Monday, May 17, 2021 ePaper Magazine
BREAKING NEWS
ਆਪਣੀ ਬਿਮਾਰੀ ਨੂੰ ਲੈ ਕੇ ਸੁਮੋਨਾ ਦਾ ਵੱਡਾ ਖੁਲਾਸਾ, ਕਿਹਾ : 10 ਸਾਲਾਂ ਤੋਂ ਲੜ ਰਹੀ ਹਾਂ ਜੰਗਹਮਾਸ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ 'ਚ ਮਾਰੀ ਗਈ ਭਾਰਤੀ ਨਰਸ ਦੀ ਮ੍ਰਿਤਕ ਦੇਹ ਪਹੁੰਚੀ ਦੇਸ਼ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਆਈਪੀਐਲ ਖੇਡਣ ਵਾਲੇ ਕ੍ਰਿਕਟਰਾਂ ਨੂੰ ਆਰਾਮ ਦੇ ਸਕਦਾ ਹੈ ਈਸੀਬੀਕੰਮ ਦੀ ਖਬਰ : 1 ਜੁਲਾਈ ਤੋਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ ਹੋ ਸਕਦਾ ਹੈ ਬਦਲਾਅ, ਕਟੌਤੀ ਸੰਭਵਅਕਸ਼ੈ ਤ੍ਰਿਤੀਆ : ਪ੍ਰੀ-ਕੋਵਿਡ ਪੱਧਰ ਦੇ ਸਿਰਫ 10% ਤੱਕ ਪਹੁੰਚੀ ਆਫਲਾਈਨ ਵਿਕਰੀ, ਡਿਜੀਟਲ ਗੋਲਡ ਵਿੱਚ ਵਾਧਾਭਾਰਤ ਦੀ ਕੋਵਿਡ-19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : ਡਬਲਯੂਐਚਓਅਮਰੀਕਾ ਅਤੇ ਪ੍ਰਵਾਸੀ ਭਾਰਤੀ ਕੋਰੋਨਾ ਜੰਗ ’ਚ ਭਾਰਤ ਨਾਲ ਮਜ਼ਬੂਤ ਥੰਮ ਵਾਂਗ ਖੜੇ : ਸੰਧੂਵਿਰੋਧ ਤੋਂ ਬਾਅਦ ਵੀ ਭਾਰਤੀ ਮੂਲ ਦੀ ਨੀਰਾ ਟੰਡਨ ਨਿਯੁਕਤ ਹੋਈ ਬਾਈਡਨ ਦੀ ਸੀਨੀਅਰ ਸਲਾਹਕਾਰਇਜ਼ਰਾਈਲ ਅਤੇ ਫਿਲਸਤੀਨ ਦੀ ਸਰਹੱਦ 'ਤੇ ਵਿਗੜੇ ਹਾਲਾਤ, ਦੋਵੇਂ ਦੇਸ਼ਾਂ ਨੇ ਸਰਹੱਦ 'ਤੇ ਵਧਾਈ ਫੌਜਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 3.26 ਲੱਖ ਤੋਂ ਵੱਧ ਨਵੇਂ ਮਾਮਲੇ, 3890 ਲੋਕਾਂ ਦੀ ਮੌਤ

ਸੰਪਾਦਕੀ

ਰਾਸ਼ਟਰੀ ਸਵੈਮ ਸੇਵਕ ਸੰਘ ਦਾ ਭਾਰਤ ਵਿਰੋਧੀ ਪੈਂਤੜਾ

April 30, 2021 11:44 AM

ਇਸ ਸਮੇਂ ਸਾਰੀ ਦੁਨੀਆ ਦੀਆਂ ਨਜ਼ਰਾਂ ਭਾਰਤ ’ਤੇ ਲੱਗੀਆਂ ਹੋਈਆਂ ਹਨ। ਵਜ੍ਹਾ ਹੈ ਦੇਸ਼ ’ਚ ਫੈਲੀ ਅਤੇ ਤੇਜ਼ੀ ਨਾਲ ਫੈਲ ਰਹੀ ਕੋਵਿਡ-19 ਮਹਾਮਾਰੀ ਦੀ ਦੂਸਰੀ ਲਹਿਰ, ਜਿਸ ਕਾਰਨ ਲੱਖਾਂ ਲੋਕ ਰੋਜ਼ ਮਹਾਮਾਰੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਹਜ਼ਾਰਾਂ ਭਾਰਤੀ ਰੋਜ਼ਾਨਾ ਮਰ ਰਹੇ ਹਨ। ਹੋਰ ਵੀ ਦਹਿਲਾ ਦੇਣ ਵਾਲੀ ਗੱਲ ਇਹ ਕਿ ਰੋਜ਼ਾਨਾ ਆਉਣ ਵਾਲੇ ਨਵੇਂ ਮਾਮਲਿਆਂ ਦੀ ਗਿਣਤੀ ਵੀ ਵਧ ਰਹੀ ਹੈ ਅਤੇ ਮੌਤਾਂ ਵੀ ਵਧ ਰਹੀਆਂ ਹਨ। ਹਾਲਤ ਨੂੰ ਹੋਰ ਵੀ ਭਿਆਨਕ ਸਿਹਤ ਸਹੂਲਤਾਂ, ਦਵਾਈਆਂ ਅਤੇ ਆਕਸੀਜਨ ਦੀ ਘਾਟ ਬਣਾ ਰਹੀ ਹੈ। ਸੜਕਾਂ ’ਤੇ ਇਲਾਜ ਦੀ ਤਲਾਸ਼ ’ਚ ਮਾਰੇ-ਮਾਰੇ ਫਿਰ ਰਹੇ ਲੋਕਾਂ, ਹਸਪਤਾਲਾਂ ਦੇ ਅੰਦਰ ਅਤੇ ਬਾਹਰ ਆਪਣਿਆਂ ਦੀਆਂ ਹੋ ਰਹੀਆਂ ਮੌਤਾਂ, ਜਿਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਗਈ ਹੈ, ਇਕੱਠੀਆਂ ਫੂਕੀਆਂ ਜਾ ਰਹੀਆਂ ਅਤੇ -ਜਿਵੇਂ-ਕਿਵੇਂ ਢੋਹੀਆਂ ਜਾ ਰਹੀਆਂ ਲਾਸ਼ਾਂ, ਲਾਸ਼ਾਂ ਨੂੰ ਸਸਕਾਰ ਲਈ ਲਿਜਾਣ ਵਾਲੇ ਵਾਹਨਾਂ ਦੀ ਭਾਰੀ ਕਮੀ, ਨਾਲ ਹੀ ਥ੍ਰੀਵ੍ਹੀਲਰਾਂ ਅਤੇ ਕਾਰਾਂ ਦੀਆਂ ਛੱਤਾਂ ਆਦਿ ’ਤੇ ਰੱਖ ਕੇ ਲਿਜਾਈਆਂ ਜਾ ਰਹੀਆਂ ਲਾਸ਼ਾਂ ਦੇ ਦਰਿਸ਼, ਨਵੇਂ ਭਾਰਤ ਦੀ ਬੇਵਸੀ, ਲਾਚਾਰੀ ਅਤੇ ਸਾਧਨਾਂ ਦੀ ਕੰਗਾਲੀ ਦਾ ਅਜਿਹਾ ਬਿੰਬ ਪੇਸ਼ ਕਰ ਰਹੇ ਹਨ ਜੋ ਆਜ਼ਾਦ ਭਾਰਤ ਵਿੱਚ ਪਹਿਲਾਂ ਕਦੇ ਨਹੀਂ ਵੇਖਣ ਨੂੰ ਮਿਲਿਆ ਸੀ। ਨਾ ਹੀ ਐਡੀ ਵੱਡੀ ਤਾਦਾਦ ’ਚ ਦਵਾਈਆਂ ਅਤੇ ਇਲਾਜ ਲਈ ਹਾੜ੍ਹੇ ਕੱਢਦੇ ਤੇ ਵਿਲਕਦੇ ਭਾਰਤੀ ਵੇਖੇ ਗਏ ਸਨ। ਜਿੰਨੀ ਮਹਿੰਗੀ ਅੱਜ ਆਕਸੀਜਨ ਵਿਕ ਰਹੀ ਹੈ, ਕਦੇ ਨਹੀਂ ਵਿਕੀ ਹੈ।
ਦੇਸ਼ ’ਚ ਇਸ ਤਰ੍ਹਾਂ ਦੇ ਹਾਲਾਤ ਬਣ ਜਾਣ ਦਾ ਕਿਆਸ ਸਰਕਾਰ ਨਹੀਂ ਲਾ ਸਕੀ। ਇਸ ’ਚ ਸ਼ੱਕ ਨਹੀਂ ਕਿ ਕੋਵਿਡ-19 ਮਹਾਮਾਰੀ ਦੀ ਆ ਰਹੀ ਦੂਸਰੀ ਲਹਿਰ, ਫਰਵਰੀ ਦੇ ਦੂਸਰੇ ਅੱਧ ਤੋਂ ਨਵੇਂ ਮਾਮਲਿਆਂ ’ਚ ਹੋਏ ਤਿੱਖੇ ਵਾਧੇ ਅਤੇ ਲੋੜੀਂਦੀ ਤਿਆਰੀ ਪ੍ਰਤੀ ਮੋਦੀ ਸਰਕਾਰ ਦੀ ਲਾਪ੍ਰਵਾਹੀ ਦੇਸ਼ ਦੇ ਹਾਲਤ ਇਸ ਕਦਰ ਵਿਗਾੜਣ ਲਈ ਜ਼ਿੰਮੇਵਾਰ ਹੈ। ਇਸੇ ਕਰਕੇ ਵੇਖ ਰਹੇ ਹਾਂ ਕਿ ਆਪਣੀ ਨਾਕਾਮੀ ਦੇ ਬੋਝ ਥੱਲ੍ਹੇ ਦੱਬੀ ਸਰਕਾਰ ਜਾਂ ਭਾਰਤੀ ਜਨਤਾ ਪਾਰਟੀ ਦੇ ਮੁਖ ਬੁਲਾਰਿਆਂ ’ਤੇ ਖਾਮੋਸ਼ੀ ਛਾਈ ਹੈ। ਉਹ ਮਹਾਮਾਰੀ ਦੇ ਮੁੱਦੇ ਨੂੰ ਹੀ ਛੇੜਨਾ ਨਹੀਂ ਚਾਹੁੰਦੇ ਹਨ। ‘‘ਮਜ਼ਬੂਤ’’ ਸਰਕਾਰ ਦੀ ਅਜਿਹੀ ਦੁਰਦਸ਼ਾ ਪਿਛਲੇ ਸੱਤ ਸਾਲ ’ਚ ਪਹਿਲੀ ਵਾਰ ਵੇਖਣ ਨੂੰ ਮਿਲੀ ਹੈ।
ਸਾਫ ਹੈ ਕਿ ਮੋਦੀ ਸਰਕਾਰ ਅਤੇ ਇਸ ਦੇ ਕਰਤਿਆਂ-ਧਰਤਿਆਂ ਕੋਲ ਆਪਣੇ ਹੱਕ ਵਿੱਚ ਕਹਿਣ ਲਈ ਬਹੁਤ ਕੁੱਝ ਨਹੀਂ ਹੈ। ਇਹ ਵੀ ਕਈ ਦਿਨ ਪਹਿਲਾਂ ਹੀ ਸਾਫ ਹੋ ਗਿਆ ਸੀ ਕਿ ਸਤੇ ਹੋਏ ਲੋਕ ਜਾਂ ਮਾਮਲਿਆਂ ਦੇ ਜਾਣਕਾਰ ਮੋਦੀ ਸਰਕਾਰ ਦੀ ਨਿੰਦਾ ਵੀ ਕਰਨਗੇ ਜਿਵੇਂ ਕਿ ਪਿਛਲੇ ਬੁੱਧਵਾਰ, 28 ਅਪਰੈਲ ਨੂੰ ਕੇਂਦਰ ਦੀ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਨੇ ਇਹ ਕਹਿੰਦਿਆਂ ਕੀਤੀ ਵੀ ਹੈ ਕਿ ਮਹਾਮਾਰੀ ਦੀ ਪਹਿਲੀ ਲਹਿਰ ਦੇ ਮੱਠੇ ਪੈਣ ਬਾਅਦ ਸਿਹਤ ਸਹੂਲਤਾਂ ਵਿਸਤਰਿਤ ਕਰਨ ਵਲ ਬਣਦਾ ਧਿਆਨ ਨਹੀਂ ਦਿੱਤਾ ਜਾ ਸਕਿਆ। ਆਪਣੀ ਸਰਕਾਰ ਵਿਰੁੱਧ ਆਉਣ ਵਾਲੀਆਂ ਅਜਿਹੀਆਂ ਟਿੱਪਣੀਆਂ ਨੂੰ ਰੋਕਣ ਲਈ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਕੁੱਝ ਦਿਨ ਪਹਿਲਾਂ ਹੀ ਬਿਆਨ ਜਾਰੀ ਕਰ ਦਿੱਤਾ ਸੀ ਜੋ ਠੇਠ ਸੰਘੀ ਲਹਿਜ਼ੇ ਤੇ ਸਮਝ ਅਨੁਸਾਰ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਜਨਰਲ ਸਕੱਤਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ‘‘ਉਹ ਵਿਨਾਸ਼ਕਾਰੀ ਅਤੇ ਭਾਰਤ ਵਿਰੋਧੀ ਤਾਕਤਾਂ’’ ਤੋਂ ਚੁਕੰਨੇ ਰਹਿਣ ਜੋ ‘‘ਨਕਾਰਾਤਮਿਕ ਅਤੇ ਬੇਭਰੋਸਗੀ ਦਾ ਮਾਹੌਲ ਸਿਰਜਣ ਲਈ’’ ਹਾਲਤ ਦਾ ਫਾਇਦਾ ਉਠਾ ਸਕਦੀਆਂ ਹਨ। ਰਾਸ਼ਟਰੀ ਸਵੈਮ ਸੇਵਕ ਸੰਘ ਹਰ ਪਾਸੇ ‘ਸਾਕਾਰਤਮਿਕਤਾ’ ਚਾਹੁੰਦਾ ਹੈ। ਸੰਘ ਦੇ ਜਨਰਲ ਸਕੱਤਰ ਨੇ ਲੋਕਾਂ ਨੂੰ ਮਾਸਕ ਪਾਉਣ, ਸਫਾਈ ਤੇ ਸਮਾਜਿਕ ਦੂਰੀ ਰੱਖਣ, ਆਯੁਰਵੈਦਿਕ ਕਾੜ੍ਹਾ ਪੀਣ, ਭਾਫ਼ ਲੈਣ ਅਤੇ ਟੀਕਾ ਲਵਾਉਣ ਦੀ ਸਲਾਹ ਵੀ ਦਿੱਤੀ ਹੈ।
ਸੰਘ ਨੇ ਮੋਦੀ ਸਰਾਕਰ ਦੀ ਨਾਕਾਮੀ ਦਾ ਕੋਈ ਜ਼ਿਕਰ ਨਹੀਂ ਕੀਤਾ ਹੈ। ਪਰ ਅਸਿੱਧੇ ਤੌਰ ’ਤੇ ਇਹ ਸਾਫ ਕਰ ਦਿੱਤਾ ਹੈ ਕਿ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਨੂੰ ‘‘ਭਾਰਤ ਵਿਰੋਧੀ ਤਾਕਤਾਂ’’ ਦੇ ਵਰਗ ’ਚ ਰੱਖਿਆ ਜਾਵੇਗਾ। ਅੱਜ ਸਰਕਾਰ ਦੀ ਲਾਪ੍ਰਵਾਹੀ, ਜਿਵੇਂ ਕਿ ਕੇਂਦਰੀ ਸਰਕਾਰ ਦੇ ਪ੍ਰਮੁਖ ਵਿਗਿਆਨਕ ਸਲਾਹਕਾਰ ਨੇ ਵੀ ਕਿਹਾ, ਕਾਰਨ ਬਣੀ ਅੱਜ ਦੀ ਦਰਦਨਾਕ ਤੇ ਭਿਅੰਕਰ ਸਥਿਤੀ ਦਾ ਸਹੀ ਢੰਗ ਨਾਲ ਜਾਇਜ਼ਾ ਲੈਣ ਦਾ ਸਮਾਂ ਹੈ। ਅਜਿਹੇ ’ਚ ਸਰਕਾਰ ਦੀ ਸਹੀ ਸਹੀ ਆਲੋਚਨਾ ਕਰਨ ਵਾਲਿਆਂ ਨੂੰ ਭਾਰਤ ਵਿਰੋਧੀ ਨਹੀਂ ਕਿਹਾ ਜਾ ਸਕੇਗਾ ਅਤੇ ਬੇਭਰੋਸਗੀ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਾ ਕਰਕੇ ਪੈਦਾ ਕੀਤੀ ਹੈ। ਕੀ ਇਹ ਸ਼ਰਮਨਾਕ ਨਹੀਂ ਕਿ ਜਦੋਂ ਮਈ ਮਹੀਨੇ ਦੇ ਅੱਧ ਵਿੱਚ ਮਹਾਮਾਰੀ ਦੀ ਦੂਸਰੀ ਲਹਿਰ ਦੀ ਸਿਖਰ (ਪੀਕ) ਆਉਣ ਦੀਆਂ ਗੱਲਾਂ ਹੋ ਰਹੀਆਂ ਹਨ, ਸਰਕਾਰ ਨੇ ਇਲਾਜ ਲਈ ਬੇਹੱਦ ਜ਼ਰੂਰੀ ਸਾਮਾਨ ਵਿਦੇਸ਼ਾਂ ਤੋਂ ਹੁਣ ਮੰਗਵਾਉਣਾ ਸ਼ੁਰੂ ਕੀਤਾ ਹੈ? ਅੱਜ ਮਹਾਮਾਰੀ ਪੱਖੋਂ ਭਾਰਤ ਦੁਨੀਆਂ ਦਾ ਸਭ ਤੋਂ ਮੰਦੇ ਹਾਲ ਮੁਲ਼ਕ ਬਣ ਗਿਆ ਹੈ। ਕੀ ਚੰਗੀਆਂ ਗੱਲਾਂ ਕਹਿੰਦੇ ਰਹਿਣ ਅਤੇ ਅੱਖਾਂ ਬੰਦ ਕਰਕੇ ਭਰੋਸਾ ਰੱਖਣ ਨਾਲ ਹੀ ਭਾਰਤੀ ਮਹਾਮਾਰੀ ਤੋਂ ਰਾਜ਼ੀ ਹੁੰਦੇ ਰਹਿਣਗੇ? ਭਾਰਤੀਆਂ ਨੂੰ ਬਚਾਉਣ ਲਈ ਕਾੜ੍ਹੇ ਪਿਲਾਉਣ ਦੀ ਨਹੀਂ ਵਿਗਿਆਨਕ ਢੰਗ ਦੇ ਇਲਾਜ ਦੀ ਲੋੜ ਹੈ। ਟੀਕਿਆਂ ਦੀ ਕਮੀ ਦੂਰ ਕਰਨੀ ਜ਼ਰੂਰੀ ਹੈ। ਸੜਕਾਂ ’ਤੇ ਇਲਾਜ ਖੁਣੋਂ ਦਮ ਤੋੜਦੇ ਭਾਰਤੀਆਂ ਵਾਲਾ ਭਾਰਤ ਮਹਾਨ ਨਹੀਂ ਹੋ ਸਕਦਾ। ਸੋ, ਇਲਾਜ ਮੰਗਦੇ ਦੁਖੀ ਅਤੇ ਰੋਹ ’ਚ ਆਏ ਭਾਰਤੀ ‘ਭਾਰਤ ਵਿਰੋਧੀ ਸ਼ਕਤੀਆਂ’ ਨਹੀਂ ਹਨ। ਉਲਟਾ ਸਰਕਾਰ ਦੇ ਕੰਮਾਂ ਦੇ ਬਾਹਰਮੁਖੀ ਢੰਗ ਨਾਲ ਜਾਇਜ਼ੇ ਲੈਣ ਤੋਂ ਰੋਕਣਾ ਭਾਰਤ ਵਿਰੋਧੀ ਹੈ। ਮਜ਼ਬੂਤ ਭਾਰਤ ਲਈ ਜ਼ਰੂਰੀ ਹੈ ਕਿ ਸਰਕਾਰ ਤੀਜ਼ੀ ਲਹਿਰ ਲਈ ਕੌਮੀ ਨੀਤੀ ਨਾਲੋਂ-ਨਾਲ ਤਿਆਰ ਕਰਦੀ ਰਹੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ