Sunday, April 18, 2021 ePaper Magazine

ਹਰਿਆਣਾ

ਰਾਣੀਆਂ ਤਹਿਸੀਲ ’ਚ ਭ੍ਰਿਸ਼ਟਾਚਾਰ ਦੀ ਜਾਂਚ ਕਰਨ ਆਏ ਅਧਿਕਾਰੀ ਗੌਂਗਲੂਆਂ ਤੋਂ ਮਿੱਟੀ ਝਾੜ ਕੇ ਤੁਰਦੇ ਬਣੇ

April 08, 2021 12:45 PM

- ਸਿਰਸਾ ਜ਼ਿਲ੍ਹੇ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਮਿਲ ਰਹੀਆਂ ਨੇ ਮਾਲ ਵਿਭਾਗ ਵੱਲੋ ਮੋਟਾ ਚੂਨਾ ਲਾਉਣ ਦੀਆਂ ਸ਼ਿਕਾਇਤਾਂ

ਸਿਰਸਾ, 7 ਅਪ੍ਰੈਲ, ਸੁਰਿੰਦਰਪਾਲ ਸਿੰਘ : ਸਿਰਸਾ ਜ਼ਿਲ੍ਹੇ ਦੀ ਤਹਿਸੀਲ ਰਾਣੀਆਂ ਵਿੱਚ ਪਿਛਲੇ ਕਾਫ਼ੀ ਦਿਨਾਂ ਵਲੋਂ ਵੱਡੇ ਪੱਧਰ ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋ ਰਿਸ਼ਵਤ ਲਏ ਜਾਣ ਦੇ ਮਾਮਲਿਆਂ ਦੀ ਦੁਹਰੀ ਤੀਹਰੀ ਸ਼ਿਕਾਇਤ ਮਿਲਣ ਤੇ ਮੁੱਖ ਮੰਤਰੀ ਦੀ ਫਲਾਇੰਗ ਟੀਮ ਰਾਣੀਆਂ ਦੀ ਤਹਸੀਲ ਵਿੱਚ ਵਿੱਚ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰਨ ਲਈ ਪਹੁੰਚੀ। ਸੀ ਐਮ ਫਲਾਇੰਗ ਦੀ ਸੂਚਨਾ ਮਿਲਦੇ ਹੀ ਤਹਿਸੀਲ ਕਰਮਚਾਰੀਆਂ ਵਿਚ ਹਫੜਾਤਫੜੀ ਫੈਲ ਗਈ। ਸੀਏਮ ਫਲਾਇੰਗ ਨੂੰ ਰਾਣੀਆਂ ਦੀ ਤਹਸੀਲ ਵਿੱਚ ਭ੍ਰਿਸ਼ਟਾਚਾਰ ਨਾਲ ਮਾਮਲੇ ਦੀ ਜਾਂਚ ਕਰਨ ਲਈ ਭੇਜਿਆ ਗਿਆ ਸੀ। ਤਹਿਸੀਲ ਰਾਣੀਆਂ ਵਿੱਚ ਵੱਡੇ ਪੱਧਰ ਤੇ ਰਿਸ਼ਵਤ ਲਏ ਜਾਣ ਦੇ ਮਾਮਲਿਆਂ ਦੀ ਸ਼ਿਕਾਇਤ ਸੀ ਐਮ ਦਰਬਾਰ ਤੱਕ ਪਹੁੰਚਾਈ ਗਈ ਤਾਂ ਹਿਸਾਰ ਯੂਨਿਟ ਦੇ ਉਪ ਮੁਖੀ ਰਾਜੇਸ਼ ਕੁਮਾਰ ਅਤੇ ਉਪ ਮੁਖੀ ਵਿਰਸਾ ਸਿੰਘ ਦੀ ਅਗਵਾਈ ਵਿਚ ਫਲਾਇੰਗ ਟੀਮ ਨੇ ਰਾਣੀਆਂ ਤਹਿਸੀਲ ਵਿਚ ਪੁਜਕੇ ਰਜਿਸਟਰੀ ਇੰਤਕਾਲਾਂ ਅਤੇ ਭੂਮੀ ਨਾਲ ਸਬੰਧਤ ਹੋਰ ਕੰਮਾਂ ਦੀ ਜਾਚ ਦੇ ਨਾਲ ਹੀ ਰਿਸ਼ਵਤ ਲਏ ਜਾਣ ਦੇ ਮਾਮਲੇ ਅਤੇ ਤਹਿਸੀਲ ਵਿੱਚ ਦਰਜ਼ ਕਰਵਾਏ ਰਿਕਾਰਡ ਦੀਆਂ ਕਾਪੀਆਂ ਲੈ ਕੇ ਸਬੰਧਤ ਕਿਸਾਨਾਂ ਅਤੇ ਵਸੀਕਾ ਨਵੀਸਾਂ ਕੋਲੋ ਵੀ ਅੰਸ਼ਕ ਰੂਪ ਵਿਚ ਪੁੱਛਗਿਛ ਕੀਤੀ। ਇਸ ਮਾਮਲੇ ਵਿਚ ਜਾਂਚ ਕਬਨ ਆਏ ਵਿਜੀਲੈਸ ਅਧਿਕਾਰੀ ਵਿਰਸਾ ਸਿੰਘ ਅਤੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਰਿਸ਼ਵਤ ਨਾਲ ਜੁੜੇ ਮਾਮਲਿਆਂ ਦੀ ਜਾਂਚ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਬਸ ਇਨ੍ਹਾਂ ਹੀ ਕਿਹਾ ਕਿ ਸਬੰਧਤ ਮਾਮਲੀਆਂ ਦੀ ਸ਼ਿਕਾਇਤ ਸਾਡੇ ਕੋਲ ਪਹੁੰਚੀ ਹੋਈ ਹੈ ਜਿਸਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਮਾਮਲੇ ਵਿੱਚ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਦੋਸ਼ੀ ਪਾਏ ਗਏ ਤਾਂ ਉਹ ਆਪਣੇ ਆਕਵਾਂ ਦੇ ਹੁਕਮ ਤੇ ਫੈਸਲੇ ਲੈਣਗੇ। ਪਰ ਦੂਜੇ ਪਾਸੇ ਕਿਸਾਨਾਂ ਸਮੇਤ ਸਿਰਸਾ ਖੇਤਰ ਦੇ ਆਮ ਲੋਕਾਂ ਦਾ ਤਰਕ ਸੀ ਕਿ ਮਾਲ ਮਹਿਕਮਾਂ ਰਿਸ਼ਵਤ ਨਾਲ ਦਿਨ੍ਹਾਂ ਵਿਚ ਹੀ ਮਾਲਾਮਾਲ ਹੋ ਜਾਂਦਾ ਹੈ ਪਰ ਇਹ ਸਭ ਅਧਿਕਾਰੀਆਂ ਅਤੇ ਕਰਮਚਾਰੀਆ ਨੂੰ ਗੁਪਤ ਰਾਜਨੀਤਕ ਸ਼ਹਿ ਅਧੀਨ ਲੰਮੇ ਸਮੇਂ ਤੋ ਹੁੰਦਾ ਚਲਿਆ ਆ ਰਿਹਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ