Wednesday, April 14, 2021 ePaper Magazine
BREAKING NEWS
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀਨਵਾਂਸ਼ਹਿਰ ਵਿੱਚ ਗੈਰ ਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂਵੰਨਡੇਅ ਰੈਂਕਿੰਗ 'ਚ ਬਾਬਰ ਆਜ਼ਮ ਪਹੁੰਚੇ ਸਿਖਰ 'ਤੇ, ਖ਼ਤਮ ਕੀਤੀ ਕੋਹਲੀ ਦੀ ਬਾਦਸ਼ਾਹਤਆਈਪੀਐਲ : ਰੋਮਾਂਚਕ ਮੈਚ 'ਚ ਮੁੰਬਈ ਇੰਡੀਅਨਜ਼ ਨੇ ਕੇਕੇਆਰ ਨੂੰ 10 ਦੌੜਾਂ ਨਾਲ ਹਰਾਇਆਕੋਰੋਨਾ ਸੰਕਟ : ਹਰ ਹਫ਼ਤੇ 125 ਕਰੋੜ ਡਾਲਰ ਦੇ ਨੁਕਸਾਨ ਦੀ ਸੰਭਾਵਨਾਫਾਜ਼ਿਲਕਾ ਜ਼ਿਲ੍ਹੇ ਅੰਦਰ 700 ਕੁਇੰਟਲ ਕਣਕ ਦੀ ਹੋਈ ਖਰੀਦ50 ਫੀਸਦੀ ਤੋਂ ਵੱਧ ਐਸ.ਸੀ. ਵਸੋਂ ਵਾਲੇ ਪਿਡਾਂ ਦੇ ਆਧੁਨਿਕੀਕਰਨ ਲਈ 100 ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਸੰਚਾਲਨ ਨੂੰ ਲੈ ਕੇ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ : ਬਲਬੀਰ ਸਿੰਘ ਸਿੱਧੂਅਨੁਸੂਚਿਤ ਜਾਤੀ ਵਰਗ ਵਿੱਚੋਂ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਲਈ ਉਪ ਮੁੱਖ ਮੰਤਰੀ ਬਣਾਉਣ ਦੀ ਰਾਜਨੀਤਿਕ ਪਾਰਟੀਆਂ ਯਤਨਸ਼ੀਲ : ਕੈਂਥ

ਪੰਜਾਬ

ਇਫਟੂ ਵਲੋਂ ਅੰਬੇਡਕਰ ਜਯੰਤੀ ਮਨਾਉਣ ਲਈ ਭੱਠਾ ਮਜਦੂਰਾਂ ਦੀਆਂ ਮੀਟਿੰਗਾਂ

April 08, 2021 05:28 PM

ਨਵਾਂਸ਼ਹਿਰ, 08 ਅਪ੍ਰੈਲ (ਬਲਕਾਰ ਸਿੰਘ ਬੱਲ) : ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਵਲੋਂ 14 ਅਪ੍ਰੈਲ ਨੂੰ ਦੁਸਹਿਰਾ ਗਰਾਉਂਡ ਨਵਾਂਸ਼ਹਿਰ ਵਿਖੇ ਮਨਾਈ ਜਾ ਰਹੀ ਡਾਕਟਰ ਭੀਮ ਰਾਓ ਅੰਬੇਡਕਰ ਜਯੰਤੀ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ।ਇਸ ਸਬੰਧੀ ਅੱਜ ਇਲਾਕੇ ਦੇ ਇੱਟਾਂ ਦੇ ਭੱਠਿਆਂ ਉੱਤੇ ਮਜਦੂਰਾਂ ਦੀਆਂ ਮੀਟਿੰਗਾਂ ਕਰਾਈਆਂ ਗਈਆਂ ਜਿਹਨਾਂ ਵਿਚ ਭਾਰੀ ਗਿਣਤੀ ਵਿਚ ਮਜਦੂਰ ਸ਼ਾਮਲ ਹੋਏ। ਇਹ ਮੀਟਿੰਗਾਂ ਰਾਮਗੜ੍ਹ, ਸੋਇਤਾ,ਪੱਲੀਆਂ ਕਲਾਂ, ਪੱਲੀਆਂ ਖੁਰਦ ਅਤੇ ਬੈਰਸੀਆਂ ਪਿੰਡਾਂ ਦੇ ਭੱਠਿਆਂ ਉੱਤੇ ਕੀਤੀਆਂ ਗਈਆਂ ਜਿਹਨਾਂ ਨੂੰ ਇਫਟੂ ਪੰਜਾਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਸਕੱਤਰ ਅਵਤਾਰ ਸਿੰਘ ਤਾਰੀ,ਭੱਠਾ ਵਰਕਰਜ਼ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ ਅਤੇ ਭਰਤ ਨੇ ਸੰਬੋਧਨ ਕੀਤਾ।ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਮਜਦੂਰ ਵਿਰੋਧੀ ਸਾਬਤ ਹੋ ਚੁੱਕੀ ਹੈ ਜਿਸਨੇ ਮਜਦੂਰ ਹਿੱਤੂ ਕਾਨੂੰਨ ਖਤਮ ਕਰਕੇ ਇਹਨਾਂ ਦੀ ਥਾਂ ਮਜਦੂਰ ਵਿਰੋਧੀ ਚਾਰ ਕਿਰਤ ਕਾਨੂੰਨ ਲਾਗੂ ਕਰ ਦਿੱਤੇ ਹਨ, ਮਜਦੂਰਾਂ ਦੀ ਦਿਹਾੜੀ 8 ਘੰਟੇ ਤੋਂ ਵਧਾਕੇ 12 ਘੰਟੇ ਕਰ ਦਿੱਤੀ ਹੈ।ਮਜਦੂਰਾਂ ਦੇ ਯੂਨੀਅਨ ਬਣਾਉਣ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦੇ ਮੁੱਢਲੇ ਅਤੇ ਸੰਵਿਧਾਨਕ ਹੱਕਾਂ ਉੱਤੇ ਸੱਟ ਮਾਰੀ ਹੈ।ਉਹਨਾਂ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਦੇ ਲਿਖੇ ਸੰਵਿਧਾਨ ਦੀਆਂ ਮੱਦਾਂ ਇਕ ਇਕ ਕਰਕੇ ਖਤਮ ਕੀਤੀਆਂ ਜਾ ਰਹੀਆਂ ਹਨ।ਮਜਦੂਰਾਂ ਦੇ ਬੱਚਿਆਂ ਕੋਲੋਂ ਉਹਨਾਂ ਦਾ ਪੜ੍ਹਾਈ ਕਰਨ ਦਾ ਹੱਕ ਖੋਹਿਆ ਜਾ ਰਿਹਾ ਹੈ।ਮਨੂੰ ਸਿਮ੍ਰਤੀ ਦੀ ਸਮਝ ਲਾਗੂ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵੀ ਮੋਦੀ ਸਰਕਾਰ ਦੇ ਕਦਮਾਂ ਨਾਲ ਕਦਮ ਮਿਲਾਕੇ ਚੱਲ ਰਹੀ ਹੈ।ਇਹਨਾਂ ਦੋਵਾਂ ਸਰਕਾਰਾਂ ਵਲੋਂ ਕਰੋਨਾ ਦਾ ਡਰ ਦੇਕੇ ਪਿਛਲੇ ਸਾਲ ਵਾਲਾ ਡਰਾਉਣਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ ਜਦੋਂ ਖਾਸਕਰ ਪ੍ਰਵਾਸੀ ਮਜਦੂਰਾਂ ਨੂੰ ਬਹੁਤ ਹੀ ਮਾੜੇ ਦਿਨ ਦੇਖਣੇ ਪਏ ਸਨ।ਉਹਨਾਂ ਨੇ ਮਜਦੂਰਾਂ ਨੂੰ ਸੱਦਾ ਦਿੱਤਾ ਕਿ ਉਹ 14 ਅਪ੍ਰੈਲ ਨੂੰ ਨਵਾਂਸ਼ਹਿਰ ਵਿਖੇ ਵੱਡੀ ਗਿਣਤੀ ਵਿਚ ਪਹੁੰਚਣ।ਇਹਨਾਂ ਮੀਟਿੰਗਾਂ ਨੂੰ ਨਿਖਿਲ, ਓਮਪਾਲ ਅਤੇ ਓਂਕਾਰ ਮਜਦੂਰ ਆਗੂਆਂ ਨੇ ਵੀ ਸੰਬੋਧਨ ਕੀਤਾ।ਇਹਨਾਂ ਮੀਟਿੰਗਾਂ ਵਿਚ ਔਰਤਾਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀ

ਨਵਾਂਸ਼ਹਿਰ ਵਿੱਚ ਗੈਰ ਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂ

ਫਾਜ਼ਿਲਕਾ ਜ਼ਿਲ੍ਹੇ ਅੰਦਰ 700 ਕੁਇੰਟਲ ਕਣਕ ਦੀ ਹੋਈ ਖਰੀਦ

50 ਫੀਸਦੀ ਤੋਂ ਵੱਧ ਐਸ.ਸੀ. ਵਸੋਂ ਵਾਲੇ ਪਿਡਾਂ ਦੇ ਆਧੁਨਿਕੀਕਰਨ ਲਈ 100 ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀ

ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ

ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਸੰਚਾਲਨ ਨੂੰ ਲੈ ਕੇ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ : ਬਲਬੀਰ ਸਿੰਘ ਸਿੱਧੂ

ਅਨੁਸੂਚਿਤ ਜਾਤੀ ਵਰਗ ਵਿੱਚੋਂ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਲਈ ਉਪ ਮੁੱਖ ਮੰਤਰੀ ਬਣਾਉਣ ਦੀ ਰਾਜਨੀਤਿਕ ਪਾਰਟੀਆਂ ਯਤਨਸ਼ੀਲ : ਕੈਂਥ

ਜਲੰਧਰ 'ਚੋਂ ਨਕਲੀ ਆਯੁਸ਼ਮਾਨ ਕਾਰਡ ਬਣਾਉਣ ਵਾਲਾ ਗਿਰੋਹ ਕਾਬੂ

ਅੰਬੇਡਕਰ ਜੈਅੰਤੀ 'ਤੇ ਸੁਖਬੀਰ ਬਾਦਲ ਦਾ ਐਲਾਨ : ਸਾਡੀ ਸਰਕਾਰ ਆਉਣ 'ਤੇ ਦਲਿਤ ਵਰਗ ਦਾ ਹੋਵੇਗਾ ਡਿਪਟੀ ਮੁੱਖ ਮੰਤਰੀ

ਥਾਣਾ ਮਹਿਤਪੁਰ ਦੀ ਪੁਲਿਸ ਵੱਲੋਂ 1 ਐਲਸੀਡੀ ਤੇ 4 ਪੱਖਿਆਂ ਸਮੇਤ ਚੋਰ ਗਿਰਫ਼ਤਾਰ