Monday, May 17, 2021 ePaper Magazine
BREAKING NEWS
ਆਪਣੀ ਬਿਮਾਰੀ ਨੂੰ ਲੈ ਕੇ ਸੁਮੋਨਾ ਦਾ ਵੱਡਾ ਖੁਲਾਸਾ, ਕਿਹਾ : 10 ਸਾਲਾਂ ਤੋਂ ਲੜ ਰਹੀ ਹਾਂ ਜੰਗਹਮਾਸ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ 'ਚ ਮਾਰੀ ਗਈ ਭਾਰਤੀ ਨਰਸ ਦੀ ਮ੍ਰਿਤਕ ਦੇਹ ਪਹੁੰਚੀ ਦੇਸ਼ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਆਈਪੀਐਲ ਖੇਡਣ ਵਾਲੇ ਕ੍ਰਿਕਟਰਾਂ ਨੂੰ ਆਰਾਮ ਦੇ ਸਕਦਾ ਹੈ ਈਸੀਬੀਕੰਮ ਦੀ ਖਬਰ : 1 ਜੁਲਾਈ ਤੋਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ ਹੋ ਸਕਦਾ ਹੈ ਬਦਲਾਅ, ਕਟੌਤੀ ਸੰਭਵਅਕਸ਼ੈ ਤ੍ਰਿਤੀਆ : ਪ੍ਰੀ-ਕੋਵਿਡ ਪੱਧਰ ਦੇ ਸਿਰਫ 10% ਤੱਕ ਪਹੁੰਚੀ ਆਫਲਾਈਨ ਵਿਕਰੀ, ਡਿਜੀਟਲ ਗੋਲਡ ਵਿੱਚ ਵਾਧਾਭਾਰਤ ਦੀ ਕੋਵਿਡ-19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : ਡਬਲਯੂਐਚਓਅਮਰੀਕਾ ਅਤੇ ਪ੍ਰਵਾਸੀ ਭਾਰਤੀ ਕੋਰੋਨਾ ਜੰਗ ’ਚ ਭਾਰਤ ਨਾਲ ਮਜ਼ਬੂਤ ਥੰਮ ਵਾਂਗ ਖੜੇ : ਸੰਧੂਵਿਰੋਧ ਤੋਂ ਬਾਅਦ ਵੀ ਭਾਰਤੀ ਮੂਲ ਦੀ ਨੀਰਾ ਟੰਡਨ ਨਿਯੁਕਤ ਹੋਈ ਬਾਈਡਨ ਦੀ ਸੀਨੀਅਰ ਸਲਾਹਕਾਰਇਜ਼ਰਾਈਲ ਅਤੇ ਫਿਲਸਤੀਨ ਦੀ ਸਰਹੱਦ 'ਤੇ ਵਿਗੜੇ ਹਾਲਾਤ, ਦੋਵੇਂ ਦੇਸ਼ਾਂ ਨੇ ਸਰਹੱਦ 'ਤੇ ਵਧਾਈ ਫੌਜਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 3.26 ਲੱਖ ਤੋਂ ਵੱਧ ਨਵੇਂ ਮਾਮਲੇ, 3890 ਲੋਕਾਂ ਦੀ ਮੌਤ

ਹਰਿਆਣਾ

ਨੌਵੇਂ ਪਾਤਸ਼ਾਹ ਜੀ ਦੇ 400 ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ’ਚ ਸੋਨੀਪਤ ਤੋਂ ਅਗਲੇ ਪੜਾਅ ਲਈ ਰਵਾਨਾ

April 13, 2021 05:15 PM

ਅੰਮ੍ਰਿਤਸਰ, 13 ਅਪ੍ਰੈਲ (ਏਜੰਸੀ) : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਤੋਂ ਆਰੰਭ ਹੋਇਆ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ-15 ਸੋਨੀਪਤ (ਹਰਿਆਣਾ) ਤੋਂ ਅਗਲੇ ਪੜਾਅ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਤਰਾਵੜੀ ਲਈ ਰਵਾਨਾ ਹੋਇਆ।
ਰਵਾਨਗੀ ਤੋਂ ਪਹਿਲਾਂ ਸਜੇ ਦੀਵਾਨ ਵਿਚ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਇਸ ਮੌਕੇ ਸਿੱਖ ਮਿਸ਼ਨ ਹਰਿਆਣਾ ਦੇ ਇੰਚਾਰਜ ਸ. ਮੰਗਪ੍ਰੀਤ ਸਿੰਘ ਨੇ ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਦੇ ਜੀਵਨ ਤੋਂ ਨੌਜੁਆਨੀ ਨੂੰ ਪ੍ਰੇਰਣਾ ਲੈ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ ਚਾਹੀਦਾ ਹੈ। ਉਨ੍ਹਾਂ ਸੰਗਤ ਨੂੰ ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਿਰਕਤ ਕਰਨ ਦੀ ਪ੍ਰੇਰਨਾ ਵੀ ਕੀਤੀ।
ਨਗਰ ਕੀਰਤਨ ਦੀ ਰਵਾਨਗੀ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਨੂੰ ਗੁਰੂ ਬਖ਼ਸ਼ਿਸ਼ ਸਿਰਪਾਓ ਦਿੱਤੇ। ਰਵਾਨਗੀ ਸਮੇਂ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਭੇਟ ਕੀਤਾ ਗਿਆ। ਰਸਤੇ ਵਿੱਚ ਸਮਾਲਕਾ, ਪਾਣੀਪਤ, ਘਰੋਡਾ, ਕਰਨਾਲ, ਸ਼ਾਮਗੜ੍ਹ ਆਦਿ ਵੱਖ-ਵੱਖ ਥਾਵਾਂ ’ਤੇ ਸੰਗਤਾਂ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਅਤੇ ਗੁਰੂ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕਰ ਕੇ ਸ਼ਰਧਾ ਪ੍ਰਗਟਾਈ। ਸੰਗਤਾਂ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਕਿਸਾਨ ਜਿਣਸਾਂ ਲੈ ਕੇ ਮੰਡੀਆਂ ਵਿਚ ਰੁਲਣ ਲਈ ਮਜਬੂਰ

ਰੁੱਖਾਂ ਅਤੇ ਮਨੁੱਖਾਂ ਦੀ ਸਾਂਝ ਨੂੰ ਹੋਰ ਪੱਕਿਆਂ ਕਰਨ ਦੀ ਲੋੜ: ਸਿੰਘਪੁਰਾ

ਕੋਰੋਨਾ ਪੀੜਤਾਂ ਨੂੰ ਘਰਾਂ ਵਿੱਚ ਹੀ ਹਰ ਸੰਭਵ ਸਹਾਇਤਾ ਦੇਵੇਗੀ ਹੈਲਪਰ : ਤਿਲਕ ਰਾਜ

ਆਕਸੀਜਨ ਸਲੰਡਰਾਂ ਦੀ ਹੋਮ ਡਿਲੀਵਰੀ ਪਹਿਲ ਦੇ ਆਧਾਰ ’ਤੇ ਹੋਵੇ: ਮੁੱਖ ਸਕੱਤਰ

ਬੱਚੇ ਪੁਛਦੇ ਹਨ ਪਾਪਾ ਆਪਾਂ ਮੂਵੀ ਦੇਖਣ ਕਦੋ ਜਾਵਾਂਗੇ

ਸਮਸ਼ਾਨ ਘਾਟਾਂ ਨੂੰ ਗਰਾਟਾਂ ਦੇਣ ਦੀ ਥਾਂ ਸਰਕਾਰ ਨਵੇਂ ਹਸਪਤਾਲ ਉਸਾਰੇ : ਵਿਰਕ

ਹਸਪਤਾਲ ’ਚ ਦਾਖਲਾ ਨਾ ਮਿਲਣ ’ਤੇ ਬਜ਼ੁਰਗ ਦੀ ਵ੍ਹੀਲ ਚੇਅਰ ’ਤੇ ਮੌਤ

ਜੇ ਕਣਕ ਦੀ ਖਰੀਦ ਦੁਬਾਰਾ ਸ਼ੁਰੂ ਨਾ ਕੀਤੀ ਤਾਂ ਕਰਾਂਗੇ ਧਰਨੇ ਪ੍ਰਦਰਸ਼ਨ : ਔਲਖ

ਪਿੰਡ ਜਲਮਾਨਾ ’ਚ ਬਿਨਾਂ ਮਾਸਕ ਤੇ ਨੇਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਚਿਤਾਵਨੀ

ਕਾਲਾਂਵਾਲੀ ਦੇ ਸਾਬਕਾ ਵਿਧਾਇਕ ਵੈਕਸੀਨ ਲਗਾਵਾਉਣ ਦੇ ਪ੍ਰਚਾਰ ਹਿਤ ਜੁਟੇ