Monday, May 17, 2021 ePaper Magazine
BREAKING NEWS
ਆਪਣੀ ਬਿਮਾਰੀ ਨੂੰ ਲੈ ਕੇ ਸੁਮੋਨਾ ਦਾ ਵੱਡਾ ਖੁਲਾਸਾ, ਕਿਹਾ : 10 ਸਾਲਾਂ ਤੋਂ ਲੜ ਰਹੀ ਹਾਂ ਜੰਗਹਮਾਸ ਦੇ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ 'ਚ ਮਾਰੀ ਗਈ ਭਾਰਤੀ ਨਰਸ ਦੀ ਮ੍ਰਿਤਕ ਦੇਹ ਪਹੁੰਚੀ ਦੇਸ਼ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਆਈਪੀਐਲ ਖੇਡਣ ਵਾਲੇ ਕ੍ਰਿਕਟਰਾਂ ਨੂੰ ਆਰਾਮ ਦੇ ਸਕਦਾ ਹੈ ਈਸੀਬੀਕੰਮ ਦੀ ਖਬਰ : 1 ਜੁਲਾਈ ਤੋਂ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ ਹੋ ਸਕਦਾ ਹੈ ਬਦਲਾਅ, ਕਟੌਤੀ ਸੰਭਵਅਕਸ਼ੈ ਤ੍ਰਿਤੀਆ : ਪ੍ਰੀ-ਕੋਵਿਡ ਪੱਧਰ ਦੇ ਸਿਰਫ 10% ਤੱਕ ਪਹੁੰਚੀ ਆਫਲਾਈਨ ਵਿਕਰੀ, ਡਿਜੀਟਲ ਗੋਲਡ ਵਿੱਚ ਵਾਧਾਭਾਰਤ ਦੀ ਕੋਵਿਡ-19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : ਡਬਲਯੂਐਚਓਅਮਰੀਕਾ ਅਤੇ ਪ੍ਰਵਾਸੀ ਭਾਰਤੀ ਕੋਰੋਨਾ ਜੰਗ ’ਚ ਭਾਰਤ ਨਾਲ ਮਜ਼ਬੂਤ ਥੰਮ ਵਾਂਗ ਖੜੇ : ਸੰਧੂਵਿਰੋਧ ਤੋਂ ਬਾਅਦ ਵੀ ਭਾਰਤੀ ਮੂਲ ਦੀ ਨੀਰਾ ਟੰਡਨ ਨਿਯੁਕਤ ਹੋਈ ਬਾਈਡਨ ਦੀ ਸੀਨੀਅਰ ਸਲਾਹਕਾਰਇਜ਼ਰਾਈਲ ਅਤੇ ਫਿਲਸਤੀਨ ਦੀ ਸਰਹੱਦ 'ਤੇ ਵਿਗੜੇ ਹਾਲਾਤ, ਦੋਵੇਂ ਦੇਸ਼ਾਂ ਨੇ ਸਰਹੱਦ 'ਤੇ ਵਧਾਈ ਫੌਜਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 3.26 ਲੱਖ ਤੋਂ ਵੱਧ ਨਵੇਂ ਮਾਮਲੇ, 3890 ਲੋਕਾਂ ਦੀ ਮੌਤ

ਦੁਨੀਆ

ਬਿਲ ਗੇਟਸ ਅਤੇ ਮੇਲਿੰਡਾ ਗੇਟਸ 27 ਸਾਲਾਂ ਬਾਅਦ ਹੋਣਗੇ ਵੱਖ, ਤਲਾਕ ਦਾ ਐਲਾਨ

May 04, 2021 04:16 PM

ਵਾਸ਼ਿੰਗਟਨ, 04 ਮਈ (ਏਜੰਸੀ) : ਮਾਈਕ੍ਰੋਸਾੱਫਟ ਦੇ ਸੰਸਥਾਪਕ ਬਿਲ ਗੇਟਸ ਅਤੇ ਪਤਨੀ ਮੇਲਿੰਡਾ ਗੇਟਸ ਨੇ ਵਿਆਹ ਦੇ 27 ਸਾਲਾਂ ਬਾਅਦ ਤਲਾਕ ਦਾ ਐਲਾਨ ਕੀਤਾ ਹੈ। ਟਵਿੱਟਰ 'ਤੇ ਜਾਰੀ ਇਕ ਸੰਯੁਕਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਾਫ਼ੀ ਗੱਲਬਾਤ ਤੋਂ ਬਾਅਦ ਅਸੀਂ ਆਪਣੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਤਿੰਨ ਬੱਚਿਆਂ ਨੂੰ ਪਾਲਿਆ-ਪੋਸਿਆ ਹੈ। ਨਾਲ ਹੀ, ਇੱਕ ਫਾਉਂਡੇਸ਼ਨ ਦਾ ਗਠਨ ਕੀਤਾ ਹੈ ਜੋ ਲੋਕਾਂ ਦੀ ਚੰਗੀ ਸਿਹਤ ਅਤੇ ਚੰਗੇ ਜੀਵਨ ਲਈ ਕੰਮ ਕਰਦੀ ਹੈ। ਹਾਲਾਂਕਿਸ ਤਲਾਕ ਤੋਂ ਬਾਅਦ, ਦੋਵੇਂ ਗੇਟਸ ਫਾਉਂਡੇਸ਼ਨ ਲਈ ਇਕੱਠੇ ਕੰਮ ਕਰਨਾ ਜਾਰੀ ਰੱਖਣਗੇ।

ਦੋਵਾਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਅਸੀਂ ਅਪਣੇ ਵਿਆਹ ਨੂੰ ਹੁਣ ਖਤਮ ਕਰਨ ਦਾ ਫੈਸਲਾ ਕੀਤਾ ਹੈ। ਸਾਨੂੰ ਭਰੋਸਾ ਨਹੀਂ ਹੈ ਕਿ ਅਸੀਂ ਅਪਣੇ ਜੀਵਨ ਦੇ ਅਗਲੇ ਪੜਾਅ ਵਿੱਚ ਇੱਕ ਜੋੜੇ ਦੇ ਰੂਪ ਵਿੱਚ ਅੱਗੇ ਵਧ ਸਕਦੇ ਹਨ। ਸਾਨੂੰ ਨਹੀਂ ਲੱਗਦਾ ਕਿ ਅਸੀਂ ਇਕੱਠੇ ਰਹਿ ਸਕਦੇ ਹਨ। ਬਿਲ ਗੇਟਸ ਨੇ ਅਪਣੇ ਟਵਿੱਟਰ ’ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਬਿਲ ਗੇਟਸ ਨੇ ਟਵੀਟ ਕਰਕੇ ਕਿਹਾ, ਬਹੁਤ ਜ਼ਿਆਦਾ ਸੋਚ ਵਿਚਾਰ ਕਰਨ ਅਤੇ ਸਾਡੇ ਰਿਸ਼ਤੇ ’ਤੇ ਕੰਮ ਕਰਨ ਤੋਂ ਬਾਅਦ ਹੀ ਅਸੀਂ ਅਪਣੇ ਵਿਆਹ ਨੂੰ ਹੁਣ ਖਤਮ ਕਰਨ ਦਾ ਫੈਸਲਾ ਲਿਆ ਹੈ। ਅਸੀਂ ਬਤੌਰ ਕਪਲ ਹੁਣ ਇਕੱਠੇ ਨਹੀਂ ਰਹਿਣਾ ਚਾਹੁੰਦੇ ਹਨ। ਬਿਲ ਗੇਟਸ ਅਤੇ ਮੇਲਿੰਡਾ ਗੇਟਸ ਦੇ ਤਿੰਨ ਬੱਚੇ ਹਨ। ਬਿਲ ਗੇਟਸ ਅਤੇ ਮੇਲਿੰਡਾ ਗੇਟਸ ਦੀ ਮੁਲਾਕਾਤ 1980 ਦੇ ਦਹਾਕੇ ਵਿੱਚ ਹੋਈ ਸੀ ਜਦ ਮੇਲਿੰਡਾ ਨੇ ਮਾਈਕਰੋਸਾਫਟ ਕੰਪਨੀ ਜਵਾਇਨ ਕੀਤੀ ਸੀ।

ਮੇਲਿੰਡਾ ਨੇ 1987 ’ਚ ਮਾਈਕਰੋਸਾਫਟ ਕੰਪਨੀ ਵਿਚ ਇੱਕ ਪ੍ਰੋਡਕਟ ਮੈਨੇਜਰ ਦੇ ਅਹੁਦੇ ’ਤੇ ਕੰਮ ਕਰਨ ਆਈ ਸੀ। ਉਸੇ ਦੌਰਾਨ ਮੇਲਿੰਡਾ, ਬਿਲ ਗੇਟਸ ਦੇ ਨਾਲ ਨਿਊਯਾਰਕ ਵਿੱਚ ਇੱਕ ਬਿਜ਼ਨਸ ਡਿਨਰ ’ਤੇ ਮਿਲੀ ਸੀ। ਇਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ।

ਬਿਲ ਗੇਟਸ ਨੇ ਇੱਕ ਨੈਟਫਲਿਕਸ ਡਾਕੂਮੈਂਟਰੀ ਨੂੰ ਦੱਸਿਆ, ਜਦ ਮੈਂ ਅਤੇ ਮੇਲਿੰਡਾ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ ਤਾਂ ਸਾਡੇ ਵਿੱਚ ਅਜਿਹੇ ਹਾਲਾਤ ਬਣ ਗਏ ਸਨ ਕਿ ਜਾਂ ਤਾਂ ਅਸੀਂ ਬਰੇਕਅਪ ਕਰਕੇ ਅਲੱਗ ਹੋ ਜਾਂਦੇ ਜਾਂ ਫੇਰ ਅਸੀਂ ਵਿਆਹ ਕਰਦੇ। ਲੇਕਿਨ ਅਸੀਂ ਦੋਵੇਂ ਇੱਕ ਦੂਜੇ ਦਾ ਬਹੁਤ ਖਿਆਲ ਰੱਖਦੇ ਸੀ।

ਹਾਲ ਹੀ ਦੇ ਸਾਲਾਂ ਵਿੱਚ ਦੁਨੀਆ ਦੇ ਅਮੀਰ ਲੋਕਾਂ ਵਿੱਚ ਇਹ ਤਲਾਕ ਦਾ ਦੂਜਾ ਕੇਸ ਹੈ। ਇਸ ਤੋਂ ਪਹਿਲਾਂ 2019 ਵਿੱਚ, ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਅਤੇ ਉਨ੍ਹਾਂ ਦੀ ਪਤਨੀ ਮੈਕੇਨਜ਼ੀ ਸਕਾਟ ਵਿਚਕਾਰ ਤਲਾਕ ਹੋਇਆ ਸੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਭਾਰਤ ਦੀ ਕੋਵਿਡ-19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : ਡਬਲਯੂਐਚਓ

ਅਮਰੀਕਾ ਅਤੇ ਪ੍ਰਵਾਸੀ ਭਾਰਤੀ ਕੋਰੋਨਾ ਜੰਗ ’ਚ ਭਾਰਤ ਨਾਲ ਮਜ਼ਬੂਤ ਥੰਮ ਵਾਂਗ ਖੜੇ : ਸੰਧੂ

ਵਿਰੋਧ ਤੋਂ ਬਾਅਦ ਵੀ ਭਾਰਤੀ ਮੂਲ ਦੀ ਨੀਰਾ ਟੰਡਨ ਨਿਯੁਕਤ ਹੋਈ ਬਾਈਡਨ ਦੀ ਸੀਨੀਅਰ ਸਲਾਹਕਾਰ

ਇਜ਼ਰਾਈਲ ਅਤੇ ਫਿਲਸਤੀਨ ਦੀ ਸਰਹੱਦ 'ਤੇ ਵਿਗੜੇ ਹਾਲਾਤ, ਦੋਵੇਂ ਦੇਸ਼ਾਂ ਨੇ ਸਰਹੱਦ 'ਤੇ ਵਧਾਈ ਫੌਜ

ਅਫਗਾਨਿਸਤਾਨ : ਕਾਬੁਲ ਮਸਜਿਦ ’ਚ ਧਮਾਕਾ, 12 ਦੀ ਮੌਤ ਤੇ ਦਰਜ਼ਨਾਂ ਜ਼ਖ਼ਮੀ

ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ ਭਾਰਤ 'ਚ ਕੋਰੋਨਾ ਸੰਕਟ ਨੂੰ ਲੈ ਕੇ ਕਮਲਾ ਹੈਰਿਸ ਨਾਲ ਕੀਤੀ ਮੁਲਾਕਾਤ

ਅਮਰੀਕਾ ਦੇ ਮੈਡੀਕਲ ਸਲਾਹਕਾਰ ਬੋਲੇ : ਮਹਾਂਮਾਰੀ ਖਤਮ ਹੋਣ ਤੋਂ ਪਹਿਲਾਂ ਹੀ ਭਾਰਤ ਨੇ ਦਿੱਤੀ ਪਾਬੰਦੀਆਂ ’ਚ ਢਿੱਲ

ਇਜ਼ਰਾਈਲ-ਫਿਲਸਤੀਨ ਸੰਘਰਸ਼ 'ਚ ਚਾਰੇ ਪਾਸੇ ਤਬਾਹੀ, ਹੁਣ ਤੱਕ 43 ਦੀ ਮੌਤ

ਐਰਦੋਆਨ ਦੀ ਪੁਤਿਨ ਨੂੰ ਅਪੀਲ - ਇਜ਼ਰਾਈਲ ਨੂੰ ਸਿਖਾਇਆ ਜਾਵੇ ਸਬਕ

ਅਸਟ੍ਰੇਲੀਆ ਦੀਆਂ ਅੰਤਰਰਾਸ਼ਟਰੀ ਸਰਹੱਦਾਂ 2022 ਦੇ ਅੱਧ ਤੋਂ ਬਾਅਦ ਖੋਲ੍ਹਣ ਦੀ ਸੰਭਾਵਨਾ