ਏਜੰਸੀ : ਫਿਲਮਾਂ ਦੀ ਗਰੰਟੀ ਬਣ ਚੁੱਕੇ ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਇਕ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ ਇੰਸਟਾਗ੍ਰਾਮ 'ਤੇ ਆਯੁਸ਼ਮਾਨ ਖੁਰਾਣਾ ਨੇ ਆਪਣੀ ਇੱਕ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕੀਤੀ ਹੈ। ਪ੍ਰਸ਼ੰਸਕਾਂ ਨਾਲ ਇਸ ਤਸਵੀਰ ਨੂੰ ਸਾਂਝਾ ਕਰਨ ਤੋਂ ਇਲਾਵਾ ਆਯੁਸ਼ਮਾਨ ਨੇ ਪ੍ਰਸਿੱਧੀ 'ਤੇ ਆਪਣੇ ਵਿਚਾਰ ਵੀ ਜ਼ਾਹਰ ਕੀਤੇ ਹਨ। ਆਯੁਸ਼ਮਾਨ ਨੇ ਲਿਖਿਆ - 'ਪ੍ਰਸਿੱਧੀ ਦੀ ਇਹ ਦੁਨੀਆ ਮੁਕਤੀ ਨਹੀਂ ਹੈ। ਇਹ ਮਹਿਸੂਸ ਹੁੰਦਾ ਹੈ ਕਿ ਤੁਸੀਂ ਇੱਕ ਕਮਰੇ ਵਿੱਚ ਹੋ ਜਿਥੇ ਘੱਟ ਜਗ੍ਹਾ, ਘੱਟ ਸਮਾਂ, ਘੱਟ ਸੰਚਾਰ ਅਤੇ ਬਹੁਤ ਘੱਟ ਦੋਸਤ ਹਨ। ਕਮਰੇ ਦੇ ਬਾਹਰ ਬਹੁਤ ਭੀੜ ਹੈ, ਜੋ ਲਗਾਤਾਰ ਕਮਰੇ ਦੇ ਦਰਵਾਜੇ ਤੇ ਦਸਤਕ ਦੇ ਰਹੀ ਹੈ ਅਤੇ ਅੰਦਰ ਆਉਣਾ ਚਾਹੁੰਦੀ ਹੈ। ਜਦੋਂ ਇਹ ਪ੍ਰਸਿੱਧੀ ਚਲੀ ਜਾਂਦੀ ਹੈ, ਤੁਸੀਂ ਇਕ ਵਾਰ ਫਿਰ ਕਮਰੇ ਵਿਚ ਇਕੱਲੇ ਹੋ ਜਾਵੋਗੇ, ਫਿਰ ਤੁਹਾਡੇ ਕੋਲ ਵਧੇਰੇ ਸਮਾਂ ਹੋਵੇਗਾ ਅਤੇ ਕਮਰੇ ਵਿਚ ਬਹੁਤ ਜਗ੍ਹਾ ਹੋਵੇਗੀ, ਪਰ ਦੋਸਤ ਬਹੁਤ ਘੱਟ ਹੋਣਗੇ ਅਤੇ ਫਰਕ ਸਿਰਫ ਇਹ ਹੋਵੇਗਾ ਕਿ ਕਮਰੇ ਵਿਚ ਕੋਈ ਵੀ ਆਉਣ ਲਈ ਦਸਤਕ ਨਹੀਂ ਦੇਵੇਗਾ।'

ਆਯੁਸ਼ਮਾਨ ਦੀ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਰਕਫ੍ਰੰਟ ਦੀ ਗੱਲ ਕਰੀਏ ਤਾਂ ਆਯੁਸ਼ਮਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਡਾਕਟਰ ਜੀ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ ਤੋਂ ਇਲਾਵਾ ਆਯੁਸ਼ਮਾਨ ਫਿਲਮ 'ਅਨੇਕ' ਅਤੇ 'ਚੰਡੀਗੜ੍ਹ ਕਰੇ ਆਸ਼ਿਕੀ' 'ਚ ਨਜ਼ਰ ਆਉਣਗੇ।