Monday, May 17, 2021 ePaper Magazine
BREAKING NEWS
ਆਪਣੀ ਬਿਮਾਰੀ ਨੂੰ ਲੈ ਕੇ ਸੁਮੋਨਾ ਦਾ ਵੱਡਾ ਖੁਲਾਸਾ, ਕਿਹਾ : 10 ਸਾਲਾਂ ਤੋਂ ਲੜ ਰਹੀ ਹਾਂ ਜੰਗਹਮਾਸ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ 'ਚ ਮਾਰੀ ਗਈ ਭਾਰਤੀ ਨਰਸ ਦੀ ਮ੍ਰਿਤਕ ਦੇਹ ਪਹੁੰਚੀ ਦੇਸ਼ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਆਈਪੀਐਲ ਖੇਡਣ ਵਾਲੇ ਕ੍ਰਿਕਟਰਾਂ ਨੂੰ ਆਰਾਮ ਦੇ ਸਕਦਾ ਹੈ ਈਸੀਬੀਕੰਮ ਦੀ ਖਬਰ : 1 ਜੁਲਾਈ ਤੋਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ ਹੋ ਸਕਦਾ ਹੈ ਬਦਲਾਅ, ਕਟੌਤੀ ਸੰਭਵਅਕਸ਼ੈ ਤ੍ਰਿਤੀਆ : ਪ੍ਰੀ-ਕੋਵਿਡ ਪੱਧਰ ਦੇ ਸਿਰਫ 10% ਤੱਕ ਪਹੁੰਚੀ ਆਫਲਾਈਨ ਵਿਕਰੀ, ਡਿਜੀਟਲ ਗੋਲਡ ਵਿੱਚ ਵਾਧਾਭਾਰਤ ਦੀ ਕੋਵਿਡ-19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : ਡਬਲਯੂਐਚਓਅਮਰੀਕਾ ਅਤੇ ਪ੍ਰਵਾਸੀ ਭਾਰਤੀ ਕੋਰੋਨਾ ਜੰਗ ’ਚ ਭਾਰਤ ਨਾਲ ਮਜ਼ਬੂਤ ਥੰਮ ਵਾਂਗ ਖੜੇ : ਸੰਧੂਵਿਰੋਧ ਤੋਂ ਬਾਅਦ ਵੀ ਭਾਰਤੀ ਮੂਲ ਦੀ ਨੀਰਾ ਟੰਡਨ ਨਿਯੁਕਤ ਹੋਈ ਬਾਈਡਨ ਦੀ ਸੀਨੀਅਰ ਸਲਾਹਕਾਰਇਜ਼ਰਾਈਲ ਅਤੇ ਫਿਲਸਤੀਨ ਦੀ ਸਰਹੱਦ 'ਤੇ ਵਿਗੜੇ ਹਾਲਾਤ, ਦੋਵੇਂ ਦੇਸ਼ਾਂ ਨੇ ਸਰਹੱਦ 'ਤੇ ਵਧਾਈ ਫੌਜਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 3.26 ਲੱਖ ਤੋਂ ਵੱਧ ਨਵੇਂ ਮਾਮਲੇ, 3890 ਲੋਕਾਂ ਦੀ ਮੌਤ

ਹਰਿਆਣਾ

ਬੈਂਕ ਮਨੈਜਰ ਅਗਵਾ ਕਾਂਡ ’ਚ ਹੋਰ ਦੋ ਗਿਰਫ਼ਤਾਰੀਆਂ

April 10, 2021 12:46 PM

- ਚਾਰ ਦੋਸ਼ੀ ਪਹਿਲਾਂ ਹੀ ਚੜ੍ਹ ਚੁਕੇ ਹਨ ਪੁਲਿਸ ਅੜਿੱਕੇ

ਸੁਰਿੰਦਰਪਾਲ ਸਿੰਘ
ਸਿਰਸਾ, 9 ਅਪ੍ਰੈਲ : ਪਿਛਲੇ ਦਿਨੀ ਕਾਲਾਂਵਾਲੀ ਖੇਤਰ ਦੇ ਪਿੰਡ ਲੱਕੜਵਾਲੀ ਦੇ ਪੰਜਾਬ ਨੈਸ਼ਨਲ ਬੈਕ ਦੇ ਸ਼ਾਖਾ ਮੈਨੇਜਰ ਕਮਲ ਕਟਾੀਰਆ ਅਤੇ ਡਿਪਟੀ ਮੈਨੇਜਰ ਹਰਮੀਤ ਸਿੰਘ ਨੂੰ ਰਸਤੇ ਵਿਚੋ ਅਗਵਾ ਕਰਕੇ 7 ਲੱਖ ਦੀ ਨਗਦ ਵਸੂਲਣ ਦੇ ਮਾਮਲੇ ਵਿੱਚ ਪੁਲਿਸ ਦੀ ਕਰਾਇਮ ਬ੍ਰਾਂਚ ਨੇ ਦੋ ਹਰ ਗਿਰਫ਼ਤਾਰੀਆਂ ਕੀਤੀਆਂ ਹਨ। ਇਸ ਕਾਂਡ ਦੇ ਚਾਰ ਦੋਸ਼ੀਆਂ ਨੂੰ ਪੁਲਿਸ ਪਹਿਲਾਂ ਹੀ ਗਿਰਫ਼ਤਾਰ ਕਰ ਚੁੱਕੀ ਹੈ। ਹਾਲ ਹੀ ਵਿਚ ਗਿਰਫ਼ਤਾਰ ਕੀਤੇ ਗਏ ਦੋਸ਼ੀਆਂ ਵਿੱਚ ਪਿੰਡ ਲੱਕੜਵਾਲੀ ਦਾ ਨੌਜਵਾਨ ਯਾਦਵਿੰਦਰ ਸਿੰਘ ਉਰਫ ਯਾਦੂ ਅਤੇ ਮੰਡੀ ਡੱਬਵਾਲੀ ਦੇ ਸੁੰਦਰ ਨਗਰ ਦਾ ਨਿਵਾਸੀ ਗੁੰਜਨ ਸਿੰਘ ਸ਼ਾਮਿਲ ਹੈ। ਪਿੰਡ ਲੱਕੜਵਾਲੀ ਨਿਵਾਸੀ ਯਾਦਵਿੰਦਰ ਸਿੰਘ ਨੂੰ ਪੁਲਿਸ ਨੇ ਸਾਜਿਸ਼ ਰਚਣ ਦੇ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਹੈ। ਪੁਲਿਸ ਦੀ ਕਹਾਣੀ ਅਨੂੰਸਾਰ ਯਾਦਵਿੰਦਰ ਨੇ ਹੀ ਬੈਂਕ ਮੈਨੇਜਰ ਦੀ ਰੇਕੀ ਕੀਤੀ ਅਤੇ ਸਾਥੀਆਂ ਨੂੰ ਸੁਚਨਾਂਵਾਂ ਦਿਤੀਆਂ। ਧਿਆਨ ਰਹੇ ਕਿ ਪਿਛਲੇ ਦਿਨੀ ਪਿੰਡ ਲੱਕੜਾਵਾਲੀ ਦੇ ਬੈਂਕ ਮਨੈਜਰ ਸਿਰਸਾ ਨਿਵਾਸੀ ਕਮਲ ਕਟਾਰੀਆ ਅਤੇ ਉਪ ਪ੍ਰਬੰਧਕ ਹਰਮੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਹਰ ਰੋਜ਼ ਦੀ ਤਰਾਂ ਸਵੇਰੇ ਆਪਣੀ ਕਾਰ ਵਿਚ ਸਿਰਸਾ ਤੋਂ ਲੱਕੜਾਂਵਾਲੀ ਬੈਂਕ ਲਈ ਡਿਉਟੀ ਦੇਣ ਚਲੇ ਸਨ ਅਤੇ ਜਦੋਂ ਉਹ ਪਿੰਡ ਸਾਹੂਵਾਲਾ ਤੋ ਅੱਗੇ ਪਿੰਡ ਛੱਤਰੀਆਂ ਕੋਲ ਪੁੱਜੇ ਤਾਂ ਰਸਤੇ ਵਿੱਚ ਇੱਕ ਹੋਂਡਾ ਸਿਟੀ ਕਾਰ ਉਨ੍ਹਾਂ ਦੀ ਕਾਰ ਦੇ ਅੱਗੇ ਆਕੇ ਰੁਕੀ ਅਤੇ ਕਾਰ ਵਿੱਚਲੇ ਹਥਿਆਰਬੰਦ 6 ਨਕਾਬਪੋਸ਼ ਨੌਜਵਾਨਾਂ ਵਿੱਚੋਂ 4 ਹਥਿਆਰਬੰਦ ਨਕਾਬਪੋਸ਼ ਉਤਰ ਕੇ ਉਨ੍ਹਾਂ ਦੀ ਗੱਡੀ ਵਿੱਚ ਬੈਠ ਗਏ ਅਤੇ ਅਗਵਾਅਕਾਰ ਉਨ੍ਹਾਂ ਦੋਹਾਂ ਨੂੰ ਪਿੰਡ ਦੌਲਤਪੁਰ ਖੇੜਾ ਖਿਉਵਾਲੀ, ਔਢਾਂ ਅਤੇ ਚੋਰਮਾਰ ਸਮੇਤ ਕਈ ਪਿੰਡਾਂ ਵਿਚ ਲੈ ਕੇ ਘੁੰਮਦੇ ਰਹੇ। ਬੈਂਕ ਪ੍ਰਬੰਧਕ ਦਾ ਕਹਿਣਾ ਸੀ ਕਿ ਅਗਵਾਕਾਰ ਹਥਿਆਰਬੰਦ ਨਕਾਬਪੋਸ਼ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਅਗਵਾਅ ਕੀਤਾ ਗਿਆ ਹੈ ਅਤੇ ਜੇ ਉਹ ਆਪਣੀ ਜਾਨ ਦੀ ਸਲਾਮਤੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ15 ਲੱਖ ਰੁਪਏ ਦੇਣ ਅਤੇ ਬਾਅਦ ਵਿਚ 7 ਲੱਖ ਰੁਪਏ ਲੈ ਕੇ ਉਨ੍ਹਾਂ ਨੂੰ ਸ਼ਾਮ ਨੂੰ ਉਨ੍ਹਾਂ ਦੀ ਗੱਡੀ ਸਮੇਤ ਪਿੰਡ ਮੌਜਗੜ ਦੇ ਨਜ਼ਦੀਕ ਛੱਡ ਦਿੱਤਾ ਗਿਆ। ਥੋੜੇ ਸਮੇਂ ਬਾਅਦ ਹੀ ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਕਾਰ ਸਮੇਤ ਕੁਝ ਨੌਜਵਾਨਾਂ ਨੂੰ ਗਿਰਫ਼ਤਾਰ ਵੀ ਬਰਾਮਦ ਕਰ ਲਿਆ ਸੀ। ਸਾਡੇ ਪੱਤਰਕਾਰ ਨੂੰ ਬੈਕ ਦੇ ਹੈਡ ਕੈਸ਼ੀਅਰ ਕਮਲਪ੍ਰੀਤ ਸਿੰਘ ਅਤੇ ਸਿੰਗਲ ਵਿੰਡੋ ਉਪਰੇਟਰ ਮਹਿੰਦਰ ਪਾਲ ਅਤੇ ਬੈਕ ਕਰਮਚਾਰੀ ਮੈਡਮ ਮੋਨਿਕਾ ਰਾਣੀ ਨੇ ਦਸਿਆ ਕਿ ਪਿੱਡ ਲੱਕੜਵਾਲੀ ਦੇ ਬੈਕ ਮਨੇਜਰ ਸਮੇਤ ਅਸੀ ਸਾਰੇ ਬੈਕ ਕਰਮਚਾਰੀ ਇਸ ਘਟਨਾ ਤੋ ਬੇ-ਹਦ ਖੌਫਜ਼ਦਾ ਹਾਂ। ਹੁਣ ਦੇਖਣਾ ਇਹ ਵੀ ਬਣਦਾ ਹੈ ਕਿ ਪੁਲਿਸ ਮੁਰਜ਼ਮਾਂ ਕੋਲੋ ਵਾਰਦਾਤ ਸਮੇਂ ਦੀ 7 ਲੱਖ ਦੀ ਨਗਦ ਰਾਸ਼ੀ ਦਾ ਕੀ ਕਰਦੀ ਹੈ? ਦੂਜੇ ਪਾਸੇ ਪਿੰਡ ਲੱਕੜਵਾਲੀ ਦੇ ਸਾਬਕਾ ਸਰਪੰਚ ਮਨਦੀਪ ਸਿੰਘ, ਕਿਸਾਨ ਆਗੂ ਗੁਰਦਾਸ ਸਿੰਘ, ਸਮਾਜ ਸੇਵਕ ਨੱਛਤਰ ਸਿੰਘ ਅਤੇ ਗਿਆਨੀ ਸ਼ੇਰ ਸਿੰਘ ਦਾ ਕਹਿਣਾ ਹੈ ਕਿ ਬੈਕ ਮਨੇਜਰ ਅਤੇ ਉਨ੍ਹਾਂ ਦੇ ਅਮਲੇ ਦੇ ਕਰਮਚਾਰੀ ਸਾਊ ਅਤੇ ਇਮਾਨਦਾਰ ਹਨ। ਉਨ੍ਹਾਂ ਸਾਡੇ ਪੱਤਰਕਾਰ ਨੂੰ ਕਿਹਾ ਕਿ ਸਰਕਾਰ ਨੂੰ ਬੈਂਕ ਮੁਲਾਜ਼ਮਾਂ ਦੀ ਸੁਰਖਿਆ ਨੂੰ ਯਕੀਨੀ ਬਨਾਉਣਾਂ ਚਾਹਿਦਾ ਹੈ ਅਤੇ ਬੈਂਕ ਵਿਚ ਪੱਕਾ ਸੁਰਖਿਆ ਗਾਰਡ ਲਾਉਣਾ ਚਾਹਿਦਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਕਿਸਾਨ ਜਿਣਸਾਂ ਲੈ ਕੇ ਮੰਡੀਆਂ ਵਿਚ ਰੁਲਣ ਲਈ ਮਜਬੂਰ

ਰੁੱਖਾਂ ਅਤੇ ਮਨੁੱਖਾਂ ਦੀ ਸਾਂਝ ਨੂੰ ਹੋਰ ਪੱਕਿਆਂ ਕਰਨ ਦੀ ਲੋੜ: ਸਿੰਘਪੁਰਾ

ਕੋਰੋਨਾ ਪੀੜਤਾਂ ਨੂੰ ਘਰਾਂ ਵਿੱਚ ਹੀ ਹਰ ਸੰਭਵ ਸਹਾਇਤਾ ਦੇਵੇਗੀ ਹੈਲਪਰ : ਤਿਲਕ ਰਾਜ

ਆਕਸੀਜਨ ਸਲੰਡਰਾਂ ਦੀ ਹੋਮ ਡਿਲੀਵਰੀ ਪਹਿਲ ਦੇ ਆਧਾਰ ’ਤੇ ਹੋਵੇ: ਮੁੱਖ ਸਕੱਤਰ

ਬੱਚੇ ਪੁਛਦੇ ਹਨ ਪਾਪਾ ਆਪਾਂ ਮੂਵੀ ਦੇਖਣ ਕਦੋ ਜਾਵਾਂਗੇ

ਸਮਸ਼ਾਨ ਘਾਟਾਂ ਨੂੰ ਗਰਾਟਾਂ ਦੇਣ ਦੀ ਥਾਂ ਸਰਕਾਰ ਨਵੇਂ ਹਸਪਤਾਲ ਉਸਾਰੇ : ਵਿਰਕ

ਹਸਪਤਾਲ ’ਚ ਦਾਖਲਾ ਨਾ ਮਿਲਣ ’ਤੇ ਬਜ਼ੁਰਗ ਦੀ ਵ੍ਹੀਲ ਚੇਅਰ ’ਤੇ ਮੌਤ

ਜੇ ਕਣਕ ਦੀ ਖਰੀਦ ਦੁਬਾਰਾ ਸ਼ੁਰੂ ਨਾ ਕੀਤੀ ਤਾਂ ਕਰਾਂਗੇ ਧਰਨੇ ਪ੍ਰਦਰਸ਼ਨ : ਔਲਖ

ਪਿੰਡ ਜਲਮਾਨਾ ’ਚ ਬਿਨਾਂ ਮਾਸਕ ਤੇ ਨੇਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਚਿਤਾਵਨੀ

ਕਾਲਾਂਵਾਲੀ ਦੇ ਸਾਬਕਾ ਵਿਧਾਇਕ ਵੈਕਸੀਨ ਲਗਾਵਾਉਣ ਦੇ ਪ੍ਰਚਾਰ ਹਿਤ ਜੁਟੇ