Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਹਰਿਆਣਾ

ਪੀਐਨਬੀ ਲੱਕੜਵਾਲੀ ਦੇ ਬੈਂਕ ਮੇਨੈਜਰ ਤੋਂ ਗੁੰਡਿਆਂ ਨੇ ਬੰਦੂਕ ਦੀ ਨੋਕ ’ਤੇ ਲੁੱਟੇ 7 ਲੱਖ ਰੁਪਏ

April 07, 2021 02:04 PM

ਸੁਰਿੰਦਰਪਾਲ ਸਿੰਘ
ਕਾਲਾਂਵਾਲੀ, 6 ਅਪ੍ਰੈਲ : ਸਿਰਸਾ ਖੇਤਰ ਦੇ ਪਿੰਡ ਲੱਕੜਾਂਵਾਲੀ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਮੈਨਜਰ ਅਤੇ ਉਪ ਮਨੇਜਰ ਦਾ ਕਾਰ ਸਵਾਰ ਬਦਮਾਸ਼ਾਂ ਦੁਆਰਾ ਅਗਵਾਅ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਗਵਾਕਾਰਾਂ ਨੇ ਪ੍ਰਬੰਧਕ ਅਤੇ ਉਪ ਪ੍ਰਬੰਧਕ ਨੂੰ 7 ਲੱਖ ਰੁਪਏ ਲੈ ਕੇ ਸ਼ਾਮ ਨੂੰ ਛੱਡ ਦਿੱਤਾ। ਮਾਮਲੇ ਦੀ ਸੂਚਨਾ ਮਿਲਣ ਦੇ ਬਾਅਦ ਵੱਡਾਗੁੜਾ ਪੁਲਿਸ ਨੇ ਬੈਂਕ ਵਿੱਚ ਪਹੁੰਚਕੇ ਬੈਂਕ ਮੈਨੇਜਰ ਦੀ ਸ਼ਿਕਾਇਤ ਉੱਤੇ ਕੇਸ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਅਗਵਾ ਦੀ ਵਾਰਦਾਤ ਤੋ ਬਾਅਦ ਖੋਫਜ਼ਦਾ ਹੋਏ ਪਿੰਡ ਲੱਕੜਾਵਾਲੀ ਦੇ ਬੈਂਕ ਮਨੈਜਰ ਸਿਰਸਾ ਨਿਵਾਸੀ ਕਮਲ ਕਟਾਰੀਆ ਅਤੇ ਉਪ ਪ੍ਰਬੰਧਕ ਹਰਮੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਹਰ ਰੋਜ਼ ਦੀ ਤਰਾਂ ਸਵੇਰੇ ਆਪਣੀ ਕਾਰ ਵਿਚ ਸਿਰਸਾ ਤੋਂ ਲੱਕੜਾਂਵਾਲੀ ਬੈਂਕ ਲਈ ਡਿਉਟੀ ਦੇਣ ਚਲੇ ਸਨ ਅਤੇ ਜਦੋਂ ਉਹ ਪਿੰਡ ਸਾਹੂਵਾਲਾ ਤੋ ਅੱਗੇ ਪਿੰਡ ਛੱਤਰੀਆਂ ਕੋਲ ਪੁੱਜੇ ਤਾਂ ਰਸਤੇ ਵਿੱਚ ਇੱਕ ਹੋਂਡਾ ਸਿਟੀ ਕਾਰ ਉਨ੍ਹਾਂ ਦੀ ਕਾਰ ਦੇ ਅੱਗੇ ਆਕੇ ਰੁਕੀ ਅਤੇ ਕਾਰ ਵਿੱਚਲੇ 6 ਨਕਾਬਪੋਸ਼ ਨੌਜਵਾਨਾਂ ਵਿੱਚੋਂ 4 ਨਕਾਬਪੋਸ਼ ਉਤਰ ਕੇ ਉਨ੍ਹਾਂ ਦੀ ਗੱਡੀ ਵਿੱਚ ਬੈਠ ਗਏ।
ਬੈਂਕ ਪ੍ਰਬੰਧਕ ਦੇ ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਕ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਕਿਸੇ ਲੜਕੀ ਨਾਲ ਛੇੜਛਾੜ ਕਰਕੇ ਆਏ ਹਨ। ਇਸਦੇ ਨਾਲ ਹੀ ਅਗਵਾਅਕਾਰ ਉਨ੍ਹਾਂ ਦੋਹਾਂ ਨੂੰ ਪਿੰਡ ਦੌਲਤਪੁਰ ਖੇੜਾ ਖਿਉਵਾਲੀ,ਔਢਾਂ ਅਤੇ ਚੋਰਮਾਰ ਸਮੇਤ ਕਈ ਪਿੰਡਾਂ ਵਿਚ ਲੈ ਕੇ ਘੁੰਮਦੇ ਰਹੇ। ਬੈਂਕ ਪ੍ਰਬੰਧਕ ਦਾ ਕਹਿਣਾ ਸੀ ਕਿ ਅਗਵਾਕਾਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਅਗਵਾਅ ਕੀਤਾ ਗਿਆ ਹੈ ਅਤੇ ਜੇ ਉਹ ਆਪਣੀ ਜਾਨ ਦੀ ਸਲਾਮਤੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ15 ਲੱਖ ਰੁਪਏ ਦੇਣ ਅਤੇ ਬਾਅਦ ਵਿਚ 7 ਲੱਖ ਰੁਪਏ ਲੈ ਕੇ ਉਨ੍ਹਾਂ ਨੂੰ ਸ਼ਾਮ ਨੂੰ ਉਨ੍ਹਾਂ ਦੀ ਗੱਡੀ ਸਮੇਤ ਪਿੰਡ ਮੌਜਗੜ ਦੇ ਨਜ਼ਦੀਕ ਛੱਡ ਦਿੱਤਾ ਗਿਆ। ਬੈਂਕ ਪ੍ਰਬੰਧਕ ਮੁਤਾਬਕ ਬਦਮਾਸ਼ਾਂ ਨੇ ਉਨ੍ਹਾਂ ਨੂੰ ਬੈਂਕ ਦੇ ਕੈਸ਼ੀਅਰ ਪ੍ਰੀਤਕਮਲ ਨੂੰ ਫੋਨ ਕਰਵਾਇਆ ਕਿ ਉਸਦੇ ਰਿਸ਼ਤੇਦਾਰ ਦਾ ਐਕਸੀਡੇਂਟ ਹੋ ਗਿਆ ਹੈ ਅਤੇ ਗੱਡੀ ਦਾ ਨੰਬਰ ਦੱਸਦੇ ਹੋਏ ਕਿਹਾ ਕਿ ਇਹ ਗੱਡੀ ਪੈਸੇ ਲੈਣ ਆ ਰਹੀ ਹੈ ਜਿਸਦੇ ਬਾਅਦ ਕੈਸ਼ੀਅਰ ਆਪਣੇ ਸਾਧਨਾ ਰਾਹੀ ਇਕਠੇ ਕਰਕੇ 7 ਲੱਖ ਰੁਪਏ ਗੁਦਰਾਣਾ ਫਾਟਕ ਨੇੜੇ ਕਾਰ ਸਵਾਰਾਂ ਨੂੰ ਦੇ ਦਿੱਤੇ ਅਤੇ ਬਦਮਾਸ਼ਾਂ ਨੇ ਬੈਂਕ ਪ੍ਰਬੰਧਕਾਂ ਨੂੰ ਉਨ੍ਹਾਂ ਦੀ ਗੱਡੀ ਸਮੇਤ ਪਿੰਡ ਮੌਜਗੜ ਦੇ ਨਜ਼ਦੀਕ ਛੱਡ ਦਿੱਤਾ ਅਤੇ ਇਸਦੇ ਬਾਅਦ ਦੋਵਾਂ ਨੇ ਪੰਜਾਬ ਨੈਸ਼ਨਲ ਬੈਂਕ ਲੱਕੜਵਾਲੀ ਵਿੱਚ ਜਾ ਕੇ ਪੁਲਿਸ ਨੂੰ ਸੂਚਨਾ ਦਿੱਤੀ। ਸਾਡੇ ਪੱਤਰਕਾਰ ਨੂੰ ਬੈਕ ਦੇ ਹੈਡ ਕੈਸ਼ੀਅਰ ਕਮਲਪ੍ਰੀਤ ਸਿੰਘ ਅਤੇ ਸਿੰਗਲ ਵਿੰਡੋ ਓਪਰੇਟਰ ਮਹਿੰਦਰ ਪਾਲ ਅਤੇ ਬੈਕ ਕਰਮਚਾਰੀ ਮੈਡਮ ਮੋਨਿਕਾ ਰਾਣੀ ਨੇ ਦਸਿਆ ਕਿ ਬੈਕ ਮਨੇਜਰ ਸਮੇਤ ਅਸੀ ਸਾਰੇ ਬੈਕ ਕਰਮਚਾਰੀ ਇਸ ਘਟਨਾ ਤੋ ਬੇ-ਹਦ ਖੌਫਜ਼ਦਾ ਹਾਂ। ਉਨ੍ਹਾਂ ਇਹ ਵੀ ਦੱਸਿਆ ਕਿ ਲੰਮੇ ਸਮੇਂ ਤੋ ਇਸ ਬੈਕ ਵਿਚ ਕੋਈ ਸੁਰਖਿਆ ਗਾਰਡ ਵੀ ਨਹੀ ਹੈ। ਦੂਜੇ ਪਾਸੇ ਬੜਾਗੁੜਾ ਦੇ ਮੁੱਖ ਠਾਣੇਦਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਬੈਂਕ ਪ੍ਰਬੰਧਕ ਦੀ ਸ਼ਿਕਾਇਤ ਉੱਤੇ ਅਗਿਆਤ ਲੋਕਾਂ ਖਿਲਾਫ ਕੇਸ ਦਰਜ਼ ਕੀਤਾ ਹੈ ਅਤੇ ਪੁਲਿਸ ਮਾਮਲੇ ਦੀ ਹਰ ਪਹਿਲੂ ਤੋ ਗਹਿਨ ਜਾਂਚ ਕਰ ਰਹੀ ਹੈ। ਪਿੰਡ ਲੱਕੜਵਾਲੀ ਦੇ ਸਾਬਕਾ ਸਰਪੰਚ ਮਨਦੀਪ ਸਿੰਘ, ਸਮਾਜ ਸੇਵਕ ਨੱਛਤਰ ਸਿੰਘ ਗਿਆਨੀ ਡਾ: ਹਰਦਿਆਲ ਸਿੰਘ ਅਤੇ ਗਿਆਨੀ ਸ਼ੇਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੂੰ ਮੁਲਾਜ਼ਮਾਂ ਦੀ ਸੁਰਖਿਆ ਨੂੰ ਯਕੀਨੀ ਬਨਾਉਣਾਂ ਚਾਹੀਦਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਵਿਗੜ ਰਹੇ ਕੋਰੋਨਾ ਹਾਲਾਤਾਂ ਨੂੰ ਲੈ ਕੇ ਡੀਸੀ ਸਿਰਸਾ ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਦਿਸ਼ਾ ਨਿਰਦੇਸ਼

ਇੱਕ ਕਿੱਲੋਂ ਅਫੀਮ ਸਮੇਤ ਨੌਜਵਾਨ ਚੜ੍ਹਿਆ ਪੁਲਿਸ ਅੜਿੱਕੇ

ਪਿੰਡ ਸੁਨਪੇਡ ਅੱਗਨੀਕਾਂਡ ਕੇਸ ਦੇ 11 ਮੁਲਜ਼ਮਾਂ ਨੂੰ ਸੀਬੀਆਈ ਅਦਾਲਤ ਨੇ ਕੀਤਾ ਬਰੀ

ਸਿਰਸਾ ਜ਼ਿਲ੍ਹੇ ਵਿੱਚ ਵੀ ਰੁਕਣ ਦਾ ਨਾਮ ਨਹੀ ਲੈ ਰਿਹਾ ਕੋਰੋਨਾ ਦਾ ਕਹਿਰ

ਪੈਟਰੋਲ ਪੰਪ ਸੰਚਾਲਕਾਂ ਨਾਲ ਡਿਜੀਟਲ ਭੁਗਤਾਨ ਰਾਹੀਂ 1.50 ਲੱਖ ਰੁਪਏ ਦੀ ਜਾਲਸਾਜ਼ੀ ਕਰਨ ਵਾਲੇ ਦੋ ਗ੍ਰਿਫ਼ਤਾਰ

ਕਿਸਾਨਾਂ ਦੀ ਕਣਕ ਵੱਧ ਤੋਲਣ 'ਤੇ 21 ਆੜ੍ਹਤੀਆਂ ਦੇ ਲਾਇਸੰਸ ਮੁਅੱਤਲ

ਜਾਗਰੂਕ ਕਿਸਾਨਾਂ ਵਲੋਂ 14 ਫਰਮਾਂ ਦੇ ਤੋਲ ’ਚ ਹੇਰਾਫੇਰੀ ਦਾ ਪਰਦਾਫਾਸ਼

ਕੁਰੂਕਸ਼ੇਤਰ : ਕਿਸਾਨਾਂ ਵੱਲੋਂ ਭਾਜਪਾ ਸਾਂਸਦ ਦਾ ਵਿਰੋਧ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਤੇ ਪਤਨੀ ਕੋਰੋਨਾ ਪਾਜ਼ੇਟਿਵ

18 ਸਾਲਾਂ ਬੀਐਸਸੀ ਵਿਦਿਆਰਥਣ ਨੇ ਕੀਤਾ ਸੁਸਾਈਡ