Friday, May 07, 2021 ePaper Magazine
BREAKING NEWS
ਸੀਨੀਅਰ ਪੱਤਰਕਾਰ ਸ਼ੇਸ਼ ਨਾਰਾਇਣ ਸਿੰਘ ਦਾ ਦੇਹਾਂਤਐਨਜੀਟੀ ਦੇ ਰਜਿਸਟਰਾਰ ਜਨਰਲ ਆਸ਼ੂ ਗਰਗ ਦੀ ਕੋਰੋਨਾ ਨਾਲ ਮੌਤਛਤਰਸਾਲ ਸਟੇਡੀਅਮ ਕਤਲੇਆਮ : ਜ਼ਖਮੀ ਪਹਿਲਵਾਨ ਨੇ ਪੁਲਿਸ ਨੂੰ ਦਿੱਤਾ ਬਿਆਨ, ਸੁਸ਼ੀਲ ਨੇ ਕੁੱਟਿਆਆਰ ਟੀ ਪੀਸੀਆਰ ਟੈਸਟ ਲਈ ਮਿੱਥੇ ਰੇਟਾਂ ਤੋਂ ਵੱਧ ਪੈਸੇ ਵਸੂਲਣ ਵਾਲੇ ਪ੍ਰਾਈਵੇਟ ਟੈਸਟਿੰਗ ਸੈਂਟਰਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈਸੁਪਰੀਮ ਕੋਰਟ ਵੱਲੋਂ ਚੋਣ ਕਮਿਸ਼ਨ ਵਿਰੁੱਧ ਮਦਰਾਸ ਹਾਈ ਕੋਰਟ ਦੀਆਂ ਟਿੱਪਣੀਆਂ ਹਟਾਉਣ ਤੋਂ ਇਨਕਾਰਮੱਧ ਪ੍ਰਦੇਸ਼ ’ਚ 15 ਮਈ ਤੱਕ ਸਭ ਕੁਝ ਰਹੇਗਾ ਬੰਦਕੇਰਲ ’ਚ 8 ਮਈ ਤੋਂ ਮੁਕੰਮਲ ਤਾਲਾਬੰਦੀ ਦਾ ਐਲਾਨਕਰਨਾਟਕ ’ਚ ਵੱਧ ਆਕਸੀਜਨ ਦੇਣ ਦੇ ਹਾਈ ਕੋਰਟ ਦੇ ਆਦੇਸ਼ ਵਿਰੁੱਧ ਸੁਪਰੀਮ ਕੋਰਟ ਪਹੁੰਚਿਆ ਕੇਂਦਰਕੋਰੋਨਾ ਦੀ ਤੀਜੀ ਲਹਿਰ ਦਾ ਖ਼ੌਫ਼ : ਪੀਐਮ ਵੱਲੋਂ ਕੇਂਦਰੀ ਮੰਤਰੀਆਂ ਨਾਲ ਮੀਟਿੰਗਸੁਪਰੀਮ ਕੋਰਟ ਨੇ ਜਤਾਈ ਚਿੰਤਾ

ਹਰਿਆਣਾ

ਵਿਗੜ ਰਹੇ ਕੋਰੋਨਾ ਹਾਲਾਤਾਂ ਨੂੰ ਲੈ ਕੇ ਡੀਸੀ ਸਿਰਸਾ ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਦਿਸ਼ਾ ਨਿਰਦੇਸ਼

April 21, 2021 01:41 PM

- ਗੰਭੀਰ ਮਰੀਜ਼ਾਂ ਨੂੰ ਕੀਤਾ ਜਾ ਰਿਹਾ ਹੈ ਅਗਰੋਹਾ ਮੈਡੀਕਲ ਕਾਲਜ ਰੈਫਰ

ਸੁਰਿੰਦਰ ਪਾਲ ਸਿੰਘ
ਸਿਰਸਾ, 20 ਅਪ੍ਰੈਲ : ਦੇਸ਼ ਦੇ ਹੋਰਾਂ ਹਿੱਸਿਆਂ ਵਾਂਗ ਸਿਰਸਾ ਵਿਚ ਵੀ ਕਰੋਨਾਂ ਸਕਰਮਣ ਆਪਣਾ ਕਹਿਰ ਵਰਤਾ ਰਿਹਾ ਹੈ ਜਿਸਦੇ ਚਲਦੇ ਸਿਰਸਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਬੇਹੱਦ ਪ੍ਰਗਟ ਚਿੰਤਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਸੰਕਰਮਣ ਨੂੰ ਰੋਕਣ ਲਈ ਜਿੱਥੇ ਆਮ ਲੋਕਾਂ ਨੂੰ ਸੰਕਰਮਣ ਤੋ ਬਚਾਓ ਸਬੰਧੀ ਜਾਗਰੂਕ ਕਰਨਾ ਹੋਵੇਗਾ ਉਥੇ ਹੀ ਕੋਵਿਡ – 19 ਨਿਯਮਾਂ ਦੀ ਸੱਖਤੀ ਨਾਲ ਪਾਲਣਾ ਵੀ ਕਰਵਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਸਿਰਸਾ ਦੇ ਬਾਜ਼ਾਰਾਂ ਵਿੱਚ ਚਿੰਨ੍ਹਤ ਕੀਤੇ ਗਏ ਭੀੜਭਾੜ ਵਾਲੇ ਸਥਾਨਾਂ ਉੱਤੇ ਬੈਰੀਕੇਡ ਲਾਏ ਜਾਣ ਤਾਂ ਕਿ ਬੇ ਲੋੜੀ ਭੀੜ ਜਮਾਂ ਨਾਂ ਹੋਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੋਡਲ ਅਧਿਕਾਰੀ ਹੋਟਲਾਂ,ਰੈਸਟੋਰੇਂਟਾਂ,ਵਿਆਹ ਪੈਲੇਸਾ ਦੀ ਲਗਾਤਾਰ ਜਾਂਚ ਕਰਨ। ਉਨ੍ਹਾਂ ਉਪ ਪੁਲਿਸ ਕਪਤਾਨ ਨੂੰ ਨਿਰਦੇਸ਼ ਦਿੱਤੇ ਕਿ ਅਰਬਨ ਏਰੀਆ ਅਤੇ ਬਾਜ਼ਾਰਾਂ ਵਿੱਚ ਨਾਕੇ ਲਾਏ ਜਾਣ ਅਤੇ ਜੇ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਦਾ ਚਲਾਣ ਵੀ ਕੀਤਾ ਜਾਵੇ। ਪਰ ਦੂਜੇ ਪਾਸੇ ਵਰਤਮਾਨ ਵਿੱਚ ਸਿਰਸਾ ਦੇ ਸਿਹਤ ਵਿਭਾਗ ਦੇ ਕੋਲ ਮੌਜੂਦ ਸਹੂਲਤਾਂ ਉੱਤੇ ਨਜ਼ਰ ਮਾਰੀਏ ਤਾਂ ਬੇਹੱਦ ਸੀਮਤ ਸਾਧਨਾਂ ਨਾਲ ਸਿਹਤ ਵਿਭਾਗ ਸਥਾਪਤ ਮਰੀਜਾਂ ਦੇ ਇਲਾਜ਼ ਵਿੱਚ ਜੁਟਿਆ ਹੋਇਆ ਹੈ। ਰੋਜ਼ਾਨਾ ਵੱਡੀ ਗਿਣਤੀ ਵਿੱਚ ਮਰੀਜ਼ ਆਉਣ ਕਾਰਨ ਵਿਭਾਗ ਕੋਲ ਮੌਜੂਦਾ ਸੰਸਾਧਨ ਘੱਟ ਪੈਂਦੇ ਵਿਖਾਈ ਦੇ ਰਹੇ ਹਨ। ਵਰਤਮਾਨ ਵਿੱਚ ਜਿਲ੍ਹੇ ਦੇ ਸਰਕਾਰੀ ਹਸਪਤਾਲ ਅਤੇ ਡੇਰਾ ਸਿਰਸਾ ਦੇ ਹਸਪਤਾਲ ਵਿੱਚ ਬਹੁਤ ਸਾਰੇ ਮਰੀਜ਼ ਇਲਾਜ਼ ਅਧੀਨ ਹਨ। ਇਸਤੋ ਬਿਨ੍ਹਾਂ ਬਹੁਤ ਸਾਰੇ ਮਰੀਜ਼ ਭਗਤ ਸਿੰਘ ਸਟੇਡੀਅਮ ਵਿੱਚ ਬਣਾਏ ਫੈਸਿਲਿਟੀ ਸੈਟਰ ਵਿੱਚ ਸ਼ਿਫਟ ਹਨ। ਇਸਤੋੋ ਬਿਨ੍ਹਾਂ ਗੰਭੀਰ ਮਰੀਜਾਂ ਨੂੰ ਵਿਭਾਗ ਦੁਆਰਾ ਅਗਰੋਹਾ ਮੈਡੀਕਲ ਕਾਲਜ ਰੈਫਰ ਕੀਤਾ ਜਾ ਰਿਹਾ ਹੈ। ਸੂਤਰ ਦਸਦੇ ਹਨ ਕਿ ਹੁਣ ਅਗਰੋਹਾ ਮੈਡੀਕਲ ਕਾਲਜ ਵਿੱਚ ਵੀ ਬੈਡ ਭਰੇ ਹੋਏ ਹਨ,ਅਜਿਹੇ ਵਿੱਚ ਗੰਭੀਰ ਮਰੀਜ਼ਾਂ ਦੇ ਵਾਰਸ ਉਨ੍ਹਾਂ ਨੂੰ ਅਗਲੇ ਇਲਾਜ ਲਈ ਬਠਿੰਡਾ,ਚੰਡੀਗੜ, ਰੋਹਤਕ ਆਦਿ ਸਥਾਨਾਂ ਉੱਤੇ ਲੈ ਕੇ ਜਾ ਰਹੇ ਹਨੇ ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਉੱਤਮ ਸਿੰਘ, ਸੀਐਮਜੀਜੀਏ ਸੁਕੰਨਿਆ ਜਨਾਰਦਨ ਡਿਪਟੀ ਸੀਐਮਓ ਅਤੇ ਜਿਲ੍ਹਾ ਸਿੱਖਿਆ ਅਧਿਕਾਰੀ ਸੰਤ ਕੁਮਾਰ ਸਮੇਤ ਵੱਖ ਵੱਖ ਵਿਭਾਗਾਂ ਤੋ ਬਿਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਕੋਰੋਨਾ ਟੀਕਾਕਰਨ ਕਰਵਾਉਣ ਲਈ ਜਨਤਾ ਅੱਗੇ ਆਈ : ਚੇਅਰਮੈਨ ਰਣਧੀਰ ਸਿੰਘ

ਕੋਰੋਨਾ ਨਾਲ ਨਜਿੱਠਣ ਲਈ ਯੁੱਧ ਪੱਧਰ ’ਤੇ ਕੰਮ ਕਰ ਰਹੀ ਹੈ ਸਰਕਾਰ : ਵਿਨੋਦ ਮਹਿਤਾ

ਕੋਰੋਨਾ ਭਾਰਤੀ ਲੋਕਾਂ ਲਈ ਉਨ੍ਹਾਂ ਖਤਰਨਾਕ ਨਹੀਂ ਕਿ ਜਿਨ੍ਹਾਂ ਇਸ ਦਾ ਡਰ : ਤਰਕਸ਼ੀਲ

ਹਰਿਆਣਾ ਰੋਡਵੇਜ਼ ਦੀਆਂ ਲਾਰੀਆਂ ਸੁੰਨੀਆਂ ਦਿਸਣ ਵਿਚਾਰੀਆਂ

ਹਰਿਆਣਾ ’ਚ ਟੈਲੀ ਮੈਡੀਸਨ ਸੇਵਾ ਸ਼ੁਰੂ : ਅਨਿਲ ਵਿਜ

ਪੰਚਕੂਲਾ ਦੇ ਡੀਸੀਪੀ ਨੇ ਕੋਵਿਡ-19 ਤੋਂ ਪੀੜਤ ਮਰੀਜ਼ਾਂ ਲਈ ਐਮਰਜੈਂਸੀ ਟ੍ਰੈਫਿਕ ਸੇਵਾ ਸ਼ੁਰੂ ਕੀਤੀ

ਨਵੇਂ ਸਰਕਾਰੀ ਫੁਰਮਾਨਾਂ ਸਦਕਾ ਰਾਸ਼ਨ ਡਿੱਪੂਆਂ ’ਤੇ ਭੀੜਾਂ ਵੱਧਣ ਦਾ ਖ਼ਦਸ਼ਾ

ਲੋਕਾਂ ਦੇ ਇਲਾਜ ਲਈ ਦਵਾਈਆਂ ਤੇ ਆਕਸੀਜਨ ਦੀ ਕੋਈ ਕਮੀ ਨਹੀਂ : ਡੀਸੀ

ਹੁਣ ਕੋਰੋਨਾ ਲਾਕਡਾਊਨ ਦੌਰਾਨ ਜ਼ਰੂਰੀ ਸੇਵਾਵਾਂ ਦੇਣ ਵਾਲਿਆਂ ਨੂੰ ਨਹੀਂ ਹੋਵੇਗੀ ਈ-ਪਾਸ ਦੀ ਜ਼ਰੂਰਤ

ਕਿਸਾਨਾਂ ਦਾ ਧਰਨਾ 142ਵੇਂ ਦਿਨ ’ਚ ਦਾਖ਼ਲ