Monday, May 17, 2021 ePaper Magazine
BREAKING NEWS
ਆਪਣੀ ਬਿਮਾਰੀ ਨੂੰ ਲੈ ਕੇ ਸੁਮੋਨਾ ਦਾ ਵੱਡਾ ਖੁਲਾਸਾ, ਕਿਹਾ : 10 ਸਾਲਾਂ ਤੋਂ ਲੜ ਰਹੀ ਹਾਂ ਜੰਗਹਮਾਸ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ 'ਚ ਮਾਰੀ ਗਈ ਭਾਰਤੀ ਨਰਸ ਦੀ ਮ੍ਰਿਤਕ ਦੇਹ ਪਹੁੰਚੀ ਦੇਸ਼ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਆਈਪੀਐਲ ਖੇਡਣ ਵਾਲੇ ਕ੍ਰਿਕਟਰਾਂ ਨੂੰ ਆਰਾਮ ਦੇ ਸਕਦਾ ਹੈ ਈਸੀਬੀਕੰਮ ਦੀ ਖਬਰ : 1 ਜੁਲਾਈ ਤੋਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ ਹੋ ਸਕਦਾ ਹੈ ਬਦਲਾਅ, ਕਟੌਤੀ ਸੰਭਵਅਕਸ਼ੈ ਤ੍ਰਿਤੀਆ : ਪ੍ਰੀ-ਕੋਵਿਡ ਪੱਧਰ ਦੇ ਸਿਰਫ 10% ਤੱਕ ਪਹੁੰਚੀ ਆਫਲਾਈਨ ਵਿਕਰੀ, ਡਿਜੀਟਲ ਗੋਲਡ ਵਿੱਚ ਵਾਧਾਭਾਰਤ ਦੀ ਕੋਵਿਡ-19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : ਡਬਲਯੂਐਚਓਅਮਰੀਕਾ ਅਤੇ ਪ੍ਰਵਾਸੀ ਭਾਰਤੀ ਕੋਰੋਨਾ ਜੰਗ ’ਚ ਭਾਰਤ ਨਾਲ ਮਜ਼ਬੂਤ ਥੰਮ ਵਾਂਗ ਖੜੇ : ਸੰਧੂਵਿਰੋਧ ਤੋਂ ਬਾਅਦ ਵੀ ਭਾਰਤੀ ਮੂਲ ਦੀ ਨੀਰਾ ਟੰਡਨ ਨਿਯੁਕਤ ਹੋਈ ਬਾਈਡਨ ਦੀ ਸੀਨੀਅਰ ਸਲਾਹਕਾਰਇਜ਼ਰਾਈਲ ਅਤੇ ਫਿਲਸਤੀਨ ਦੀ ਸਰਹੱਦ 'ਤੇ ਵਿਗੜੇ ਹਾਲਾਤ, ਦੋਵੇਂ ਦੇਸ਼ਾਂ ਨੇ ਸਰਹੱਦ 'ਤੇ ਵਧਾਈ ਫੌਜਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 3.26 ਲੱਖ ਤੋਂ ਵੱਧ ਨਵੇਂ ਮਾਮਲੇ, 3890 ਲੋਕਾਂ ਦੀ ਮੌਤ

ਲੇਖ

ਇੱਕ ਬੇਰੁਜ਼ਗਾਰੀ ਉੱਤੋਂ ਮਹਿੰਗਾਈ ਦੀ ਮਾਰ

May 04, 2021 11:52 AM

ਗੁਰਸੇਵਕ ਰੰਧਾਵਾ

ਮਨੁੱਖ ਦੀਆਂ ਮੁੱਢਲੀ ਲੋੜਾਂ ਖੁਰਾਕ, ਕੱਪੜਾ ਅਤੇ ਮਕਾਨ ਹਨ ਪਰੰਤੂ ਇਨ੍ਹਾਂ ਤਿੰਨਾਂ ਦੀ ਪੂਰਤੀ ਸਿਰਫ਼ ਰੁਜ਼ਗਾਰ ਨਾਲ ਹੀ ਹੋ ਸਕਦੀ ਹੈ। ਪਰ ਸਾਡੇ ਦੇਸ਼ ਦੇ ਮਾੜੇ ਰਾਜਨੀਤਿਕ ਸਿਸਟਮ ਕਾਰਨ ਅੱਜ ਬੇਰੁਜ਼ਗਾਰੀ ਦੀ ਸਮੱਸਿਆ ਇੱਕ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਅੱਜ ਭਾਰਤ ਅੰਦਰ ਲੱਖਾਂ ਦੀ ਤਦਾਦ ’ਚ ਨੌਜ਼ਵਾਨ ਹਰ ਸਾਲ ਲੱਖਾਂ ਰੁਪਏ ਲਗਾ ਕੇ ਡਿਗਰੀਆਂ-ਡਿਪਲੋਮੇ ਹਾਸਿਲ ਕਰਦੇ ਹਨ। ਪਰ ਅੱਜ ਹਾਲਾਤ ਏਨੇ ਮਾੜੇ ਹੋ ਗਏ ਹਨ ਕਿ 100 ਬੰਦੇ ਵਿੱਚੋਂ ਸਿਰਫ਼ ਪੰਜ ਕੁ ਜਣਿਆਂ ਨੂੰ ਹੀ ਕੋਈ ਲੋੜਵੰਦ ਰੁਜ਼ਗਾਰ ਹਾਸਲ ਹੁੰਦਾ ਹੈ। ਇਸੇ ਕਰਕੇ ਹੀ ਅੱਜ ਭਾਰਤ ਅੰਦਰ ਅੱਤ ਦੀ ਬੇਰੁਜ਼ਗਾਰੀ ਦਾ ਬੋਲਬਾਲਾ ਹੈ। ਅੱਜ ਲੱਖਾਂ ਨੌਜ਼ਵਾਨ ਮੁੰਡੇ-ਕੁੜੀਆਂ ਪੜ੍ਹ-ਲਿਖ ਕੇ ਰੁਜ਼ਗਾਰ ਹਾਸਿਲ ਕਰਨ ਲਈ ਸੜਕਾਂ ਤੇ ਖੱਜ਼ਲ ਹੋਣ ਲਈ ਮਜ਼ਬੂਰ ਹੋ ਰਹੇ ਹਨ ਅਤੇ ਪੁਲਿਸ ਦੀਆਂ ਡਾਂਗਾਂ ਦੇ ਸ਼ਿਕਾਰ ਹੋ ਰਹੇ ਹਨ। ਇਸ ਬੇਰੁਜ਼ਗਾਰੀ ਕਰਕੇ ਹੀ ਦੇਸ਼ ਦਾ ਭਵਿੱਖ ਲੱਖਾਂ ਦੀ ਤਦਾਦ ’ਚ ਮੋਟੇ-ਮੋਟੇ ਵਿਆਜ਼ਾਂ ਤੇ ਕਰਜ਼ੇ ਦੀ ਪੰਡ ਚੁੱਕ ਕੇ ਜ਼ਮੀਨਾਂ ਗਹਿਣੇ ਕਰਕੇ ਹਰ ਸਾਲ ਆਪਣੇ ਪਿੰਡਾਂ, ਸ਼ਹਿਰਾਂ ਤੇ ਪਰਿਵਾਰਾਂ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਕਿਸੇ ਨਿੱਕੇ ਮੋਟੇ ਕੰਮਾਂ ਦੀ ਤਲਾਸ ਵਿੱਚ ਕੂਚ ਕਰ ਰਹੇ ਹਨ ਅਤੇ ਕੁੱਝ ਲੋਕ ਜੋ ਆਰਥਿਕ ਤੌਰ ਤੇ ਜ਼ਿਆਦਾ ਕਮਜ਼ੋਰ ਹਨ ਉਹ ਡਿਗਰੀਆਂ ਡਿਪਲੋਮੇ ਕਰਕੇ ਵੀ ਥੋੜੇ ਪੈਸ਼ਿਆਂ ਤੇ ਮਜ਼ਦੂਰੀ ਕਰਨ ਲਈ ਬੇਵੱਸ ਹਨ। ਪਰ ਕੁੱਝ ਕੁ ਪੜ੍ਹੇ ਲਿਖੇ ਲੋਕ ਅਜਿਹੇ ਵੀ ਹਨ ਜੋ ਮਜ਼ਦੂਰੀ ਕਰਨ ’ਚ ਸ਼ਰਮ ਮਹਿਸੂਸ ਕਰਦੇ ਹਨ, ਉਹ ਲੋਕ ਜਾਂ ਤਾਂ ਸਮਾਜ ਵਿਰੋਧੀ ਕਦਮ ਚੁੱਕ ਲੈਂਦੇ ਹਨ ਜਾਂ ਨਸ਼ਿਆਂ ’ਚ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਹਨ। ਹੁਣ ਦੇਸ਼ ਦੇ ਭਵਿੱਖ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਸਿੱਖਿਆ ਸਿਰਫ਼ ਗਿਆਨ ਦਾ ਸਾਧਨ ਹੈ ਰੁਜ਼ਗਾਰ ਦਾ ਨਹੀਂ। ਇਸ ਲਈ ਉਨ੍ਹਾਂ ਨੂੰ ਸਿੱਖਿਆ ਦੇ ਨਾਲ-ਨਾਲ ਕੋਈ ਹੱਥੀ ਕਿਰਤ ਵਾਲਾ ਕੰਮ ਵੀ ਲਾਜ਼ਮੀ ਸਿੱਖਣਾ ਚਾਹੀਦਾ ਹੈ ਤਾਂ ਜੋ ਉਹ ਪਰਿਵਾਰ ਨੂੰ ਪਾਲਣ ਜੋਗਾ ਹੋ ਸਕੇ।
ਪਹਿਲਾਂ ਹੀ ਚੰਗੀ ਕਾਬਲੀਅਤ ਰੱਖਣ ਵਾਲੇ ਪੜ੍ਹੇ-ਲਿਖੇ ਨੌਜ਼ਵਾਨ ਬੇਰੁਜ਼ਗਾਰੀ ਦੀ ਸਮੱਸਿਆਂ ਨਾਲ ਜੂਝ ਰਹੇ ਹਨ, ਉੱਤੋਂ ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਦੀ ਰਫ਼ਤਾਰ ਨੇ ਆਮ ਵਿਅਕਤੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਦਿਨੋਂ-ਦਿਨ ਮਨੁੱਖ ਦੇ ਵਰਤਣ ਵਾਲੀਆਂ ਮੁੱਢਲੀਆਂ ਵਸਤਾਂ ਦੇ ਮੁੱਲ ਅਸਮਾਨ ਨੂੰ ਛੂਹ ਰਹੇ ਹਨ। ਮਹਿੰਗਾਈ ਇੱਕ ਵਿਸ਼ਵ ਵਿਆਪੀ ਸਮੱਸਿਆ ਹੈ ਪਰ ਸਾਡੇ ਦੇਸ਼ ਵਿੱਚ ਇਸ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਹਰ ਚੀਜ਼ ਦੇ ਭਾਅ ਨਿੱਤ ਦਿਨ ਵੱਧ ਰਹੇ ਹਨ ਅਤੇ ਹਰ ਚੀਜ਼ ਅੱਗ ਦੇ ਭਾਅ ਵਿਕ ਰਹੀ ਹੈ। ਇਨ੍ਹਾਂ ਸਮੱਸਿਆਂਵਾਂ ਕਰਕੇ ਅੱਜ ਕੱਲ੍ਹ ਹਰੇਕ ਵਿਅਕਤੀ ਨੂੰ ਕਿਸੇ ਨਾ ਕਿਸੇ ਬਿਮਾਰੀ ਨੇ ਜਕੜਿਆ ਹੋਇਆ ਜਿਸ ਕਰਕੇ ਇਲਾਜ਼ ਅਤੇ ਟੈਸਟ ਕਰਵਾਉਣੇ ਇੰਨੇ ਮਹਿੰਗੇ ਹੋ ਗਏ ਹਨ ਕਿ ਉਹ ਆਰਥਿਕ ਤੌਰ ਤੇ ਏਨੇ ਸਮੱਰਥ ਨਹੀਂ ਹਨ ਕਿ ਉਹ ਲਗਾਤਾਰ ਇਲਾਜ਼ ਕਰਵਾ ਸਕਣ। ਵੱਡੇ-ਵੱਡੇ ਦਾਅਵੇ ਕਰਨ ਵਾਲੀ ਸਰਕਾਰਾਂ ਮਹਿੰਗਾਈ ’ਤੇ ਕਾਬੂ ਪਾਉਣ ’ਚ ਅਸਫ਼ਲ ਹੋ ਰਹੀਆਂ ਹਨ। ਜਦੋਂ ਕਿ ਮਹਿੰਗਾਈ ’ਤੇ ਕਾਬੂ ਪਾ ਕੇ ਹੀ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਹੋ ਸਕਦੀ ਹੈ।
ਜੇਕਰ ਸਮੱਸਿਆਵਾਂ ਹਨ ਤਾਂ ਉਨ੍ਹਾਂ ਦੇ ਹੱਲ ਵੀ ਤਾਂ ਹਨ, ਸਰਕਾਰ ਨੂੰ ਹਵਾ ’ਚ ਗੱਲਾਂ ਕਰਨ ਦੀ ਥਾਂ ਅਰਸ਼ ਤੋਂ ਫਰਸ ਤੇ ਆ ਕੇ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਵੱਲ ਖ਼ਾਸ ਤੌਰ ਤੇ ਧਿਆਨ ਦੇਣ ਦੀ ਲੋੜ ਹੈ ਨਹੀਂ ਤਾਂ ਸਮਾਜਿਕ ਬੁਰਾਈਆਂ ’ਤੇ ਰੋਕ ਲਾਉਣੀ ਮੁਸ਼ਕਲ ਹੋ ਜਾਵੇਗੀ। ਜਦੋਂ ਵੀ ਵੋਟਾਂ ਦੇ ਦਿਨ ਨੇੜੇ ਆਉਂਦੇ ਹਨ ਤਾਂ ਮਹਿੰਗਾਈ ਨਾਲ ਨਜਿੱਠਣ ਅਤੇ ਰੁਜ਼ਗਾਰ ਮੁਹੱਈਆਂ ਕਰਨ ਲਈ ਹਾਕਮ ਸਰਕਾਰਾਂ ਵਾਅਦਿਆਂ ਦੇ ਪੁਲ ਬੰਨ੍ਹਦੀਆਂ, ਝੂਠੇ ਦਾਅਵੇ ਕਰਦੀਆਂ ਤੇ ਨਿਰਾ ਕੁਫ਼ਰ ਤੋਲਦੀਆਂ ਹਨ ਕਿ ਸਰਕਾਰ ਆਪਣੀ ਜਨਤਾ ਲਈ ਬਹੁਤ ਫ਼ਿਕਰਮੰਦ ਹੈ, ਪਰ ਫੇਰ ਪੰਜ ਸਾਲ ਏਦਾਂ ਹੀ ਵਿਰੋਧੀ ਧਿਰਾਂ ਨਾਲ ਖਹਿੰਦੇ ਹੋਏ ਲੰਘਾ ਦਿੱਤੇ ਜਾਂਦੇ ਹਨ ਅਤੇ ਜਿਨ੍ਹਾਂ ਲੋਕਾਂ ਤੋਂ ਵੋਟਾਂ ਲੈ ਕੇ ਵਾਅਦੇ ਕੀਤੇ ਹੁੰਦੇ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਹੁਣ ਆਮ ਜਨਤਾ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਕਿ ਉਹ ਆਪਣੇ ਬਿਹਤਰ ਭਵਿੱਖ ਲਈ ਬਿਨਾਂ ਕਿਸੇ ਲਾਲਚ ਵੱਸ ਆ ਕੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਤੇ ਅਜਿਹੀ ਸਰਕਾਰ ਦਾ ਗਠਨ ਕਰਨ, ਜੋ ਉਨ੍ਹਾਂ ਦੀਆਂ ਮੁੱਢਲੀਆਂ ਸਮੱਸਿਆ ਵੱਲ ਚਿੰਤਤ ਹੋਵੇ ਅਤੇ ਬੇਰੁਜ਼ਗਾਰੀ, ਮਹਿੰਗਾਈ ਵਰਗੇ ਕੋਹੜ ਨੂੰ ਦੇਸ਼ ਵਿੱਚੋਂ ਕੱਢਣ ਦਾ ਹਰ ਹੀਲੇ ਯਤਨ ਕਰੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ