Monday, May 17, 2021 ePaper Magazine
BREAKING NEWS
ਆਪਣੀ ਬਿਮਾਰੀ ਨੂੰ ਲੈ ਕੇ ਸੁਮੋਨਾ ਦਾ ਵੱਡਾ ਖੁਲਾਸਾ, ਕਿਹਾ : 10 ਸਾਲਾਂ ਤੋਂ ਲੜ ਰਹੀ ਹਾਂ ਜੰਗਹਮਾਸ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ 'ਚ ਮਾਰੀ ਗਈ ਭਾਰਤੀ ਨਰਸ ਦੀ ਮ੍ਰਿਤਕ ਦੇਹ ਪਹੁੰਚੀ ਦੇਸ਼ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਆਈਪੀਐਲ ਖੇਡਣ ਵਾਲੇ ਕ੍ਰਿਕਟਰਾਂ ਨੂੰ ਆਰਾਮ ਦੇ ਸਕਦਾ ਹੈ ਈਸੀਬੀਕੰਮ ਦੀ ਖਬਰ : 1 ਜੁਲਾਈ ਤੋਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ ਹੋ ਸਕਦਾ ਹੈ ਬਦਲਾਅ, ਕਟੌਤੀ ਸੰਭਵਅਕਸ਼ੈ ਤ੍ਰਿਤੀਆ : ਪ੍ਰੀ-ਕੋਵਿਡ ਪੱਧਰ ਦੇ ਸਿਰਫ 10% ਤੱਕ ਪਹੁੰਚੀ ਆਫਲਾਈਨ ਵਿਕਰੀ, ਡਿਜੀਟਲ ਗੋਲਡ ਵਿੱਚ ਵਾਧਾਭਾਰਤ ਦੀ ਕੋਵਿਡ-19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : ਡਬਲਯੂਐਚਓਅਮਰੀਕਾ ਅਤੇ ਪ੍ਰਵਾਸੀ ਭਾਰਤੀ ਕੋਰੋਨਾ ਜੰਗ ’ਚ ਭਾਰਤ ਨਾਲ ਮਜ਼ਬੂਤ ਥੰਮ ਵਾਂਗ ਖੜੇ : ਸੰਧੂਵਿਰੋਧ ਤੋਂ ਬਾਅਦ ਵੀ ਭਾਰਤੀ ਮੂਲ ਦੀ ਨੀਰਾ ਟੰਡਨ ਨਿਯੁਕਤ ਹੋਈ ਬਾਈਡਨ ਦੀ ਸੀਨੀਅਰ ਸਲਾਹਕਾਰਇਜ਼ਰਾਈਲ ਅਤੇ ਫਿਲਸਤੀਨ ਦੀ ਸਰਹੱਦ 'ਤੇ ਵਿਗੜੇ ਹਾਲਾਤ, ਦੋਵੇਂ ਦੇਸ਼ਾਂ ਨੇ ਸਰਹੱਦ 'ਤੇ ਵਧਾਈ ਫੌਜਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 3.26 ਲੱਖ ਤੋਂ ਵੱਧ ਨਵੇਂ ਮਾਮਲੇ, 3890 ਲੋਕਾਂ ਦੀ ਮੌਤ

ਲੇਖ

ਕਿਸਾਨ ਅੰਦੋਲਨ ਕਰਕੇ ਹਰਿਆਣਾ ’ਚ ਭਾਜਪਾ ਜਜਪਾ ਗਠਜੋੜ ਦੀ ਸਥਿਤੀ ਵਿਗੜੀ

May 03, 2021 12:13 PM

ਜਗਤਾਰ ਸਮਾਲਸਰ

ਕਿਸਾਨ ਅੰਦੋਲਨ ਦੇ ਚੱਲਦਿਆ ਹਰਿਆਣਾ ਵਿੱਚ ਭਾਜਪਾ ਜਜਪਾ ਗਠਜੋੜ ਦੀ ਸਥਿਤੀ ਲਗਾਤਾਰ ਗਿਰਾਵਟ ਵੱਲ ਜਾ ਰਹੀ ਹੈ। ਜਿਸ ਕਾਰਨ ਦੋਨਾਂ ਪਾਰਟੀਆਂ ਦੇ ਨੇਤਾ ਫਿਕਰਮੰਦ ਵਿਖਾਈ ਦੇਣ ਲੱਗੇ ਹਨ। ਪਿਛਲੇ ਦਿਨੀ ਹਰਿਆਣਾ ਦੇ ਕਈ ਨੇਤਾਵਾਂ ਨੇ ਗੁਰੂਗਰਾਮ ਵਿੱਚ ਕਾਂਗਰਸ ਪਾਰਟੀ ਦੀ ਸੂਬਾਈ ਪ੍ਰਧਾਨ ਕੁਮਾਰੀ ਸ਼ੈਲਜਾ ਕੋਲ ਪਹੁੰਚ ਕੇ ਭਾਜਪਾ ਨੂੰ ਛੱਡਕੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਹਾਂਸੀ ( ਹਿਸਾਰ ) ਦੇ ਸਾਬਕਾ ਮੰਤਰੀ ਅਤਰ ਸਿੰਘ ਸੈਨੀ,ਫਤਿਹਾਬਾਦ ਦੇ ਸਾਬਕਾ ਵਿਧਾਇਕ ਬਲਵਾਨ ਸਿੰਘ ਪੂਨੀਆ,ਦੀ ਸਿਰਸਾ ਕੇਂਦਰੀ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਨੇਤਾ ਜਗਦੀਸ਼ ਨਹਿਰਾ ਦੇ ਬੇਟੇ ਸੁਰਿੰਦਰ ਨਹਿਰਾ,ਰਾਣੀਆ ਤੋਂ ਬਹੁਜਨ ਸਮਾਜ ਪਾਰਟੀ ਦੀ ਟਿਕਟ ਤੇ ਚੋਣ ਲੜ ਚੁੱਕੇ ਬੀਰ ਸਿੰਘ ਆਦਿ ਸ਼ਾਮਲ ਹਨ। ਜਗਦੀਸ਼ ਨਹਿਰਾ ਪਹਿਲਾ ਲੰਬਾ ਸਮੇ ਤੋਂ ਕਾਂਗਰਸ ਪਾਰਟੀ ਵਿੱਚ ਸਨ ਅਤੇ ਇਸ ਦੌਰਾਨ ਉਹ ਕਾਂਗਰਸ ਵਜ਼ਾਰਤ ਸਮੇ ਸੂਬੇ ਦੇ ਸਿੱਖਿਆ ਮੰਤਰੀ ਵੀ ਰਹਿ ਚੁੱਕੇ ਹਨ। ਕਾਂਗਰਸ ਵਿੱਚ ਉਨ੍ਹਾਂ ਨੂੰ ਇੱਕ ਵੱਡੇ ਨੇਤਾ ਦੇ ਤੌਰ ਤੇ ਜਾਣਿਆ ਜਾਂਦਾ ਸੀ ਪਰ ਸਾਲ 2014 ਦੀਆ ਵਿਧਾਨ ਸਭਾ ਚੋਣਾਂ ਸਮੇ ਪਾਰਟੀ ਵਲੋਂ ਉਨ੍ਹਾਂ ਨੂੰ ਟਿਕਟ ਨਾ ਦਿੱਤੇ ਜਾਣ ਕਾਰਨ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਇਸ ਦੌਰਾਨ ਹੀ ਉਨ੍ਹਾਂ ਦੇ ਬੇਟੇ ਸੁਰਿੰਦਰ ਨਹਿਰਾ ਨੂੰ ਸਹਿਕਾਰੀ ਬੈਂਕ ਦਾ ਚੇਅਰਮੈਨ ਵੀ ਬਣਾਇਆ ਗਿਆ ਸੀ ਪਰ ਹੁਣ ਫਿਰ ਨਹਿਰਾ ਪਰਿਵਾਰ ਨੇ ਭਾਜਪਾ ਨੂੰ ਅਲਵਿਦਾ ਕਹਿੰਦਿਆ ਕਾਂਗਰਸ ਪਾਰਟੀ ਵਿੱਚ ਆਪਣੀ ਵਾਪਸੀ ਕਰ ਲਈ ਹੈ। ਨਹਿਰਾ ਪਰਿਵਾਰ ਦਾ ਸਿਰਸਾ ਜ਼ਿਲ੍ਹੇ ਵਿੱਚ ਵੱਡਾ ਨਾਮ ਹੋਣ ਕਾਰਨ ਇੱਥੇ ਭਾਜਪਾ ਨੂੰ ਵੀ ਵੱਡਾ ਝਟਕਾ ਲੱਗਾ ਹੈ। ਇਸੇ ਤਰ੍ਹਾਂ ਹੀ ਏਲਨਾਬਾਦ ਵਿਧਾਨ ਸਭਾ ਹਲਕੇ ਤੋਂ 2014 ਅਤੇ 2019 ਦੀਆ ਵਿਧਾਨ ਸਭਾ ਚੋਣਾਂ ਸਮੇ ਭਾਜਪਾ ਦੀ ਟਿਕਟ ਤੇ ਚੋਣ ਲੜ ਚੁੱਕੇ ਪਵਨ ਬੈਨੀਵਾਲ ਨੇ ਵੀ ਪਿਛਲੇ ਦਿਨੀ ਭਾਜਪਾ ਤੋਂ ਕਿਨਾਰਾ ਕਰ ਲਿਆ ਹੈ। ਉਨ੍ਹਾਂ ਦੇ ਵੀ ਜਲਦੀ ਹੀ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਚਰਚਾਵਾਂ ਚੱਲ ਰਹੀਆ ਹਨ।
ਸੂਬੇ ਵਿੱਚ ਅਗਾਮੀ ਸਮੇ ਦੌਰਾਨ ਹੋਣ ਵਾਲੀਆ ਦੋ ਜ਼ਿਮਨੀ ਚੋਣਾਂ ( ਕਾਲਕਾ ਅਤੇ ਏਲਨਾਬਾਦ ) ਦੇ ਮੱਦੇਨਜ਼ਰ ਇਸ ਸਿਆਸੀ ਰੱਦੋਬਦਲ ਨੂੰ ਵੱਡੇ ਬਦਲਾਅ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ। ਅੱਜ ਹਰਿਆਣਾ ਵਿੱਚ ਭਾਜਪਾ ਅਤੇ ਜਜਪਾ ਨੇਤਾਵਾਂ ਦੀ ਸਥਿਤੀ ਇਹ ਹੈ ਕਿ ਉਨ੍ਹਾਂ ਨੂੰ ਲੋਕਾਂ ਵਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਹੀ ਵੜਨ ਦਿੱਤਾ ਜਾ ਰਿਹਾ ਜਿਸ ਕਾਰਨ ਦੋਨਾਂ ਪਾਰਟੀਆਂ ਦੇ ਨੇਤਾ ਬੁਰੀ ਤਰ੍ਹਾਂ ਬੁਖਲਾਏ ਨਜ਼ਰ ਆ ਰਹੇ ਹਨ ਅਤੇ ਆਪਣੇ-ਆਪਨੂੰ ਕਸੂਤੀ ਸਥਿਤੀ ਵਿੱਚ ਫਸੇ ਮਹਿਸੂਸ ਕਰ ਰਹੇ ਹਨ। ਇਹੀ ਕਾਰਨ ਹੈ ਕਿ ਕਿਸੇ ਸਮੇ ਕਾਂਗਰਸ ਨੂੰ ਛੱਡਕੇ ਭਾਜਪਾ ਵਿੱਚ ਗਏ ਨੇਤਾਵਾਂ ਨੇ ਇੱਕ ਵਾਰ ਫਿਰ ਕਾਂਗਰਸ ਪਾਰਟੀ ਵੱਲ ਮੁੜਨਾ ਸ਼ੁਰੂ ਕਰ ਦਿੱਤਾ ਹੈ। ਅਜਿਹੀ ਸਥਿਤੀ ਦੇ ਚੱਲਦਿਆ ਹਰਿਆਣਾ ਵਿੱਚ ਅਗਾਮੀ ਸਮੇ ਦੌਰਾਨ ਹੋਰ ਵੱਡੇ ਸਿਆਸੀ ਧਮਾਕੇ ਹੋਣ ਦੇ ਆਸਾਰ ਵੀ ਬਣਦੇ ਨਜ਼ਰ ਆ ਰਹੇ ਹਨ।
ਸੂਬੇ ਵਿੱਚ ਸਿਅਸਾੀ ਉਤਰਾਅ-ਚੜ੍ਹਾਅ ਦੇ ਚੱਲਦਿਆ ਹੀ ਪਿਛਲੇ ਦਿਨੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ਵਿੱਚ ਹੋਈ ਕੈਬਨਿਟ ਦੀ ਮੀਟਿੰਗ ਦੌਰਾਨ ਸੂਬੇ ਵਿੱਚ ਨਵੀ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸੂਬੇ ਵਿੱਚ ਨਵੀ ਆਬਕਾਰੀ ਨੀਤੀ ਅਗਾਮੀ 20 ਮਈ 2021 ਤੋਂ 19 ਮਈ 2022 ਤੱਕ ਲਾਗੂ ਹੋਵੇਗੀ ਅਤੇ ਇਸ ਅਗਲੇ ਵਿੱਤੀ ਵਰ੍ਹੇ ਦੌਰਾਨ ਸ਼ਰਾਬ ਤੇ ਕੋਈ ਕੋਵਿਡ ਸੈੱਸ ਨਹੀ ਲਗਾਇਆ ਜਾਵੇਗਾ। ਸਰਕਾਰ ਵਲੋਂ ਪਹਿਲਾ ਆਬਕਾਰੀ ਨੀਤੀ ਅਧੀਨ ਵਾਧੂ ਟੈਕਸ ਇੱਕਠਾ ਕਰਨ ਦੇ ਉਦੇਸ਼ ਨਾਲ ਕੋਵਿਡ ਸੈੱਸ ਲਗਾਇਆ ਗਿਆ ਸੀ ਜੋ 20 ਮਈ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ।
ਹਰਿਆਣਾ ਵਿੱਚ ਲਗਾਤਾਰ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵਲੋਂ 23 ਅਪਰੈਲ ਤੋਂ ਸੂਬੇ ਵਿੱਚ ਆਮ ਦੁਕਾਨਾਂ ਨੂੰ ਸ਼ਾਮੀ 6 ਵਜੇ ਤੋਂ ਬਾਅਦ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸਰਕਾਰ ਵਲੋਂ ਜਰੂਰੀ ਕੰਮ ਲਈ ਐਸ ਡੀ ਐਮ ਤੋਂ ਮਨਜ਼ੂਰੀ ਲੈਣਾ ਵੀ ਜਰੂਰੀ ਕਰ ਦਿੱਤਾ ਗਿਆ। ਅਜਿਹੀ ਸਥਿਤੀ ਵਿੱਚ ਹਰਿਆਣਾ ਵਿੱਚ ਜਲਦੀ ਹੀ ਲਾਕਡਾਊਨ ਲੱਗਣ ਦੀ ਚਰਚਾ ਵੀ ਆਮ ਲੋਕਾਂ ਵਿੱਚ ਹੋਣੀ ਸ਼ੁਰੂ ਹੋ ਗਈ ਹੈ। ਪੁਲੀਸ ਪ੍ਰਸ਼ਾਸਨ ਵਲੋਂ ਵੀ ਹੁਣ ਸਖ਼ਤੀ ਵਿਖਾਈ ਜਾ ਰਹੀ ਹੈ ਅਤੇ ਪਰਵਾਸੀ ਮਜਦੂਰ ਇੱਕ ਵਾਰ ਫਿਰ ਆਪਣੇ ਘਰਾਂ ਨੂੰ ਵਾਪਸ ਮੁੜਨ ਲੱਗੇ ਹਨ। ਪਿਛਲੇ ਲਾਕਡਾਊਨ ਦੌਰਾਨ ਅਨੇਕ ਮੁਸੀਬਤਾਂ ਦਾ ਸ਼ਿਕਾਰ ਹੋਣ ਵਾਲੇ ਮਜਦੂਰਾਂ ਦੇ ਮਨਾਂ ਵਿੱਚ ਲਾਕਡਾਊਨ ਦਾ ਡਰ ਪਹਿਲਾ ਹੀ ਬੈਠਾ ਹੋਇਆ ਹੈ ਇਸ ਲਈ ਉਹ ਇਸ ਵਾਰ ਕੋਈ ਕੋਈ ਖਤਰਾ ਮੁੱਲ ਨਹੀ ਲੈਣਾ ਚਾਹੁੰਦੇ। ਇਹੀ ਕਾਰਨ ਹੈ ਕਿ ਇਸ ਵਾਰ ਆਪਣੀ ਡਾਵਾਂਡੋਲ ਹੋਈ ਆਰਥਿਕਤਾ ਨੂੰ ਪੈਰਾਂ ਸਿਰ ਕਰਨ ਦਾ ਫਿਕਰ ਇਨ੍ਹਾਂ ਮਜਦੂਰਾਂ ਨੂੰ ਘੱਟ ਹੈ ਪਰ ਉਹ ਸਥਿਤੀ ਵਿਗੜਣ ਤੋਂ ਪਹਿਲਾ-ਪਹਿਲਾ ਆਪਣੇ ਪਰਿਵਾਰਾਂ ਕੋਲ ਪਹੁੰਚਣ ਨੂੰ ਤਰਜੀਹ ਦੇ ਰਹੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ