Monday, May 17, 2021 ePaper Magazine
BREAKING NEWS
ਆਪਣੀ ਬਿਮਾਰੀ ਨੂੰ ਲੈ ਕੇ ਸੁਮੋਨਾ ਦਾ ਵੱਡਾ ਖੁਲਾਸਾ, ਕਿਹਾ : 10 ਸਾਲਾਂ ਤੋਂ ਲੜ ਰਹੀ ਹਾਂ ਜੰਗਹਮਾਸ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ 'ਚ ਮਾਰੀ ਗਈ ਭਾਰਤੀ ਨਰਸ ਦੀ ਮ੍ਰਿਤਕ ਦੇਹ ਪਹੁੰਚੀ ਦੇਸ਼ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਆਈਪੀਐਲ ਖੇਡਣ ਵਾਲੇ ਕ੍ਰਿਕਟਰਾਂ ਨੂੰ ਆਰਾਮ ਦੇ ਸਕਦਾ ਹੈ ਈਸੀਬੀਕੰਮ ਦੀ ਖਬਰ : 1 ਜੁਲਾਈ ਤੋਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ ਹੋ ਸਕਦਾ ਹੈ ਬਦਲਾਅ, ਕਟੌਤੀ ਸੰਭਵਅਕਸ਼ੈ ਤ੍ਰਿਤੀਆ : ਪ੍ਰੀ-ਕੋਵਿਡ ਪੱਧਰ ਦੇ ਸਿਰਫ 10% ਤੱਕ ਪਹੁੰਚੀ ਆਫਲਾਈਨ ਵਿਕਰੀ, ਡਿਜੀਟਲ ਗੋਲਡ ਵਿੱਚ ਵਾਧਾਭਾਰਤ ਦੀ ਕੋਵਿਡ-19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : ਡਬਲਯੂਐਚਓਅਮਰੀਕਾ ਅਤੇ ਪ੍ਰਵਾਸੀ ਭਾਰਤੀ ਕੋਰੋਨਾ ਜੰਗ ’ਚ ਭਾਰਤ ਨਾਲ ਮਜ਼ਬੂਤ ਥੰਮ ਵਾਂਗ ਖੜੇ : ਸੰਧੂਵਿਰੋਧ ਤੋਂ ਬਾਅਦ ਵੀ ਭਾਰਤੀ ਮੂਲ ਦੀ ਨੀਰਾ ਟੰਡਨ ਨਿਯੁਕਤ ਹੋਈ ਬਾਈਡਨ ਦੀ ਸੀਨੀਅਰ ਸਲਾਹਕਾਰਇਜ਼ਰਾਈਲ ਅਤੇ ਫਿਲਸਤੀਨ ਦੀ ਸਰਹੱਦ 'ਤੇ ਵਿਗੜੇ ਹਾਲਾਤ, ਦੋਵੇਂ ਦੇਸ਼ਾਂ ਨੇ ਸਰਹੱਦ 'ਤੇ ਵਧਾਈ ਫੌਜਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 3.26 ਲੱਖ ਤੋਂ ਵੱਧ ਨਵੇਂ ਮਾਮਲੇ, 3890 ਲੋਕਾਂ ਦੀ ਮੌਤ

ਲੇਖ

ਕਿਰਤ ਦੇ ਨਿਰੰਤਰ ਸੰਘਰਸ਼ ਦੀ ਗਾਥਾ

May 01, 2021 11:42 AM

ਜਗਦੀਸ਼ ਸਿੰਘ ਚੋਹਕਾ

ਅੱਜ ਤੋਂ 135-ਵਰ੍ਹੇ ਪਹਿਲਾ, ‘ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਕਿਰਤੀ ਦੀ ਹੋ ਰਹੀ ਲੁੱਟ ਅਤੇ ਕਿਰਤੀ ਵਰਗ ਦੇ ਘੋਰ ਸ਼ੋਸ਼ਣ ਵਿਰੁਧ ਆਖਰ ਕਿਰਤੀ ਵਰਗ ਦੇ ਸਬਰ ਦਾ ਪਿਆਲਾ ਡੁਲਕ ਹੀ ਪਿਆ। ਸਦੀਆਂ ਤੋਂ ਕਿਰਤੀ ਵਰਗ ਦੇ ਹੋ ਰਹੇ ਸੋਸ਼ਣ ਵਿਰੁਧ, ਪੂੰਜੀਪਤੀਆਂ, ਸ਼ਾਹੂਕਾਰਾਂ ਅਤੇ ਬੇਦਰਦ-ਹਾਕਮਾਂ ਦੀ ਚੁੱਪੀ ਤੋੜਨ ਲਈ, ‘ਅਮਰੀਕਾ ਦੀ ਸਮੁੱਚੀ ਕਿਰਤੀ-ਜਮਾਤ ਨੇ,‘1-ਮਈ 1886 ਨੂੰ ਆਪਣੇ ਨਾਲ ਹੋ ਰਹੀਆਂ ਬੇ-ਇਨਸਾਫ਼ੀਆਂ ਨੂੰ ਚਕਨਾ-ਚੂਰ ਕਰਨ ਲਈ ਸਾਰੇ ਸਨਅਤੀ ਕੇਂਦਰਾਂ ਅੰਦਰ ਆਮ ਹੜਤਾਲ ਦਾ ਸੱਦਾ ਦੇ ਕੇ ਹਾਕਮਾਂ ਨੂੰ ਵੰਗਾਰਿਆਂ। ਕਿਰਤੀਆਂ ਦੀਆਂ ਨਿਆਇਕ ਅਤੇ ਹੱਕੀ ਮੰਗਾਂ, ‘8-ਘੰਟੇ ਦੀ ਰੋਜ਼ਾਨਾਂ ਡਿਊਟੀ, ਐਤਵਾਰ ਦੀ ਛੁੱਟੀ, ਬਰਾਬਰ ਕੰਮ ਬਦਲੇ ਬਰਾਬਰ ਉਜ਼ਰਤ ਅਤੇ ਕਿਰਤੀਆਂ ਨਾਲ ਮਨੁੱਖੀ ਵਿਵਹਾਰ ਲਈ। ‘ਸ਼ੁਰੂ ਹੋਏ ਪੁਰ-ਅਮਨ ਇਸ ਅੰਦੋਲਨ ਨੂੰ ਕੁਚਲਣ ਲਈ ਅਮਰੀਕਾ ਦੇ ਹਾਕਮਾਂ, ਮਿਲ ਮਾਲਕਾਂ, ਪੁਲੀਸ-ਮਿਲਟਰੀ ਅਤੇ ਇਨਸਾਫ਼ ਦੇਣ ਵਾਲੀਆਂ ਅਦਾਲਤਾਂ ਦੇ ਕੁਨਬੇ ਨੇ ਇਨਸਾਫ਼ ਦੇਣ ਦੇ ਸਾਰੇ ਹੱਦਾਂ ਬੰਨ੍ਹੇ ਟੱਪ ਕੇ, ਅਮਰੀਕਾ ਦੇ ਲੋਕਾਂ ਵੱਲੋ ਆਜ਼ਾਦੀ ਲਈ ਸੰਘਰਸ਼ ਦੇ ਦੌਰਾਨ ਸਥਾਪਤ ਕੀਤੀਆਂ, ਸਾਰੀਆਂ ਰਿਵਾਇਤਾਂ ਅਤੇ ਦਸਤੂਰਾਂ ਦੀ ਘੋਰ ਉਲੰਘਣਾ ਕੀਤੀ। ‘‘ਹੇਅ-ਮਾਰਕਿਟ’’ ਦੇ ਇਕ ਸਾਜ਼ਸ਼ੀ ਬੰਬ ਕੇਸ ਵਿੱਚ ਕਿਰਤੀਆਂ ਦੇ ਆਗੂਆਂ ਮਹਾਨ ‘ਅਲ ਬਰਟ ਪਾਰਸਨ, ਅਗਸਤ ਸਪਾਈਸ, ਸੈਮੂਅਲ ਫੀਲਡੇਨ, ਮਾਈਕਲ ਸ਼ਾਅਬ, ਅਡਾਲਫ ਫਿਸ਼ਰ, ਜਾਰਜ ਏਂਗਲ ਅਤੇ ਲੂਈ ਲਿੰਗ ਨੂੰ ਫਾਂਸੀ ਦੀ ਸਜ਼ਾਅ ਸੁਣਾ ਕੇ ਦੁਨੀਆਂ ਭਰ ਦੇ ਇਨਸਾਫ਼ ਦੇ ਤਰਾਜੂਆਂ ਨੂੰ ਪੁੱਠਾ ਲਟਕਾਅ ਦਿੱਤਾ ! ਇਸ ਫੈਸਲੇ ਦੌਰਾਨ ਇਕ ਹੋਰ ਕਿਰਤੀ ਆਗੂ ਨੂੰ 15-ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਅਮਰੀਕੀ-ਹਾਕਮ ਅਤੇ ਪੂੰਜੀਪਤੀ ਸ਼ਾਇਦ ਇਹ ਸਮਝਦੇ ਹੋਣ, ‘ਕਿ ਉਨ੍ਹਾਂ ਦੇ ਇਸ ਜ਼ਬਰ, ਕਰੂਰ ਅਤੇ ਬਰਬਰਤਾ ਵਾਲੇ ਫੈਸਲੇ ਵਿਰੁਧ ਹੁਣ ਕੋਈ ਵੀ ਕਿਰਤੀ ਅੱਗੋ ਲਈ ਆਵਾਜ਼ ਨਹੀਂ ਉਠਾਵੇਗਾ, ਜੋ ਸਦਾ ਲਈ ਦਫਨ ਕਰ ਦਿੱਤੀ ਗਈ ਹੈ ? ਪਰ ਪੂੰਜੀਪਤੀ ਮਾਲਕ ਭੁਲੇਖੇ ਵਿੱਚ ਸਨ ! ਸਗੋਂ ਕਿਰਤੀਆਂ ਦੀ ਆਵਾਜ਼ ! ਅੱਗੇ ਨਾਲੋ ਵੀ ਵੱਧ ਮਜ਼ਬੂਤ ਹੋਈ ਹੈ ! ਪਹਿਲੀ ਮਈ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆ, ‘ਜਿਥੇ 8-ਘੰਟੇ ਲਈ ਡਿਊਟੀ ਦੀ ਮੰਗ ਹੋਵੇ, ਉਥੇ ਕਿਰਤੀ ਵਰਗ ਸਮਾਜਕ ਪ੍ਰੀਵਰਤਨ ਲਿਆਉਣ ਲਈ, ‘ਵਰਗ ਭਿੰਨ-ਭੇਦ ਦੇ ਖਾਤਮੇ, ਸੰਸਾਰ ਅਮਨ ਅਤੇ ਸਾਰੇ ਫਰਕ ਮਿਟਾਉਣ ਲਈ ਸੰਘਰਸ਼ ਕਰੇ। ਇਹ ਮਤਾ 1893 ਨੂੰ, ‘ਜੂਰਿਚ ਵਿੱਚ ਹੋਏ ਦੂਸਰੇ ਕੌਮਾਂਤਰੀ ਸੰਮੇਲਨ ਵੱਲੋਂ ਪੇਸ਼ ਹੋਇਆ ਸੀ। ਇਸ ਸੰਮੇਲਨ ਦੌਰਾਨ ਏਂਗਲਜ ਨੇ ਕਿਰਤੀ ਵਰਗ ਨੂੰ ਕਿਹਾ ਕਿ ਪਹਿਲੀ ਮਈ ਨੂੰ, ‘ਦੁਨੀਆਂ ਅੰਦਰ ਵਰਗ-ਭੇਦਭਾਵ (ਅਮੀਰੀ-ਗਰੀਬੀ ਅੰਦਰ ਆਰਥਿਕ ਪਾੜਾ) ਨੂੰ ਮਿਟਾਉਣ ਲਈ ਕਿਰਤੀ ਵਰਗ ਨੂੰ ਦਿ੍ਰੜਤਾ ਨਾਲ ਆਪਣੀ ਮੁਕਤੀ ਲਈ ਸੰਘਰਸ਼ਸ਼ੀਲ ਹੋਣਾ ਚਾਹੀਦਾ ਹੈ। ਪਹਿਲੀ ਮਈ ਦੀ ਇਤਿਹਾਸਕ ਘਟਨਾ ਨੇ ਦੁਨੀਆਂ ਅੰਦਰ ਪੂੰਜੀਪਤੀ ਵਰਗ ਦੀ ਲੁੱਟ-ਖਸੁੱਟ ਨੂੰ ਖਤਮ ਕਰਨ ਅਤੇ ਹਰ ਤਰ੍ਹਾਂ ਦੇ ਜ਼ਬਰ ਖਿਲਾਫ਼ ਕਿਰਤੀ-ਵਰਗ ਨੂੰ ਹੱਕ ਮੰਗਣ ਅਤੇ ਸਮਾਜਕ-ਆਰਥਿਕ ਇਨਸਾਫ਼ ਲਈ ਮਾਲਕਾਂ ਦੇ ਆਹਮੋ-ਸਾਹਮਣੇ ਖੜਾ ਕਰ ਦਿੱਤਾ !
ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆ, ‘ਪਹਿਲੀ ਮਈ ਦੇ ਇਤਿਹਾਸਕ ਦਿਹਾੜੇ ‘ਤੇ ਜਿਥੇ ਕਿਰਤੀ ਵਰਗ ਨੇ ਆਪਣੀਆਂ ਆਰਥਿਕ ਮੰਗਾਂ, ਬਿਹਤਰ ਜੀਵਨ ਲੋੜਾਂ ਦੀ ਪੂਰਤੀ ਲਈ ਹੋਰ ਸਹੂਲਤਾਂ ਦੀ ਮੰਗ ਕਰਨੀ ਹੈ, ਉਥੇ ਅੱਜ ਦੇ ਨਾਜ਼ੁਕ ਹਾਲਾਤਾਂ ਲਈ ਜਿੰਮੇਵਾਰ ਸਾਮਰਾਜੀ ਦਬਾਅ ਅਧੀਨ ਲਾਗੂ ਕੀਤੀਆਂ ਗਈਆਂ ਉਦਾਰਵਾਦੀ ਨੀਤੀਆਂ, ‘ਜੋ ਮੌਜੂਦਾ ਆਰਥਿਕ ਮੰਦਵਾੜੇ ਲਈ ਅਤੇ ਕਿਰਤੀ ਵਰਗ ਨੂੰ ਦਰਪੇਸ਼ ਬੇਰੁਜ਼ਗਾਰੀ, ਆਰਥਿਕ-ਨਾ-ਬਰਾਬਰੀ, ਮਹਿੰਗਾਈ ਅਤੇ ਕੰਗਾਲੀ ਦਾ ਮੁੱਖ ਕਾਰਨ ਹਨ, ‘ਨੂੰ ਸਮਝਣਾ ਵੀ ਹੈ।
ਅੱਜ ਦੇ ਇਸ ਇਤਿਹਾਸਕ ਦਿਵਸ ’ਤੇ, ਸਰਬਹਾਰੇ ਦੇ ਇਸ ਮਹਾਨ ਟੀਚੇ, ‘‘ਕਿਰਤੀ ਵਰਗ ਦੀ ਮੁਕਤੀ’’ ਲਈ ਅੱਗੇ ਵੱਧਣ ਲਈ ਦਰੁਸਤ ਮਾਰਕਸਵਾਦੀ ਲੈਨਿਨਵਾਦੀ ਸੋਚ ਵਾਲੀ ਇਨਕਲਾਬੀ ਪਾਰਟੀ ਨੂੰ ਪਹਿਚਾਣਕੇ, ‘ਆਪੋ ਆਪਣੇ ਦੇਸ਼ਾਂ ਅੰਦਰ, ‘ਇਸ ਇਤਿਹਾਸਕ ਮਿਸ਼ਨ ਦੀ ਸਫਲਤਾ ਲਈ ਉਸ ਦੇ ਭਾਈਵਾਲ ਬਣਕੇ ਬਣਦਾ ਯੋਗਦਾਨ ਪਾਈਏ। ਇਹ ਇਤਿਹਾਸਕ ਮਿਸ਼ਨ ਹੀ, ‘ਮਨੁੱਖਤਾ ਦੇ ਭਲੇ ਤੋਂ ਸ਼ੁਰੂ ਹੋ ਕੇ, ਕਿਰਤੀ-ਜਮਾਤ ਦੀ ਮੁਕਤੀ ਅਤੇ ਸੰਸਾਰ ਅਮਨ ਲਈ ਰਾਹ ਖੋਲ੍ਹਦਾ ਹੈ। ਪਹਿਲੀ ਮਈ-1886 ਨੂੰ ਸ਼ਿਕਾਗੋ ਦੇ ਮਹਾਨ ਕਿਰਤੀਆਂ ਨੇ ਆਪਣਾ ਖੂਨ ਡੋਲ ਕੇ ਦੁਨੀਆ ਭਰ ਦੇ ਕਿਰਤੀਆਂ ਨੂੰ ‘‘ਸੂਹਾ ਲਾਲ ਫਰੇਰਾ’’ ਜੋ ਹੱਕਾਂ ਲਈ ਸੰਘਰਸ਼ ਕਰਨ ਦਾ ਇਕ ਪ੍ਰਤੀਕ ਸਾਨੂੰ ਦਿੱਤਾ ਹੋਇਆ ਹੈ। ਆਓ ! ਇਸ ਨੂੰ ਹੋਰ ਸੂਹਾ ਬਣਾਉਣ ਲਈ ਹਰ ਤਰ੍ਹਾਂ ਦੇ ਸੋਸ਼ਣ ਅਤੇ ਅਨਿਆਏ ਵਿਰੁਧ ਆਪੋ-ਆਪਣੇ ਮੋਰਚਿਆ ‘ਚ ਸੰਘਰਸ਼ਸ਼ੀਲ ਹੋਣ ਦਾ ਸੰਕਲਪ ਕਰੀਏ ! ਜੋ ਕੁਝ ਕਿਰਤੀ-ਜਮਾਤ ਨੇ ਪ੍ਰਾਪਤ ਕੀਤਾ ਹੈ, ‘ਇਹ ਮਈ ਦਿਵਸ ਦੀ ਵਿਰਾਸਤ ਦਾ ਹੀ ਸਿਟਾ ਹੈ, ਕਿਸੇ ਮਾਲਕ, ਪੂੰਜੀਪਤੀ ਜਾਂ ਹਾਕਮਾਂ ਵੱਲੋ ਮਿਲਿਆ ਦਾਨ ਨਹੀਂ ਹੈ ! ਅੱਜ ਨਹੀਂ ਤਾਂ ਕਲ ! ਭਵਿਖ ਕਿਰਤੀ-ਵਰਗ ਦਾ ਹੀ ਹੋਵੇਗਾ ਸਾਨੂੰ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ !

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ