Friday, May 07, 2021 ePaper Magazine
BREAKING NEWS
ਸੁਪਰੀਮ ਕੋਰਟ ਨੇ ਕਿਹਾ : ਦਿੱਲੀ ਨੂੰ ਰੋਜ਼ਾਨਾ ਦਿੱਤੀ ਜਾਵੇ 700 ਮੀਟ੍ਰਿਕ ਟਨ ਆਕਸੀਜਨਤਿਹਾੜ ਜੇਲ੍ਹ ਵਿੱਚੋਂ ਪੈਰੋਲ ’ਤੇ ਰਿਹਾ ਕੀਤੇ ਜਾਣਗੇ ਚਾਰ ਹਜ਼ਾਰ ਕੈਦੀਸੀਨੀਅਰ ਪੱਤਰਕਾਰ ਸ਼ੇਸ਼ ਨਾਰਾਇਣ ਸਿੰਘ ਦਾ ਦੇਹਾਂਤਐਨਜੀਟੀ ਦੇ ਰਜਿਸਟਰਾਰ ਜਨਰਲ ਆਸ਼ੂ ਗਰਗ ਦੀ ਕੋਰੋਨਾ ਨਾਲ ਮੌਤਛਤਰਸਾਲ ਸਟੇਡੀਅਮ ਕਤਲੇਆਮ : ਜ਼ਖਮੀ ਪਹਿਲਵਾਨ ਨੇ ਪੁਲਿਸ ਨੂੰ ਦਿੱਤਾ ਬਿਆਨ, ਸੁਸ਼ੀਲ ਨੇ ਕੁੱਟਿਆਆਰ ਟੀ ਪੀਸੀਆਰ ਟੈਸਟ ਲਈ ਮਿੱਥੇ ਰੇਟਾਂ ਤੋਂ ਵੱਧ ਪੈਸੇ ਵਸੂਲਣ ਵਾਲੇ ਪ੍ਰਾਈਵੇਟ ਟੈਸਟਿੰਗ ਸੈਂਟਰਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈਸੁਪਰੀਮ ਕੋਰਟ ਵੱਲੋਂ ਚੋਣ ਕਮਿਸ਼ਨ ਵਿਰੁੱਧ ਮਦਰਾਸ ਹਾਈ ਕੋਰਟ ਦੀਆਂ ਟਿੱਪਣੀਆਂ ਹਟਾਉਣ ਤੋਂ ਇਨਕਾਰਮੱਧ ਪ੍ਰਦੇਸ਼ ’ਚ 15 ਮਈ ਤੱਕ ਸਭ ਕੁਝ ਰਹੇਗਾ ਬੰਦਕੇਰਲ ’ਚ 8 ਮਈ ਤੋਂ ਮੁਕੰਮਲ ਤਾਲਾਬੰਦੀ ਦਾ ਐਲਾਨਕਰਨਾਟਕ ’ਚ ਵੱਧ ਆਕਸੀਜਨ ਦੇਣ ਦੇ ਹਾਈ ਕੋਰਟ ਦੇ ਆਦੇਸ਼ ਵਿਰੁੱਧ ਸੁਪਰੀਮ ਕੋਰਟ ਪਹੁੰਚਿਆ ਕੇਂਦਰ

ਚੰਡੀਗੜ੍ਹ

ਉਮੀਦਵਾਰ ਐਡਵੋਕੇਟ ਰੰਧਾਵਾ ਵੱਲੋਂ ਸੈਨੇਟ ਚੋਣਾਂ ਸਬੰਧੀ ਮੀਟਿੰਗ

April 20, 2021 01:46 PM

ਮੁੱਲਾਂਪੁਰ ਦਾਖਾ/19 ਅਪ੍ਰੈਲ/ਸਤਿਨਾਮ ਬੜੈਚ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਦੇ ਗ੍ਰੈਜੂਏਟ ਹਲਕੇ ਦੀ ਚੋਣ ਲਈ ਉਮੀਦਵਾਰ ਉਘੇ ਵਕੀਲ ਅਤੇ ਸੈਨੇਟ ਦੇ ਸਾਬਕਾ ਮੈਂਬਰ ਦਿਆਲ ਪ੍ਰਤਾਪ ਸਿੰਘ ਰੰਧਾਵਾ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਉਹਨਾਂ ਵੱਲੋਂ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਿਖੇ ਆਪਣੇ ਨਜਦੀਕੀਆਂ ਨਾਲ ਇਕ ਜਰੂਰੀ ਮੀਟਿੰਗ ਕੀਤੀ। ਜਿਸ ਵਿੱਚ ਐਡਵੋਕੇਟ ਰੰਧਾਵਾ ਨੇ ਪੰਜਾਬ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਦੇ ਹੱਕਾਂ ਦੀ ਰਾਖੀ ਅਤੇ ਨੌਜਵਾਨਾਂ ਦੀ ਉਚ –ਸਿੱਖਿਆ ਵਿੱਚ ਘੱਟ ਰਹੀ ਸ਼ਮੂਲੀਅਤ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਮੀਟਿੰਗ ਵਿੱਚ ਹਾਜਰ ਮਾ. ਮਨਦੀਪ ਸਿੰਘ ਸੇਖੋਂ, ਡਾ. ਰਮਿੰਦਰ ਸ਼ਰਮਾ, ਸਰਪੰਚ ਜਗਦੀਸ਼ ਸਿੰਘ ਜੱਗੀ ਪਮਾਲ ਅਤੇ ਨਵਦੀਪ ਸਿੰਘ ਮੁੱਲਾਂਪੁਰ ਆਦਿ ਨੇ ਉਹਨਾਂ ਨੂੰ ਸੈਨੇਟ ਚੋਣਾ ਵਿੱਚ ਕਾਮਯਾਬ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਪਰਮਜੀਤ ਸਿੰਘ ਚੀਮਾ, ਗੁਰਜੀਤ ਗੈਰੀ ਅੱਬੂਵਾਲ, ਪਰਮਜੀਤ ਸਿੰਘ ਸੁਧਾਰ, ਤੇਜਿੰਦਰ ਸਿੰਘ ਦਾਖਾ, ਸੁਖਰਾਜ ਸਿੰਘ ਮੁੱਲਾਂਪੁਰ, ਸੁਖਵੰਤ ਸਿੰਘ ਪਮਾਲ, ਜਸਵਿੰਦਰ ਬਿੱਟੂ ਪਮਾਲ, ਜਗਰੂਪ ਸਿੰਘ ਹਸਨਪੁਰ, ਰਾਜੇਸ਼ ਬਾਂਸਲ, ਵਿੱਕੀ ਚੌਧਰੀ, ਮਨਪ੍ਰੀਤ ਸਿੰਘ ਪੁੜੈਣ, ਮਾ. ਸੁਖਜੀਵਨ ਸਿੰਘ ਆਦਿ ਹਾਜਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਚੰਡੀਗੜ੍ਹ ਖ਼ਬਰਾਂ