Sunday, April 18, 2021 ePaper Magazine

ਪੰਜਾਬ

ਕੋਬਰਾ ਤਾਰ ਦੀ ਵਰਤੋਂ ਕਰਨ ’ਤੇ ਪਾਬੰਦੀ ਦੇ ਹੁਕਮ

April 08, 2021 05:56 PM

ਫਾਜ਼ਿਲਕਾ 8 ਅਪ੍ਰੈਲ (ਏਜੰਸੀ) : ਜ਼ਿਲ੍ਹਾ ਮੈਜਿਸਟਰੇਟ ਨੇ ਫੌਜ਼ਦਾਰੀ ਜਾਬਤਾ ਸੰਘਤਾ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਦੀ ਹਦੂਦ ਅੰਦਰ ਕੋਬਰਾ/ਕੰਡਿਆਵਾਲੀ ਤਾਰ ਨੂੰ ਵੇਚਣ, ਖਰੀਦਣ ਅਤੇ ਵਰਤਣ ਉੱਤੇ ਪੂਰਨ ਤੌਰ ’ਤੇ ਪਾਬੰਦੀ ਦੇ ਹੁਕਮ ਦਿੱਤੇ ਹਨ। ਇਹ ਹੁਕਮ 31 ਮਈ 2021 ਤੱਕ ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਆਪਣੀ ਫ਼ਸਲਾਂ ਦੀ ਸੁਰੱਖਿਆ ਲਈ ਕੰਡੇ ਵਾਲੀ ਤਾਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਹੁਣ ਲੋਕਾਂ ਵੱਲੋਂ ਆਪਣੇ ਪਲਾਟ, ਖੇਤ ਅਤੇ ਹੋਰ ਪਾਸੇ ਜਿੱਥੇ ਵੇਖਿਆ ਜਾਵੇ ਪਸ਼ੂਆਂ ਤੋਂ ਸੁਰੱਖਿਆ ਲਈ ਕੰਡੇਵਾਲੀ ਤਾਰ ਦੇ ਨਾਲ-ਨਾਲ ਕੋਬਰਾ ਤਾਰ ਦੀ ਵਰਤੋਂ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਜਿਹੜੀ ਕਿ ਕਾਫ਼ੀ ਤੇਜਧਾਰ ਵਾਲੀ ਹੁੰਦੀ ਹੈ ਜਿਸ ਨਾਲ ਕੁਦਰਤੀ ਜੀਵਾਂ ਨੂੰ ਜਾਨ ਦਾ ਖ਼ਤਰਾ ਹੁੰਦਾ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਹੁਕਮਾਂ ਵਿੱਚ ਦੱਸਿਆ ਕਿ ਕੋਬਰਾ ਤਾਰ ਦੀ ਵਜਾ ਕਾਰਨ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਸ਼ੂ ਹਸਪਤਾਲ, ਗਊਸ਼ਾਲਾ ਦੌਲਤਪੁਰਾ ਅਤੇ ਸੈਂਚੁਰੀ ਏਰੀਆ ਵਿਖੇ 90 ਫੀਸਦੀ ਪਸ਼ੂ ਅਤੇ ਗਊਆਂ ਇਸ ਕੋਬਰਾ/ਕੰਡਿਆਵਾਲੀ ਤਾਰ ਦੀ ਵਜਾ ਕਾਰਨ ਹੀ ਜ਼ਖਮੀ ਹੋਏ ਇਲਾਜ ਲਈ ਆਉਂਦੇ ਹਨ। ਜਿਸ ਕਾਰਨ ਪਾਬੰਦੀ ਲਗਾਈ ਗਈ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਸੂਬੇ ਵਿਚ ਹੁਣ ਤੱਕ ਮੰਡੀਆਂ ਵਿਚ ਪਹੁੰਚੀ 86 ਫੀਸਦੀ ਕਣਕ ਦੀ ਕੀਤੀ ਖ਼ਰੀਦ-ਰਵੀ ਭਗਤ

"ਸਾਨੂੰ ਟੀਕਾ ਲੱਗ ਚੁੱਕਾ ਹੈ" ਸਟੀਕਰ ਮੁਹਿੰਮ ਦੀ ਸ਼ੁਰੂਆਤ

ਵਿਦੇਸ਼ ਵਿੱਚ ਪੜਾਈ ਤੇ ਪਲੇਸਮੈਂਟ ਸਬੰਧੀ ਕਾਊਂਸਲਿੰਗ ਲਈ ਰਜਿਸਟ੍ਰੇਸ਼ਨ 21 ਤੋਂ 25 ਤੱਕ

ਮਾਸਕ ਨਾ ਪਾਉਣ ਸਬੰਧੀ 366 ਚਲਾਨ ਕੱਟੇ, ਕਰਫਿਊ ਉਲੰਘਣਾ ਸਬੰਧੀ 15 ਮੁਕੱਦਮੇ ਦਰਜ਼

ਕੰਟੈਕਟ ਟ੍ਰੇਸਿੰਗ ਤੇ ਕੋਵਿਡ ਰੋਕੂ ਟੀਕਾਕਰਨ ਨਾਲ ਤੋੜਿਆ ਜਾ ਰਿਹੈ ਕੋਰੋਨਾ ਵਾਇਰਸ ਦਾ ਲੱਕ : ਡਾ. ਗੀਤਾਂਜਲੀ ਸਿੰਘ

ਐਨ.ਜੀ.ਓ 'ਸਿਟੀ ਨੀਡਜ਼' ਵੱਲੋਂ ਕੋਵਿਡ-19 ਸੰਬਧੀ ਤਿਆਰ ਕੀਤੀ ਡਾਕਊਮੈਂਟਰੀ ਜਾਰੀ

ਜ਼ਿਲ੍ਹੇ ਵਿੱਚ ਹੁਣ ਤੱਕ ਹੋਈ 154685 ਮੀਟਰਕ ਟਨ ਕਣਕ ਦੀ ਖਰੀਦ

ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਕੌਂਸਲਰਾਂ ਨੂੰ ਕੋਵਿਡ ਵਿਰੁੱਧ ਸਾਂਝੀ ਜੰਗ ਵਿੱਚ ਸਰਗਰਮ ਸ਼ਮੂਲੀਅਤ ਦਾ ਸੱਦਾ

ਜ਼ਿਲ੍ਹਾ ਫਾਜ਼ਿਲਕਾ ਦੇ ਅਧਿਆਪਕਾਂ ਅਤੇ ਅਧਿਕਾਰੀਆਂ ਨੇ ਭਖਾਈ ਦਾਖਲਾ ਮੁਹਿੰਮ

ਦੋ ਦਰਜਨ ਪਰਿਵਾਰ ਕਾਂਗਰਸ ’ਚ ਸ਼ਾਮਲ