Monday, May 17, 2021 ePaper Magazine
BREAKING NEWS
ਆਪਣੀ ਬਿਮਾਰੀ ਨੂੰ ਲੈ ਕੇ ਸੁਮੋਨਾ ਦਾ ਵੱਡਾ ਖੁਲਾਸਾ, ਕਿਹਾ : 10 ਸਾਲਾਂ ਤੋਂ ਲੜ ਰਹੀ ਹਾਂ ਜੰਗਹਮਾਸ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ 'ਚ ਮਾਰੀ ਗਈ ਭਾਰਤੀ ਨਰਸ ਦੀ ਮ੍ਰਿਤਕ ਦੇਹ ਪਹੁੰਚੀ ਦੇਸ਼ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਆਈਪੀਐਲ ਖੇਡਣ ਵਾਲੇ ਕ੍ਰਿਕਟਰਾਂ ਨੂੰ ਆਰਾਮ ਦੇ ਸਕਦਾ ਹੈ ਈਸੀਬੀਕੰਮ ਦੀ ਖਬਰ : 1 ਜੁਲਾਈ ਤੋਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ ਹੋ ਸਕਦਾ ਹੈ ਬਦਲਾਅ, ਕਟੌਤੀ ਸੰਭਵਅਕਸ਼ੈ ਤ੍ਰਿਤੀਆ : ਪ੍ਰੀ-ਕੋਵਿਡ ਪੱਧਰ ਦੇ ਸਿਰਫ 10% ਤੱਕ ਪਹੁੰਚੀ ਆਫਲਾਈਨ ਵਿਕਰੀ, ਡਿਜੀਟਲ ਗੋਲਡ ਵਿੱਚ ਵਾਧਾਭਾਰਤ ਦੀ ਕੋਵਿਡ-19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : ਡਬਲਯੂਐਚਓਅਮਰੀਕਾ ਅਤੇ ਪ੍ਰਵਾਸੀ ਭਾਰਤੀ ਕੋਰੋਨਾ ਜੰਗ ’ਚ ਭਾਰਤ ਨਾਲ ਮਜ਼ਬੂਤ ਥੰਮ ਵਾਂਗ ਖੜੇ : ਸੰਧੂਵਿਰੋਧ ਤੋਂ ਬਾਅਦ ਵੀ ਭਾਰਤੀ ਮੂਲ ਦੀ ਨੀਰਾ ਟੰਡਨ ਨਿਯੁਕਤ ਹੋਈ ਬਾਈਡਨ ਦੀ ਸੀਨੀਅਰ ਸਲਾਹਕਾਰਇਜ਼ਰਾਈਲ ਅਤੇ ਫਿਲਸਤੀਨ ਦੀ ਸਰਹੱਦ 'ਤੇ ਵਿਗੜੇ ਹਾਲਾਤ, ਦੋਵੇਂ ਦੇਸ਼ਾਂ ਨੇ ਸਰਹੱਦ 'ਤੇ ਵਧਾਈ ਫੌਜਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 3.26 ਲੱਖ ਤੋਂ ਵੱਧ ਨਵੇਂ ਮਾਮਲੇ, 3890 ਲੋਕਾਂ ਦੀ ਮੌਤ

ਹਰਿਆਣਾ

ਕੋਰੋਨਾ ਮਰੀਜ਼ਾਂ ਨੂੰ ਸਭ ਤੋਂ ਪਹਿਲਾਂ ਇਲਾਜ ਦੇ ਕੇ ਉਨ੍ਹਾਂ ਦੀ ਜਾਨ ਬਚਾਉਣਾ ਸਰਕਾਰ ਦਾ ਮੁੱਖ ਫਰਜ਼ : ਮੁੱਖ ਮੰਤਰੀ

May 03, 2021 01:21 PM

ਜਸਬੀਰ ਸਿੰਘ ਦੁਗਲ/ ਹਿਮਸਿਖਾ ਲਾਂਬਾ
ਕੁਰੂਕਸੇਤਰ, 2 ਮਈ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਫੋਕਸ ਸੂਬੇ ਵਿਚ ਕੋਰੋਨਾ ਦੇ ਗੰਭੀਰ ਮਰੀਜਾਂ ਨੂੰ ਸੱਭ ਤੋਂ ਪਹਿਲਾਂ ਇਲਾਜ ਦੇ ਕੇ ਉਨ੍ਹਾਂ ਦੀ ਜਾਨ ਬਚਾਉਣਾ ਹੈ। ਸਰਕਾਰ ਨੇ ਆਕਸੀਜਨ ਦੀ ਵੰਡ ਦਾ ਵਿਸ਼ੇਸ਼ ਪ੍ਰਬੰਧਨ ਕੀਤਾ ਹੈ ਤਾਂ ਜੋ ਸਾਰੇ ਹਸਪਤਾਲਾਂ ਨੂੰ ਨਿਰਧਾਰਿਤ ਕੋਟੇ ਅਨੁਸਾਰ ਆਕਸੀਜਨ ਦੀ ਸਪਲਾਈ ਕਰਵਾਈ ਜਾ ਸਕੇ।
ਇੰਨ੍ਹਾਂ ਹੀ ਨਹੀਂ ਸਰਕਾਰ ਨੇ ਕੋਰੋਨਾ ਦੇ ਇਲਾਜ ਵਿਚ ਵਰਤੋਂ ਆਉਣ ਵਾਲੇ ਯੰਤਰਾਂ ਅਤੇ ਆਕਸੀਜਨ ਪਲਾਂਟ ਆਦਿ ਸਥਾਪਿਤ ਕਰਨ ਲਈ ਆਰਥਿਕ ਮਦਦ ਮਹੁੱਇਆ ਕਰਵਾਉਣ ਲਈ 500 ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਵੀ ਬਣਾਇਆ ਹੈ। ਇਸ ਫੰਡ ਨਾਲ ਕੋਵਿਡ 19 ਤੋਂ ਬਚਾਓ ਦੀ ਚੀਜਾਂ ਦੇ ਕਿਸੇ ਵੀ ਉਦਯੋਗ 'ਤੇ ਇਕ ਸਾਲ ਲਈ ਮੁਫਤ ਵਿਆਜ 'ਤੇ ਕਰਜ਼ਾ ਵੀ ਮਹੁੱਇਆ ਕਰਵਾਇਆ ਜਾਵੇਗਾ। ਮੁੱਖ ਮੰਤਰੀ ਅੱਜ ਕੁਰੂਕਸ਼ੇਤਰ ਵਿਚ ਕੋਰੋਨਾ ਤੋਂ ਬਚਾਓ ਦੀ ਤਿਆਰਾਂ ਨਾਲ ਸਬੰਧਤ ਮੀਟਿੰਗ ਵਿਚ ਅਧਿਕਾਰੀਆਂ ਨੂੰ ਸੰਬੋਧਤ ਕਰ ਰਹੇ ਸਨ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਕੁਰੂਕਸ਼ੇਤਰ ਦਾ ਆਕਸੀਜਨ ਕੋਟਾ 4 ਮੀਟ੍ਰਿਕ ਟਨ ਤੋਂ ਵੱਧ ਕੇ 6 ਮੀਟ੍ਰਿਕ ਟਨ ਕਰ ਦਿੱਤਾ ਗਿਆ ਹੈ ਅਤੇ ਲੋਂੜ ਪੈਣ ਤਾਂ ਇਸ ਕੋਟੋ ਵਿਚ ਹੋਰ ਵਾਧਾ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪ੍ਰਧਾਨ ਸਕੱਤਰ ਸ੍ਰੀਮਤੀ ਜੀ.ਅਨੂਪਮਾ ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਸ਼ਰਣਦੀਪ ਕੌਰ ਬਰਾੜ ਤੋਂ ਆਦੇਸ਼ ਮੈਡੀਕਲ ਕਾਲਜ, ਆਰੋਗਯ ਹਸਪਤਾਲ, ਬੀਐਸ ਹਾਰਟ ਕੇਅਰ, ਐਲਐਨਜੇਪੀ ਸਮੇਤ ਪੋਟਰਲ 'ਤੇ ਰਜਿਸਟਰਡ 13 ਹਸਪਤਾਲਾਂ ਵਿਚ ਕੋਰੋਨਾ ਮਰੀਜਾਂ ਨੂੰ ਮਹੁੱਇਆ ਕਰਵਾਈ ਜਾ ਰਹੀ ਸਿਹਤ ਸੇਵਾਵਾਂ, ਆਕਸੀਜਨ ਗੈਸ, ਹਸਪਤਾਲਾਂ ਵਿਚ ਬੈਡ ਦੇ ਨਾਲ-ਨਾਲ ਕੋਵਿਡ 19 ਨਾਲ ਸਬੰਧਤ ਇਕ-ਇਕ ਵਿਵਸਥਾ 'ਤੇ ਫੀਡਬੈਕ ਰਿਪੋਰਟ ਲਈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕੋਰੋਨਾ ਨੂੰ ਹਰਾਉਣ ਲਈ ਲੜਾਈ ਲੜ ਰਹੀ ਹੈ, ਇਸ ਮੰਤਵ ਨਾਲ ਹਰੇਕ ਜ਼ਿਲ੍ਹੇ ਵਿਚ ਜਾ ਕੇ ਕੋਰੋਨਾ ਪ੍ਰਬੰਧਾਂ ਨੂੰ ਲੈ ਕੇ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹਾ ਪੱਧਰ 'ਤੇ ਗਠਿਤ ਟੀਮ ਦੇ ਹਰੇਕ ਮੈਂਬਰ ਨਾਲ ਗਲਬਾਤ ਕੀਤੀ ਜਾ ਰਹੀ ਹੈ ਅਤੇ ਜਿੱਥੇ ਕਿਧਰੇ ਵੀ ਕਮੀਆਂ ਹਨ ਉਸ ਨੂੰ ਠੀਕ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਮਨੋਹਰ ਲਾਲ ਅੱਜ ਤਕ ਚੈਨਲ ਦੇ ਸੀਨੀਅਰ ਪੱਤਰਕਾਰ ਤੇ ਕੁਰੂਕਸ਼ੇਤਰ ਵਾਸੀ ਰੋਹਿਤ ਸਰਦਾਨਾ ਦੀ ਮੌਤ 'ਤੇ ਸ਼ੋਕ ਪ੍ਰਗਟਾਉਣ ਲਈ ਸੈਕਟਰ 5 ਸਥਿਤ ਉਨ੍ਹਾਂ ਦੇ ਮਕਾਨ 'ਤੇ ਗਏ ਅਤੇ ਦੁੱਖੀ ਪਰਿਵਾਰ ਦਾ ਹੌਸਲਾ ਵਧਾਇਆ। 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਕਿਸਾਨ ਜਿਣਸਾਂ ਲੈ ਕੇ ਮੰਡੀਆਂ ਵਿਚ ਰੁਲਣ ਲਈ ਮਜਬੂਰ

ਰੁੱਖਾਂ ਅਤੇ ਮਨੁੱਖਾਂ ਦੀ ਸਾਂਝ ਨੂੰ ਹੋਰ ਪੱਕਿਆਂ ਕਰਨ ਦੀ ਲੋੜ: ਸਿੰਘਪੁਰਾ

ਕੋਰੋਨਾ ਪੀੜਤਾਂ ਨੂੰ ਘਰਾਂ ਵਿੱਚ ਹੀ ਹਰ ਸੰਭਵ ਸਹਾਇਤਾ ਦੇਵੇਗੀ ਹੈਲਪਰ : ਤਿਲਕ ਰਾਜ

ਆਕਸੀਜਨ ਸਲੰਡਰਾਂ ਦੀ ਹੋਮ ਡਿਲੀਵਰੀ ਪਹਿਲ ਦੇ ਆਧਾਰ ’ਤੇ ਹੋਵੇ: ਮੁੱਖ ਸਕੱਤਰ

ਬੱਚੇ ਪੁਛਦੇ ਹਨ ਪਾਪਾ ਆਪਾਂ ਮੂਵੀ ਦੇਖਣ ਕਦੋ ਜਾਵਾਂਗੇ

ਸਮਸ਼ਾਨ ਘਾਟਾਂ ਨੂੰ ਗਰਾਟਾਂ ਦੇਣ ਦੀ ਥਾਂ ਸਰਕਾਰ ਨਵੇਂ ਹਸਪਤਾਲ ਉਸਾਰੇ : ਵਿਰਕ

ਹਸਪਤਾਲ ’ਚ ਦਾਖਲਾ ਨਾ ਮਿਲਣ ’ਤੇ ਬਜ਼ੁਰਗ ਦੀ ਵ੍ਹੀਲ ਚੇਅਰ ’ਤੇ ਮੌਤ

ਜੇ ਕਣਕ ਦੀ ਖਰੀਦ ਦੁਬਾਰਾ ਸ਼ੁਰੂ ਨਾ ਕੀਤੀ ਤਾਂ ਕਰਾਂਗੇ ਧਰਨੇ ਪ੍ਰਦਰਸ਼ਨ : ਔਲਖ

ਪਿੰਡ ਜਲਮਾਨਾ ’ਚ ਬਿਨਾਂ ਮਾਸਕ ਤੇ ਨੇਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਚਿਤਾਵਨੀ

ਕਾਲਾਂਵਾਲੀ ਦੇ ਸਾਬਕਾ ਵਿਧਾਇਕ ਵੈਕਸੀਨ ਲਗਾਵਾਉਣ ਦੇ ਪ੍ਰਚਾਰ ਹਿਤ ਜੁਟੇ