Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਦੁਨੀਆ

ਰੂਸ-ਯੂਕਰੇਨ ਸਰਹੱਦ 'ਤੇ ਤਣਾਅ, ਯੁੱਧ ਦਾ ਖਦਸ਼ਾ

April 07, 2021 02:53 PM

ਮਾਸਕੋ, 07 ਅਪ੍ਰੈਲ (ਏਜੰਸੀ) : ਰੂਸ ਅਤੇ ਯੂਕ੍ਰੇਨ ਦੀ ਸਰਹੱਦ 'ਤੇ ਵੱਧ ਰਹੇ ਤਣਾਅ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਜੰਗ ਦਾ ਖਦਸ਼ਾ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਇਸ ਤਣਾਅ ਕਾਰਨ ਯੁਰੱਪ ਹਾਈ ਅਲਰਟ ‘ਤੇ ਹੈ। ਇੱਕ ਰੂਸੀ ਫੌਜੀ ਵਿਸ਼ਲੇਸ਼ਕ ਦੇ ਅਨੁਸਾਰ, ਜੇਕਰ ਸੰਕਟ ਸਮੇਂ ਸਿਰ ਹੱਲ ਨਾ ਹੋਇਆ ਤਾਂ ਦੁਨੀਆ ਨੂੰ ਕੋਰੋਨਾ ਮਹਾਂਮਾਰੀ ਦੇ ਵਿਚਕਾਰ ਇੱਕ ਭਿਆਨਕ ਯੁੱਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਰਿਪੋਰਟ ਦੇ ਅਨੁਸਾਰ, ਰੂਸ ਨੇ ਹਾਲ ਹੀ ਵਿੱਚ ਵਿਵਾਦਿਤ ਸਰਹੱਦ ਉੱਤੇ 4 ਹਜ਼ਾਰ ਫੌਜ ਭੇਜੇ ਹਨ। ਉਸ ਸਮੇਂ ਤੋਂ, ਦੋਵਾਂ ਦੇਸ਼ਾਂ ਵਿਚਾਲੇ ਤਣਾਅ ਯੁੱਧ ਦੇ ਸੰਕਟ ਵੱਲ ਵਧ ਰਿਹਾ ਹੈ।

ਰੂਸ ਦੇ ਸੈਨਿਕ ਵਿਸ਼ਲੇਸ਼ਕ ਪਾਵੇਲ ਫੇਲਗੇਨਹਾਰ ਦੇ ਅਨੁਸਾਰ, ਸੰਕਟ ਇੰਨਾ ਵੱਡਾ ਹੈ ਕਿ ਭਾਵੇ ਵਿਸ਼ਵ ਵਿਆਪੀ ਪੱਧਰ 'ਤੇ ਜੰਗ ਬੱਚ ਜਾਵੇ, ਤਾਂ ਵੀ ਯੁਰੱਪ ਵਿੱਚ ਜੰਗ ਹੋ ਸਕਦੀ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਚਾਰ ਹਜ਼ਾਰ ਰੂਸੀ ਸੈਨਿਕਾਂ ਦੇ ਨਾਲ ਸਰਹੱਦ 'ਤੇ ਟੈਂਕ ਅਤੇ ਬਖਤਰਬੰਦ ਵਾਹਨ ਭੇਜਣ ਦੇ ਫੈਸਲੇ ਮਾੜੇ ਸੰਕੇਤਾਂ ਨੂੰ ਦਰਸਾਉਂਦੇ ਹਨ।

ਹਾਲਾਂਕਿ, ਰੂਸ ਦਾ ਕਹਿਣਾ ਹੈ ਕਿ ਯੂਕਰੇਨ ਦੇ ਨਾਲ ਲੱਗਦੀ ਉਸਦੀ ਸਰਹੱਦ ਤੇ ਰੂਸ ਦਾ ਸੈਨਿਕ ਅਭਿਆਸ ਚੱਲ ਰਿਹਾ ਹੈ। ਇਸ ਨਾਲ ਯੂਕ੍ਰੇਨ ਜਾਂ ਕਿਸੇ ਹੋਰ ਨੂੰ ਕੋਈ ਖਤਰਾ ਨਹੀਂ ਹੈ। ਇਹ ਯੁੱਧ ਦੀ ਤਿਆਰੀ ਨਹੀਂ ਹੈ।

ਜਿਕਰਯੋਗ ਹੈ ਕਿ ਵਿਵਾਦਿਤ ਇਲਾਕਿਆਂ ਨੂੰ ਲੈ ਕੇ ਯੂਕ੍ਰੇਨ ਅਤੇ ਰੂਸ ਵਿੱਚ ਤਣਾਅ ਹੈ। ਦੋਵੇਂ ਦੇਸ਼ ਇੱਕ ਦੂਜੇ ਉੱਤੇ ਹਿੰਸਾ ਭੜਕਾਉਣ ਦਾ ਦੋਸ਼ ਲਾਉਂਦੇ ਰਹੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ