Friday, May 07, 2021 ePaper Magazine
BREAKING NEWS
ਕੋਰੋਨਾ ਦੀ ਮਾਰ ਨਾਲ ਬੇਦੱਮ ਹੋਇਆ ਸੈਰ ਸਪਾਟਾ ਉਦਯੋਗ, ਪੀਕ ਸੀਜ਼ਨ ਦੀ ਬੁਕਿੰਗ ਰੱਦਕੋਰੋਨਾ ਮਹਾਂਮਾਰੀ ਵਿਚਾਲੇ ਅਨੁਸ਼ਕਾ ਅਤੇ ਵਿਰਾਟ ਨੇ ਵਧਾਏ ਮਦਦ ਦੇ ਹੱਥਪ੍ਰਸਿੱਧ ਸੰਗੀਤਕਾਰ ਵਣਰਾਜ ਭਾਟੀਆ ਦਾ 93 ਸਾਲ ਦੀ ਉਮਰ 'ਚ ਦੇਹਾਂਤਕੋਰੋਨਾ ਖ਼ਿਲਾਫ਼ ਲੜਾਈ 'ਚ ਭਾਰਤ ਦੀ ਮਦਦ ਕਰਨਾ ਅਮਰੀਕਾ ਦੀ ਨੈਤਿਕ ਜ਼ਿੰਮੇਵਾਰੀ : ਪ੍ਰਮਿਲਾਕੋਰੋਨਾ : ਪ੍ਰਵਾਸੀ ਭਾਰਤੀਆਂ ਨੇ ਵਧਾਏ ਦੇਸ਼ ਲਈ ਮਦਦ ਦੇ ਹੱਥਆਸਟਰੇਲੀਆ : ਭਾਰਤੀ ਵੈਰੀਅੰਟ ਪਾਜ਼ੀਟਿਵ ਮਰੀਜ਼ ਮਿਲਣ ਤੋਂ ਬਾਅਦ ਪਈਆਂ ਭਾਜੜਾਂਅਮਰੀਕਾ : ਐਚ-1ਬੀ ਵੀਜ਼ਾ ਵਾਲੇ ਭਾਰਤੀ ਦੇਸ਼ ਛੱਡਣ ਲਈ ਮਜਬੂਰਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 4.14 ਲੱਖ ਤੋਂ ਵੱਧ ਨਵੇਂ ਮਾਮਲੇ, 3915 ਮੌਤਾਂਸੁਪਰੀਮ ਕੋਰਟ ਨੇ ਕਿਹਾ : ਦਿੱਲੀ ਨੂੰ ਰੋਜ਼ਾਨਾ ਦਿੱਤੀ ਜਾਵੇ 700 ਮੀਟ੍ਰਿਕ ਟਨ ਆਕਸੀਜਨਤਿਹਾੜ ਜੇਲ੍ਹ ਵਿੱਚੋਂ ਪੈਰੋਲ ’ਤੇ ਰਿਹਾ ਕੀਤੇ ਜਾਣਗੇ ਚਾਰ ਹਜ਼ਾਰ ਕੈਦੀ

ਪੰਜਾਬ

ਲੁਧਿਆਣਾ ਜ਼ਿਲ੍ਹੇ ਦੇ ਆਈਲੈਟਸ ਸਣੇ ਸਾਰੇ ਕੋਚਿੰਗ ਸੈਂਟਰਾਂ ਬਾਰੇ ਡੀ.ਸੀ ਨੇ ਜਾਰੀ ਕੀਤੇ ਸਖ਼ਤ ਹੁਕਮ

April 20, 2021 11:46 AM

ਰਾਜਕੁਮਾਰ ਸ਼ਰਮਾ, ਇੰਦਰਜੀਤ ਸਿੰਘ
ਲੁਧਿਆਣਾ, 19 ਅਪ੍ਰੈਲ 2021 : ਲੁਧਿਆਣਾ 'ਚ ਵਧ ਰਹੇ ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਸਖ਼ਤ ਫੈਸਲੇ ਲਏ ਜਾ ਰਹੇ ਨੇ । ਤਾਜ਼ਾ ਹੁਕਮਾਂ ਦੇ ਵਿੱਚ ਹੁਣ ਲੁਧਿਆਣਾ ਦੇ ਡੀਸੀ ਵਰਿੰਦਰ ਸ਼ਰਮਾ ਵੱਲੋਂ ਜ਼ਿਲ੍ਹੇ ਅੰਦਰ ਚਲਦੇ ਸਾਰੇ ਆਈਲੈੱਟਸ ਸੈਂਟਰ ਤੇ ਟਿਊਸ਼ਨ ਸੈਂਟਰਾਂ ਨੂੰ 30 ਅਪਰੈਲ ਤੱਕ ਮੁਕੰਮਲ ਤੌਰ ਤੇ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ।
ਲਿਖਤੀ ਨਿਰਦੇਸ਼ਾਂ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਤੋਂ ਹੀ ਵਿੱਦਿਅਕ ਅਦਾਰੇ 30 ਅਪ੍ਰੈਲ ਤਕ ਬੰਦ ਕੀਤੇ ਗਏ ਨੇ ਪਰ ਕੁਝ ਆਈਲੈੱਟਸ ਅਤੇ ਟਿਊਸ਼ਨ ਸੈਂਟਰਾਂ ਵੱਲੋਂ ਵਿਦਿਆਰਥੀਆਂ ਨੂੰ ਬੁਲਾਇਆ ਜਾ ਰਿਹਾ ਹੈ ਲਿਹਾਜ਼ਾ ਲੁਧਿਆਣਾ ਜ਼ਿਲ੍ਹੇ ਵਿੱਚ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਵੇਖਦਿਆਂ ਇਹ ਸਾਰੇ ਸੈਂਟਰ ਹੁਣ 30 ਅਪ੍ਰੈਲ ਤੱਕ ਬੰਦ ਰੱਖੇ ਜਾਣਗੇ । ਡੀਸੀ ਵੱਲੋਂ ਇਨ੍ਹਾਂ ਸਾਰੇ ਸੈਂਟਰਾਂ ਨੂੰ ਆਨਲਾਈਨ ਮਾਧਿਅਮ ਰਾਹੀਂ ਵਿਦਿਆਰਥੀਆਂ ਦੀਆਂ ਕਲਾਸਾਂ ਲਗਾਉਣ ਦੀ ਛੋਟ ਦਿੱਤੀ ਗਈ ਹੈ ।ਲੁਧਿਆਣਾ ਦੇ ਡੀਸੀ ਵਰਿੰਦਰ ਸ਼ਰਮਾ ਨੇ ਸਖ਼ਤੀ ਭਰੇ ਲਹਿਜ਼ੇ ਵਿੱਚ ਕਿਹਾ ਹੈ ਕਿ ਜਿਹੜਾ ਵੀ ਇਨ੍ਹਾਂ ਹੁਕਮਾਂ ਦੀ ਅਦੂਲੀ ਕਰੇਗਾ ਉਸ ਨਾਲ ਕਾਨੂੰਨੀ ਤੌਰ 'ਤੇ ਨਜਿੱਠਿਆ ਜਾਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਆਰ ਟੀ ਪੀਸੀਆਰ ਟੈਸਟ ਲਈ ਮਿੱਥੇ ਰੇਟਾਂ ਤੋਂ ਵੱਧ ਪੈਸੇ ਵਸੂਲਣ ਵਾਲੇ ਪ੍ਰਾਈਵੇਟ ਟੈਸਟਿੰਗ ਸੈਂਟਰਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

ਸ਼੍ਰੋਮਣੀ ਅਕਾਲੀ ਦਲ ਯੂਥ ਦੇ ਆਗੂ ਵਿਕਰਮਜੀਤ ਸਿੰਘ ਚੌਹਾਨ ਨੇ ਲਗਵਾਇਆ ਕੋਰੋਨਾ ਦਾ ਟੀਕਾ

ਸੇਵਾ ਕੇਂਦਰਾਂ ’ਚ ਕੋਈ ਵੀ ਸੇਵਾ ਲੈਣ ਲਈ ਅਗੇਤੀ ਪ੍ਰਵਾਨਗੀ ਲਾਜ਼ਮੀ : ਐਸਡੀਐਮ

ਨਵੇਂ ਤਹਿਸੀਲਦਾਰ ਮਨਜੀਤ ਸਿੰਘ ਛੇਤੀ ਅਹੁਦਾ ਸੰਭਾਲਣਗੇ

ਖਿਲਚੀਆਂ ਦੀ ਦੁਕਾਨਦਾਰ ਯੂਨੀਅਨ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਬਾਜ਼ਾਰ ਖੋਲ੍ਹਣ ਦੇ ਸੱਦੇ ਦਾ ਸਮਰਥਨ

ਪਟਿਆਲਾ ਜੇਲ੍ਹ ਤੋੜ ਕੇ ਭੱਜੇ ਤਿੰਨ ਕੈਦੀਆਂ ’ਚੋਂ 1 ਗ੍ਰਿਫ਼ਤਾਰ

ਇੰਟਰਨੈੱਟ ਦੀ ਰੇਂਜ ਨਾ ਹੋਣ ਕਾਰਨ ਬਿਜਲੀ ਖੱਪਤਕਾਰਾਂ ਨੂੰ ਬਿੱਲ ਨਾ ਭਰੇ ਜਾਣ ਕਾਰਨ ਹੋਣਾ ਪੈ ਰਿਹਾ ਖੱਜਲ-ਖੁਆਰ

ਪਿੰਡ ਚਹਿਲ ’ਚ ਕਬਾੜ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ ਨਾਲ ਲੱਖਾਂ ਦਾ ਨੁਕਸਾਨ

ਮੁਕਤਸਰ ਜ਼ਿਲ੍ਹੇ ’ਚ ਕੋਰੋਨਾ ਕਾਰਨ 10 ਲੋਕਾਂ ਦੀ ਮੌਤ

3 ਕੋਰੋਨਾ ਮਰੀਜ਼ਾਂ ਦੀ ਹੋਈ ਮੌਤ, 134 ਹੋਰ ਆਏ ਪਾਜ਼ੇਟਿਵ