Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਲੇਖ

ਪੜ੍ਹ ਕਿਤਾਬਾਂ ਪਾਈਐ ਮਾਣ

April 08, 2021 11:35 AM

ਵੀਰਪਾਲ ਕੌਰ ਕਮਲ

ਕਿਤਾਬਾਂ ਬੋਲਦੀਆਂ ਨਹੀਂ ਹਨ ਉਹ ਚੁੱਪ ਰਹਿ ਕੇ ਵੀ ਉਹ ਕੁਝ ਕਹਿ ਦਿੰਦੀਆਂ ਹਨ ਜਿਸ ਨਾਲ ਕਿਤਾਬਾਂ ਪੜ੍ਹਨ ਵਾਲੇ ਦੀ ਜ਼ਿੰਦਗੀ ਵਿੱਚ ਆਣ-ਸੋਚੀਆਂ ਤਬਦੀਲੀਆਂ ਆ ਜਾਂਦੀਆਂ ਹਨ। ਕਿਤਾਬਾਂ ਮਨੁੱਖ ਦੀ ਜ਼ਿੰਦਗੀ ਵਿੱਚ ਸੱਚੇ-ਸੁੱਚੇ ਸਾਥੀ ਵਾਲਾ ਸਾਥ ਨਿਭਾਉਂਦੀਆਂ ਹਨ। ਜਿੰਨੀਆਂ ਸੱਚੀਆਂ ਮਿੱਤਰ ਕਿਤਾਬਾਂ ਸਾਬਤ ਹੁੰਦੀਆਂ ਹਨ, ਕਿਤਾਬਾਂ ਹੀ ਹਨ ਜੋ ਪੜ੍ਹਨ ਵਾਲੇ ਨੂੰ ਨਿਰਸਵਾਰਥ ਸਹੀ ਰਸਤਾ ਦੱਸਦੀਆਂ ਹਨ। ਕਿਤਾਬਾਂ ਪੜ੍ਹਨਾ ਸਿਰਫ਼ ਰੂਹ ਨੂੰ ਸਕੂਨ ਹੀ ਨਹੀਂ ਦਿੰਦਾ, ਇਨ੍ਹਾਂ ਤੋਂ ਪ੍ਰਾਪਤ ਗਿਆਨ ਰੂਹ ਨੂੰ ਰੂਹ ਤਕ ਪਛਾਨਣ ਦਾ ਤਰੀਕਾ ਵੀ ਦੱਸਦਾ ਹੈ ।ਬੇਸ਼ੱਕ ਕਿਤਾਬਾਂ ਪੜ੍ਹ ਕੇ ਹੀ ਡਿਗਰੀਆਂ ਮਿਲਦੀਆਂ ਹਨ । ਪਰ ਡਿਗਰੀਆਂ ਲੈਣਾ ਹੀ ਕਾਫ਼ੀ ਨਹੀਂ ਹੈ। ਕਿਤਾਬਾਂ ਪੜ੍ਹਨ ਵਾਲੇ ਤੇ ਉਨ੍ਹਾਂ ਨੂੰ ਵਾਚਣ ਵਾਲੇ ਦੁਨੀਆਂ ਨੂੰ ਇਕ ਅਲੱਗ ਨਜ਼ਰੀਏ ਨਾਲ ਦੇਖਦੇ ਹਨ। ਕਿਤਾਬਾਂ ’ਚੋਂ ਸ਼ਬਦਾਂ ਦੀ ਪੈਣ ਵਾਲੀ ਨਿੰਮੀ-ਨਿੰਮੀ ਭੂਰ ਨਾਲ ਭਿੱਜ ਕੇ ਕਿਤਾਬ ਪ੍ਰੇਮੀ ਪਪੀਹੇ ਨੂੰ ਇਕ-ਇਕ ਬੂੰਦ ਨਾਲ ਸੁੱਖ ਸ਼ਾਂਤੀ ਮਿਲਦੀ ਹੈ। ਕਿਤਾਬਾਂ ਦੀ ਭੁੱਖ ਰੱਖਣ ਵਾਲੇ ਕਿਤਾਬਾਂ ਦੇ ਪਿਆਰੇ ਕਦੇ ਵੀ ਅੱਖਰ ਗਿਆਨ ਨਾਲ ਪੇਟ ਭਰ ਰਜਦੇ ਨਹੀਂ ਹਨ। ਕਿਤਾਬਾਂ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਜਿਨ੍ਹਾਂ ਨੇ ਕਿਤਾਬਾਂ ਨੂੰ ਆਪਣੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣਾਇਆ ਹੈ, ਕਿਤਾਬਾਂ ਨੂੰ ਨੇੜਲਾ ਸਾਥੀ ਬਣਾਇਆ ਹੈ, ਉਨ੍ਹਾਂ ਨਾਲ ਕਿਤਾਬਾਂ ਨੇ ਹਮੇਸ਼ਾ ਹੀ ਵਫ਼ਾਦਾਰੀ ਨਿਭਾਈ ਹੈ। ਕਿਤਾਬਾਂ ਪੜ੍ਹਨ ਵਾਲੇ ਮਨੁੱਖਾਂ ਵਿੱਚ ਸਹਿਣਸ਼ੀਲਤਾ ਦਾ ਵਾਸ ਹੋ ਜਾਂਦਾ ਹੈ।
ਅੱਜ ਕੱਲ੍ਹ ਸੰਸਾਰ ਵਿੱਚ ਨੈਤਿਕਤਾ ਦੀ ਘਾਟ ਹੋ ਰਹੀ ਹੈ। ਜਿਸ ਨੂੰ ਕਿਤਾਬਾਂ ਪੜ੍ਹ ਕੇ ਹੀ ਪੂਰਾ ਕੀਤਾ ਜਾ ਸਕਦਾ ਹੈ। ਕਿਤਾਬਾਂ ਜਿੱਥੇ ਸਮੇਂ ਦੀ ਪੂਰਤੀ ਲਈ ਸਹਾਰਾ ਸਹਾਈ ਹੁੰਦੀਆਂ ਹਨ, ਉੱਥੇ ਪੜ੍ਹਨ ਵਾਲੇ ਦੀ ਸੋਚ ਨੂੰ ਵੀ ਉਸਾਰੂ ਬਣਾਉਂਦੀਆਂ ਹਨ। ਮੁਸ਼ਕਲਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੀਆਂ ਹਨ, ਸੁਨਹਿਰੀ ਜੀਵਨ-ਜਾਚ ਜਿਊਣ ਵਾਲੀ ਬੁੱਧੀ ਬਖਸ਼ਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਜਾਣਕਾਰੀ ਅਤੇ ਯਾਦ ਸ਼ਕਤੀ ਦੋਵਾਂ ਵਿੱਚ ਹੀ ਵਾਧਾ ਹੁੰਦਾ ਹੈ। ਕਿਤਾਬਾਂ ਹੀ ਹਨ ਜੋ ਜ਼ਿੰਦਗੀ ਨੂੰ ਬਦਲ ਦੇਣ ਦੀ ਸ਼ਕਤੀ ਰੱਖਦੀਆਂ ਹਨ। ਚੰਗੀਆ ਕਿਤਾਬਾਂ ਤਾਂ ਗਿਆਨ ਦਾ ਸਾਗਰ ਹੀ ਹੁੰਦੀਆਂ ਹਨ। ਜਿੰਨੀ ਡੂੰਘਾਈ ਚ ਜਾਇਆ ਜਾਂਦਾ ਹੈ, ਉਨੇ ਹੀ ਸੁੱਚੇ ਮੋਤੀ ਹੱਥ ਆਉਂਦੇ ਹਨ। ਇਹ ਗਿਆਨ ਦੇ ਸੁੱਚੇ ਮੋਤੀ ਕੋਈ ਖੋ ਵੀ ਨਹੀਂ ਸਕਦਾ, ਨਾ ਹੀ ਕੋਈ ਖਰੀਦ ਸਕਦਾ ਹੈ। ਪ੍ਰਾਪਤ ਗਿਆਨ ਇੱਕੋ ਇੱਕ ਅਜਿਹਾ ਖਜਾਨਾ ਹੈ ਜਿਸ ਉੱਤੇ ਕੋਈ ਹੱਕ ਨਹੀਂ ਜਤਾ ਸਕਦਾ। ਕਿਤਾਬਾਂ ਤੋਂ ਪ੍ਰਾਪਤ ਗਿਆਨ ਖਜ਼ਾਨੇ ਦੀ ਕੋਈ ਥਾਂ ਵੀ ਨਹੀਂ ਕੋਈ ਥਾਹ ਨਹੀਂ ਪਾ ਸਕਦਾ। ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਕਿਤਾਬਾਂ ਦੀ ਬੜੀ ਹੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਕਿਤਾਬਾਂ ’ਚੋਂ ਪ੍ਰਾਪਤ ਗਿਆਨ ਦੀ ਕੀਮਤ ਕਿਤਾਬਾਂ ਪੜ੍ਹ ਕੇ ਹੀ ਪਤਾ ਲੱਗਦੀ ਹੈ। ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਉਣਾ ਆਪਣੇ ਆਪ ਨੂੰ ਸਿੱਧੇ ਰਸਤੇ ਪਾਉਣਾ ਹੀ ਕਹਿ ਸਕਦੇ ਹਾਂ। ਕਿਤਾਬਾਂ ਪੜ੍ਹ ਕੇ ਹੀ ਸਮਾਜ ਵਿੱਚ ਬਦਲਾਅ ਲਿਆਂਦਾ ਜਾ ਸਕਦਾ ਹੈ।
ਸਮਾਜ ਵਿਚ ਪੁਸਤਕਾਲਿਆਂ ਦੀ ਜਿੰਨੀ ਜ਼ਿਆਦਾ ਗਿਣਤੀ ਹੋਵੇਗੀ ਸਮਾਜ ਓਨਾ ਹੀ ਸੱਭਿਅਕ ਹੋਵੇਗਾ। ਮਾਪੇ ਅਤੇ ਅਧਿਆਪਕਾਂ ਨੂੰ ਬੱਚਿਆਂ ਨੂੰ ਸ਼ੁਰੂ ਤੋਂ ਹੀ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ਵਿਦਿਆਰਥੀ ਵਰਗ ਵਿਸ਼ੇਸ਼ ਕਰਕੇ ਨੌਜਵਾਨਾਂ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਖ਼ਤਮ ਹੋ ਰਹੀ ਹੈ। ਨੌਜਵਾਨ ਪੀੜ੍ਹੀ ਨੂੰ ਮੋਬਾਇਲ ਸੋਸਲ ਮੀਡੀਆ ਨੇ ਕਿਤਾਬਾਂ ਤੋਂ ਦੂਰ ਕਰ ਦਿੱਤਾ ਹੈ। ਅੱਜ ਕੱਲ੍ਹ ਪੁਸਤਕਾਲਿਆਂ ਵਿੱਚ ਸੁੰਨਸਾਨ ਦੇਖੀ ਜਾ ਸਕਦੀ ਹੈ। ਪੜ੍ਹਨ ਦਾ ਰੁਝਾਨ ਵੀ ਇੰਟਰਨੈੱਟ ਵੱਲ ਹੋ ਗਿਆ ਹੈ।
ਅੱਜ ਕੱਲ੍ਹ ਆਨਲਾਈਨ ਪੜ੍ਹਾਈ ਕਰਨ ਦੇ ਬਹੁਤ ਸਾਰੇ ਸਾਧਨ ਹਨ ਕਰਨ ਜਿਸ ਕਰਕੇ ਕਿਤਾਬਾਂ ਪੜ੍ਹਨ ਵੱਲੋਂ ਰੁਚੀ ਘਟ ਰਹੀ ਹੈ। ਪਰ ਕਿਤਾਬਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਰਲ ਮਿਲ ਕੇ ਨਿੱਗਰ ਉਪਰਾਲੇ ਦੀ ਲੋੜ ਹੈ। ਸਕੂਲਾਂ ਵਿੱਚ ਲਾਇਬਰੇਰੀ ਪੀਰੀਅਡ ਹੋਣੇ ਜ਼ਰੂਰੀ ਕੀਤੇ ਜਾਣੇ ਚਾਹੀਦੇ ਹਨ। ਸਕੂਲਾਂ ‘,ਕਾਲਜਾਂ, ਜਨਤਕ ਥਾਵਾਂ ਤੇ ਸੈਮੀਨਾਰ ਲਗਾ ਕੇ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਕਿਤਾਬਾਂ ਦੇ ਮੁੱਲ ਘੱਟ ਨਿਸ਼ਚਿਤ ਕੀਤੇ ਜਾਣੇ ਚਾਹੀਦੇ ਹਨ। ਮਾਪਿਆਂ ਨੂੰ ਕਿਤਾਬਾਂ ਪੜ੍ਹਨ ਵੱਲ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੇ ਆਪ ਹੀ ਰੁਚਿਤ ਹੋ ਜਾਵੇਗੀ ।
ਸੋ ਚੰਗਾ ਸਹਿਤ, ਚੰਗੀਆਂ ਕਿਤਾਬਾਂ ਪੜ੍ਹੋ ਤੇ ਪਡ੍ਹਾਓ ਸਮਾਜ ਨੂੰ ਹੋਰ ਵੀ ਚੰਗਾ ਬਣਾਓ ਬਾਂ ਦੀ ਥਾਂ ਕਦੇ ਵੀ ਇੰਟਰਨੈੱਟ ਨਹੀਂ ਲੈ ਸਕਦਾ ਨਾ ਹੀ ਲੈ ਸਕਿਆ ਹੈ ਤੇ ਨਾ ਹੀ ਲੈ ਸਕੇ ਬੇਸ਼ੱਕ ਕਿਤਾਬਾਂ ਪੜ੍ਹਨ ਵੱਲ ਸਿਰਫ ਪੁਰਾਣੀ ਪੀੜ੍ਹੀ ਦਾ ਹੀ ਰੁਝਾਨ ਹੈ। ਨਵੀਂ ਪੀੜ੍ਹੀ ਦਾ ਧਿਆਨ ਕਿਤਾਬਾਂ ਦੀ ਬਜਾਏ ਇੰਟਰਨੈੱਟ ਵੱਲ ਵਧ ਰਿਹਾ ਹੈ। ਇੰਟਰਨੈੱਟ ਕਦੇ ਵੀ ਕਿਤਾਬਾਂ ਦੀ ਥਾਂ ਨਹੀਂ ਲੈ ਸਕਦਾ। ਸੋਸ਼ਲ ਮੀਡੀਆ ਤੇ ਸਮਾਂ ਬਿਤਾਉਣ ਦੀ ਬਜਾਏ ਕੁਝ ਘੰਟੇ ਕਿਤਾਬਾਂ ਪੜ੍ਹਣ ਲਈ ਰੱਖਣੇ ਚਾਹੀਦੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ