Monday, May 17, 2021 ePaper Magazine
BREAKING NEWS
ਆਪਣੀ ਬਿਮਾਰੀ ਨੂੰ ਲੈ ਕੇ ਸੁਮੋਨਾ ਦਾ ਵੱਡਾ ਖੁਲਾਸਾ, ਕਿਹਾ : 10 ਸਾਲਾਂ ਤੋਂ ਲੜ ਰਹੀ ਹਾਂ ਜੰਗਹਮਾਸ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ 'ਚ ਮਾਰੀ ਗਈ ਭਾਰਤੀ ਨਰਸ ਦੀ ਮ੍ਰਿਤਕ ਦੇਹ ਪਹੁੰਚੀ ਦੇਸ਼ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਆਈਪੀਐਲ ਖੇਡਣ ਵਾਲੇ ਕ੍ਰਿਕਟਰਾਂ ਨੂੰ ਆਰਾਮ ਦੇ ਸਕਦਾ ਹੈ ਈਸੀਬੀਕੰਮ ਦੀ ਖਬਰ : 1 ਜੁਲਾਈ ਤੋਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ ਹੋ ਸਕਦਾ ਹੈ ਬਦਲਾਅ, ਕਟੌਤੀ ਸੰਭਵਅਕਸ਼ੈ ਤ੍ਰਿਤੀਆ : ਪ੍ਰੀ-ਕੋਵਿਡ ਪੱਧਰ ਦੇ ਸਿਰਫ 10% ਤੱਕ ਪਹੁੰਚੀ ਆਫਲਾਈਨ ਵਿਕਰੀ, ਡਿਜੀਟਲ ਗੋਲਡ ਵਿੱਚ ਵਾਧਾਭਾਰਤ ਦੀ ਕੋਵਿਡ-19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : ਡਬਲਯੂਐਚਓਅਮਰੀਕਾ ਅਤੇ ਪ੍ਰਵਾਸੀ ਭਾਰਤੀ ਕੋਰੋਨਾ ਜੰਗ ’ਚ ਭਾਰਤ ਨਾਲ ਮਜ਼ਬੂਤ ਥੰਮ ਵਾਂਗ ਖੜੇ : ਸੰਧੂਵਿਰੋਧ ਤੋਂ ਬਾਅਦ ਵੀ ਭਾਰਤੀ ਮੂਲ ਦੀ ਨੀਰਾ ਟੰਡਨ ਨਿਯੁਕਤ ਹੋਈ ਬਾਈਡਨ ਦੀ ਸੀਨੀਅਰ ਸਲਾਹਕਾਰਇਜ਼ਰਾਈਲ ਅਤੇ ਫਿਲਸਤੀਨ ਦੀ ਸਰਹੱਦ 'ਤੇ ਵਿਗੜੇ ਹਾਲਾਤ, ਦੋਵੇਂ ਦੇਸ਼ਾਂ ਨੇ ਸਰਹੱਦ 'ਤੇ ਵਧਾਈ ਫੌਜਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 3.26 ਲੱਖ ਤੋਂ ਵੱਧ ਨਵੇਂ ਮਾਮਲੇ, 3890 ਲੋਕਾਂ ਦੀ ਮੌਤ

ਹਰਿਆਣਾ

ਸਿਰਸਾ ਖੇਤਰ ਦੀਆਂ ਜਮਹੂਰੀ ਤੇ ਕਿਸਾਨ ਜਥੇਬੰਦੀਆਂ ਭਾਜਪਾ ਦੇ ਚਿੱਤ ਹੋਣ ’ਤੇ ਬਾਗੋ-ਬਾਗ

May 04, 2021 01:09 PM

- ਕਿਸਾਨ ਅੰਦੋਲਨ ਨੂੰ ਹੋਰ ਮੱਘਦਾ ਰੱਖਣ ਦਾ ਅਹਿਦ

ਸੁਰਿੰਦਰ ਪਾਲ ਸਿੰਘ
ਸਿਰਸਾ, 3 ਮਈ : ਸਿਰਸਾ ਖੇਤਰ ਦੀਆਂ ਸੈਕੂਲਰ ਅਤੇ ਕਿਸਾਨ ਜਥੇਬੰਦੀਆਂ ਭਾਜਪਾ ਦੇ ਬੰਗਾਲ, ਕੇਰਲ ਅਤੇ ਤਾਮਿਲਨਾਡੂ ਵਿਚ ਬੁਰੀ ਤਰਾਂ ਚਿੱਤ ਹੋਣ ਤੇ ਬਾਗੋ ਬਾਗ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਪੱਛਮੀ ਬੰਗਾਲ ਵਿੱਚ ਹੋਈ ਟੀਐਮਸੀ ਦੀ ਜਿੱਤ ਅਤੇ ਕੇਰਲਾ ਅਤੇ ਤਾਮਿਲਨਾਡੂ ਵਿਚ ਖੱਬੇ ਮੁਹਾਜ ਦੀ ਜਿੱਤ ਨੂੰ ਇਤਿਹਾਸਿਕ ਕਰਾਰ ਦਿੰਦੇ ਹੋਏ ਇਸਨੂੰ ਦੇਸ਼ ਦੀ ਸੰਪ੍ਰਦਾਇਕ ਤਾਕਤਾਂ ਉੱਤੇ ਕਰਾਰੀ ਚਪੇੜ ਦੱਸਿਆ ਹੈ। ਉਨ੍ਹਾਂ ਟੀਐਮਸੀ ਪ੍ਰਮੁੱਖ ਮਮਤਾ ਬਨਰਜੀ ਅਤੇ ਹੋਰ ਦਲਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ਦੀ ਵਧਾਈ ਵੀ ਦਿੱਤੀ ਹੈ। ਕੁਲ ਹਿੰਦ ਕਿਸਾਨ ਸਭਾ, ਪੱਕਾ ਕਿਸਾਨ ਮੋਰਚਾ, ਤਰਕਸ਼ੀਲ ਸੋਸਾਇਟੀ, ਕਿਸਾਨ ਪੰਚਾਇਤ, ਨੋਜਵਾਨ ਭਾਰਤ ਸਭਾ, ਐਸ ਐਫ ਆਈ, ਡੀ ਵਾਈ ਐਸ ਐਸ ਐਫ ਸਮੇਤ ਸਿਰਸਾ ਖੇਤਰ ਦੀਆਂ ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਪਮੁੱਖ ਆਗੂਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਗਾਲ ਵਿੱਚ 61 ਦਿਨ ਲਗਾਤਾਰ ਚੋਣ ਅਭਿਆਨ ਚਲਾਇਆ ਪਰ ਬੰਗਾਲ ਦੀ ਸੂਝਵਾਨ ਜਨਤਾ ਨੇ ਇਨ੍ਹਾਂ ਫਿਰਕਾਪਸਤ ਤਾਕਤਾਂ ਨੂੰ ਖੂਜੇ ਲਾ ਕੇ ਰੱਖ ਦਿੱਤਾ ਜੋ ਦੇਸ਼ ਦੇ ਸੁਝਵਾਨ ਵੋਟਰਾਂ ਦਾ ਵੱਡੀ ਸ਼ਾਤਮਈ ਕ੍ਰਾਂਤੀ ਹੈ। ਉਨ੍ਹਾ ਕਿਹਾ ਕਿ ਭਾਜਪਾ ਦੀ ਨਾਂ ਮਾਇਆ ਮਿਲੀ ਨਾਂ ਰਾਮ ਵਾਲੀ ਹਾਲਤ ਹੋ ਗਈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹਿੰਦੂ ਮੁਸਲਮਾਨ ਸਮੇਤ ਜਾਤੀਵਾਦ ਦਾ ਕਾਰਡ ਖੇਡਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਸੁਚੇਤ ਭਾਰਤੀ ਜੰਤਾ ਨੇ ਇਹ ਫਿਰਕੂ ਪਤਾ ਪੂਰੀ ਤਰਾਂ ਨਕਾਰ ਦਿੱਤਾ। ਇਨ੍ਹਾਂ ਬੁਧੀਜੀਵੀ ਆਗੂਆਂ ਦਾ ਕਹਿਣਾ ਹੈ ਕਿ ਹਰ ਮੋਰਚੇ ਉੱਤੇ ਅਸਫਲ ਰਹੀ ਭਾਜਪਾ ਦੀ ਸਰਕਾਰ ਹਰ ਮੁੱਦੇ ਉੱਤੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹਾਲੇ ਵੀ ਜ਼ਾਰੀ ਹੈ ਪਰ ਜਨਤਾ ਉਸਦੀ ਹਰ ਚਾਲ ਨੂੰ ਸੱਮਝਦੀ ਹੈ। ਇਨ੍ਹਾਂ ਨੇਤਵਾਂ ਨੇ ਕਿਹਾ ਕਿ ਵਾਰ ਵਾਰ ਲਾਕਡਾਉਨ ਕਿਸਾਨਾਂ, ਮਜਦੂਰਾਂ ਅਤੇ ਉਦਯੋਗਾ ਲਈ ਬਹੁਤ ਖਤਰਨਾਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ ਵੱਖ ਹਿਸਿਆਂ ਵਿੱਚ ਲਾਕਡਾਉਨ ਦੀ ਵਜ੍ਹਾ ਨਾਲ ਮਾਲੀ ਹਾਲਤ ਬਰਬਾਦ ਹੋ ਜਾਵੇਗੀ। ਉਨ੍ਹਾ ਕਿਹਾ ਕਿ ਲਾਕਡਾਊਨ ਦੀ ਆੜ ਵਿਚ ਸਰਕਾਰ ਕਿਸਾਨ ਅੰਦੋਲਨ ਨੂੰ ਕੁਚਲਣ ਦੇ ਰਾਹ ਤੁਰੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਕਿਸਾਨ ਜਿਣਸਾਂ ਲੈ ਕੇ ਮੰਡੀਆਂ ਵਿਚ ਰੁਲਣ ਲਈ ਮਜਬੂਰ

ਰੁੱਖਾਂ ਅਤੇ ਮਨੁੱਖਾਂ ਦੀ ਸਾਂਝ ਨੂੰ ਹੋਰ ਪੱਕਿਆਂ ਕਰਨ ਦੀ ਲੋੜ: ਸਿੰਘਪੁਰਾ

ਕੋਰੋਨਾ ਪੀੜਤਾਂ ਨੂੰ ਘਰਾਂ ਵਿੱਚ ਹੀ ਹਰ ਸੰਭਵ ਸਹਾਇਤਾ ਦੇਵੇਗੀ ਹੈਲਪਰ : ਤਿਲਕ ਰਾਜ

ਆਕਸੀਜਨ ਸਲੰਡਰਾਂ ਦੀ ਹੋਮ ਡਿਲੀਵਰੀ ਪਹਿਲ ਦੇ ਆਧਾਰ ’ਤੇ ਹੋਵੇ: ਮੁੱਖ ਸਕੱਤਰ

ਬੱਚੇ ਪੁਛਦੇ ਹਨ ਪਾਪਾ ਆਪਾਂ ਮੂਵੀ ਦੇਖਣ ਕਦੋ ਜਾਵਾਂਗੇ

ਸਮਸ਼ਾਨ ਘਾਟਾਂ ਨੂੰ ਗਰਾਟਾਂ ਦੇਣ ਦੀ ਥਾਂ ਸਰਕਾਰ ਨਵੇਂ ਹਸਪਤਾਲ ਉਸਾਰੇ : ਵਿਰਕ

ਹਸਪਤਾਲ ’ਚ ਦਾਖਲਾ ਨਾ ਮਿਲਣ ’ਤੇ ਬਜ਼ੁਰਗ ਦੀ ਵ੍ਹੀਲ ਚੇਅਰ ’ਤੇ ਮੌਤ

ਜੇ ਕਣਕ ਦੀ ਖਰੀਦ ਦੁਬਾਰਾ ਸ਼ੁਰੂ ਨਾ ਕੀਤੀ ਤਾਂ ਕਰਾਂਗੇ ਧਰਨੇ ਪ੍ਰਦਰਸ਼ਨ : ਔਲਖ

ਪਿੰਡ ਜਲਮਾਨਾ ’ਚ ਬਿਨਾਂ ਮਾਸਕ ਤੇ ਨੇਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਚਿਤਾਵਨੀ

ਕਾਲਾਂਵਾਲੀ ਦੇ ਸਾਬਕਾ ਵਿਧਾਇਕ ਵੈਕਸੀਨ ਲਗਾਵਾਉਣ ਦੇ ਪ੍ਰਚਾਰ ਹਿਤ ਜੁਟੇ