Monday, May 17, 2021 ePaper Magazine
BREAKING NEWS
ਆਪਣੀ ਬਿਮਾਰੀ ਨੂੰ ਲੈ ਕੇ ਸੁਮੋਨਾ ਦਾ ਵੱਡਾ ਖੁਲਾਸਾ, ਕਿਹਾ : 10 ਸਾਲਾਂ ਤੋਂ ਲੜ ਰਹੀ ਹਾਂ ਜੰਗਹਮਾਸ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ 'ਚ ਮਾਰੀ ਗਈ ਭਾਰਤੀ ਨਰਸ ਦੀ ਮ੍ਰਿਤਕ ਦੇਹ ਪਹੁੰਚੀ ਦੇਸ਼ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਆਈਪੀਐਲ ਖੇਡਣ ਵਾਲੇ ਕ੍ਰਿਕਟਰਾਂ ਨੂੰ ਆਰਾਮ ਦੇ ਸਕਦਾ ਹੈ ਈਸੀਬੀਕੰਮ ਦੀ ਖਬਰ : 1 ਜੁਲਾਈ ਤੋਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ ਹੋ ਸਕਦਾ ਹੈ ਬਦਲਾਅ, ਕਟੌਤੀ ਸੰਭਵਅਕਸ਼ੈ ਤ੍ਰਿਤੀਆ : ਪ੍ਰੀ-ਕੋਵਿਡ ਪੱਧਰ ਦੇ ਸਿਰਫ 10% ਤੱਕ ਪਹੁੰਚੀ ਆਫਲਾਈਨ ਵਿਕਰੀ, ਡਿਜੀਟਲ ਗੋਲਡ ਵਿੱਚ ਵਾਧਾਭਾਰਤ ਦੀ ਕੋਵਿਡ-19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : ਡਬਲਯੂਐਚਓਅਮਰੀਕਾ ਅਤੇ ਪ੍ਰਵਾਸੀ ਭਾਰਤੀ ਕੋਰੋਨਾ ਜੰਗ ’ਚ ਭਾਰਤ ਨਾਲ ਮਜ਼ਬੂਤ ਥੰਮ ਵਾਂਗ ਖੜੇ : ਸੰਧੂਵਿਰੋਧ ਤੋਂ ਬਾਅਦ ਵੀ ਭਾਰਤੀ ਮੂਲ ਦੀ ਨੀਰਾ ਟੰਡਨ ਨਿਯੁਕਤ ਹੋਈ ਬਾਈਡਨ ਦੀ ਸੀਨੀਅਰ ਸਲਾਹਕਾਰਇਜ਼ਰਾਈਲ ਅਤੇ ਫਿਲਸਤੀਨ ਦੀ ਸਰਹੱਦ 'ਤੇ ਵਿਗੜੇ ਹਾਲਾਤ, ਦੋਵੇਂ ਦੇਸ਼ਾਂ ਨੇ ਸਰਹੱਦ 'ਤੇ ਵਧਾਈ ਫੌਜਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 3.26 ਲੱਖ ਤੋਂ ਵੱਧ ਨਵੇਂ ਮਾਮਲੇ, 3890 ਲੋਕਾਂ ਦੀ ਮੌਤ

ਦੁਨੀਆ

ਯੂਰਪ ਅਤੇ ਅਮਰੀਕਾ 'ਚ ਕੋਰੋਨਾ ਪਾਬੰਦੀਆਂ 'ਚ ਢਿੱਲ ਮਿਲਦਿਆਂ ਹੀ ਪਰਤੀ ਰੌਣਕ

May 04, 2021 04:10 PM

ਵਾਸ਼ਿੰਗਟਨ, 04 ਮਈ (ਏਜੰਸੀ) : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚਾਲੇ ਕਈ ਦੇਸ਼ਾਂ ਤੋਂ ਰਾਹਤ ਭਰੀਆਂ ਖ਼ਬਰਾਂ ਆਈਆਂ ਹਨ। ਕਈ ਦੇਸ਼ਾਂ ਨੇ ਹੌਲੀ ਹੌਲੀ ਹੀ ਸਹੀ, ਲੰਬੇ ਲੌਕਡਾਊਨ ਤੋਂ ਬਾਅਦ ਅਨਲੌਕ ਦੀ ਪ੍ਰਕਿਰੀਆ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਬ੍ਰਿਟਨ ਅਤੇ ਅਮਰੀਕਾ ਸਭ ਤੋਂ ਅੱਗੇ ਹਨ। ਫਰਾਂਸ, ਗਰੀਸ, ਆਸਟ੍ਰੀਆ, ਡੈਨਮਾਰਕ ਜਿਹੇ ਦੇਸ਼ਾਂ ਵਿੱਚ ਵੀ ਰੈਸਟੋਰੈਂਟ, ਸਕੂਲ, ਦੁਕਾਨਾਂ, ਬਾਰ ਅਤੇ ਹੋਰ ਸਹੂਲਤਾਂ ਮੁੜ ਖੋਲ੍ਹ ਦਿੱਤੀਆਂ ਗਈਆਂ ਹਨ। ਹਾਲਾਂਕਿ ਕਈ ਜਗ੍ਹਾ ’ਤੇ ਇਨ੍ਹਾਂ ਨੂੰ ਸ਼ਰਤਾਂ ਤਹਿਤ ਖੋਲ੍ਹਿਆ ਗਿਆ ਹੈ। ਪਰ ਇੰਨੀ ਆਜ਼ਾਦੀ ਨੇ ਵੀ ਲੋਕਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਤਾਂ ਦੇ ਹੀ ਦਿੱਤਾ ਹੈ।

ਬ੍ਰਿਟੇਨ ਵਿੱਚ ਵੀਕੈਂਡ ਮਸਤੀ ਭਰਿਆ ਰਿਹਾ। ਰੈਸਟੋਰੈਂਟ, ਬਾਰ, ਮਿਊਜ਼ਿਕ ਹਾਲ ਭਰੇ ਰਹੇ। ਲੋਕਾਂ ਨੇ ਕਾਫੀ ਸਮੇਂ ਬਾਅਦ ਮਿਲੀ ਆਜ਼ਾਦੀ ਯਾਨੀ ਅਨਲੌਕ ਦਾ ਜਸ਼ਨ ਸੜਕਾਂ ’ਤੇ ਮਨਾਇਆ। ਸਰਕਾਰ 19 ਮਈ ਤੱਕ ਲੌਕਡਾਊਨ ਖਤਮ ਕਰਨਾ ਚਾਹੁੰਦੀ ਹੈ।

ਅਮਰੀਕਾ ਵਿੱਚ 412 ਦਿਨ ਤੋਂ ਬੰਦ ਡਿਜ਼ਨੀਲੈਂਡ ਖੁਲ੍ਹੇ ਤਾਂ ਕਈ ਲੋਕ ਭਾਵੁਕ ਹੋ ਕੇ ਰੋਏ। ਡਿਜ਼ਨੀ ਦਾ ਸਟਾਫ ਵੀ ਲੋਕਾਂ ਨੂੰ ਦੇਖ ਕੇ ਹੰਝੂ ਨਹੀਂ ਰੋਕ ਸਕਿਆ। ਫਰਾਂਸ ਵਿੱਚ ਸੋਮਵਾਰ ਤੋਂ ਅਨਲੌਕ ਦਾ ਅਗਲਾ ਪੜਾਅ ਸ਼ੁਰੂ ਹੋਇਆ। ਸੈਕੰਡਰੀ ਅਤੇ ਹਾਈ ਸਕੂਲ ਖੋਲ੍ਹੇ ਗਏ। ਦਸ ਕਿਲੋਮੀਟਰ ਤੱਕ ਦਾ ਟਰੈਵਲ ਬੈਨ ਹਟਾਇਆ ਗਿਆ ਯਾਨੀ ਹੁਣ ਆਉਣ ਜਾਣ ਦੀ ਛੋਟ ਹੈ। ਪਰ ਵਰਕ ਫਰਾਮ ਹੋਮ, 7 ਵਜੇ ਬਾਅਦ ਕਰਫਿਊ ਲਾਗੂ ਰਹੇਗਾ।

ਗਰੀਸ ਵਿੱਚ ਛੇ ਮਹੀਨੇ ਬਾਅਦ ਕੈਫੇ ਰੈਸਟੋਰੈਂਟ ਮੁੜ ਤੋਂ ਖੁਲ੍ਹ ਗਏ ਹਨ। ਲੌਕਡਾਊਨ ਵਿੱਚ ਢਿੱਲ ਤੋਂ ਬਾਅਦ ਇਤਿਹਾਸਕ ਸਥਾਨਾਂ, ਰੈਸਟੋਰੈਂਟਾਂ ਅਤੇ ਕੈਫੇ ਵਿੱਚ ਲੋਕ ਪਰਿਵਾਰ ਦੇ ਨਾਲ ਪੁੱਜੇ। ਇੱਥੇ 3.46 ਲੱਖ ਲੋਕ ਕੋਰੋਨਾ ਦੀ ਲਪੇਟ ਵਿੱਚ ਆਏ ਅਤੇ 10 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਭਾਰਤ ਦੀ ਕੋਵਿਡ-19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : ਡਬਲਯੂਐਚਓ

ਅਮਰੀਕਾ ਅਤੇ ਪ੍ਰਵਾਸੀ ਭਾਰਤੀ ਕੋਰੋਨਾ ਜੰਗ ’ਚ ਭਾਰਤ ਨਾਲ ਮਜ਼ਬੂਤ ਥੰਮ ਵਾਂਗ ਖੜੇ : ਸੰਧੂ

ਵਿਰੋਧ ਤੋਂ ਬਾਅਦ ਵੀ ਭਾਰਤੀ ਮੂਲ ਦੀ ਨੀਰਾ ਟੰਡਨ ਨਿਯੁਕਤ ਹੋਈ ਬਾਈਡਨ ਦੀ ਸੀਨੀਅਰ ਸਲਾਹਕਾਰ

ਇਜ਼ਰਾਈਲ ਅਤੇ ਫਿਲਸਤੀਨ ਦੀ ਸਰਹੱਦ 'ਤੇ ਵਿਗੜੇ ਹਾਲਾਤ, ਦੋਵੇਂ ਦੇਸ਼ਾਂ ਨੇ ਸਰਹੱਦ 'ਤੇ ਵਧਾਈ ਫੌਜ

ਅਫਗਾਨਿਸਤਾਨ : ਕਾਬੁਲ ਮਸਜਿਦ ’ਚ ਧਮਾਕਾ, 12 ਦੀ ਮੌਤ ਤੇ ਦਰਜ਼ਨਾਂ ਜ਼ਖ਼ਮੀ

ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ ਭਾਰਤ 'ਚ ਕੋਰੋਨਾ ਸੰਕਟ ਨੂੰ ਲੈ ਕੇ ਕਮਲਾ ਹੈਰਿਸ ਨਾਲ ਕੀਤੀ ਮੁਲਾਕਾਤ

ਅਮਰੀਕਾ ਦੇ ਮੈਡੀਕਲ ਸਲਾਹਕਾਰ ਬੋਲੇ : ਮਹਾਂਮਾਰੀ ਖਤਮ ਹੋਣ ਤੋਂ ਪਹਿਲਾਂ ਹੀ ਭਾਰਤ ਨੇ ਦਿੱਤੀ ਪਾਬੰਦੀਆਂ ’ਚ ਢਿੱਲ

ਇਜ਼ਰਾਈਲ-ਫਿਲਸਤੀਨ ਸੰਘਰਸ਼ 'ਚ ਚਾਰੇ ਪਾਸੇ ਤਬਾਹੀ, ਹੁਣ ਤੱਕ 43 ਦੀ ਮੌਤ

ਐਰਦੋਆਨ ਦੀ ਪੁਤਿਨ ਨੂੰ ਅਪੀਲ - ਇਜ਼ਰਾਈਲ ਨੂੰ ਸਿਖਾਇਆ ਜਾਵੇ ਸਬਕ

ਅਸਟ੍ਰੇਲੀਆ ਦੀਆਂ ਅੰਤਰਰਾਸ਼ਟਰੀ ਸਰਹੱਦਾਂ 2022 ਦੇ ਅੱਧ ਤੋਂ ਬਾਅਦ ਖੋਲ੍ਹਣ ਦੀ ਸੰਭਾਵਨਾ