Friday, May 07, 2021 ePaper Magazine
BREAKING NEWS
ਆਈਪੀਐਲ : ਬਾਕੀ ਮੈਚ ਇੰਗਲੈਂਡ 'ਚ ਹੋਣ ਦੀ ਉਮੀਦ, ਈਸੀਬੀ ਦੇ ਸਕਦੀ ਹੈ ਬੀਸੀਸੀਆਈ ਨੂੰ ਪ੍ਰਸਤਾਵਕੋਰੋਨਾ ਦੀ ਮਾਰ ਨਾਲ ਬੇਦੱਮ ਹੋਇਆ ਸੈਰ ਸਪਾਟਾ ਉਦਯੋਗ, ਪੀਕ ਸੀਜ਼ਨ ਦੀ ਬੁਕਿੰਗ ਰੱਦਕੋਰੋਨਾ ਮਹਾਂਮਾਰੀ ਵਿਚਾਲੇ ਅਨੁਸ਼ਕਾ ਅਤੇ ਵਿਰਾਟ ਨੇ ਵਧਾਏ ਮਦਦ ਦੇ ਹੱਥਪ੍ਰਸਿੱਧ ਸੰਗੀਤਕਾਰ ਵਣਰਾਜ ਭਾਟੀਆ ਦਾ 93 ਸਾਲ ਦੀ ਉਮਰ 'ਚ ਦੇਹਾਂਤਕੋਰੋਨਾ ਖ਼ਿਲਾਫ਼ ਲੜਾਈ 'ਚ ਭਾਰਤ ਦੀ ਮਦਦ ਕਰਨਾ ਅਮਰੀਕਾ ਦੀ ਨੈਤਿਕ ਜ਼ਿੰਮੇਵਾਰੀ : ਪ੍ਰਮਿਲਾਕੋਰੋਨਾ : ਪ੍ਰਵਾਸੀ ਭਾਰਤੀਆਂ ਨੇ ਵਧਾਏ ਦੇਸ਼ ਲਈ ਮਦਦ ਦੇ ਹੱਥਆਸਟਰੇਲੀਆ : ਭਾਰਤੀ ਵੈਰੀਅੰਟ ਪਾਜ਼ੀਟਿਵ ਮਰੀਜ਼ ਮਿਲਣ ਤੋਂ ਬਾਅਦ ਪਈਆਂ ਭਾਜੜਾਂਅਮਰੀਕਾ : ਐਚ-1ਬੀ ਵੀਜ਼ਾ ਵਾਲੇ ਭਾਰਤੀ ਦੇਸ਼ ਛੱਡਣ ਲਈ ਮਜਬੂਰਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 4.14 ਲੱਖ ਤੋਂ ਵੱਧ ਨਵੇਂ ਮਾਮਲੇ, 3915 ਮੌਤਾਂਸੁਪਰੀਮ ਕੋਰਟ ਨੇ ਕਿਹਾ : ਦਿੱਲੀ ਨੂੰ ਰੋਜ਼ਾਨਾ ਦਿੱਤੀ ਜਾਵੇ 700 ਮੀਟ੍ਰਿਕ ਟਨ ਆਕਸੀਜਨ

ਪੰਜਾਬ

ਪੰਜਾਬ ’ਚ ਕੋਵਿਡ ਟੀਕਾਕਰਨ ’ਚ ਪਠਾਨਕੋਟ ਮੋਹਰੀ

April 21, 2021 11:06 AM

- ਸਿੱਧੂ ਨੇ ਕੇਂਦਰ ਕੋਲ ਵੈਕਸੀਨ ਦੀ ਘਾਟ ਦਾ ਮੁੱਦਾ ਚੁੱਕਿਆ

ਚੰਡੀਗੜ੍ਹ/20 ਅਪ੍ਰੈਲ/ਦਸਬ : ਜ਼ਿਲ੍ਹਾ ਪਠਾਨਕੋਟ ਪੰਜਾਬ ਭਰ ਵਿੱਚ ਸਭ ਤੋਂ ਵਧ ਲਾਭਪਾਤਰੀਆਂ ਦਾ ਕੋਵਿਡ -19 ਟੀਕਾਕਰਨ ਕਰਵਾ ਕੇ ਮੋਹਰੀ ਰਿਹਾ ਹੈ । ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜ਼ਿਲ੍ਹਾ ਹਸਪਤਾਲ ਮੋਹਾਲੀ ਵਿਖੇ ਕੋਵਿਡ-19 ਟੀਕੇ ਦੀ ਦੂਜੀ ਖੁਰਾਕ ਲੈਣ ਤੋਂ ਬਾਅਦ ਕੀਤਾ। ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਭਾਰਤ ਸਰਕਾਰ ਨਾਲ ਵਰਚੁਅਲ ਮੀਟਿੰਗ ਦੌਰਾਨ ਪੰਜਾਬ ਵਿੱਚ ਕੋਵਿਡ-19 ਟੀਕੇ ਦੀ ਘਾਟ ਅਤੇ ਟੀਕੇ ਦੀ ਤੁਰੰਤ ਸਪਲਾਈ ਦਾ ਮੁੱਦਾ ਚੁੱਕਿਆ ਹੈ। ਇਸ ਦੇ ਨਾਲ ਹੀ ਰਾਜ ਨੂੰ ਵਧਦੇ ਕਰੋਨਾ ਮਾਮਲਿਆਂ ਦੇ ਮੱਦੇਨਜ਼ਰ ਆਕਸੀਜ਼ਨ ਭੰਡਾਰਾਂ ਵਿੱਚ ਆ ਰਹੀ ਆਕਸੀਜਨ ਦੀ ਕਮੀ ਕਾਰਨ ਸੂਬੇ ਵਿੱਚ ਦੋ ਨਵੇਂ ਆਕਸੀਜਨ ਪਲਾਂਟਾਂ ਲਈ ਫੌਰੀ ਪ੍ਰਵਾਨਗੀ ਦੀ ਵੀ ਮੰਗ ਕੀਤੀ ਹੈ। ਮੰਤਰੀ ਨੇ ਕਿਹਾ ਕਿ ਸਥਿਤੀ ਚਿੰਤਾਜਨਕ ਹੈ ਸੂਬੇ ਕੋਲ ਟੀਕੇ ਦਾ ਸਿਰਫ ਇੱਕ ਦਿਨ ਦਾ ਭੰਡਾਰ ਬਚਿਆ ਹੈ ਜਦੋਂ ਕਿ ਕੇਂਦਰ ਸਰਕਾਰ ਨੇ 1 ਮਈ, 2021 ਤੋਂ 18 ਸਾਲ ਤੋਂ ਵੱਧ ਉਮਰ ਦੀ ਸਾਰੀ ਆਬਾਦੀ ਨੂੰ ਟੀਕੇ ਲਗਾਉਣ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਸਿਹਤ ਦਾ ਮਜਬੂਤ ਬੁਨਿਆਦੀ ਢਾਂਚਾ ਹੈ ਅਤੇ 3000 ਤੋਂ ਵੱਧ ਸਰਕਾਰੀ ਸਿਹਤ ਕੇਂਦਰ ਵਿੱਚ ਇੱਕ ਦਿਨ ਦੌਰਾਨ ਘੱਟੋ- ਘੱਟ 3 ਲੱਖ ਮਰੀਜਾਂ ਨੂੰ ਟੀਕੇ ਲਗਾਉਣ ਲਈ ਸਮਰੱਥਾ ਹੈ। ਪਰ ਭਾਰਤ ਸਰਕਾਰ ਵੱਲੋਂ ਟੀਕੇ ਦੀ ਘੱਟ ਸਪਲਾਈ ਹੋਣ ਕਰਕੇ ਪੰਜਾਬ ਸਰਕਾਰ ਰੋਜ਼ਾਨਾ 2 ਲੱਖ ਵਿਅਕਤੀਆਂ ਦੇ ਟੀਕਾਕਰਨ ਦਾ ਟੀਚਾ ਪ੍ਰਾਪਤ ਕਰਨ ਵਿੱਚ ਅਸਮਰੱਥ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਟਰੇਡ ਵਿੰਗ ਵੱਲੋਂ ਕੋਰੋਨਾ ਮਹਾਂਮਾਰੀ ’ਚ ਪ੍ਰੇਸ਼ਾਨ ਆਮ ਵਰਗ ਦੀ ਸਹਾਇਤਾ ਲਈ ਮੰਗ ਪੱਤਰ 

ਆਰ ਟੀ ਪੀਸੀਆਰ ਟੈਸਟ ਲਈ ਮਿੱਥੇ ਰੇਟਾਂ ਤੋਂ ਵੱਧ ਪੈਸੇ ਵਸੂਲਣ ਵਾਲੇ ਪ੍ਰਾਈਵੇਟ ਟੈਸਟਿੰਗ ਸੈਂਟਰਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

ਸ਼੍ਰੋਮਣੀ ਅਕਾਲੀ ਦਲ ਯੂਥ ਦੇ ਆਗੂ ਵਿਕਰਮਜੀਤ ਸਿੰਘ ਚੌਹਾਨ ਨੇ ਲਗਵਾਇਆ ਕੋਰੋਨਾ ਦਾ ਟੀਕਾ

ਸੇਵਾ ਕੇਂਦਰਾਂ ’ਚ ਕੋਈ ਵੀ ਸੇਵਾ ਲੈਣ ਲਈ ਅਗੇਤੀ ਪ੍ਰਵਾਨਗੀ ਲਾਜ਼ਮੀ : ਐਸਡੀਐਮ

ਨਵੇਂ ਤਹਿਸੀਲਦਾਰ ਮਨਜੀਤ ਸਿੰਘ ਛੇਤੀ ਅਹੁਦਾ ਸੰਭਾਲਣਗੇ

ਖਿਲਚੀਆਂ ਦੀ ਦੁਕਾਨਦਾਰ ਯੂਨੀਅਨ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਬਾਜ਼ਾਰ ਖੋਲ੍ਹਣ ਦੇ ਸੱਦੇ ਦਾ ਸਮਰਥਨ

ਪਟਿਆਲਾ ਜੇਲ੍ਹ ਤੋੜ ਕੇ ਭੱਜੇ ਤਿੰਨ ਕੈਦੀਆਂ ’ਚੋਂ 1 ਗ੍ਰਿਫ਼ਤਾਰ

ਇੰਟਰਨੈੱਟ ਦੀ ਰੇਂਜ ਨਾ ਹੋਣ ਕਾਰਨ ਬਿਜਲੀ ਖੱਪਤਕਾਰਾਂ ਨੂੰ ਬਿੱਲ ਨਾ ਭਰੇ ਜਾਣ ਕਾਰਨ ਹੋਣਾ ਪੈ ਰਿਹਾ ਖੱਜਲ-ਖੁਆਰ

ਪਿੰਡ ਚਹਿਲ ’ਚ ਕਬਾੜ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ ਨਾਲ ਲੱਖਾਂ ਦਾ ਨੁਕਸਾਨ

ਮੁਕਤਸਰ ਜ਼ਿਲ੍ਹੇ ’ਚ ਕੋਰੋਨਾ ਕਾਰਨ 10 ਲੋਕਾਂ ਦੀ ਮੌਤ