- ਡਾ. ਢਿੱਲੋਂ ਨੇ ਵਿਸ਼ਵ ਸਿਹਤ ਦਿਵਸ ਦੇ ਇਤਿਹਾਸ ’ਤੇ ਪਾਇਆ ਚਾਨਣਾ
ਕੁਰੂਕਸ਼ੇਤਰ/ਸ਼ਾਹਾਬਾਦ, 7 ਅਪ੍ਰੈਲ, ਹਿਮਸਿਖਾ ਲਾਂਬਾ : ਜੇਕਰ ਤੁਸੀ ਕੰਨ ਵਿੱਚ ਹੋਣ ਵਾਲੇ ਦਰਦ ਅਤੇ ਵਗਦੀ ਪੱਸ ਨੂੰ ਨਜ਼ਰ ਅੰਦਾਜ ਕਰਦੇ ਹੋ, ਤਾਂ ਸੁਚੇਤ ਹੋ ਜਾਓ, ਇਹ ਤੁਹਾਡੇ ਲਈ ਜਾਨਲੇਵਾ ਹੋ ਸਕਦਾ ਹੈੈ। ਇਹ ਜਾਣਕਾਰੀ ਮੀਰੀ-ਪੀਰੀ ਇੰਸਟੀਚਿਊਟ ਆਫ ਮੈਡਿਕਲ ਸਾਂਇਸੇਜ ਐਂਡ ਰਿਸਰਚ (ਚੈਰਿਟੇਬਲ ਟਰੱਸਟ) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਈਐਨਟੀ ਮਾਹਰ ਡਾ ਸੰਦੀਪਇੰਦਰ ਸਿੰਘ ਚੀਮਾ ਨੇ ਦਿੱਤੀ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਿ੍ਰਤਸਰ ਵਲੋਂ ਸੰਚਲਿਤ ਮੀਰੀ-ਪੀਰੀ ਇੰਸਟੀਚਿਊਟ ਆਫ ਮੈਡਿਕਲ ਸਾਂਇਸੇਜ ਐਂਡ ਰਿਸਰਚ ਵਿਚ ਵਰਲਡ ਹੈਲਥ ਡੇ ਮੌਕੇ ਮਰੀਜਾਂ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰ ਰਹੇ ਸਨ। ਡਾਕਟਰ ਚੀਮਾ ਮੁਤਾਬਕ ਕੰਨ ਦੀ ਪੱਸ ਨੂੰ ਨਜ਼ਰ ਅੰਦਾਜ ਕਰਣ ਅਤੇ ਇਸ ਦਾ ਇਲਾਜ ਨਾ ਕਰਵਾਉਣ ‘ਤੇ ਇੰਫੇਕਸ਼ਨ ਨਾਲ ਨੱਕ ਦੀ ਹੱਡੀ ਗਲਣ ਮਗਰੋਂ ਮਰੀਜ ਦੇ ਬਰੇਨ ਨੂੰ ਨੁਕਸਾਨ ਹੋ ਸਕਦਾ ਹੈ, ਜਿਸ ਨਾਲ ਜਾਨ ਵੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਸਾਰੇ ਮਾਮਲੇ ਪੇਂਡੂ ਅਤੇ ਪਛੜੇ ਇਲਾਕਿਆਂ ਵਿੱਚ ਜ਼ਿਆਦਾ ਸਾਹਮਣੇ ਆਉਂਦੇ ਹਨ। ਜਿੱਥੇ ਗੰਦਗੀ ਅਤੇ ਪ੍ਰਦੂਸ਼ਣ ਜਿਆਦਾ ਹੁੰਦਾ ਹੈ, ਪਰ ਨਵੀਨਤਮ ਇਲਾਜ ਤਕਨੀਕ ਨਾਲ ਬੀਮਾਰੀ ਦਾ ਸਮੇਂ ‘ਤੇ ਇਲਾਜ ਹੋਣ ਨਾਲ 98 ਫੀਸਦ ਤੱਕ ਸਫਲਤਾ ਮਿਲੀ ਹੈ। ਕਰੀਬ 50 ਸਾਲ ਪਹਿਲਾਂ 90 ਫੀਸਦੀ ਮਰੀਜ ਇਸ ਬੀਮਾਰੀ ਕਾਰਨ ਜਾਨ ਗੁਆਂ ਦਿੰਦੇ ਸਨ।
ਤੇਜ ਆਵਾਜ ਨਾਲ ਘੱਟ ਹੁੰਦੀ ਹੈ ਸੁਣਨ ਦੀ ਸ਼ਕਤੀ
ਡਾ ਚੀਮਾ ਨੇ ਦੱਸਿਆ ਕਿ ਤੇਜ ਆਵਾਜ ਵਿੱਚ ਗਾਨੇ ਸੁਣਨ ਜਾਂ ਮਸ਼ੀਨਾਂ ਦੇ ਵਿੱਚ ਕੰਮ ਕਰਣ ‘ਤੇ ਸੁਣਨ ਸ਼ਕਤੀ ਕਾਫ਼ੀ ਪ੍ਰਭਾਵਿਤ ਹੁੰਦੀ ਹੈ। ਇਸ ਨਾਲ ਕਿਸੇ ਨੂੰ ਘੱਟ, ਤਾਂ ਕਿਸੇ ਨੂੰ ਉੱਚਾ ਸੁਣਾਈ ਦੇਣ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਦਿਨ ਭਰ ਕੰਨ ਵਿੱਚ ਈਅਰ ਫੋਨ ਲਗਾ ਕੇ ਉੱਚੀ ਅਵਾਜ ਵਿੱਚ ਸੁਣਨਾ ਨਾਜੁਕ ਪਰਦੇ ਅਤੇ ਕੰਨਾਂ ਦੀਆਂ ਨਸਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਗਲੇ ਦੀਆਂ ਬਿਮਾਰੀਆਂ ਨੂੰ ਨਾ ਕਰੋ ਨਜਰਅੰਦਾਜ
ਜੇਕਰ ਤੁਹਾਡਾ ਗਲਾ ਖ਼ਰਾਬ ਹੈ ਅਤੇ ਦਵਾਈ ਲੈਣ ਦੇ ਬਾਵਜੂਦ ਠੀਕ ਨਹੀਂ ਹੋ ਰਿਹਾ, ਤਾਂ ਇਹ ਖਤਰਨਾਕ ਬੀਮਾਰੀ ਦੇ ਸ਼ੁਰੁਆਤੀ ਲੱਛਣ ਹੋ ਸੱਕਦੇ ਹਨ। ਇਸ ਦੇ ਪ੍ਰਤੀ ਲਾਪਰਵਾਹੀ ਵਰਤਣ ਤੇ ਕਾਫ਼ੀ ਪਰੇਸ਼ਾਨੀ ਹੋ ਸਕਦੀ ਹੈੈ। ਡਾਕਟਰ ਚੀਮਾ ਨੇ ਕਿਹਾ ਕਿ ਹੁੱਕਾ ਜਾਂ ਸਿਗਰੇਟ ਪੀਣ ਵਾਲੇ ਲੋਕ ਇਸ ਬੀਮਾਰੀ ਦੇ ਜ਼ਿਆਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂਂ ਦਸਿਆ ਕਿ ਬਿਹਾਰ ਤੋਂ ਬਾਅਦ ਹਰਿਆਣਾ ਵਿੱਚ ਇਸ ਬੀਮਾਰੀ ਨਾਲ ਲੋਕ ਜ਼ਿਆਦਾ ਗਰਸਤ ਹਨ। ਡਾ. ਚੀਮਾ ਮੁਤਾਬਕ ਜੇਕਰ ਤੁਸੀ ਅਜਿਹੀ ਕਿਸੇ ਵੀ ਸਮਸਿੱਆ ਨਾਲ ਗਰਸਤ ਹੋੋ, ਤਾਂ ਮੀਰੀ ਪੀਰੀ ਹਸਪਤਾਲ ਵਿੱਚ ਚੈਰੀਟੇਬਲ ਰੇਟ ‘ਤੇ ਚੇਕਅਪ ਕਰਵਾ ਸੱਕਦੇ ਹੋ।
ਖੁਸਕ ਮੌਸਮ ਵਿੱਚ ਨੱਕ ਵਿੱਚੋਂ ਖੂਨ ਨਿਕਲਨਾ ਆਮ ਗੱਲ
ਡਾਕਟਰ ਚੀਮਾ ਨੇ ਦੱਸਿਆ ਕਿ ਆਮਤੌਰ ਤੇ ਗਰਮੀ ਦੇ ਮੌਸਮ ਵਿੱਚ ਨਮੀ ਘੱਟ ਹੋਣ ਕਾਰਨ ਨੱਕ ਦਾ ਅੰਦਰੂਨੀ ਹਿੱਸਾ ਖੁਸਕ ਹੋ ਜਾਂਦਾ ਹੈ। ਇਸ ਵਜ੍ਹਾ ਨਾਲ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ। ਇਸ ਹਾਲਤ ਵਿੱਚ ਜਿਸ ਨੱਕ ਵਿਚੋਂ ਖੂਨ ਵਗ ਰਿਹਾ ਹੈ, ਉਸ ਨੂੰ ਕਰੀਬ ਤਿੰਨ ਮਿੰਟ ਤੱਕ ਦਬਾ ਕੇ ਰੱਖੋ। ਇਸ ਨਾਲ ਖੂਨ ਨਹੀਂ ਵਗੇਗਾ। ਇਸ ਉਪਰਾਂਤ ਈਐਨਟੀ ਮਾਹਰ ਨੂੰ ਜਰੂਰ ਮਿਲੋ।
ਸੰਸਥਾਨ ਦੀ ਸੀਨੀਅਰ ਮਾਹਰ ਕਰਮਿੰਦਰ ਢਿੱਲੋ ਨੇ ਵਿਸਵ ਸਿਹਤ ਦਿਹਾੜੇ ਦੇ ਇਤਹਾਸ ਤੇ ਚਾਨਣਾ ਪਾਇਆ। ਡਾ. ਢਿੱਲੋ ਨੇ ਦੱਸਿਆ ਕਿ 1948 ਵਿੱਚ 7 ਅਪ੍ਰੈਲ ਨੂੰ ਸੰਸਾਰ ਸਿਹਤ ਸੰਗਠਨ ਦੀ ਸਥਾਪਨਾ ਕੀਤੀ ਗਈ ਸੀ, ਜਦੋਂ ਕਿ ਇਸ ਦਿਨ ਨੂੰ ਮਨਾਉਣ ਦੀ ਸ਼ੁਰੁਆਤ 1950 ਵਿੱਚ ਸੰਸਾਰ ਸਿਹਤ ਸੰਗਠਨ ਦੁਆਰਾ ਕੀਤੀ ਗਈ ਸੀ। ਉਦੋਂ ਤੋਂ ਸਾਰੇ ਸੰਸਾਰ ਵਿੱਚ ਇਸ ਨੂੰ ਸੰਸਾਰ ਸਿਹਤ ਦਿਹਾੜੇ ਵਜੋ ਮਨਾਇਆ ਜਾ ਰਿਹਾ ਹੈ।