Friday, May 07, 2021 ePaper Magazine
BREAKING NEWS
ਕੋਰੋਨਾ ਖ਼ਿਲਾਫ਼ ਲੜਾਈ 'ਚ ਭਾਰਤ ਦੀ ਮਦਦ ਕਰਨਾ ਅਮਰੀਕਾ ਦੀ ਨੈਤਿਕ ਜ਼ਿੰਮੇਵਾਰੀ : ਪ੍ਰਮਿਲਾਕੋਰੋਨਾ : ਪ੍ਰਵਾਸੀ ਭਾਰਤੀਆਂ ਨੇ ਵਧਾਏ ਦੇਸ਼ ਲਈ ਮਦਦ ਦੇ ਹੱਥਆਸਟਰੇਲੀਆ : ਭਾਰਤੀ ਵੈਰੀਅੰਟ ਪਾਜ਼ੀਟਿਵ ਮਰੀਜ਼ ਮਿਲਣ ਤੋਂ ਬਾਅਦ ਪਈਆਂ ਭਾਜੜਾਂਅਮਰੀਕਾ : ਐਚ-1ਬੀ ਵੀਜ਼ਾ ਵਾਲੇ ਭਾਰਤੀ ਦੇਸ਼ ਛੱਡਣ ਲਈ ਮਜਬੂਰਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 4.14 ਲੱਖ ਤੋਂ ਵੱਧ ਨਵੇਂ ਮਾਮਲੇ, 3915 ਮੌਤਾਂਸੁਪਰੀਮ ਕੋਰਟ ਨੇ ਕਿਹਾ : ਦਿੱਲੀ ਨੂੰ ਰੋਜ਼ਾਨਾ ਦਿੱਤੀ ਜਾਵੇ 700 ਮੀਟ੍ਰਿਕ ਟਨ ਆਕਸੀਜਨਤਿਹਾੜ ਜੇਲ੍ਹ ਵਿੱਚੋਂ ਪੈਰੋਲ ’ਤੇ ਰਿਹਾ ਕੀਤੇ ਜਾਣਗੇ ਚਾਰ ਹਜ਼ਾਰ ਕੈਦੀਸੀਨੀਅਰ ਪੱਤਰਕਾਰ ਸ਼ੇਸ਼ ਨਾਰਾਇਣ ਸਿੰਘ ਦਾ ਦੇਹਾਂਤਐਨਜੀਟੀ ਦੇ ਰਜਿਸਟਰਾਰ ਜਨਰਲ ਆਸ਼ੂ ਗਰਗ ਦੀ ਕੋਰੋਨਾ ਨਾਲ ਮੌਤਛਤਰਸਾਲ ਸਟੇਡੀਅਮ ਕਤਲੇਆਮ : ਜ਼ਖਮੀ ਪਹਿਲਵਾਨ ਨੇ ਪੁਲਿਸ ਨੂੰ ਦਿੱਤਾ ਬਿਆਨ, ਸੁਸ਼ੀਲ ਨੇ ਕੁੱਟਿਆ

ਪੰਜਾਬ

‘‘ਕਰੋਨਾ ਵੈਕਸੀਨ ਤੇ ਬਿਜ਼ਨਸ’’

April 21, 2021 01:48 PM

- ਭਾਰਤ ਸੰਚਾਰ ਨਿਗਮ ਦੀ ਅਨੋਖੀ ਪਹਿਲ ‘‘ਵੈਕਸੀਨ ਲਵਾਓ ਦੋ ਮਹੀਨੇ ਮੁਫਤ ਇੰਟਰਨੈਟ ਅਤੇ ਕਾਲਿੰਗ ਸਮੇਤ ਸਿਮ ਪਾਓ’’

ਅਨਿਲ ਵਰਮਾ

ਬਠਿੰਡਾ, 20 ਅਪ੍ਰੈਲ : ਭਾਰਤ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਦੇ ਬਚਾਅ ਲਈ ਵੈਕਸੀਨ ਲਵਾਉਣ ਲਈ ਸੂਬਾ ਸਰਕਾਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ। ਲੋਕਾਂ ਨੂੰ ਵੈਕਸੀਨ ਲਵਾਉਣ ਵਿੱਚ ਸਮਾਜ ਸੇਵੀ ਸੰਸਥਾਵਾਂ,ਕਲੱਬਾਂ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਹੁਣ ਭਾਰਤ ਸੰਚਾਰ ਨਿਗਮ ਲਿਮਟਿਡ ਵੱਲੋਂ ਵੈਕਸੀਨ ਲਵਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਨੋਖੀ ਪਹਿਲ ਕੀਤੀ ਹੈ। ਜਿਸ ਨੂੰ ਕਰੋਨਾ ਮਹਾਂਮਾਰੀ ਦੀ ਵੈਕਸੀਨ ਤੇ ਬਿਜ਼ਨੈਸ ਦਾ ਲਾਭ ਵੀ ਕਿਹਾ ਜਾ ਸਕਦਾ ਹੈ ।ਭਾਰਤ ਸੰਚਾਰ ਨਿਗਮ ਲਿਮਟਿਡ ਵੱਲੋਂ ਸਕੀਮ ਜਾਰੀ ਕੀਤੀ ਹੈ, ਜਿਸ ਵਿੱਚ ਵਿਅਕਤੀ ਮੁਫ਼ਤ ਵੈਕਸਿਨ ਲਵਾਏਗਾ ਉਸ ਨੂੰ 60 ਦਿਨ ਲਈ ਮੁਫ਼ਤ ਇੰਟਰਨੈਟ ਕਾਲਿੰਗ ਵਾਲਾ ਸਿਮ ਮੁਫ਼ਤ ਦਿੱਤਾ ਜਾਵੇਗਾ ।ਇਸ ਮੁਹਿੰਮ ਨਾਲ ਲੋਕਾਂ ਵੱਲੋਂ ਵੱਡੇ ਪੱਧਰ ਤੇ ਲਾਭ ਉਠਾਇਆ ਜਾ ਰਿਹਾ ਹੈ, ਜਿਸ ਦਾ ਨਜ਼ਾਰਾ ਭਾਰਤ ਸੰਚਾਰ ਨਿਗਮ ਲਿਮਟਿਡ ਦੇ ਬਠਿੰਡਾ ਭਾਰਤ ਨਗਰ ਵਿੱਚ ਸਥਿਤ ਦਫ਼ਤਰ ਵਿੱਚ ਦੇਖਣ ਨੂੰ ਮਿਲਦਾ ਹੈ ,ਜਿੱਥੇ ਵੱਡੀ ਗਿਣਤੀ ਵਿਚ ਲੋਕ ਵੈਕਸੀਨ ਲਵਾ ਕੇ ਆਪਣੀ ਜਾਨ ਕਰੋਨਾ ਮਹਾਂਮਾਰੀ ਤੋਂ ਬਚਾ ਰਹੇ ਹਨ, ਉਥੇ ਹੀ 60 ਦਿਨ ਲਈ ਇੰਟਰਨੈਟ ਅਤੇ ਕਾਲਿੰਗ ਵਾਲਾ ਸਿਮ ਵੀ ਮੁਫ਼ਤ ਲੈ ਰਹੇ ਹਨ ।
ਬਠਿੰਡਾ ਦੇ ਡੀਜੀਐਮ ਗਿਆਨ ਚੰਦ ਅਗਰਵਾਲ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਯਤਨ ਹਨ ਤਾਂ ਜੋ ਲੋਕ ਵੱਡੀ ਗਿਣਤੀ ਵਿਚ ਵੈਕਸੀਨ ਲਵਾਉਣ ਅਤੇ ਕਰੋਨਾ ਮਹਾਂਮਾਰੀ ਦੇ ਵੱਡੇ ਨੁਕਸਾਨ ਤੋਂ ਬਚਣ ਤੇ ਇਸ ਦੇ ਨਾਲ ਬੀਐਸਐਨਐਲ ਵੱਲੋਂ ਮੁਫ਼ਤ ਸਿੰਮ ਦੇ ਕੇ ਲੋਕਾਂ ਨੂੰ ਬੀਐਸਐਨਐਲ ਨਾਲ ਜੋੜਨ ਦੇ ਯਤਨ ਵੀ ਕੀਤੇ ਜਾ ਰਹੇ ਹਨ, ਜਿਸ ਲਈ ਵੱਡੀ ਗਿਣਤੀ ਵਿੱਚ ਲੋਕ ਵੈਕਸੀਨ ਲਵਾਉਣ ਲਈ ਆ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਲੋਕ ਵੱਧ ਤੋਂ ਵੱਧ ਵੈਕਸੀਨ ਲਵਾਉਣ ਸੋਸ਼ਲ ਡਿਸਟੈਂਸ ਬਣਾਉਣ ਅਤੇ ਮੂੰਹ ਤੇ ਮਾਸਕ ਲਾਉਣ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਆਰ ਟੀ ਪੀਸੀਆਰ ਟੈਸਟ ਲਈ ਮਿੱਥੇ ਰੇਟਾਂ ਤੋਂ ਵੱਧ ਪੈਸੇ ਵਸੂਲਣ ਵਾਲੇ ਪ੍ਰਾਈਵੇਟ ਟੈਸਟਿੰਗ ਸੈਂਟਰਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

ਸ਼੍ਰੋਮਣੀ ਅਕਾਲੀ ਦਲ ਯੂਥ ਦੇ ਆਗੂ ਵਿਕਰਮਜੀਤ ਸਿੰਘ ਚੌਹਾਨ ਨੇ ਲਗਵਾਇਆ ਕੋਰੋਨਾ ਦਾ ਟੀਕਾ

ਸੇਵਾ ਕੇਂਦਰਾਂ ’ਚ ਕੋਈ ਵੀ ਸੇਵਾ ਲੈਣ ਲਈ ਅਗੇਤੀ ਪ੍ਰਵਾਨਗੀ ਲਾਜ਼ਮੀ : ਐਸਡੀਐਮ

ਨਵੇਂ ਤਹਿਸੀਲਦਾਰ ਮਨਜੀਤ ਸਿੰਘ ਛੇਤੀ ਅਹੁਦਾ ਸੰਭਾਲਣਗੇ

ਖਿਲਚੀਆਂ ਦੀ ਦੁਕਾਨਦਾਰ ਯੂਨੀਅਨ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਬਾਜ਼ਾਰ ਖੋਲ੍ਹਣ ਦੇ ਸੱਦੇ ਦਾ ਸਮਰਥਨ

ਪਟਿਆਲਾ ਜੇਲ੍ਹ ਤੋੜ ਕੇ ਭੱਜੇ ਤਿੰਨ ਕੈਦੀਆਂ ’ਚੋਂ 1 ਗ੍ਰਿਫ਼ਤਾਰ

ਇੰਟਰਨੈੱਟ ਦੀ ਰੇਂਜ ਨਾ ਹੋਣ ਕਾਰਨ ਬਿਜਲੀ ਖੱਪਤਕਾਰਾਂ ਨੂੰ ਬਿੱਲ ਨਾ ਭਰੇ ਜਾਣ ਕਾਰਨ ਹੋਣਾ ਪੈ ਰਿਹਾ ਖੱਜਲ-ਖੁਆਰ

ਪਿੰਡ ਚਹਿਲ ’ਚ ਕਬਾੜ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ ਨਾਲ ਲੱਖਾਂ ਦਾ ਨੁਕਸਾਨ

ਮੁਕਤਸਰ ਜ਼ਿਲ੍ਹੇ ’ਚ ਕੋਰੋਨਾ ਕਾਰਨ 10 ਲੋਕਾਂ ਦੀ ਮੌਤ

3 ਕੋਰੋਨਾ ਮਰੀਜ਼ਾਂ ਦੀ ਹੋਈ ਮੌਤ, 134 ਹੋਰ ਆਏ ਪਾਜ਼ੇਟਿਵ