Monday, May 17, 2021 ePaper Magazine
BREAKING NEWS
ਆਪਣੀ ਬਿਮਾਰੀ ਨੂੰ ਲੈ ਕੇ ਸੁਮੋਨਾ ਦਾ ਵੱਡਾ ਖੁਲਾਸਾ, ਕਿਹਾ : 10 ਸਾਲਾਂ ਤੋਂ ਲੜ ਰਹੀ ਹਾਂ ਜੰਗਹਮਾਸ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ 'ਚ ਮਾਰੀ ਗਈ ਭਾਰਤੀ ਨਰਸ ਦੀ ਮ੍ਰਿਤਕ ਦੇਹ ਪਹੁੰਚੀ ਦੇਸ਼ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਆਈਪੀਐਲ ਖੇਡਣ ਵਾਲੇ ਕ੍ਰਿਕਟਰਾਂ ਨੂੰ ਆਰਾਮ ਦੇ ਸਕਦਾ ਹੈ ਈਸੀਬੀਕੰਮ ਦੀ ਖਬਰ : 1 ਜੁਲਾਈ ਤੋਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ ਹੋ ਸਕਦਾ ਹੈ ਬਦਲਾਅ, ਕਟੌਤੀ ਸੰਭਵਅਕਸ਼ੈ ਤ੍ਰਿਤੀਆ : ਪ੍ਰੀ-ਕੋਵਿਡ ਪੱਧਰ ਦੇ ਸਿਰਫ 10% ਤੱਕ ਪਹੁੰਚੀ ਆਫਲਾਈਨ ਵਿਕਰੀ, ਡਿਜੀਟਲ ਗੋਲਡ ਵਿੱਚ ਵਾਧਾਭਾਰਤ ਦੀ ਕੋਵਿਡ-19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : ਡਬਲਯੂਐਚਓਅਮਰੀਕਾ ਅਤੇ ਪ੍ਰਵਾਸੀ ਭਾਰਤੀ ਕੋਰੋਨਾ ਜੰਗ ’ਚ ਭਾਰਤ ਨਾਲ ਮਜ਼ਬੂਤ ਥੰਮ ਵਾਂਗ ਖੜੇ : ਸੰਧੂਵਿਰੋਧ ਤੋਂ ਬਾਅਦ ਵੀ ਭਾਰਤੀ ਮੂਲ ਦੀ ਨੀਰਾ ਟੰਡਨ ਨਿਯੁਕਤ ਹੋਈ ਬਾਈਡਨ ਦੀ ਸੀਨੀਅਰ ਸਲਾਹਕਾਰਇਜ਼ਰਾਈਲ ਅਤੇ ਫਿਲਸਤੀਨ ਦੀ ਸਰਹੱਦ 'ਤੇ ਵਿਗੜੇ ਹਾਲਾਤ, ਦੋਵੇਂ ਦੇਸ਼ਾਂ ਨੇ ਸਰਹੱਦ 'ਤੇ ਵਧਾਈ ਫੌਜਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 3.26 ਲੱਖ ਤੋਂ ਵੱਧ ਨਵੇਂ ਮਾਮਲੇ, 3890 ਲੋਕਾਂ ਦੀ ਮੌਤ

ਸੰਪਾਦਕੀ

ਮੋਦੀ ਤੇ ਸ਼ਾਹ ਦੇ ਸੰਘੀ ਸੁਪਨੇ ਚਕਨਾਚੂਰ

May 04, 2021 11:51 AM

ਕੱਟੜ ਅਤੇ ਜਨੂੰਨੀ ਬਾਦਸ਼ਾਹਾਂ ਅਤੇ ਤਾਨਾਸ਼ਾਹਾਂ ਵਾਂਗ ਸਮੁੱਚੇ ਭਾਰਤ ਵਰਸ਼ ਨੂੰ ਫਤਿਹ ਕਰਨ ਦੀਆਂ ਖਾਹਸ਼ਾਂ ਪਾਲਣ ਵਾਲੇ ਭਾਰਤ ਦੇ ਵਰਤਮਾਨ ‘‘ਭਗਵਾਂ ਬਾਦਸ਼ਾਹਾਂ’’ ਦੀਆਂ ਖਾਹਸ਼ਾਂ ਨੂੰ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਹੈ। ਅੱਜ ਤੋਂ ਚਾਰ ਸਾਲ ਪਹਿਲਾਂ ਕਿਸੇ ਮੌਕੇ ’ਤੇ ਅਮਿਤ ਸ਼ਾਹ ਨੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਅਸੀਂ ਪੱਛਮੀ ਬੰਗਾਲ, ਕੇਰਲਾ ਅਤੇ ਉੜੀਸਾ ਨੂੰ ਜਿੱਤ ਨਹੀਂ ਲੈਂਦੇ, ਉਦੋਂ ਤੱਕ ਸਾਡੀ ਜਿੱਤ ਅਧੂਰੀ ਹੈ। ਅਸੀਂ ਉਸ ਸਮੇਂ ਵੀ ਕਿਹਾ ਸੀ ਕਿ ਭਾਜਪਾ ਦੀ ਇਹ ਖਾਹਸ਼ ਕਦੇ ਪੂਰੀ ਨਹੀਂ ਹੋਵੇਗੀ ਕਿਉਂਕਿ ਭਾਰਤ ਇੰਨਾ ਵਿਸ਼ਾਲ ਅਤੇ ਵੰਨ-ਸਵੰਨੇ ਵਖਰੇਵਿਆਂ ਵਾਲਾ ਦੇਸ਼ ਹੈ ਕਿ ਇਸ ਨੂੰ ਕਦੇ ਇਕੋ ਰੱਸੇ ਬੰਨ੍ਹਿਆਂ ਨਹੀਂ ਜਾ ਸਕਦਾ। ਸਾਡੀ ਇਸ ਸੋਚ ਨੂੰ ਵਰਤਮਾਨ ਚੋਣ ਨਤੀਜਿਆਂ ਨੇ ਇਕ ਵਾਰ ਫਿਰ ਸਹੀ ਸਾਬਤ ਕੀਤਾ ਹੈ।
ਕੇਰਲਾ ਨੇ ਸੀ.ਪੀ.ਆਈ.(ਐਮ) ਦੀ ਅਗਵਾਈ ਵਾਲੇ ਖੱਬੇ ਜਮਹੂਰੀ ਮੋਰਚੇ ਨੂੰ ਲਗਾਤਾਰ ਦੂਸਰੀ ਵਾਰ ਜਿੱਤਾ ਕੇ ਇੱਕ ਹੋਰ ਨਵਾਂ ਇਤਿਹਾਸ ਰਚ ਦਿੱਤਾ ਹੈ। ਕੇਰਲਾ ਰਾਜ ਦੀ 1955 ਵਿੱਚ ਸਥਾਪਨਾ ਤੋਂ ਬਾਦ 1957 ਵਿੱਚ ਹੋਈਆਂ ਪਹਿਲੀਆਂ ਵਿਧਾਨ ਸਭਾ ਚੋਣਾਂ ਵਿੱਚ ਹੀ ਕਾਮਰੇਡ ਈ.ਐਮ.ਐਸ. ਨੰਬੂਦਰੀਪਾਦ ਦੀ ਅਗਵਾਈ ਵਿੱਚ ਚੁਣੀ ਹੋਈ ਕਮਿਊਨਿਸਟ ਸਰਕਾਰ ਦੀ ਸਥਾਪਨਾ ਨਾਲ ਸੰਸਾਰ ਵਿੱਚ ਚੋਣਾਂ ਰਾਹੀਂ ਪਹਿਲੀ ਵਾਰ ਕਮਿਊਨਿਸਟ ਸਰਕਾਰ ਬਣਨ ਦਾ ਇਤਿਹਾਸ ਰਚਿਆ ਗਿਆ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਪਿਛਲੇ 64 ਸਾਲਾਂ ਤੋਂ ਲਗਾਤਾਰ ਇਹ ਰਵਾਇਤ ਚੱਲੀ ਆ ਰਹੀ ਸੀ। ਇਥੇ ਇੱਕ ਵਾਰ ਕਾਂਗਰਸ ਤੇ ਇੱਕ ਵਾਰ ਕਮਿਊਨਿਸਟਾਂ ਦੀ ਅਗਵਾਈ ਵਿੱਚ ਬਦਲ ਬਦਲ ਕੇ ਸਰਕਾਰਾਂ ਬਣਦੀਆਂ ਰਹੀਆਂ ਹਨ। ਇਸ ਵਾਰ ਲਗਾਤਾਰ ਦੂਸਰੀ ਵਾਰ ਖੱਬੇ ਮੋਰਚੇ ਦੀ ਜਿੱਤ ਨਾਲ ਨਵਾਂ ਇਤਿਹਾਸ ਅਤੇ ਨਵੀਂ ਪਰੰਪਰਾ ਸ਼ੁਰੂ ਹੋਈ ਹੈ।
ਪੱਛਮੀ ਬੰਗਾਲ, ਜਿਸ ਨੂੰ ਜਿਤਣ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਉਸਦੀ ਜੁੰਡਲੀ ਨੇ ਸਾਰੇ ਦੇਸ਼ ਵਿੱਚ ਕੋਰੋਨਾ ਮਹਾਮਾਰੀ ਨੂੰ ਤੇਜ਼ੀ ਨਾਲ ਫੈਲਣ ਲਈ ਖੁੱਲ੍ਹਾ ਮੌਕਾ ਪ੍ਰਦਾਨ ਕਰੀ ਰੱਖਿਆ ਅਤੇ ਅੰਧਾਧੁੰਦ ਪ੍ਰਚਾਰ ਮੁਹਿੰਮ ਦੇ ਸਾਰੇ ਰਿਕਾਰਡ ਤੋੜ ਦਿੱਤੇ, ਵਿੱਚ ਭਾਵੇਂ ਖੱਬੇ ਮੋਰਚੇ ਅਤੇ ਇਸ ਦੇ ਸਹਿਯੋਗੀਆਂ ਨੂੰ ਭਾਰੀ ਸੱਟ ਵੱਜੀ ਹੈ ਪਰ ਫਿਰ ਵੀ ਬੀ.ਜੇ.ਪੀ. ਦੇ ਪੱਛਮੀ ਬੰਗਾਲ ਵਿੱਚ ਸਰਕਾਰ ਬਣਾਉਣ ਦੇ ਸੁਪਨਿਆਂ ਨੂੰ ਚਕਨਾਚੂਰ ਕਰਕੇ ਇੱਕ ਇਤਿਹਾਸਕ ਰੋਲ ਹੀ ਅਦਾ ਕੀਤਾ ਹੈ।
ਤਾਮਿਲਨਾਡੂ ਦੇ ਲੋਕਾਂ ਨੇ ਮੋਦੀ ਸਰਕਾਰ ਦੀ ਗੋਦੀ ਵਿੱਚ ਬੈਠੀ ਅੰਨਾ ਡੀ.ਐਮ.ਕੇ. ਦੀ ਸਰਕਾਰ ਨੂੰ ਲਾਂਭੇ ਕਰਕੇ ਖੱਬੀਆਂ ਅਤੇ ਜਮਹੂਰੀ ਸ਼ਕਤੀਆਂ ਦੀ ਸਹਿਯੋਗੀ ਡੀ.ਐਮ.ਕੇ. ਨੂੰ ਸ਼ਾਨਦਾਰ ਸਫਲਤਾ ਦੇ ਕੇ ਭਗਵਾਂ ਬਰਗੇਡ ਨੂੰ ਰੋਕਣ ਦੇ ਸੰਘਰਸ਼ ਵਿੱਚ ਆਪਣਾ ਵੱਡਾ ਅਤੇ ਇਤਿਹਾਸਕ ਯੋਗਦਾਨ ਪਾਇਆ ਹੈ। ਆਸਾਮ ਵਿੱਚ ਜ਼ਰੂਰ ਬੀ.ਜੇ.ਪੀ. ਆਪਣੀ ਸਰਕਾਰ ਬਚਾਉਣ ਵਿੱਚ ਸਫਲ ਰਹੀ ਹੈ। ਕੇਂਦਰੀ ਸ਼ਾਸਤ ਪ੍ਰਦੇੇਸ਼ ਪੁੱਡੂਚੇਰੀ ਵਿੱਚ ਵੀ ਸ਼ਾਇਦ ਬੀੇ.ਜੇ.ਪੀ. ਦੀ ਹਿਮਾਇਤ ਨਾਲ ਆਲ ਇੰਡੀਆ ਐਨ.ਆਰ. ਕਾਂਗਰਸ ਦੀ ਸਰਕਾਰ ਸਥਾਪਤ ਹੋ ਜਾਵੇ।
ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਦੇ ਲੋਕ ਆਉਣ ਵਾਲੇ ਸਮਿਆਂ ਵਿੱਚ ਮੋਦੀ ਸਰਕਾਰ ਦਾ ਬਿਸਤਰਾ ਗੋਲ ਕਰਨ ਦੇ ਰਾਹ ’ਤੇ ਚਲ ਪਏ ਹਨ। ਇਹ ਦੇਸ਼ ਲਈ ਸ਼ੁੱਭ ਸੰਕੇਤ ਹਨ। ਇਨ੍ਹਾਂ ਨਤੀਜਿਆਂ ਨੇ ਦਿੱਲੀ ਦੇ ਬਾਰਡਰਾਂ ’ਤੇ ਸਾਢੇ ਪੰਜ ਮਹੀਨਿਆਂ ਤੋਂ ਚਲ ਰਹੇ ਕਿਸਾਨ ਮੋਰਚਿਆਂ ਨੂੰ ਕੇਂਦਰੀ ਸਰਕਾਰ ਵਲੋਂ ਤਾਕਤ ਅਤੇ ਸਖ਼ਤੀ ਨਾਲ ਖਦੇੜ ਦੇਣ ਦੀਆਂ ਯੋਜਨਾਵਾਂ ਨੂੰ ਹੀ ਵੱਡੀ ਸੱਟ ਮਾਰੀ ਹੈ। ਕਿਸਾਨ ਸੰਘਰਸ਼ ਦੀਆਂ ਸਫਾਂ ਵਿੱਚ ਹੋਰ ਵੀ ਉਤਸ਼ਾਹ ਦਾ ਮਾਹੌਲ ਪੈਦਾ ਹੋ ਗਿਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ