Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਸੰਪਾਦਕੀ

ਮਹਾਮਾਰੀ ਮੁੜ ਅਰਥਵਿਵਸਥਾ ਲਈ ਖਤਰਾ ਬਣਨ ਲੱਗੀ

April 08, 2021 11:33 AM

ਕੋਵਿਡ-19 ਮਹਾਮਾਰੀ ਅਤੇ ਇਸ ਤੋਂ ਬਚਣ ਲਈ ਲਾਏ ਗਏ ਲੰਬੇ ਅਤੇ ਸਖ਼ਤ, 68 ਦਿਨਾਂ ਦੇ, ਲਾਕਡਾਊਨ ਦੀ ਝੰਬੀ ਭਾਰਤ ਦੀ ਅਰਥਵਿਵਸਥਾ ਦੇ ਮੁੜ ਉਭਰਨ ਬਾਰੇ ਵੱਖ-ਵੱਖ ਕੌਮੀ ਤੇ ਕੌਮਾਂਤਰੀ ਸੰਸਥਾਵਾਂ ਦੇ ਹਾਂ-ਪੱਖੀ ਅਨੁਮਾਨ ਸਾਹਮਣੇ ਆਉਣ ਦੇ ਨਾਲ ਹੀ ਦੇਸ਼ ’ਚ ਕੋਰੋਨਾ ਪੀੜਤਾਂ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਨੇ ਨਵੀਆਂ ਤੇ ਵੱਡੀਆਂ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਵੱਖ-ਵੱਖ ਅਦਾਰਿਆਂ ਦੁਆਰਾ 2021-22 ਦੇ ਵਿੱਤੀ ਸਾਲ ਦੌਰਾਨ ਭਾਰਤ ਦੀ ਕੁੱਝ ਘਰੇਲੂ ਪੈਦਾਵਾਰ ਦੀ ਵਾਧਾ ਦਰ ਅੱਠ ਤੋਂ ਦਸ ਪ੍ਰਤੀਸ਼ਤ ਰਹਿਣ ਦੇ ਅਨੁਮਾਨ ਪ੍ਰਗਟਾਏ ਗਏ ਹਨ। ਤਾਜ਼ਾਤਰੀਨ ਅਨੁਮਾਨ ਕੌਮਾਂਤਰੀ ਮਾਲੀ ਕੋਸ਼ ਦਾ ਹੈ ਜਿਸ ਅਨੁਸਾਰ ਚਲੰਤ ਮਾਲੀ ਸਾਲ ਵਿਚ ਭਾਰਤ ਦੀ ਕੁਲ ਘਰੇਲੂ ਪੈਦਾਵਾਰ 12.5 ਪ੍ਰਤੀਸ਼ਤ ਹੋ ਸਕਦੀ ਹੈ। ਨਿਸ਼ਚੇ ਹੀ ਇਹ ਅਨੁਮਾਨ ਜੇਕਰ ਸਹੀ ਸਾਬਤ ਹੁੰਦੇ ਹਨ ਤਾਂ ਭਾਰਤ ਸੰਸਾਰ ਦਾ ਸਭ ਤੋਂ ਤੇਜ਼ੀ ਨਾਲ ਤਰੱਕੀ ਕਰਨ ਵਾਲਾ ਮੁਲਕ ਬਣ ਸਕੇਗਾ ਕਿਉਂਕਿ ਵੱਡੀਆਂ ਅਰਥਵਿਵਸਥਾਵਾਂ ਵਾਲੇ ਦੇਸ਼ਾਂ ’ਚ ਕੁਲ ਘਰੇਲੂ ਪੈਦਾਵਾਰ ਦੀ ਵਾਧਾ ਦਰ ਦੇ ਅੰਦਾਜ਼ੇ ਮੁਕਾਬਲਤਨ ਨੀਵੇਂ ਹਨ। ਅਮਰੀਕਾ ’ਚ ਵਾਧਾ ਦਰ 6.4 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ ਜਦੋਂਕਿ ਯੂਰਪ ’ਚ ਵਾਧਾ ਦਰ 4.4 ਪ੍ਰਤੀਸ਼ਤ ਅਤੇ ਚੀਨ ’ਚ 8.4 ਪ੍ਰਤੀਸ਼ਤ ਰਹਿਣ ਦਾ ਅੰਦਾਜ਼ਾ ਹੈੇ।
ਪਰ 2021 ਦੇ ਸਾਲ ਦੌਰਾਨ, ਮਹਾਮਾਰੀ ਤੇ ਲਾਕਡਾਊਨ ਦੇ ਮਾਰੇ ਹੋਏ ਪਿਛਲੇ ਸਾਲ ਦੇ ਮੁਕਾਬਲੇ, ਅਰਥਵਿਵਸਥਾ ਦੇ ਹੋਣ ਵਾਲੇ ਉਭਾਰ ਨੂੰ ਮੁੜ ਕੋਵਿਡ-19 ਮਹਾਮਾਰੀ ਤੋਂ ਭਾਰੀ ਖਤਰਾ ਵੀ ਹੈ। ਭਾਰਤ ਦੇ ਸੰਦਰਭ ਵਿਚ ਇਹ ਖਤਰਾ ਯਥਾਰਥ ਰੂਪ ਧਾਰਦਾ ਨਜ਼ਰ ਆਉਣ ਲੱਗਾ ਹੈ। ਭਾਰਤ ’ਚ ਜਦੋਂ ਦੀ ਮਹਾਮਾਰੀ ਸ਼ੁਰੂ ਹੋਈ ਹੈ, ਪਹਿਲੀ ਵਾਰ ਪਿਛਲੇ ਵੀਰਵਾਰ ਸਵਾ ਲੱਖ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾਂ ਚਾਰ ਅਪ੍ਰੈਲ ਨੂੰ ਕੋਰੋਨਾ ਪੀੜਤਾਂ ਦੇ 24 ਘੰਟੇ ’ਚ ਆਉਣ ਵਾਲੇ ਨਵੇਂ ਮਾਮਲਿਆਂ ਦੀ ਗਿਣਤੀ ਨੇ ਪਹਿਲੀ ਵਾਰ ਇਕ ਲੱਖ ਦਾ ਅੰਕੜਾ ਪਾਰ ਕੀਤਾ ਸੀ। ਹਾਲਤ ਇਹ ਹੈ ਕਿ ਹੁਣ ਭਾਰਤ ਇੱਕ ਅਜਿਹਾ ਦੇਸ਼ ਬਣ ਗਿਆ ਹੈ ਜਿਸ ’ਚ ਨਵੇਂ ਮਾਮਲਿਆਂ ਦੀ ਗਿਣਤੀ ਸਭ ਤੋਂ ਵਧ ਕੇ ਆ ਰਹੀ ਹੈ। ਨਵੇਂ ਮਾਮਲਿਆਂ ਦੀ ਆਮਦ ਦੇ ਹਿਸਾਬ ਭਾਰਤ ਹੁਣ ਅਮਰੀਕਾ ਅਤੇ ਬਰਾਜ਼ੀਲ ਨੂੰ ਪਿਛਾਂਹ ਛੱਡ ਗਿਆ ਹੈ। ਅਮਰੀਕਾ ’ਚ 6 ਅਪ੍ਰੈਲ ਨੂੰ 62 ਹਜ਼ਾਰ 4 ਨਵੇਂ ਮਾਮਲੇ ਆਏ ਸਨ ਜਦੋਂਕਿ ਬਰਾਜ਼ੀਲ ’ਚ ਇਸੇ ਤਾਰੀਕ ਨੂੰ ਆਏ ਨਵੇਂ ਮਾਮਲਿਆਂ ਦੀ ਗਿਣਤੀ 86 ਹਜ਼ਾਰ 979 ਸੀ।
ਪਰ ਭਾਰਤ ਹੋਰ ਵੀ ਡਰਾਉਣੇ ਦੌਰ ਵਿਚ ਦਾਖਲ ਹੋ ਚੁੱਕਾ ਹੈ ਜੋ ਕਿ ਨਵੇਂ ਮਾਮਲਿਆਂ ਦੇ ਛਾਲਾਂ ਮਾਰ ਕੇ ਵਧਣ ਨਾਲ ਸੰਬੰਧਿਤ ਹੈ। ਇਸ ਵਾਰ ਭਾਰਤ ’ਚ ਕੋਰੋਨਾ ਵਿਸ਼ਾਣੂ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਫਰਵਰੀ ਮਹੀਨੇ ਦੇ ਅੰਤ ਤੱਕ ਨਵੇਂ ਮਾਮਲੇ ਕਾਫੀ ਘਟ ਗਏ ਸਨ। ਮਾਰਚ ਦੇ ਪਹਿਲੇ ਹਫਤੇ ਇਹ ਮੁੜ ਵਧਣ ਲੱਗੇ। ਇੱਕ ਮਾਰਚ ਨੂੰ ਭਾਰਤ ’ਚ 12 ਹਜ਼ਾਰ 286 ਨਵੇਂ ਮਾਮਲੇ ਦਰਜ ਕੀਤੇ ਗਏ ਸਨ। 10 ਮਾਰਚ ਨੂੰ ਇਹ ਵਧ ਕੇ 22 ਹਜ਼ਾਰ 854 ਹੋ ਗਏ ਅਤੇ 20 ਮਾਰਚ ਨੂੰ ਲਗਭਗ ਦੁਗਣੇ ਵਧ ਕੇ 43 ਹਜ਼ਾਰ 815 ’ਤੇ ਜਾ ਪਹੁੰਚੇ। ਜਦੋਂ ਕਿ 1 ਅਪ੍ਰੈਲ ਨੂੰ ਨਵੇਂ ਮਾਮਲੇ 1 ਲੱਖ ਦੀ ਗਿਣਤੀ ਪਾਰ ਕਰ ਗਏ ਅਤੇ 6 ਅਪ੍ਰੈਲ ਨੂੰ ਇਹ ਸਵਾ ਲੱਖ ਤੋਂ ਵੀ ਵਧ ਗਏ। ਇਹ ਵਰਤਾਰਾ ਡਰਾਉਣਾ ਹੈ ਕਿਉਂਕਿ ਇਸੇ ਸਮੇਂ ਮੌਤਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਇਸ ਸਮੇਂ ਦੇਸ਼ ’ਚ ਪੌਣੇ 8 ਲੱਖ ਤੋਂ ਵਧ ਐਕਟਿਵ ਮਾਮਲੇ ਵੀ ਹਨ। ਤੇਜ਼ੀ ਨਾਲ ਮਹਾਮਾਰੀ ਦੇ ਫੈਲਣ ਕਰਕੇ ਪਿਛਲੇ ਦਿਨਾਂ ਤੋਂ ਹਾਲਤ ਬਦ ਤੋਂ ਬਦਤਰ ਹੁੰਦੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਅਗਲੇ ਚਾਰ ਹਫਤੇ ਯਾਨੀ 8 ਅਪ੍ਰੈਲ ਤੋਂ 8 ਮਈ ਤੱਕ ਦੇ ਦਿਨ ਬਹੁਤ ਅਹਿਮ ਹਨ। ਇਸ ਦਾ ਅਰਥ ਹੈ ਕਿ ਦੇਸ਼ ਮਹਤਵਪੂਰਨ ਮੋੜ ’ਤੇ ਖੜਾ ਹੈ ਜਿਥੋਂ ਮਹਾਮਾਰੀ ਅਰਥਵਿਵਸਥਾ ਦੇ ਉਭਾਰ ਨੂੰ ਖਤਮ ਵੀ ਕਰ ਸਕਦੀ ਹੈ। ਨਵੀਨ ਕੋਰੋਨਾ ਵਿਸ਼ਾਣੂ ’ਤੇ ਸੰਭਵ ਤੌਰ ’ਤੇ ਕਾਬੂ ਪਾਉਣ ’ਚ ਹਾਲੇ ਕਾਫੀ ਸਮਾਂ ਲੱਗਣਾ ਹੈ। ਭਾਰਤ ਦੀ 45 ਸਾਲ ਦੀ ਉਮਰ ਤੋਂ ਉਪਰ ਦੀ ਕੋਈ 35 ਕਰੋੜ ਦੀ ਆਬਾਦੀ ਦੇ ਟੀਕੇ ਲੱਗਣ ’ਚ ਹੀ ਇਹ ਸਾਲ ਬੀਤ ਸਕਦਾ ਹੈ। ਦੂਸਰੇ ਪਾਸੇ ਰਾਤ ਦੇ ਕਰਫ਼ਿਊ ਅਤੇ ਲੁਕਵੇਂ ਤੇ ਸੀਮਤ ਲਾਕਡਾਊਨ ਲਗਣੇ ਸ਼ੁਰੂ ਹੋ ਰਹੇ ਹਨ। ਜੇਕਰ ਨਵੀਨ ਕੋਰੋਨਾ ਵਿਸ਼ਾਣੂ ਨੇ ਦੇਸ਼ ਦੀ ਅਰਥਵਿਵਸਥਾ ਲਈ ਪਹਿਲਾਂ ਵਰਗੇ ਹੀ ਮਾੜੇ ਨਤੀਜੇ ਕੱਢੇ ਤਾਂ ਇਹ ਦੇਸ਼ ਲਈ ਬਹੁਤ ਹੀ ਬੁਰਾ ਹੋਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ