Monday, May 17, 2021 ePaper Magazine
BREAKING NEWS
ਆਪਣੀ ਬਿਮਾਰੀ ਨੂੰ ਲੈ ਕੇ ਸੁਮੋਨਾ ਦਾ ਵੱਡਾ ਖੁਲਾਸਾ, ਕਿਹਾ : 10 ਸਾਲਾਂ ਤੋਂ ਲੜ ਰਹੀ ਹਾਂ ਜੰਗਹਮਾਸ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ 'ਚ ਮਾਰੀ ਗਈ ਭਾਰਤੀ ਨਰਸ ਦੀ ਮ੍ਰਿਤਕ ਦੇਹ ਪਹੁੰਚੀ ਦੇਸ਼ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਆਈਪੀਐਲ ਖੇਡਣ ਵਾਲੇ ਕ੍ਰਿਕਟਰਾਂ ਨੂੰ ਆਰਾਮ ਦੇ ਸਕਦਾ ਹੈ ਈਸੀਬੀਕੰਮ ਦੀ ਖਬਰ : 1 ਜੁਲਾਈ ਤੋਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ ਹੋ ਸਕਦਾ ਹੈ ਬਦਲਾਅ, ਕਟੌਤੀ ਸੰਭਵਅਕਸ਼ੈ ਤ੍ਰਿਤੀਆ : ਪ੍ਰੀ-ਕੋਵਿਡ ਪੱਧਰ ਦੇ ਸਿਰਫ 10% ਤੱਕ ਪਹੁੰਚੀ ਆਫਲਾਈਨ ਵਿਕਰੀ, ਡਿਜੀਟਲ ਗੋਲਡ ਵਿੱਚ ਵਾਧਾਭਾਰਤ ਦੀ ਕੋਵਿਡ-19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : ਡਬਲਯੂਐਚਓਅਮਰੀਕਾ ਅਤੇ ਪ੍ਰਵਾਸੀ ਭਾਰਤੀ ਕੋਰੋਨਾ ਜੰਗ ’ਚ ਭਾਰਤ ਨਾਲ ਮਜ਼ਬੂਤ ਥੰਮ ਵਾਂਗ ਖੜੇ : ਸੰਧੂਵਿਰੋਧ ਤੋਂ ਬਾਅਦ ਵੀ ਭਾਰਤੀ ਮੂਲ ਦੀ ਨੀਰਾ ਟੰਡਨ ਨਿਯੁਕਤ ਹੋਈ ਬਾਈਡਨ ਦੀ ਸੀਨੀਅਰ ਸਲਾਹਕਾਰਇਜ਼ਰਾਈਲ ਅਤੇ ਫਿਲਸਤੀਨ ਦੀ ਸਰਹੱਦ 'ਤੇ ਵਿਗੜੇ ਹਾਲਾਤ, ਦੋਵੇਂ ਦੇਸ਼ਾਂ ਨੇ ਸਰਹੱਦ 'ਤੇ ਵਧਾਈ ਫੌਜਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 3.26 ਲੱਖ ਤੋਂ ਵੱਧ ਨਵੇਂ ਮਾਮਲੇ, 3890 ਲੋਕਾਂ ਦੀ ਮੌਤ

ਹਰਿਆਣਾ

ਜਜਪਾ ਦੇ ਪ੍ਰਦੇਸ਼ ਪ੍ਰਧਾਨ ਦੀ ਗੱਡੀ ’ਤੇ ਹਮਲੇ ਦੇ ਸਬੰਧ ’ਚ ਦੋ ਵਿਅਕਤੀ ਹਿਰਾਸਤ ’ਚ ਲਏ

April 10, 2021 01:12 PM

- ਕਿਸਾਨਾਂ ਤੇ ਆਮ ਲੋਕਾਂ ਵਲੋ ਜਜਪਾ ਭਾਜਪਾ ਆਗੂਆਂ ਦਾ ਜ਼ੋਰਦਾਰ ਵਿਰੋਧ ਜਾਰੀ

ਸੁਰਿੰਦਰਪਾਲ ਸਿੰਘ
ਸਿਰਸਾ, 9 ਅਪ੍ਰੈਲ : ਕਿਸਾਨਾਂ ਅਤੇ ਆਮ ਲੋਕਾਂ ਵਲੋ ਜਜਪਾ ਭਾਜਪਾ ਆਗੂਆਂ ਦੇ ਜ਼ੋਰਦਾਰ ਵਿਰੋਧ ਦੇ ਚਲਦੇ ਜਨ ਨਾਇਕ ਜੰਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਨਿਸ਼ਾਨ ਸਿੰਘ ਸਮੇਤ ਉਸਦੇ ਸੁਰੱਖਿਆ ਕਰਮਚਾਰੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਸਦਰ ਥਾਣਾ ਪੁਲਿਸ ਨੇ ਦੋ ਨਾਮਜਦ ਵਿਅਕਤੀਆ ਸਮੇਤ 6 ਵਿਅਕਤੀਆਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕੀਤਾ ਹੈ। ਜਜਪਾ ਦੇ ਪ੍ਰਦੇਸ਼ ਪ੍ਰਧਾਨ ਦੇ ਸੁਰੱਖਿਆ ਕਰਮਚਾਰੀ ਭੁਪਿੰਦਰ ਸਿੰਘ ਨੇ ਉਨ੍ਹਾਂ ਨੂੰ ਧਮਕੀ ਦੇਣ ਅਤੇ ਗੱਡੀ ਉੱਤੇ ਹਮਲਾ ਕਰਨ ਦੇ ਸੰਬੰਧ ਵਿੱਚ ਪਿਛਲੇ ਦਿਨੀ ਸਿਰਸਾ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਸੀ। ਪੁਲਿਸ ਕੋਲ ਲਿਖਵਾਈ ਆਪਣੀ ਸ਼ਿਕਾਇਤ ਵਿਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਜਜਪਾ ਦੇ ਪ੍ਰਦੇਸ਼ ਪ੍ਰਧਾਨ ਨਿਸ਼ਾਨ ਸਿੰਘ ਦਾ ਗਨਮੈਨ ਹੈ। ਪਿਛਲੇ ਦਿਨੀ ਜਦੋ ਉਹ ਨਿਸ਼ਾਨ ਸਿੰਘ ਨੂੰ ਲੈ ਕੇ ਡਿਪਟੀ ਸੀ ਐਮ ਦੁਸ਼ਿਅੰਤ ਚੌਟਾਲਾ ਦੀ ਕੋਠੀ ਆ ਕੇ ਵਾਪਸ ਟੋਹਾਣੇ ਜਾ ਰਹੇ ਸਨ ਤਾਂ ਜਦੋ ਉਹ ਪਿੰਡ ਸਿਕੰਦਰਪੁਰ ਕੋਲ ਪੁੱਜੇ ਤਾਂ ਉੱਥੇ ਇੱਕ ਸਕਾਰਪੀਓ ਗੱਡੀ ਨੇ ਉਨ੍ਹਾਂ ਦਾ ਪਿਛਾ ਕੀਤਾ ਜਿਸ ਵਿੱਚ ਪੰਜ ਛੇ ਵਿਅਕਤੀ ਸਵਾਰ ਸਨ, ਜਿਨ੍ਹਾਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਗੱਡੀ ਸਰਦੂਲਗੜ ਕੈਂਚੀਆਂ ਕੋਲ ਹੌਲੀ ਹੋਈ ਤਾਂ ਸਕਾਰਪੀਓ ਬਰਾਬਰ ਕਰਕੇ ਉਨ੍ਹਾਂ ਦੀ ਗੱਡੀ ਦਾ ਸੀਸ਼ਾ ਤੋੜ ਦਿੱਤਾ ਅਤੇ ਜਾਂਦੇ ਜਾਂਦੇ ਉਨ੍ਹਾਂ ਨੂੰ ਜਾਨੋ ਮਾਰਨ ਧਮਕੀ ਦੇ ਕੇ ਗਏ। ਸਿਰਸਾ ਦੇ ਥਾਣਾਂ ਸਦਰ ਦੇ ਐਸ.ਐਚ.ਓ ਸਦਰ ਦੇਵੀਲਾਲ ਨੇ ਦੱਸਿਆ ਕਿ ਨੇ ਇਸ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਨਿਵਾਸੀ ਸ਼ਕਤੀ ਨਗਰ ਸਿਰਸਾ ਅਤੇ ਹਰਿੰਦਰ ਸਿੰਘ ਸਮੇਤ ਚਾਰ ਅਗਿਆਤ ਲੋਕਾਂ ਖਿਲਾਫ ਮਾਮਲਾ ਦਰਜ਼ ਕਰਕੇ ਅਗਲੀ ਪੜਤਾਲ ਕੀਤੀ ਜਾ ਰਹੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਕਿਸਾਨ ਜਿਣਸਾਂ ਲੈ ਕੇ ਮੰਡੀਆਂ ਵਿਚ ਰੁਲਣ ਲਈ ਮਜਬੂਰ

ਰੁੱਖਾਂ ਅਤੇ ਮਨੁੱਖਾਂ ਦੀ ਸਾਂਝ ਨੂੰ ਹੋਰ ਪੱਕਿਆਂ ਕਰਨ ਦੀ ਲੋੜ: ਸਿੰਘਪੁਰਾ

ਕੋਰੋਨਾ ਪੀੜਤਾਂ ਨੂੰ ਘਰਾਂ ਵਿੱਚ ਹੀ ਹਰ ਸੰਭਵ ਸਹਾਇਤਾ ਦੇਵੇਗੀ ਹੈਲਪਰ : ਤਿਲਕ ਰਾਜ

ਆਕਸੀਜਨ ਸਲੰਡਰਾਂ ਦੀ ਹੋਮ ਡਿਲੀਵਰੀ ਪਹਿਲ ਦੇ ਆਧਾਰ ’ਤੇ ਹੋਵੇ: ਮੁੱਖ ਸਕੱਤਰ

ਬੱਚੇ ਪੁਛਦੇ ਹਨ ਪਾਪਾ ਆਪਾਂ ਮੂਵੀ ਦੇਖਣ ਕਦੋ ਜਾਵਾਂਗੇ

ਸਮਸ਼ਾਨ ਘਾਟਾਂ ਨੂੰ ਗਰਾਟਾਂ ਦੇਣ ਦੀ ਥਾਂ ਸਰਕਾਰ ਨਵੇਂ ਹਸਪਤਾਲ ਉਸਾਰੇ : ਵਿਰਕ

ਹਸਪਤਾਲ ’ਚ ਦਾਖਲਾ ਨਾ ਮਿਲਣ ’ਤੇ ਬਜ਼ੁਰਗ ਦੀ ਵ੍ਹੀਲ ਚੇਅਰ ’ਤੇ ਮੌਤ

ਜੇ ਕਣਕ ਦੀ ਖਰੀਦ ਦੁਬਾਰਾ ਸ਼ੁਰੂ ਨਾ ਕੀਤੀ ਤਾਂ ਕਰਾਂਗੇ ਧਰਨੇ ਪ੍ਰਦਰਸ਼ਨ : ਔਲਖ

ਪਿੰਡ ਜਲਮਾਨਾ ’ਚ ਬਿਨਾਂ ਮਾਸਕ ਤੇ ਨੇਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਚਿਤਾਵਨੀ

ਕਾਲਾਂਵਾਲੀ ਦੇ ਸਾਬਕਾ ਵਿਧਾਇਕ ਵੈਕਸੀਨ ਲਗਾਵਾਉਣ ਦੇ ਪ੍ਰਚਾਰ ਹਿਤ ਜੁਟੇ