Monday, May 17, 2021 ePaper Magazine
BREAKING NEWS
ਆਪਣੀ ਬਿਮਾਰੀ ਨੂੰ ਲੈ ਕੇ ਸੁਮੋਨਾ ਦਾ ਵੱਡਾ ਖੁਲਾਸਾ, ਕਿਹਾ : 10 ਸਾਲਾਂ ਤੋਂ ਲੜ ਰਹੀ ਹਾਂ ਜੰਗਹਮਾਸ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ 'ਚ ਮਾਰੀ ਗਈ ਭਾਰਤੀ ਨਰਸ ਦੀ ਮ੍ਰਿਤਕ ਦੇਹ ਪਹੁੰਚੀ ਦੇਸ਼ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਆਈਪੀਐਲ ਖੇਡਣ ਵਾਲੇ ਕ੍ਰਿਕਟਰਾਂ ਨੂੰ ਆਰਾਮ ਦੇ ਸਕਦਾ ਹੈ ਈਸੀਬੀਕੰਮ ਦੀ ਖਬਰ : 1 ਜੁਲਾਈ ਤੋਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ ਹੋ ਸਕਦਾ ਹੈ ਬਦਲਾਅ, ਕਟੌਤੀ ਸੰਭਵਅਕਸ਼ੈ ਤ੍ਰਿਤੀਆ : ਪ੍ਰੀ-ਕੋਵਿਡ ਪੱਧਰ ਦੇ ਸਿਰਫ 10% ਤੱਕ ਪਹੁੰਚੀ ਆਫਲਾਈਨ ਵਿਕਰੀ, ਡਿਜੀਟਲ ਗੋਲਡ ਵਿੱਚ ਵਾਧਾਭਾਰਤ ਦੀ ਕੋਵਿਡ-19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : ਡਬਲਯੂਐਚਓਅਮਰੀਕਾ ਅਤੇ ਪ੍ਰਵਾਸੀ ਭਾਰਤੀ ਕੋਰੋਨਾ ਜੰਗ ’ਚ ਭਾਰਤ ਨਾਲ ਮਜ਼ਬੂਤ ਥੰਮ ਵਾਂਗ ਖੜੇ : ਸੰਧੂਵਿਰੋਧ ਤੋਂ ਬਾਅਦ ਵੀ ਭਾਰਤੀ ਮੂਲ ਦੀ ਨੀਰਾ ਟੰਡਨ ਨਿਯੁਕਤ ਹੋਈ ਬਾਈਡਨ ਦੀ ਸੀਨੀਅਰ ਸਲਾਹਕਾਰਇਜ਼ਰਾਈਲ ਅਤੇ ਫਿਲਸਤੀਨ ਦੀ ਸਰਹੱਦ 'ਤੇ ਵਿਗੜੇ ਹਾਲਾਤ, ਦੋਵੇਂ ਦੇਸ਼ਾਂ ਨੇ ਸਰਹੱਦ 'ਤੇ ਵਧਾਈ ਫੌਜਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 3.26 ਲੱਖ ਤੋਂ ਵੱਧ ਨਵੇਂ ਮਾਮਲੇ, 3890 ਲੋਕਾਂ ਦੀ ਮੌਤ

ਦੁਨੀਆ

ਹੁਣ ਬ੍ਰਿਟੇਨ 'ਚ ਮਿਲਿਆ ਭਾਰਤ ਵਾਲੇ ਕੋਰੋਨਾ ਦਾ ਜਾਨਲੇਵਾ ਸਟ੍ਰੈਨ

April 17, 2021 04:58 PM

ਲੰਡਨ, 17 ਅਪ੍ਰੈਲ (ਏਜੰਸੀ) : ਵੱਖ-ਵੱਖ ਦੇਸ਼ਾਂ ’ਚੋਂ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਹੁਣ ਦੂਜੇ ਦੇਸ਼ਾਂ ’ਚ ਪੁੱਜਣੇ ਸ਼ੁਰੂ ਹੋ ਗਏ ਹਨ। ਭਾਰਤ ’ਚ ਮਿਲਣ ਵਾਲਾ ਡਬਲ ਮਿਊਟੈਂਟ ਸਟ੍ਰੇਨ ਬ੍ਰਿਟੇਨ ’ਚ ਫੈਲਣਾ ਸ਼ੁਰੂ ਹੋ ਗਿਆ ਹੈ। ਬਰਤਾਨੀਆ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਭਾਰਤ ’ਚ ਮਿਲਣ ਵਾਲੇ ਕੋਰੋਨਾ ਸਟ੍ਰੇਨ ਦੇ ਮਾਮਲੇ ਇੱਥੇ ਸਾਹਮਣੇ ਆਉਣ ਲੱਗੇ ਹਨ ਅਤੇ ਇਹ ਵੈਰੀਐਂਟ ਦੱਖਣੀ ਅਫ਼ਰੀਕਾ ’ਚ ਮਿਲਣ ਵਾਲੇ ਵੈਰੀਐਂਟ ਤੋਂ ਵੱਧ ਖਤਰਨਾਕ ਹੈ। ਜਿਵੇਂ ਬ੍ਰਿਟੇਨ , ਦੱਖਣੀ ਅਫ਼ਰੀਕਾ ਅਤੇ ਹੋਰ ਕਈ ਮੁਲਕਾਂ ’ਚੋਂ ਕੋਰੋਨਾ ਦੇ ਨਵੇਂ ਸਟ੍ਰੇਨ ਮਿਲੇ ਤਾਂ ਉਥੇ ਹੀ ਭਾਰਤ ’ਚ ਵੀ ਡਬਲ ਮਿਊਟੈਂਟ ਸਟ੍ਰੇਨ ਮਿਲਿਆ ਤੇ ਇਹ ਸਟ੍ਰੇਨ ਵੀ ਵੱਖ-ਵੱਖ ਮੁਲਕਾਂ ’ਚ ਫੈਲਣਾ ਸ਼ੁਰੂ ਹੋ ਗਿਆ ਹੈ। ਭਾਰਤ ’ਚ ਮਿਲਣ ਵਾਲੇ ਇਸ ਸਟ੍ਰੇਨ ਦੇ ਮਾਮਲੇ ਬ੍ਰਿਟੇਨ ਤੋਂ ਸਾਹਮਣੇ ਆਉਣ ਲੱਗੇ ਹਨ। ਬ੍ਰਿਟੇਨ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ’ਚ ਮਿਲਣ ਵਾਲਾ ਸਟ੍ਰੇਨ ਹੁਣ ਇਥੇ ਵੀ ਫੈਲਣਾ ਸ਼ੁਰੂ ਹੋ ਗਿਆ ਹੈ ਅਤੇ ਇਹ ਸਟ੍ਰੇਨ ਦੱਖਣੀ ਅਫ਼ਰੀਕਾ ’ਚ ਮਿਲਣ ਵਾਲੇ ਸਟ੍ਰੇਨ ਤੋਂ ਵੱਖ ਖਤਰਨਾਕ ਹੈ।

ਪਬਲਿਕ ਹੈਲਥ ਇੰਗਲੈਂਡ ਨੇ ਬ੍ਰਿਟੇਨ ’ਚ ਨਵੀਂ ਕਿਸਮ ਦੇ ਵਾਇਰਸ ਅਤੇ ਵੀਯੂਆਈ ਚਿੰਤਾ ਬਾਰੇ ਦੱਸਦਿਆ ਹਫ਼ਤਾਵਰੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਭਾਰਤ ਵਿੱਚ ਆਉਣ ਵਾਲਾ ਵਾਇਰਸ ਕਈ ਕਿਸਮਾਂ ਚ ਤਬਦੀਲ ਹੋਇਆ ਹੈ। ਪੀਐਚਈ ਦੀ ਹਫਤਾਵਰੀ ਰਿਪੋਰਟ ’ਚ ਕਿਹਾ ਗਿਆ ਕਿ ਇਸ ਨਵੀਂ ਕਿਸਮ ਨੂੰ ਪੀਐਚਈ ਦੁਆਰਾ ਜਾਂਚ ਅਧੀਨ ਕਿਸਮ ਮੰਨਿਆ ਜਾ ਰਿਹਾ ਹੈ। ਇਹ ਕਿਸਮ ਪਹਿਲੀ ਵਾਰ ਭਾਰਤ ’ਚ ਪਾਈ ਗਈ ਹੈ ਜਿਸ ਨੇ ਕਈ ਵਾਰ ਆਪਣੇ ਰੂਪ ਬਦਲੇ ਹਨ। ਉਧਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕੋਰੋਨਾ ਮਹਾਮਾਰੀ ਕਰਕੇ ਆਪਣੀ ਭਾਰਤਨ ਫੇਰੀ ਰੱਦ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਦੇ ਬੁਲਾਰੇ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਉਹ ਭਾਰਤ ਫੇਰੀ ’ਤੇ ਨਹੀਂ ਆ ਸਕਨਗੇ, ਪਰ ਉਹ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਭਾਰਤ ਦੀ ਕੋਵਿਡ-19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : ਡਬਲਯੂਐਚਓ

ਅਮਰੀਕਾ ਅਤੇ ਪ੍ਰਵਾਸੀ ਭਾਰਤੀ ਕੋਰੋਨਾ ਜੰਗ ’ਚ ਭਾਰਤ ਨਾਲ ਮਜ਼ਬੂਤ ਥੰਮ ਵਾਂਗ ਖੜੇ : ਸੰਧੂ

ਵਿਰੋਧ ਤੋਂ ਬਾਅਦ ਵੀ ਭਾਰਤੀ ਮੂਲ ਦੀ ਨੀਰਾ ਟੰਡਨ ਨਿਯੁਕਤ ਹੋਈ ਬਾਈਡਨ ਦੀ ਸੀਨੀਅਰ ਸਲਾਹਕਾਰ

ਇਜ਼ਰਾਈਲ ਅਤੇ ਫਿਲਸਤੀਨ ਦੀ ਸਰਹੱਦ 'ਤੇ ਵਿਗੜੇ ਹਾਲਾਤ, ਦੋਵੇਂ ਦੇਸ਼ਾਂ ਨੇ ਸਰਹੱਦ 'ਤੇ ਵਧਾਈ ਫੌਜ

ਅਫਗਾਨਿਸਤਾਨ : ਕਾਬੁਲ ਮਸਜਿਦ ’ਚ ਧਮਾਕਾ, 12 ਦੀ ਮੌਤ ਤੇ ਦਰਜ਼ਨਾਂ ਜ਼ਖ਼ਮੀ

ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ ਭਾਰਤ 'ਚ ਕੋਰੋਨਾ ਸੰਕਟ ਨੂੰ ਲੈ ਕੇ ਕਮਲਾ ਹੈਰਿਸ ਨਾਲ ਕੀਤੀ ਮੁਲਾਕਾਤ

ਅਮਰੀਕਾ ਦੇ ਮੈਡੀਕਲ ਸਲਾਹਕਾਰ ਬੋਲੇ : ਮਹਾਂਮਾਰੀ ਖਤਮ ਹੋਣ ਤੋਂ ਪਹਿਲਾਂ ਹੀ ਭਾਰਤ ਨੇ ਦਿੱਤੀ ਪਾਬੰਦੀਆਂ ’ਚ ਢਿੱਲ

ਇਜ਼ਰਾਈਲ-ਫਿਲਸਤੀਨ ਸੰਘਰਸ਼ 'ਚ ਚਾਰੇ ਪਾਸੇ ਤਬਾਹੀ, ਹੁਣ ਤੱਕ 43 ਦੀ ਮੌਤ

ਐਰਦੋਆਨ ਦੀ ਪੁਤਿਨ ਨੂੰ ਅਪੀਲ - ਇਜ਼ਰਾਈਲ ਨੂੰ ਸਿਖਾਇਆ ਜਾਵੇ ਸਬਕ

ਅਸਟ੍ਰੇਲੀਆ ਦੀਆਂ ਅੰਤਰਰਾਸ਼ਟਰੀ ਸਰਹੱਦਾਂ 2022 ਦੇ ਅੱਧ ਤੋਂ ਬਾਅਦ ਖੋਲ੍ਹਣ ਦੀ ਸੰਭਾਵਨਾ