Monday, May 17, 2021 ePaper Magazine
BREAKING NEWS
ਆਪਣੀ ਬਿਮਾਰੀ ਨੂੰ ਲੈ ਕੇ ਸੁਮੋਨਾ ਦਾ ਵੱਡਾ ਖੁਲਾਸਾ, ਕਿਹਾ : 10 ਸਾਲਾਂ ਤੋਂ ਲੜ ਰਹੀ ਹਾਂ ਜੰਗਹਮਾਸ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ 'ਚ ਮਾਰੀ ਗਈ ਭਾਰਤੀ ਨਰਸ ਦੀ ਮ੍ਰਿਤਕ ਦੇਹ ਪਹੁੰਚੀ ਦੇਸ਼ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਆਈਪੀਐਲ ਖੇਡਣ ਵਾਲੇ ਕ੍ਰਿਕਟਰਾਂ ਨੂੰ ਆਰਾਮ ਦੇ ਸਕਦਾ ਹੈ ਈਸੀਬੀਕੰਮ ਦੀ ਖਬਰ : 1 ਜੁਲਾਈ ਤੋਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ ਹੋ ਸਕਦਾ ਹੈ ਬਦਲਾਅ, ਕਟੌਤੀ ਸੰਭਵਅਕਸ਼ੈ ਤ੍ਰਿਤੀਆ : ਪ੍ਰੀ-ਕੋਵਿਡ ਪੱਧਰ ਦੇ ਸਿਰਫ 10% ਤੱਕ ਪਹੁੰਚੀ ਆਫਲਾਈਨ ਵਿਕਰੀ, ਡਿਜੀਟਲ ਗੋਲਡ ਵਿੱਚ ਵਾਧਾਭਾਰਤ ਦੀ ਕੋਵਿਡ-19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : ਡਬਲਯੂਐਚਓਅਮਰੀਕਾ ਅਤੇ ਪ੍ਰਵਾਸੀ ਭਾਰਤੀ ਕੋਰੋਨਾ ਜੰਗ ’ਚ ਭਾਰਤ ਨਾਲ ਮਜ਼ਬੂਤ ਥੰਮ ਵਾਂਗ ਖੜੇ : ਸੰਧੂਵਿਰੋਧ ਤੋਂ ਬਾਅਦ ਵੀ ਭਾਰਤੀ ਮੂਲ ਦੀ ਨੀਰਾ ਟੰਡਨ ਨਿਯੁਕਤ ਹੋਈ ਬਾਈਡਨ ਦੀ ਸੀਨੀਅਰ ਸਲਾਹਕਾਰਇਜ਼ਰਾਈਲ ਅਤੇ ਫਿਲਸਤੀਨ ਦੀ ਸਰਹੱਦ 'ਤੇ ਵਿਗੜੇ ਹਾਲਾਤ, ਦੋਵੇਂ ਦੇਸ਼ਾਂ ਨੇ ਸਰਹੱਦ 'ਤੇ ਵਧਾਈ ਫੌਜਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 3.26 ਲੱਖ ਤੋਂ ਵੱਧ ਨਵੇਂ ਮਾਮਲੇ, 3890 ਲੋਕਾਂ ਦੀ ਮੌਤ

ਮਨੋਰੰਜਨ

ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਹਮੇਸ਼ਾ ਲਈ ਸਸਪੈਂਡ

May 04, 2021 04:04 PM
ਏਜੰਸੀ : ਅਦਾਕਾਰਾ ਕੰਗਨਾ ਰਣੌਤ ਦਾ ਖ਼ਬਰਾਂ ਵਿੱਚ ਰਹਿਣਾ ਕੋਈ ਨਵੀਂ ਗੱਲ ਨਹੀਂ ਹੈ। ਕੰਗਣਾ ਪਿਛਲੇ ਕੁਝ ਦਿਨਾਂ ਤੋਂ ਟਵਿੱਟਰ 'ਤੇ ਵਿਵਾਦਪੂਰਨ ਬਿਆਨ ਦੇ ਰਹੀ ਹੈ, ਖ਼ਾਸਕਰ ਬੰਗਾਲ ਚੋਣਾਂ ਵਿੱਚ ਭਾਜਪਾ ਦੀ ਹਾਰ ਅਤੇ ਤ੍ਰਿਣਮੂਲ ਕਾਂਗਰਸ ਦੀ ਜਿੱਤ ਦੇ ਬਾਰੇ। ਮੰਗਲਵਾਰ ਨੂੰ ਅਭਿਨੇਤਰੀ ਨੇ ਪੱਛਮੀ ਬੰਗਾਲ ਵਿੱਚ ਹਿੰਸਾ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਇਸ ਦੇ ਨਾਲ ਹੀ ਕੇਂਦਰ ਸਰਕਾਰ ਕੋਲੋਂ ਬੰਗਾਲ ਵਿੱਚ ਰਾਸ਼ਟਰਪਤੀ ਸ਼ਾਸਨ ਦੀ ਮੰਗ ਕੀਤੀ ਸੀ। ਕੰਗਨਾ ਨੇ ਆਪਣੇ ਤਾਜ਼ਾ ਟਵੀਟ ਵਿੱਚ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ''ਖੂਨ ਦੀ ਪਿਆਸੀ ਰਾਕਸ਼ਸੀ ਤਾੜਕਾ'' ਦੱਸਿਆ ਹੈ। ਇਸ ਤੋਂ ਇਲਾਵਾ, ਕੰਗਨਾ ਨੇ ਪੀਐਮ ਮੋਦੀ ਨੂੰ ਸੁਪਰ ਗੁੰਡਾਗਰਦੀ ਕਰਨ ਦੀ ਸਲਾਹ ਵੀ ਦਿੱਤੀ ਹੈ ਅਤੇ ਨਰਿੰਦਰ ਮੋਦੀ ਨੂੰ ਆਪਣਾ 2000 ਵਾਲਾ ਵਿਰਾਟ ਰੂਪ ਵੀ ਦਿਖਾਉਣ ਦੀ ਅਪੀਲ ਕੀਤੀ ਹੈ, ਜਿਸ ਨੂੰ ਟਵਿੱਟਰ ਉਪਭੋਗਤਾਵਾਂ ਨੇ ਇਸ ਨੂੰ ਗੁਜਰਾਤ ਦੇ ਦੰਗਿਆਂ ਨਾਲ ਜੋੜਦਿਆਂ, ਕੰਗਨਾ ਦੇ ਟਵੀਟ ਨੂੰ ਹਿੰਸਾ ਅਤੇ ਫਿਰਕਾਪਰਸਤੀ ਫੈਲਾਉਣ ਵਾਲਾ ਕਰਾਰ ਦਿੰਦਿਆਂ ਕੰਗਨਾ ਦੇ ਟਵਿੱਟਰ ਅਕਾਊਂਟ ਨੂੰ ਸਦਾ ਲਈ ਮੁਅੱਤਲ ਕਰਨ ਲਈ ਟਵਿੱਟਰ ਨੂੰ ਰਿਪੋਰਟ ਕੀਤੀ ਸੀ। ਇਸ ਤੋਂ ਇਲਾਵਾ, ਕੰਗਨਾ ਨੇ ਟਵਿੱਟਰ 'ਤੇ ਭਾਜਪਾ ਦੀ ਮਹਿਲਾ ਆਗੂ ਦੀ ਤਸਵੀਰ ਸਾਂਝੀ ਕਰਦਿਆਂ ਦਾਅਵਾ ਕੀਤਾ ਸੀ ਕਿ ਟੀਐਮਸੀ ਲੋਕਾਂ ਨੇ ਉਸ ਨਾਲ ਗੈਂਗਰੇਪ ਕੀਤਾ ਹੈ। ਜਿਸ ਤੋਂ ਬਾਅਦ ਉਨ੍ਹਾਂ ਦਾ ਟਵਿੱਟਰ ਅਕਾਊਂਟ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ, ਉਸ ਔਰਤ ਦਾ ਚਿਹਰਾ ਜਿਸ ਦੀ ਤਸਵੀਰ ਕੰਗਨਾ ਨੇ ਸ਼ੇਅਰ ਕੀਤੀ ਸੀ ਉਹ ਢੱਕਿਆ ਹੋਇਆ ਸੀ।
 


ਕੰਗਨਾ ਦੇ ਇਨ੍ਹਾਂ ਵਿਵਾਦਪੂਰਨ ਟਵੀਟ ਤੋਂ ਬਾਅਦ ਕਾਰਵਾਈ ਕਰਦਿਆਂ ਟਵਿੱਟਰ ਨੇ ਕੰਗਨਾ ਦਾ ਅਕਾਊਂਟ ਹਮੇਸ਼ਾ ਲਈ ਮੁਅੱਤਲ ਕਰ ਦਿੱਤਾ ਹੈ। ਰਿਪੋਰਟਾਂ ਦੇ ਅਨੁਸਾਰ, ਟਵਿੱਟਰ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਹੈ ਕਿ ਕੰਗਨਾ ਰਣੌਤ ਉਨ੍ਹਾਂ ਦੀ ‘ਹੇਟ ਕੰਡਕੱਟ ਪਾਲਿਸੀ’ ਦੀ ਲਗਾਤਾਰ ਉਲੰਘਣਾ ਕਰ ਰਹੀ ਸੀ ਅਤੇ ਇਸ ਲਈ ਉਨ੍ਹਾਂ ਦਾ ਅਕਤਾਉਂਟ ਸਦਾ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਜਨਵਰੀ ਵਿੱਚ ਕੰਗਨਾ ਦਾ ਟਵਿੱਟਰ ਅਕਾਊਂਟ ਆਰਜ਼ੀ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਸੀ।

ਵਰਕਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਜਲਦੀ ਹੀ ਰਜਨੀਸ਼ ਘਈ ਦੀ ਫਿਲਮ 'ਧਾਕੜ', ਸਰਵੇਸ਼ ਮੇਵਾੜਾ ਦੀ ਫਿਲਮ 'ਤੇਜਸ' ਅਤੇ ਅਲ ਵਿਜੇ ਦੁਆਰਾ ਨਿਰਦੇਸ਼ਤ ਫਿਲਮ ਅਤੇ ਤਮਿਲਨਾਡੂ ਦੀ ਸਾਬਕਾ ਸੀ.ਐੱਮ. ਅਭਿਨੇਤਰੀ ਜੈਲਲਿਤਾ ਬਾਓਪਿਕ '' ਥਲਾਇਵੀ'' 'ਚ  ਵਿੱਚ ਮੁੱਖ ਭੂਮਿਕਾ ਵਿਚ ਨਜ਼ਰ ਆਵੇਗੀ। ਹਾਲ ਹੀ 'ਚ ਕੰਗਨਾ ਨੇ ਆਪਣੀ ਨਵੀਂ ਫਿਲਮ' ਮਣੀਕਰਣਿਕਾ ਰਿਟਰਨਜ਼: ਦਿ ਲੀਜੈਂਡ ਆਫ ਦਿੱਧਾ 'ਦਾ ਐਲਾਨ ਵੀ ਕੀਤਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਮਨੋਰੰਜਨ ਖ਼ਬਰਾਂ

ਆਪਣੀ ਬਿਮਾਰੀ ਨੂੰ ਲੈ ਕੇ ਸੁਮੋਨਾ ਦਾ ਵੱਡਾ ਖੁਲਾਸਾ, ਕਿਹਾ : 10 ਸਾਲਾਂ ਤੋਂ ਲੜ ਰਹੀ ਹਾਂ ਜੰਗ

ਆਪਣੀ ਮੌਤ ਦੀ ਅਫਵਾਹ 'ਤੇ ਮੁਕੇਸ਼ ਖੰਨਾ ਦਾ ਜਵਾਬ : 'ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ ਨੂੰ ਫੜ ਕੇ ਚਾੜੋ ਕੁਟਾਪਾ'

ਸਾਊਥ ਸੁਪਰਸਟਾਰ ਅੱਲੂ ਅਰਜੁਨ ਨੇ ਕੋਰੋਨਾ ਨੂੰ ਦਿੱਤੀ ਮਾਤ

ਤੇਲਗੂ ਅਦਾਕਾਰ ਅਤੇ ਐਂਕਰ ਟੀ ਨਰਸਿਮਹਾ ਰਾਓ ਦਾ ਦੇਹਾਂਤ

ਬਾਲੀਵੁੱਡ 'ਕੁਈਨ' ਕੰਗਨਾ ਰਣੌਤ ਵੀ ਆਈ ਕੋਰੋਨਾ ਦੀ ਲਪੇਟ 'ਚ

ਕੋਰੋਨਾ ਮਹਾਂਮਾਰੀ ਵਿਚਾਲੇ ਅਨੁਸ਼ਕਾ ਅਤੇ ਵਿਰਾਟ ਨੇ ਵਧਾਏ ਮਦਦ ਦੇ ਹੱਥ

ਪ੍ਰਸਿੱਧ ਸੰਗੀਤਕਾਰ ਵਣਰਾਜ ਭਾਟੀਆ ਦਾ 93 ਸਾਲ ਦੀ ਉਮਰ 'ਚ ਦੇਹਾਂਤ

ਮਸ਼ਹੂਰ ਅਦਾਕਾਰਾ ਸ਼੍ਰੀਪ੍ਰਦਾ ਦਾ ਕੋਰੋਨਾ ਨਾਲ ਦੇਹਾਂਤ

ਅਭਿਨੇਤਰੀ ਅਭਿਲਾਸ਼ਾ ਪਾਟਿਲ ਦਾ 47 ਸਾਲ ਦੀ ਉਮਰ 'ਚ ਕੋਰੋਨਾ ਨਾਲ ਦੇਹਾਂਤ

ਪੰਜਾਬੀ ਅਦਾਕਾਰਾ ਸੁਖਜਿੰਦਰ ਸ਼ੇਰਾ ਦਾ ਯੂਗਾਂਡਾ ’ਚ ਦੇਹਾਂਤ