Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਪੰਜਾਬ

ਮਹਾਮਾਰੀ ਤੋਂ ਬਚਾਅ ਲਈ ਕੋਰੋਨਾ ਵੈਕਸੀਨ ਦਾ ਟੀਕਾ ਜ਼ਰੂਰ ਲਗਵਾਇਆ ਜਾਵੇ : ਧਾਲੀਵਾਲ

April 08, 2021 11:21 AM

- ਬਲਾਕ ਭਾਦਸੋਂ ਦੇ ਪਿੰਡਾਂ ’ਚ ਵੈਕਸੀਨ ਟੀਕਾਕਰਨ ਕੈਂਪ 10 ਅਪ੍ਰੈਲ ਤੱਕ

ਭਾਦਸੋਂ/7 ਅਪ੍ਰੈਲ/ਸੁਖਦੇਵ ਪੰਧੇਰ : ਡਿਪਟੀ ਕਮਿਸਨਰ ਪਟਿਆਲਾ ਕੁਮਾਰ ਅਮਿਤ ਦੇ ਦਿਸਾ-ਨਿਰਦੇਸਾ ਤਹਿਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨਾਭਾ ਸੁਰਿੰਦਰ ਸਿੰਘ ਗਰੇਵਾਲ ਦੀ ਨਿਗਰਾਨੀ ਹੇਠ ਮੁੱਢਲਾ ਸਹਿਤ ਕੇਂਦਰ ਭਾਦਸੋਂ ਦੇ ਐਸ.ਐਮ.ਓ ਡਾ.ਦਵਿੰਦਰਜੀਤ ਕੋਰ ਦੀ ਅਗਵਾਈ “ਚ ਉਹਨਾਂ ਦੀ ਟੀਮ ਵਲੋਂ ਬਲਾਕ ਨਾਭਾ, ਭਾਦਸੋ ਦੇ ਕਸਬਾ ਭਾਦਸੋਂ ਅਤੇ ਪਿੰਡ ਅਜਨੌਦਾ ਕਲਾਂ, ਸੋਜਾ, ਬਾਬਰਪੁਰ ਕਕਰਾਲਾ, ਫਤਿਹਪੁਰ, ਭੜੀ ਪਨੈਚਾਂ, ਲੋਟ, ਬਿਰਧਨੋ, ਮੰਡੌੜ, ਲੁਬਾਣਾ, ਦੰਦਰਾਲਾ ਢੀਂਡਸਾ, ਬਿਰਧਨੋ , ਖਨੌੜਾ, ਅਗੌਲ ਵਿੱਖੇ ‘ਚ ਕਰੋਨਾ ਮਹਾਮਾਰੀ ਤੋਂ ਬਚਣ ਲਈ ਮਿਤੀ 5.4.21 ਤੋਂ 10.4.21 ਤੱਕ ਟੀਕਾ ਕਰਨ ਕੈਂਪ ਦਾ ਐਕਸਨ ਪਲਾਨ ਤਿਆਰ ਕੀਤਾ ਗਿਆ ਹੈ। ਕੈਂਪ ਦੇ ਪਹਿਲੇ ਦਿਨ ਕੋਵਿਡ-19 ਦੀ ਰੋਕਥਾਮ ਲਈ ਲੋਕਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਅਤੇ ਗਰਾਮ ਪੰਚਾਇਤਾਂ ਸਮੇਤ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਕੋਰੋਨਾਂ ਤੋਂ ਬਚਾਅ ਲਈ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ । ਪਿੰਡਾਂ “ਚ ਲੱਗੇ ਕੈਂਪਾਂ ਦਾ ਦੋਰਾ ਕਰਨ ਮੋਕੇ ਪਿੰਡਾਂ ‘ਚ ਪਹੁੰਚੇ ਸੰਮਤੀ ਚੇਅਰਮੈਨ ਇਛਿਆਮਾਨ ਸਿੰਘ ਭੋਜੋਮਾਜਰੀ, ਬੀ.ਡੀ.ਪੀ.ਓ ਨਾਭਾ ਸੁਰਿੰਦਰ ਸਿੰਘ ਧਾਲੀਵਾਲ (ਡੀ.ਡੀ.ਪੀ.ਓ), ਪੰਚਾਇਤ ਅਫਸਰ ਪ੍ਰਦੀਪ ਕੁਮਾਰ ਗੋਤਮ ਨੇ ਜ਼ੋਰ ਦੇ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਇਹ ਟੀਕਾ ਆਮ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਬਿਨਾਂ ਕਿਸੇ ਖਰਚੇ ਤੋਂ ਕੈਂਪਾਂ ਤੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਲਗਾਇਆ ਜਾਂਦਾ ਹੈ, ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਤੋਂ ਬਚਾਅ ਲਈ ਬਿਨ੍ਹਾਂ ਕਿਸੇ ਝਿਜਕ ਤੋਂ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ ਜਾਵੇ । ਧਾਲੀਵਾਲ ਨੇ ਕਿਹਾ ਕਿ ਕੁੱਝ ਲੋਕਾਂ ਵੱਲੋਂ ਅਜਿਹੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਕੋਰੋਨਾ ਵੈਕਸੀਨ ਦੇ ਲਗਵਾਉਣ ਨਾਲ ਸਰੀਰ ‘ਤੇ ਮਾੜਾ ਪ੍ਰਭਾਵ ਪੈਂਦਾ ਹੈ, ਜੋ ਕਿ ਸਰਾਸਤ ਗਲਤ ਹੈ । ਉਹਨਾਂ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਕੋਵਿਡ ਦਾ ਟੀਕਾ ਲਗਵਾਉਣ ਲਈ ਪ੍ਰੇਰਿਤ ਕੀਤਾ ਅਤੇ ਮੂੰਹ ਮਾਸਕ ਪਾਉਣ, ਸਮਾਜਿਕ ਸੁਰੱਖਿਆ ਦਾ ਧਿਆਨ ਅਤੇ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਬਚਾਅ ਕਰਨ ਲਈ ਗੱਲ ਕਹੀ । ਇਸ ਮੋਕੇ ਉਹਨਾਂ ਨਾਲ ਪੰਚਾਇਤ ਸਕੱਤਰ ਯੁਨੀਅਨ ਪ੍ਰਧਾਨ ਕਾਕਾ ਗੁਰਪਿੰਦਰ ਸਿੰਘ ਤਰਖੇੜੀ, ਪੰਚਾਇਤ ਸੱਕਤਰ ਪਰਮਜੀਤ ਸਿੰਘ, ਪੰਚਾਇਤ ਸੱਕਤਰ ਅਮਰੀਕ ਸਿੰਘ, ਪੰਚ ਸਵਰਨ ਸਿੰਘ ਪੰਧੇਰ,ਗੁਰਮੀਤ ਸਿੰਘ ਟਿਵਾਣਾ, ਲਾਭ ਸਿੰਘ ਨਿਰਵਾਲ, ਪੰਚ ਜਸਵਿਦੰਰ ਸਿੰਘ ਟਿਵਾਣਾ, ਜਸਪ੍ਰੀਤ ਸਿੰਘ ਜੱਗੀ, ਹਰਪ੍ਰੀਤ ਸਿੰਘ ਪੰਧੇਰ, ਡਾ. ਦਰਸਨ ਸਿੰਘ, ਰਾਜਵੀਰ ਸਿੰਘ ਹਾਜਰ ਸਨ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲ

ਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾ

ਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇ

ਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀ

ਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜ

ਪੁਲਿਸ ਨੇ ਬਿਨਾਂ ਮਾਸਕ ਵਾਲੇ 415 ਵਿਅਕਤੀਆਂ ਦੇ ਕਰਵਾਏ ਕੋਵਿਡ ਟੈਸਟ, 68 ਦੇ ਕੱਟੇ ਚਲਾਨ

ਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀ

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪੁੱਜੀ 38,48,278 ਕੁਇੰਟਲ ਕਣਕ ਵਿੱਚੋਂ 32,05,204 ਕੁਇੰਟਲ ਕਣਕ ਦੀ ਕੀਤੀ ਖਰੀਦ

ਬਰਨਾਲਾ 'ਚ ਰੋਜ਼ਗਾਰ ਮੇਲਾ ਹਾਲ ਦੀ ਘੜੀ ਮੁਲਤਵੀ

ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਪੈਸੇ ਦੀ ਠੱਗੀ ਮਾਰਨ ਵਾਲਿਆਂ ਖ਼ਿਲਾਫ਼ 5 ਮੁੱਕਦਮੇ ਦਰਜ਼