ਕੋਟਕਪੂਰਾ, 7 ਅਪ੍ਰੈਲ, ਰਿੰਕੂ ਮਲਹੋਤਰਾ, ਰਾਜ ਥਾਪਰ : ਪਿਛਲੇ 6 ਮਹੀਨਿਆਂ ਤੋ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਸ਼ੰਘਰਸ਼ ਕਰ ਰਿਹਾ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਨਰਿੰਦਰ ਮੋਦੀ ਦੀ ਅਗਵਾਈਂ ਵਾਲੀ ਭਾਜਪਾ ਸਰਕਾਰ ਹਾਲੇ ਵੀ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਦੂਜੇ ਪਾਸੇ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਪਿਛਲੇ ਕਈ ਮਹੀਨਿਆਂ ਤੋ ਰਾਤਾਂ ਗੁਜਾਰ ਰਿਹਾ ਹੈ ਅਤੇ ਆਪਣੇ ਪਰਿਵਾਰਾਂ ਸਮੇਤ ਬਿਨਾਂ ਠੰਡ, ਮੀਂਹ, ਹਨੇਰੀ ਦੀ ਪਰਵਾਹ ਕੀਤਿਆਂ ਬਿਨਾਂ ਇਸ ਸ਼ੰਘਰਸ਼ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ ਤੇ ਸਰਦੀ ਦੇ ਪੂਰੇ ਮਹੀਨਿਆਂ ਤੋ ਬਾਅਦ ਵੀ ਹਾਲੇ ਤੱਕ ਡੱਟਕੇ ਸੰਘਰਸ਼ ਵਿਚ ਮੋਹਰੀ ਭੁਮਿਕਾ ਨਿਭਾ ਰਿਹਾ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਹਾਲੇ ਵੀ ਉਨਾਂ ਦਾ ਦਰਦ ਸਮਝਣ ਲਈ ਬਿਲਕੁਲ ਵੀ ਤਿਆਰ ਨਹੀ ਹੈ ਜਦਕਿ ਜੋ ਬਿੱਲ ਉਨਾਂ ਪਾਸੋ ਜਬਰੀ ਕਿਸਾਨਾਂ ਤੇ ਥੋਪੇ ਜਾ ਰਹੇ ਹਨ ਜਿਸਨੂੰ ਕਿਸਾਨ ਲੈਣਾ ਨਹੀ ਚਾਹੁੰਦੇ ਪਰ ਫ਼ਿਰ ਵੀ ਉਨਾਂ ਨੂੰ ਇਸ ਬਿੱਲ ਦਾ ਫ਼ਾਈਦਾ ਦਰਸਾ ਕੇ ਲਗਾਉਣਾ ਵੀ ਸਮਝਦਾਰੀ ਨਹੀ ਹੈ। ਉਕਤ ਕਾਨੂੰਨਾਂ ਪ੍ਰਤੀ ਰੋਸ ਜਾਹਰ ਕਰਦਿਆਂ ਕਿਸਾਨਾਂ ਦੇ ਦਰਦ ਤੇ ਭਾਵੁਕ ਹੁੰਦਿਆਂ ਕੋਟਕਪੂਰੇ ਦੇ ਆੜਤੀ ਗੋਰਾ ਗਿੱਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਦਕੇ ਜਾਈਕੇ ਸੂਬੇ ਦੇ ਕਿਸਾਨ ਵੀਰਾਂ ਤੇ ਜਿੰਨਾਂ ਇਸ ਸੰਘਰਸ਼ ਵਿਚ ਮੋਹਰੀ ਭੁਮਿਕਾ ਨਿਭਾ ਕੇ ਪੂਰੀ ਦੁਨੀਆਂ ਵਿਚ ਪੰਜਾਬੀਆਂ ਦੀ ਸ਼ਾਨ ਵਿਚ ਹੋਰ ਵਾਧਾ ਕਰ ਦਿੱਤਾ ਹੈ। ਉਨਾ ਦੱਸਿਆ ਸੰਤੁਲਨ ਤੇ ਸ਼ਾਤਮਈ ਤਰੀਕੇ ਨਾਲ ਦਿੱਤੇ ਜਾ ਰਹੇ ਇਸ ਰੋਸ ਧਰਨੇ ਵਿਚ ਕੋਈ ਵੀ ਅਨੁਸ਼ਾਸ਼ਨ ਭੰਗ ਨਹੀ ਕਰ ਰਿਹਾ ਹੈ ਜਦਕਿ ਵਧੀਆਂ ਤੇ ਸੁਚੰਜੇ ਢੰਗ ਨਾਲ ਦਿੱਤੇ ਜਾ ਰਹੇ ਰੋਸ ਵਿਚ ਆਮ ਲੋਕ ਵੀ ਵੱਡੀ ਗਿਣਤੀ ਵਿਚ ਉਨਾ ਦਾ ਸਾਥ ਦੇ ਰਹੇ ਹਨ। ਉਨਾ ਕਿਹਾ ਕਿ ਕੇਂਦਰ ਨੂੰ ਅੜੀਅਲ ਰਵੱਈਆ ਛੱਡ ਕੇ ਕਿਸਾਨਾ ਦਾ ਦਰਦ ਸਮਝਣਾ ਚਾਹੀਦਾ ਹੈ ਅਤੇ ਤੁੰਰਤ ਅਜੇਹੇ ਕਿਸਾਨ ਵਿਰੋਧੀ ਬਿੱਲ ਰੱਦ ਕਰਨੇ ਚਾਹੀਦੇ ਹਨ। ਉਨਾਂ ਕਿਹਾ ਕਿ ਕਿਸਾਨਾਂ ਦੇ ਹਰ ਔਖ ਸੋਖ ਦੀ ਘੜੀ ਵਿਚ ਪੂਰਾ ਆੜਤੀ ਵਰਗ ਉਨਾ ਨਾਲ ਖੜਾ ਹੈ।