡਰ ਵੈਲਫੇਅਰ ਸੋਸਾਈਟੀ ਦੀ ਪ੍ਰਧਾਨ ਹੈ ਅਤੇ ਉਸਨੇ ਸਰਕਾਰ ਤੋਂ ਕਿੰਨਰਾਂ ਦੇ ਲਈ ਕਿੰਨਰ ਐਕਟਰ ਬਣਾਉਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਕਈ ਵਾਰ ਦੇਖਿਆ ਗਿਆ ਹੈ ਕਿ ਉਹਨਾਂ ਦੇ ਕੰਮ ਕਰਨ ਵਾਲੇ ਇਲਾਕੇ ਵਿੱਚੋਂ ਕੋਈ ਹੋਰ ਹੀ ਵਧਾਈ ਮੰਗ ਕੇ ਚਲਿਆ ਜਾਂਦਾ ਹੈ ਜਾਂ ਫਿਰ ਹੋਰ ਹੀ ਮਹਿਲਾਵਾਂ ਦਾ ਭੇਸ਼ ਬਦਲ ਕੇ ਇਸ ਪ੍ਰਕਾਰ ਦਾ ਕੰਮ ਕਰ ਜਾਂਦਾ ਹੈ। ਜਿਸ ਕਾਰਨ ਆਮ ਲੋਕ ਧੋਖਾ ਖਾ ਜਾਂਦੇ ਹਨ। ਜਿਸ ਕਾਰਨ ਕਿੰਨਰਾਂ ਨੂੰ ਬਦਨਾਮੀ ਸਹਿਣੀ ਪੈਂਦੀ ਹੈ। ਕਿੰਨਰਾਂ ਦੇ ਇਲਾਕੇ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ। ਜਿਸ ਵਾਸਤੇ ਉਹਨਾਂ ਨੇ ਪੀਆਈਐਲ ਵੀ ਦਾਖਲ ਕੀਤੀ ਹੋਈ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ