Friday, May 07, 2021 ePaper Magazine
BREAKING NEWS
ਆਈਪੀਐਲ : ਬਾਕੀ ਮੈਚ ਇੰਗਲੈਂਡ 'ਚ ਹੋਣ ਦੀ ਉਮੀਦ, ਈਸੀਬੀ ਦੇ ਸਕਦੀ ਹੈ ਬੀਸੀਸੀਆਈ ਨੂੰ ਪ੍ਰਸਤਾਵਕੋਰੋਨਾ ਦੀ ਮਾਰ ਨਾਲ ਬੇਦੱਮ ਹੋਇਆ ਸੈਰ ਸਪਾਟਾ ਉਦਯੋਗ, ਪੀਕ ਸੀਜ਼ਨ ਦੀ ਬੁਕਿੰਗ ਰੱਦਕੋਰੋਨਾ ਮਹਾਂਮਾਰੀ ਵਿਚਾਲੇ ਅਨੁਸ਼ਕਾ ਅਤੇ ਵਿਰਾਟ ਨੇ ਵਧਾਏ ਮਦਦ ਦੇ ਹੱਥਪ੍ਰਸਿੱਧ ਸੰਗੀਤਕਾਰ ਵਣਰਾਜ ਭਾਟੀਆ ਦਾ 93 ਸਾਲ ਦੀ ਉਮਰ 'ਚ ਦੇਹਾਂਤਕੋਰੋਨਾ ਖ਼ਿਲਾਫ਼ ਲੜਾਈ 'ਚ ਭਾਰਤ ਦੀ ਮਦਦ ਕਰਨਾ ਅਮਰੀਕਾ ਦੀ ਨੈਤਿਕ ਜ਼ਿੰਮੇਵਾਰੀ : ਪ੍ਰਮਿਲਾਕੋਰੋਨਾ : ਪ੍ਰਵਾਸੀ ਭਾਰਤੀਆਂ ਨੇ ਵਧਾਏ ਦੇਸ਼ ਲਈ ਮਦਦ ਦੇ ਹੱਥਆਸਟਰੇਲੀਆ : ਭਾਰਤੀ ਵੈਰੀਅੰਟ ਪਾਜ਼ੀਟਿਵ ਮਰੀਜ਼ ਮਿਲਣ ਤੋਂ ਬਾਅਦ ਪਈਆਂ ਭਾਜੜਾਂਅਮਰੀਕਾ : ਐਚ-1ਬੀ ਵੀਜ਼ਾ ਵਾਲੇ ਭਾਰਤੀ ਦੇਸ਼ ਛੱਡਣ ਲਈ ਮਜਬੂਰਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 4.14 ਲੱਖ ਤੋਂ ਵੱਧ ਨਵੇਂ ਮਾਮਲੇ, 3915 ਮੌਤਾਂਸੁਪਰੀਮ ਕੋਰਟ ਨੇ ਕਿਹਾ : ਦਿੱਲੀ ਨੂੰ ਰੋਜ਼ਾਨਾ ਦਿੱਤੀ ਜਾਵੇ 700 ਮੀਟ੍ਰਿਕ ਟਨ ਆਕਸੀਜਨ

ਦੁਨੀਆ

ਪਾਕਿਸਤਾਨ ਨੇ ਭਾਰਤ ਤੋਂ ਆਉਣ ਵਾਲੇ ਲੋਕਾਂ ’ਤੇ ਲਾਈ ਰੋਕ

April 20, 2021 03:18 PM

ਇਸਲਾਮਾਬਾਦ, 20 ਅਪ੍ਰੈਲ (ਏਜੰਸੀ) : ਪਾਕਿਸਤਾਨ ਨੇ ਭਾਰਤ ਤੋਂ ਯਾਤਰੀਆਂ ਦੇ ਆਉਣ ’ਤੇ ਦੋ ਹਫਤੇ ਦੇ ਲਈ ਰੋਕ ਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਕਦਮ ਕੋਵਿਡ-19 ਮਾਮਲਿਆਂ ਵਿੱਚ ਰਿਕਾਰਡ ਵਾਧੇ ਦੇ ਚਲਦਿਆਂ ਚੁੱਕਿਆ ਗਿਆ ਹੈ।

ਪਾਕਿਸਤਾਨ ਦੇ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ ਦੇ ਮੁਖੀ ਅਸਦ ਉਮਰ ਦੀ ਅਗਵਾਈ ਵਿੱਚ ਆਯੋਜਤ ਬੈਠਕ ਵਿੱਚ ਭਾਰਤ ’ਚ ਯਾਤਰਾ ’ਤੇ ਦੋ ਹਫਤੇ ਦੀ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧ ਵਿੱਚ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਐਨਸੀਓਸੀ ਨੇ ਭਾਰਤ ਨੂੰ ਦੋ ਹਫਤੇ ਲਈ ਸ਼੍ਰੇਣੀ ‘ਸੀ’ ਦੇਸ਼ਾਂ ਦੀ ਸੂਚੀ ਵਿੱਚ ਰੱਖਣ ਦਾ ਫੈਸਲਾ ਕੀਤਾ। ਹਵਾਈ ਅਤੇ ਜ਼ਮੀਨੀ ਰਸਤੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ’ਤੇ ਰੋਕ ਰਹੇਗੀ।

ਪਹਿਲਾਂ ਤੋਂ ਹੀ ਸ਼੍ਰੇਣੀ ਸੀ ਵਿੱਚ ਸੂਚੀਬਧ ਹੋਰ ਦੇਸ਼ਾਂ ਵਿਚ ਦੱਖਣੀ ਅਫ਼ਰੀਕਾ, ਬੋਤਸਵਾਨਾ, ਘਾਨਾ, ਕੀਨੀਆ, ਕੋਮੋਰੋਸ, ਮੋਜ਼ਾਮਬਿਕ, ਤਨਜਾਨੀਆ, ਰਵਾਂਡਾ, ਬਰਾਜ਼ੀਲ, ਪੇਰੂ, ਕੋਲੰਬੀਆ, ਚਿਲੀ, ਏਸਵਾਤੀਨੀ, ਜ਼ਿੰਬਾਬਵੇ, ਲੇਸੇਥੋ, ਮਲਾਵੀ, ਸੈਸ਼ੇਲਸ, ਸੂਰੀਨਾਮ, ਉਰੂਗਵੇ ਅਤੇ ਵੈਨੇਜ਼ੁਏਲਾ ਸ਼ਾਮਲ ਹੈ। ਪਿਛਲੇ ਹਫਤੇ ਕਰੀਬ 815 ਸਿੱਖ ਸ਼ਰਧਾਲੂ ਵਿਸਾਖੀ ਤਿਉਹਾਰ ਦੇ ਮੌਕੇ ’ਤੇ ਭਾਰਤ ਤੋਂ ਲਾਹੌਰ ਪਹੁੰਚੇ ਸੀ। ਉਨ੍ਹਾਂ ਦਸ ਦਿਨਾਂ ਦੇ ਲਈ ਰਹਿਣ ਦੀ ਆਗਿਆ ਹੈ।

ਇਨ੍ਹਾਂ ਦੋ ਸ਼੍ਰੇਣੀਆਂ ਤੋਂ ਇਲਾਵਾ, ਬਾਕੀ ਦੇਸ਼ ਬੀ ਸ਼੍ਰੇਣੀ ਵਿੱਚ ਆਉਂਦੇ ਹਨ, ਜਿਨ੍ਹਾਂ ਨੂੰ ਪਾਕਿਸਤਾਨ ਵਿੱਚ ਦਾਖਲ ਹੋਣ ਤੋਂ 72 ਘੰਟੇ ਪਹਿਲਾਂ ਆਪਣਾ ਪੀਸੀਆਰ ਟੈਸਟ ਕਰਵਾਉਣਾ ਲਾਜ਼ਮੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਕੋਰੋਨਾ ਖ਼ਿਲਾਫ਼ ਲੜਾਈ 'ਚ ਭਾਰਤ ਦੀ ਮਦਦ ਕਰਨਾ ਅਮਰੀਕਾ ਦੀ ਨੈਤਿਕ ਜ਼ਿੰਮੇਵਾਰੀ : ਪ੍ਰਮਿਲਾ

ਕੋਰੋਨਾ : ਪ੍ਰਵਾਸੀ ਭਾਰਤੀਆਂ ਨੇ ਵਧਾਏ ਦੇਸ਼ ਲਈ ਮਦਦ ਦੇ ਹੱਥ

ਆਸਟਰੇਲੀਆ : ਭਾਰਤੀ ਵੈਰੀਅੰਟ ਪਾਜ਼ੀਟਿਵ ਮਰੀਜ਼ ਮਿਲਣ ਤੋਂ ਬਾਅਦ ਪਈਆਂ ਭਾਜੜਾਂ

ਅਮਰੀਕਾ : ਐਚ-1ਬੀ ਵੀਜ਼ਾ ਵਾਲੇ ਭਾਰਤੀ ਦੇਸ਼ ਛੱਡਣ ਲਈ ਮਜਬੂਰ

ਚੀਨ ਦੇ ਬੇਕਾਬੂ ਰਾਕੇਟ ਨਾਲ ਦੁਨੀਆ ਚਿੰਤਤ, ਧਰਤੀ ਉੱਤੇ ਮਚਾ ਸਕਦਾ ਹੈ ਤਬਾਹੀ

ਪਾਕਿਸਤਾਨ ਦੀ ਅਦਾਲਤ ਨੇ ਕੁਲਭੂਸ਼ਣ ਮਾਮਲੇ 'ਚ ਭਾਰਤ ਤੋਂ ਸਹਿਯੋਗ ਦੀ ਕੀਤੀ ਮੰਗ

ਕੋਰੋਨਾ ਦਾ ਕਹਿਰ : ਬੀਤੇ 24 ਘੰਟਿਆਂ ਦੌਰਾਨ ਦੁਨੀਆ 'ਚ 14 ਹਜ਼ਾਰ ਤੋਂ ਵੱਧ ਮੌਤਾਂ

ਕੈਨੇਡਾ : ਫਾਈਜ਼ਰ ਨੂੰ ਮਿਲੀ 12 ਸਾਲ ਤੱਕ ਦੇ ਬੱਚਿਆਂ ਲਈ ਕੋਰੋਨਾ ਟੀਕੇ ਦੀ ਮਨਜ਼ੂਰੀ

ਕੋਵਿਡ-19 : ਇਟਲੀ ਨੇ ਭਾਰਤ ਲਈ ਭੇਜੀ ਆਕਸੀਜਨ ਮਸ਼ੀਨ ਤੇ ਹੋਰ ਰਾਹਤ ਸਮੱਗਰੀ

ਤਿੰਨ ਹੋਰ ‘ਰਾਫੇਲ’ ਫਰਾਂਸ ਤੋਂ ਭਾਰਤ ਲਈ ਰਵਾਨਾ