Wednesday, April 14, 2021 ePaper Magazine
BREAKING NEWS
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀਨਵਾਂਸ਼ਹਿਰ ਵਿੱਚ ਗੈਰ ਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂਵੰਨਡੇਅ ਰੈਂਕਿੰਗ 'ਚ ਬਾਬਰ ਆਜ਼ਮ ਪਹੁੰਚੇ ਸਿਖਰ 'ਤੇ, ਖ਼ਤਮ ਕੀਤੀ ਕੋਹਲੀ ਦੀ ਬਾਦਸ਼ਾਹਤਆਈਪੀਐਲ : ਰੋਮਾਂਚਕ ਮੈਚ 'ਚ ਮੁੰਬਈ ਇੰਡੀਅਨਜ਼ ਨੇ ਕੇਕੇਆਰ ਨੂੰ 10 ਦੌੜਾਂ ਨਾਲ ਹਰਾਇਆਕੋਰੋਨਾ ਸੰਕਟ : ਹਰ ਹਫ਼ਤੇ 125 ਕਰੋੜ ਡਾਲਰ ਦੇ ਨੁਕਸਾਨ ਦੀ ਸੰਭਾਵਨਾਫਾਜ਼ਿਲਕਾ ਜ਼ਿਲ੍ਹੇ ਅੰਦਰ 700 ਕੁਇੰਟਲ ਕਣਕ ਦੀ ਹੋਈ ਖਰੀਦ50 ਫੀਸਦੀ ਤੋਂ ਵੱਧ ਐਸ.ਸੀ. ਵਸੋਂ ਵਾਲੇ ਪਿਡਾਂ ਦੇ ਆਧੁਨਿਕੀਕਰਨ ਲਈ 100 ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਸੰਚਾਲਨ ਨੂੰ ਲੈ ਕੇ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ : ਬਲਬੀਰ ਸਿੰਘ ਸਿੱਧੂਅਨੁਸੂਚਿਤ ਜਾਤੀ ਵਰਗ ਵਿੱਚੋਂ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਲਈ ਉਪ ਮੁੱਖ ਮੰਤਰੀ ਬਣਾਉਣ ਦੀ ਰਾਜਨੀਤਿਕ ਪਾਰਟੀਆਂ ਯਤਨਸ਼ੀਲ : ਕੈਂਥ

ਹਰਿਆਣਾ

ਮਾਤਾ ਮਨਸਾ ਦੇਵੀ ਮੇਲੇ ਦੌਰਾਨ ਸ਼ਰਧਾਲੂ ਈ-ਟੋਕਨ ਰਾਹੀਂ ਕਰ ਸਕਣਗੇ ਦਰਸ਼ਨ

April 08, 2021 01:14 PM

- 13 ਅਪ੍ਰੈਲ ਤੋਂ ਸ਼ੁਰੂ ਹੋਣਗੇ ਮੇਲੇ

ਪੀ.ਪੀ. ਵਰਮਾ
ਪੰਚਕੂਲਾ, 7 ਅਪ੍ਰੈਲ : ਪੰਚਕੂਲਾ ਜ਼ਿਲ੍ਹੇ ਵਿੱਚ ਕੋਰੋਨਾ ਦੇ ਵੱਧਦੇ ਮਾਮਲੇ ਦੇ ਮੱਦੇਨਜ਼ਰ 13 ਤੋਂ 21 ਅਪ੍ਰੈਲ ਤੱਕ ਚੇਤ ਮਹੀਨੇ ਦੇ ਨਰਾਤਿਆਂ ਦੇ ਮੇਲਿਆਂ ਵਿੱਚ ਮਾਤਾ ਮਨਸਾ ਦੇਵੀ ਮੰਦਰ ਵਿੱਚ ਪੰਦਰਾਂ ਮਿੰਟਾਂ ਵਿੱਚ 180 ਸ਼ਰਧਾਲੂ ਮੱਥਾ ਟੇਕ ਸਕਣਗੇ। ਉੱਥੇ ਹੀ ਕਾਲਕਾ ਦੇ ਕਾਲੀ ਮਾਤਾ ਮੰਦਰ ਵਿੱਚ ਪੰਦਰਾਂ ਮਿੰਟਾਂ ਵਿੱਚ 120 ਸ਼ਰਧਾਲੂ ਮੱਥਾ ਟੇਕ ਸਕਣਗੇ। ਲਿਫਟ ਰਾਹੀ ਦਰਸ਼ਨ ਕਰਨ ਵਾਲਿਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਵਾਸਤੇ ਹਰੇਕ ਵਿਅਕਤੀ 50 ਰੁਪਏ ਪਰ ਹੈੱਡ ਦੇਣੇ ਪੈਣਗੇ।
ਉਹ ਵੀ ਇੱਕ ਪਰਿਵਾਰ ਦੇ 10 ਵਿਅਕਤੀ ਹੀ ਇੱਕੋਂ ਵਾਰੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਨੇ ਚੇਤ ਮਹੀਨੇ ਵਿੱਚ ਸ਼ੁਰੂ ਹੋਣ ਵਾਲੇ ਨਰਾਤਿਆਂ ਦੀਆਂ ਤਿਆਰੀਆਂ ਨੂੰ ਲੈ ਕੇ ਪੰਚਕੂਲ਼ਾ ਦੇ ਮਿੰਨੀ ਸਕੱਤਰੇਤ ਵਿੱਚ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਡੀਸੀ ਨੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਮਾਤਾ ਦੇ ਦਰਸ਼ਨਾਂ ਵਾਸਤੇ ਘੱਟ ਲੋਕਾਂ ਨੂੰ ਮੰਜ਼ੂਰੀ ਦਿੱਤੀ ਜਾਵੇਗੀ। ਮਾਤਾ ਮਨਸਾ ਦੇਵੀ ਬੋਰਡ ਸ਼ਰਧਾਲੂਆਂ ਲਈ ਈ-ਟੋਕਨ ਦੀ ਵਿਵਸਥਾ ਕਰੇਗਾ। ਜਿਸ ਵਿੱਚ ਸ਼ਰਧਾਲੂਆਂ ਨੂੰ ਮਾਤਾ ਮਨਸਾ ਦੇਵੀ ਦੀ ਵੈੱਬਸਾਈਟ ://... ਉੱਤੇ ਲਾਗਓਨ ਕਰਨਾ ਪਵੇਗਾ। ਜਿਸ ਤੋਂ ਬਾਅਦ ਸ਼ਰਧਾਲੂਆਂ ਦੇ ਮੋਬਾਈਲ ਨੰਬਰ ਤੇ ਈ-ਟੋਕਨ ਆ ਜਾਵੇਗਾ। ਇਸ ਮੀਟਿੰਗ ਵਿੱਚ ਪੰਚਕੂਲਾ ਦੀ ਐੱਸਡੀਐਮ ਰੀਚਾ ਰਾਠੀ, ਕਾਲਕਾ ਦੇ ਐੱਸਡੀਐਮ ਰਾਕੇਸ਼ ਸੰਧੂ, ਸਿਮਰਨਜੀਤ ਕੌਰ, ਪੰਚਕੂਲਾ ਦੇ ਐੱਸਪੀ. ਨਗਰ ਨਿਗਮ ਪੰਚਕੂਲਾ ਦੇ ਕਈ ਅਧਿਕਾਰੀ ਤੋਂ ਇਲਾਵਾ ਪ੍ਰਸ਼ਾਸਨ ਦੇ ਕਈ ਉੱਚ ਅਧਿਕਾਰੀ ਸ਼ਾਮਲ ਹੋਏ।
ਭੰਡਾਰਾ ਅਤੇ ਸੰਸਕਿ੍ਰਤ ਸਮਾਰੋਹ ਉੱਤੇ ਲੱਗੀ ਪਾਬੰਧੀ ਉਧਰ ਡੀਸੀ ਮੁਕੁਲ ਕੁਮਾਰ ਨੇ ਕਿਹਾ ਹੈ ਕਿ ਮੇਲੇ ਦੌਰਾਨ ਮਾਤਾ ਮਨਸਾ ਦੇਵੀ ਦੇ ਦਰਸ਼ਨਾਂ ਨੂੰ ਛੱਡ ਕੇ ਕਿਸੇ ਕਿਸਮ ਦੇ ਭੰਡਾਰੇ, ਸੰਸਕਿ੍ਰਤ ਸਮਾਰੋਹ ਅਤੇ ਮਨੋਰੰਜਨ ਵਾਲੀਆਂ ਗਤੀਵਿਧੀਆਂ ਉੱਤੇ ਪੂਰੀ ਤਰ੍ਹਾਂ ਪਾਬੰਧੀ ਰਹੇਗੀ। ਇਸ ਤੋਂ ਇਲਾਵਾ ਮੰਦਰ ਨੂੰ ਆਉਣ ਵਾਲੀ ਸਰੜ ਉੱਤੇ ਪਹਿਲਾਂ ਵਾਂਗ ਪ੍ਰਸ਼ਾਦ ਦੀਆਂ ਦੁਕਾਨਾਂ ਨੂੰ ਵੀ ਇਸ ਵਾਰ ਮੰਜ਼ੂਰੀ ਨਹੀਂ ਦਿੱਤੀ ਜਾਵੇਗੀ। ਮਾਤਾ ਮਨਸਾ ਦੇਵੀ ਬੋਰਡ ਵੱਲੋਂ ਸ਼ਰਧਾਲੂਆਂ ਲਈ 100/- ਰੁਪਏ ਅਤੇ 50/- ੲੁਪਏ ਦੇ ਪ੍ਰਸ਼ਾਦ ਦਾ ਇੰਤਜਾਮ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਨੇ ਕਿਹਾ ਕਿ ਮਾਤਾ ਮਨਸਾ ਦੇਵੀ ਦੇ ਦਰਸ਼ਨ ਕਰਦੇ ਸਮੇਂ ਕੋਵਿਡ-19 ਦੇ ਦਿਸ਼ਾਂ-ਨਿਰਦੇਸ਼ਾਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਵੇਗਾ। ਸ਼ਰਧਾਲੂਆਂ ਵਿੱਚ ਸੋਸਲ ਡਿਸਟੈਂਸਿੰਗ ਰੱਖਿਆ ਜਾਵੇਗਾ, ਮਾਸਕ ਦੀ ਵਰਤੋਂ ਲਈ ਕਿਹਾ ਜਾਵੇਗਾ ਅਤੇ ਵਾਰ-ਵਾਰ ਸੈਨੇਟਾਈਜ਼ ਦਾ ਛਿੜਕਾਵ ਮੰਦਰ ਪ੍ਰੀਸ਼ਦ ਵਿੱਚ ਕੀਤਾ ਜਾਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਪਿੰਡ ਮੰਡੇਬਰ ਵਿਖੇ ਕੁਸ਼ਤੀ ਦੰਗਲ ਕਰਵਾਇਆ

ਨੌਵੇਂ ਪਾਤਸ਼ਾਹ ਜੀ ਦੇ 400 ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ’ਚ ਸੋਨੀਪਤ ਤੋਂ ਅਗਲੇ ਪੜਾਅ ਲਈ ਰਵਾਨਾ

ਹਰਿਆਣਾ ਤੋਂ ਪਾਕਿਸਤਾਨ ਜਾ ਰਹੇ ਸਿੱਖ ਯਾਤਰੀਆਂ ਦਾ ਹੋਇਆ ਕੋਰੋਨਾ ਟੈਸਟ

ਜਜਪਾ ਦੇ ਪ੍ਰਦੇਸ਼ ਪ੍ਰਧਾਨ ਦੀ ਗੱਡੀ ’ਤੇ ਹਮਲੇ ਦੇ ਸਬੰਧ ’ਚ ਦੋ ਵਿਅਕਤੀ ਹਿਰਾਸਤ ’ਚ ਲਏ

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁ : ਸਿੰਘ ਸਭਾ ਬਹਾਦਰਗੜ੍ਹ ਤੋਂ ਦਿੱਲੀ ਲਈ ਰਵਾਨਾ

ਕਾਲਾਂਵਾਲੀ ’ਚ ਕਣਕ ਖ੍ਰੀਦ ਸ਼ੁਰੂ ਨਾ ਹੋਣ ’ਤੇ ਕਿਸਾਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

ਦੇਸੀ ਕੱਟੇ ਸਮੇਤ ਮੁਲਜ਼ਮ ਗਿਰਫ਼ਤਾਰ 

ਬੈਂਕ ਮਨੈਜਰ ਅਗਵਾ ਕਾਂਡ ’ਚ ਹੋਰ ਦੋ ਗਿਰਫ਼ਤਾਰੀਆਂ

ਕਬਜ਼ਾ ਹਟਾਉਣ ਗਈ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦਾ ਹੋਇਆ ਵਿਰੋਧ

ਕਾਰ ਦੀ ਟੱਕਰ ਨਾਲ 9 ਸਾਲਾ ਬੱਚੇ ਦੀ ਮੌਤ