Monday, May 17, 2021 ePaper Magazine
BREAKING NEWS
ਆਪਣੀ ਬਿਮਾਰੀ ਨੂੰ ਲੈ ਕੇ ਸੁਮੋਨਾ ਦਾ ਵੱਡਾ ਖੁਲਾਸਾ, ਕਿਹਾ : 10 ਸਾਲਾਂ ਤੋਂ ਲੜ ਰਹੀ ਹਾਂ ਜੰਗਹਮਾਸ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ 'ਚ ਮਾਰੀ ਗਈ ਭਾਰਤੀ ਨਰਸ ਦੀ ਮ੍ਰਿਤਕ ਦੇਹ ਪਹੁੰਚੀ ਦੇਸ਼ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਆਈਪੀਐਲ ਖੇਡਣ ਵਾਲੇ ਕ੍ਰਿਕਟਰਾਂ ਨੂੰ ਆਰਾਮ ਦੇ ਸਕਦਾ ਹੈ ਈਸੀਬੀਕੰਮ ਦੀ ਖਬਰ : 1 ਜੁਲਾਈ ਤੋਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ ਹੋ ਸਕਦਾ ਹੈ ਬਦਲਾਅ, ਕਟੌਤੀ ਸੰਭਵਅਕਸ਼ੈ ਤ੍ਰਿਤੀਆ : ਪ੍ਰੀ-ਕੋਵਿਡ ਪੱਧਰ ਦੇ ਸਿਰਫ 10% ਤੱਕ ਪਹੁੰਚੀ ਆਫਲਾਈਨ ਵਿਕਰੀ, ਡਿਜੀਟਲ ਗੋਲਡ ਵਿੱਚ ਵਾਧਾਭਾਰਤ ਦੀ ਕੋਵਿਡ-19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : ਡਬਲਯੂਐਚਓਅਮਰੀਕਾ ਅਤੇ ਪ੍ਰਵਾਸੀ ਭਾਰਤੀ ਕੋਰੋਨਾ ਜੰਗ ’ਚ ਭਾਰਤ ਨਾਲ ਮਜ਼ਬੂਤ ਥੰਮ ਵਾਂਗ ਖੜੇ : ਸੰਧੂਵਿਰੋਧ ਤੋਂ ਬਾਅਦ ਵੀ ਭਾਰਤੀ ਮੂਲ ਦੀ ਨੀਰਾ ਟੰਡਨ ਨਿਯੁਕਤ ਹੋਈ ਬਾਈਡਨ ਦੀ ਸੀਨੀਅਰ ਸਲਾਹਕਾਰਇਜ਼ਰਾਈਲ ਅਤੇ ਫਿਲਸਤੀਨ ਦੀ ਸਰਹੱਦ 'ਤੇ ਵਿਗੜੇ ਹਾਲਾਤ, ਦੋਵੇਂ ਦੇਸ਼ਾਂ ਨੇ ਸਰਹੱਦ 'ਤੇ ਵਧਾਈ ਫੌਜਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 3.26 ਲੱਖ ਤੋਂ ਵੱਧ ਨਵੇਂ ਮਾਮਲੇ, 3890 ਲੋਕਾਂ ਦੀ ਮੌਤ

ਦੇਸ਼

ਸੁਸ਼ੀਲ ਚੰਦਰਾ ਨੇ ਮੁੱਖ ਚੋਣ ਕਮਿਸ਼ਨਰ ਵਜੋਂ ਸਾਂਭਿਆ ਅਹੁਦਾ

April 13, 2021 05:25 PM

ਨਵੀਂ ਦਿੱਲੀ, 13 ਅਪ੍ਰੈਲ (ਏਜੰਸੀ) : ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਮੰਗਲਵਾਰ ਨੂੰ ਭਾਰਤ ਦੇ 24ਵੇਂ ਮੁੱਖ ਚੋਣ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ। ਸੀਨੀਅਰ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਸੁਨੀਲ ਅਰੋੜਾ ਦੀ ਥਾਂ ਲਈ ਹੈ, ਜਿਨ੍ਹਾਂ ਦਾ ਕਾਰਜਕਾਲ ਕੱਲ੍ਹ ਖ਼ਤਮ ਹੋ ਗਿਆ ਸੀ।

ਚੰਦਰਾ ਨੂੰ 2019 ਵਿੱਚ ਚੋਣ ਕਮਿਸ਼ਨ ਵਿੱਚ ਸ਼ਾਮਲ ਕੀਤਾ ਗਿਆ ਸੀ। ਮੁੱਖ ਚੋਣ ਕਮਿਸ਼ਨਰ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਉੱਤਰ ਪ੍ਰਦੇਸ਼, ਪੰਜਾਬ, ਗੋਆ, ਉਤਰਾਖੰਡ ਅਤੇ ਮਣੀਪੁਰ ਵਿੱਚ ਚੋਣਾਂ ਹੋਣਗੀਆਂ। ਚੋਣ ਕਮਿਸ਼ਨਰ ਰਹਿੰਦਿਆਂ ਉਨ੍ਹਾਂ ਦੇ ਅਧੀਨ 10 ਰਾਜਾਂ ਵਿੱਚ ਚੋਣਾਂ ਕਰਵਾਈਆਂ ਗਈਆਂ ਹਨ ਅਤੇ ਨਾਮਜ਼ਦਗੀ ਦੀ ਪੂਰੀ ਪ੍ਰਕਿਰਿਆ ਆਨਲਾਈਨ ਹੋਈ ਹੈ। ਉਹ ਚੋਣ ਕਮਿਸ਼ਨਰ ਤੋਂ ਪਹਿਲਾਂ ਕੇਂਦਰੀ ਡਾਇਰੈਕਟ ਬੋਰਡ ਦੇ ਚੇਅਰਮੈਨ ਸਨ।

ਕੌਣ ਹਨ ਚੰਦਰਾ :
ਚੰਦਰਾ 1980 ਦੇ ਭਾਰਤੀ ਮਾਲ ਸੇਵਾ ਬੈਚ ਦੇ ਅਧਿਕਾਰੀ ਹਨ। ਉਹ 15 ਫਰਵਰੀ 2019 ਤੋਂ ਈਸੀਆਈ ਵਿੱਚ ਚੋਣ ਕਮਿਸ਼ਨਰ ਹਨ। ਉਹ 18 ਫਰਵਰੀ, 2020 ਤੋਂ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਹੱਦਬੰਦੀ ਤੋਂ ਬਾਅਦ ਸੀਮਾਂਤ ਕਮਿਸ਼ਨ ਦੇ ਵੀ ਮੈਂਬਰ ਹਨ। ਇਨਕਮ ਟੈਕਸ ਵਿਭਾਗ ਵਿੱਚ ਤਕਰੀਬਨ 39 ਸਾਲਾਂ ਤੱਕ ਕਈ ਅਹੁਦਿਆਂ ’ਤੇ ਰਹਿਣ ਤੋਂ ਬਾਅਦ, ਉਨ੍ਹਾਂ ਨੂੰ 1 ਨਵੰਬਰ 2016 ਨੂੰ ਸੀਬੀਡੀਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਲੰਬੇ ਸਮੇਂ ਤੋਂ ਮੁੰਬਈ ਅਤੇ ਗੁਜਰਾਤ ਵਿੱਚ ਡਾਇਰੈਕਟਰ ਅਤੇ ਡਾਇਰੈਕਟਰ ਜਨਰਲ ਇਨਵੈਸਟੀਗੇਸ਼ਨ ਦੇ ਤੌਰ ਤੇ ਕੰਮ ਕੀਤਾ।

15 ਮਈ 1957 ਨੂੰ ਪੈਦਾ ਹੋਏ, ਚੰਦਰਾ ਨੇ ਆਈਆਈਟੀ ਰੁੜਕੀ ਤੋਂ ਸਿਵਲ ਵਿੱਚ ਬੀ.ਟੈਕ ਕੀਤਾ। ਉਨ੍ਹਾਂ ਨੇ ਡੀਏਵੀ ਕਾਲਜ, ਦੇਹਰਾਦੂਨ ਤੋਂ ਐਲਐਲਬੀ ਦੀ ਡਿਗਰੀ ਵੀ ਹਾਸਲ ਕੀਤੀ ਹੈ ਅਤੇ ਆਈਐਮਐਫ, ਆਈਆਈਐਮ ਬੰਗਲੌਰ ਅਤੇ ਵਹਾਰਟਨ ਵਿਖੇ ਪ੍ਰਬੰਧਨ ਸੰਬੰਧੀ ਵੱਖ-ਵੱਖ ਸਿਖਲਾਈਆਂ ਲਈਆਂ ਹਨ। ਉਹ ਭਾਰਤੀ ਮਾਲ ਸੇਵਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਭਾਰਤੀ ਇੰਜੀਨੀਅਰਿੰਗ ਸੇਵਾ ਵਿੱਚ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਹਮਾਸ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ 'ਚ ਮਾਰੀ ਗਈ ਭਾਰਤੀ ਨਰਸ ਦੀ ਮ੍ਰਿਤਕ ਦੇਹ ਪਹੁੰਚੀ ਦੇਸ਼

ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 3.26 ਲੱਖ ਤੋਂ ਵੱਧ ਨਵੇਂ ਮਾਮਲੇ, 3890 ਲੋਕਾਂ ਦੀ ਮੌਤ

18 ਮਈ ਨੂੰ ਗੁਜਰਾਤ ਕੰਡੇ ਪਹੁੰਚੇਗਾ ਤੂਫਾਨ, ਮਛੇਰਿਆਂ ਨੂੰ ਹਦਾਇਤ

ਅਸਾਮ ਵਿੱਚ 3.9 ਤੀਬਰਤਾ ਦਾ ਭੂਚਾਲ, ਕਿਸੇ ਨੁਕਸਾਨ ਦੀ ਖਬਰ ਨਹੀਂ

‘ਆਕਸੀਜਨ ਐਕਸਪ੍ਰੈਸ’ ਦੀ ਦੂਜੀ ਟਰੇਨ ਬੰਗਲੁਰੂ ਪਹੁੰਚੀ, ਸ਼ਾਮ ਤੱਕ ਤੀਜੀ ਟਰੇਨ ਵੀ ਪਹੁੰਚੇਗੀ

ਗੋਆ : ਆਕਸੀਜਨ ਦੀ ਘਾਟ ਕਾਰਨ 4 ਦਿਨਾਂ ’ਚ ਗਈ 75 ਮਰੀਜ਼ਾਂ ਦੀ ਜਾਨ

ਮਹਾਰਾਸ਼ਟਰ : ਬਲੈਕ ਫੰਗਸ ਕਾਰਨ ਹੁਣ ਤੱਕ 52 ਲੋਕਾਂ ਦੀ ਮੌਤ

ਲਾਸ਼ਾਂ ਨੂੰ ਨੋਚ ਰਹੇ ਸਨ ਕੁੱਤੇ, ਵੀਡੀਓ ਵਾਇਰਲ ਹੋਣ ’ਤੇ ਪੁਲਿਸ ਨੇ ਕਰਵਾਇਆ ਅੰਤਿਮ ਸੰਸਕਾਰ

ਵੈਕਸੀਨ ਦੀ ਵੰਡ ਦੀ ਜ਼ਿੰਮੇਵਾਰੀ ਸੂਬਿਆਂ ਨੂੰ ਦਿੱਤੀ ਜਾਵੇ : ਰਾਹੁਲ

ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਲਈ ਅੱਠਵੀਂ ਕਿਸ਼ਤ ਜਾਰੀ