Friday, May 07, 2021 ePaper Magazine
BREAKING NEWS
ਆਈਪੀਐਲ : ਬਾਕੀ ਮੈਚ ਇੰਗਲੈਂਡ 'ਚ ਹੋਣ ਦੀ ਉਮੀਦ, ਈਸੀਬੀ ਦੇ ਸਕਦੀ ਹੈ ਬੀਸੀਸੀਆਈ ਨੂੰ ਪ੍ਰਸਤਾਵਕੋਰੋਨਾ ਦੀ ਮਾਰ ਨਾਲ ਬੇਦੱਮ ਹੋਇਆ ਸੈਰ ਸਪਾਟਾ ਉਦਯੋਗ, ਪੀਕ ਸੀਜ਼ਨ ਦੀ ਬੁਕਿੰਗ ਰੱਦਕੋਰੋਨਾ ਮਹਾਂਮਾਰੀ ਵਿਚਾਲੇ ਅਨੁਸ਼ਕਾ ਅਤੇ ਵਿਰਾਟ ਨੇ ਵਧਾਏ ਮਦਦ ਦੇ ਹੱਥਪ੍ਰਸਿੱਧ ਸੰਗੀਤਕਾਰ ਵਣਰਾਜ ਭਾਟੀਆ ਦਾ 93 ਸਾਲ ਦੀ ਉਮਰ 'ਚ ਦੇਹਾਂਤਕੋਰੋਨਾ ਖ਼ਿਲਾਫ਼ ਲੜਾਈ 'ਚ ਭਾਰਤ ਦੀ ਮਦਦ ਕਰਨਾ ਅਮਰੀਕਾ ਦੀ ਨੈਤਿਕ ਜ਼ਿੰਮੇਵਾਰੀ : ਪ੍ਰਮਿਲਾਕੋਰੋਨਾ : ਪ੍ਰਵਾਸੀ ਭਾਰਤੀਆਂ ਨੇ ਵਧਾਏ ਦੇਸ਼ ਲਈ ਮਦਦ ਦੇ ਹੱਥਆਸਟਰੇਲੀਆ : ਭਾਰਤੀ ਵੈਰੀਅੰਟ ਪਾਜ਼ੀਟਿਵ ਮਰੀਜ਼ ਮਿਲਣ ਤੋਂ ਬਾਅਦ ਪਈਆਂ ਭਾਜੜਾਂਅਮਰੀਕਾ : ਐਚ-1ਬੀ ਵੀਜ਼ਾ ਵਾਲੇ ਭਾਰਤੀ ਦੇਸ਼ ਛੱਡਣ ਲਈ ਮਜਬੂਰਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 4.14 ਲੱਖ ਤੋਂ ਵੱਧ ਨਵੇਂ ਮਾਮਲੇ, 3915 ਮੌਤਾਂਸੁਪਰੀਮ ਕੋਰਟ ਨੇ ਕਿਹਾ : ਦਿੱਲੀ ਨੂੰ ਰੋਜ਼ਾਨਾ ਦਿੱਤੀ ਜਾਵੇ 700 ਮੀਟ੍ਰਿਕ ਟਨ ਆਕਸੀਜਨ

ਪੰਜਾਬ

ਧਰਨਾਕਾਰੀ ਪੁਲਿਸ ਵਲੋਂ ਗ੍ਰਿਫਤਾਰ 'ਤੇ ਜ਼ਬਰਨ ਰੁਕਵਾਈ ਭੁੱਖ ਹੜਤਾਲ, ਮੁੱਕਦਮਾ ਦਰਜ਼

May 04, 2021 05:27 PM

- ਜਮਹੂਰੀ ਹੱਕਾਂ 'ਤੇ ਲੋਕਤਾਂਤ੍ਰਿਕ ਢਾਂਚੇ ਦਾ ਘਾਣ-ਭੁੱਲਰ 

ਫਿਰੋਜ਼ਪੁਰ, 04 ਮਈ (ਜਸਪਾਲ ਸਿੰਘ) : ਕਈ ਤਰ੍ਹਾਂ ਦੇ ਕਾਰਨਾਮਿਆਂ ਲਈ ਅਕਸਰ ਹੀ ਚਰਚਾ 'ਚ ਰਹਿਣ ਵਾਲਾ ਥਾਣਾ ਸਿਟੀ ਫਿਰੋਜ਼ਪੁਰ ਜੋ ਕਿਸੇ ਜਾਣ-ਪਹਿਚਾਣ ਦਾ ਮੁਥਾਜ ਨਹੀਂ, ਜੋ ਆਪਣੀ ਹੀ ਪਿੱਠ ਥਾਪੜ ਕੇ ਵਾਹ-ਵਾਹ ਕਹਾਉਣ ਵਾਲਾ ਥਾਣਾ ਸਿਟੀ ਜੋ ਆਪਣੇ ਫ਼ਰਜ਼ਾਂ ਤੋਂ ਹੱਟ ਕੇ ਬੇ-ਲੋੜੀਂਦੇ ਕੰਮਾਂ 'ਚ ਆਪਣਾਂ ਡੰਗ ਟਪਾਂ ਰਿਹਾ ਹੈ। ਸਿਆਸੀ ਅਕਾਵਾਂ ਦੇ ਇਸ਼ਰਿਆਂ ਤੇ ਕੱਟ-ਪੁੱਤਲੀ ਬਣਕੇ ਰਹਿ ਚੁੱਕੇ ਥਾਣਾ ਸਿਟੀ ਫਿਰੋਜ਼ਪੁਰ ਜਿਸ ਨੂੰ ਪ੍ਰਸ਼ਾਸ਼ਨ 'ਤੇ ਸਰਕਾਰਾਂ ਦੀਆ ਗਲਤ ਨੀਤੀਆਂ ਖ਼ਿਲਾਫ਼ ਰੋਸ ਪ੍ਰਗਟਾਉਣ ਵਾਲੇ ਇਨਸਾਫ਼ ਪਸੰਦ ਲੋਕਾਂ ਨੂੰ ਡਾਂਗ ਦੇ ਆਸਰੇ ਚੁੱਪ ਕਰਵਾਉਣ ਦੀ ਮੁਹਾਰਤ ਹਾਸਿਲ ਹੈ। ਦੱਸਣਯੋਗ ਗੱਲ ਇਹ ਹੈ ਕਿ ਸਿਵਲ ਹਸਪਤਾਲ 'ਚ ਪ੍ਰਸ਼ਾਸਨਿਕ ਪ੍ਰਬੰਧਾਂ ਅਤੇ ਐਸ.ਐਮ.ਓ ਦੀ ਤਾਇਨਾਤੀ 'ਤੇ ਸਰਕਾਰੀ ਵੈਂਟੀਲੇਟਰ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਲੋਂ ਇਕ ਪੱਤਰ ਲਿਖ ਕੇ ਨਿੱਜੀ ਹਸਪਤਾਲ ਨੂੰ ਸਪੁਰਦ ਕਰਨ ਦੇ ਰੋਸ ਵਜੋਂ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ਦੀ ਅਗਵਾਈ ਵਿੱਚ ਬੀਤੇ ਕੱਲ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਸ਼ਹੀਦ ਊਧਮ ਸਿੰਘ ਚੌਕ ਵਿੱਚ ਟੈਂਟ ਲਗਾਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਦੀ ਸ਼ੂਰੁਆਤ ਕੀਤੀ ਸੀ, ਭੁੱਲਰ ਨੇ ਕਿਹਾ ਕਿ ਕਰੀਬ ਚਾਰ ਵਜੇ ਡਿਪਟੀ ਕਮਿਸ਼ਨਰ ਨਾਲ ਓਹਨਾ ਦੀ ਮੁਲਾਕਾਤ ਕਰਵਾਈ ਗਈ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਐਸ,ਐਮ,ਓ ਦੀ ਤਾਇਨਿਤੀ ਲਈ ਪ੍ਰਿੰਸੀਪਲ ਸਕੱਤਰ ਨੂੰ ਪੱਤਰ ਲਿਖ ਕੇ ਖ਼ਾਨਾਪੂਰਤੀ ਕਰ ਦਿੱਤੀ ਗਈ, ਉਪਰੰਤ ਰਾਤ ਕਰੀਬ 10 ਵਜੇ ਥਾਣਾ ਸਿਟੀ ਪੁਲਿਸ ਨੇ ਜ਼ਬਰਨ ਆ ਕੇ ਟੈਂਟ ਪੁੱਟ ਦਿੱਤਾ 'ਤੇ ਐਡਵੋਕੇਟ ਮਨਜਿੰਦਰ ਭੁੱਲਰ ਨੂੰ ਗ੍ਰਿਫਤਾਰ ਕਰਕੇ ਕੇ ਲਾਕਡਾਉਨ ਦੀ ਉਲੰਘਣਾ ਸਬੰਧੀ ਪਰਚਾ ਦਰਜ ਕਰਕੇ ਜਮਾਨਤ ਤੇ ਰਿਹਾ ਕਰ ਦਿੱਤਾ ਗਿਆ, ਪਰਚਾ ਦਰਜ ਹੋਣ ਉਪਰੰਤ ਐਡਵੋਕੇਟ ਭੁੱਲਰ ਨੇ ਕਿਹਾ ਕਿ ਇਹ ਜਮਹੂਰੀ ਹੱਕਾਂ ਦਾ ਘਾਣ ਹੈ 'ਤੇ ਲੋਕਤਾਂਤ੍ਰਿਕ ਢਾਂਚੇ 'ਚ ਬਹੁਤ ਹੀ ਮੰਦਭਾਗਾ ਹੈ ਕਿ ਲੋਕਾਂ ਦੇ ਹੱਕ ਵਿੱਚ ਆਵਾਜ਼ ਚੁੱਕਣ ਵਾਲਿਆ ਨਾਲ ਵੀ ਇਸ ਤਰਾ ਦਾ ਵਿਹਾਰ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਭੁੱਖ ਹੜਤਾਲ ਦੌਰਾਨ ਉਨ੍ਹਾਂ ਨੇ ਸਮਾਜਿਕ ਦੂਰੀ 'ਤੇ ਹੋਰ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ ਪਰ ਫਿਰ ਵੀ ਲੋਕਾਂ ਦੀ ਅਵਾਜ ਬਣ ਕੇ ਅੱਗੇ ਆਉਣ 'ਤੇ ਉਨ੍ਹਾਂ ਦੇ ਖ਼ਿਲਾਫ਼ ਥਾਣਾ ਸਿਟੀ ਫਿਰੋਜ਼ਪੁਰ ਵਲੋਂ ਲਾਕਡਾਉਨ ਦੀ ਉਲੰਘਣਾ ਸਬੰਧੀ ਜ਼ਬਰਨ ਮੁਕੱਦਮਾਂ ਦਰਜ਼ ਕੀਤਾ ਗਿਆ, ਇਸ ਸਬੰਧੀ ਡੀ.ਐਸ.ਪੀ ਬਰਿੰਦਰ ਸਿੰਘ ਨਾਲ ਫੋਨ 'ਤੇ ਬਾਰ-ਬਾਰ ਸੰਪਰਕ ਕਰਨਾ ਚਾਹਿਆ ਪਰ ਸੰਪਰਕ ਨਹੀਂ ਹੋ ਸਕਿਆ |

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਟਰੇਡ ਵਿੰਗ ਵੱਲੋਂ ਕੋਰੋਨਾ ਮਹਾਂਮਾਰੀ ’ਚ ਪ੍ਰੇਸ਼ਾਨ ਆਮ ਵਰਗ ਦੀ ਸਹਾਇਤਾ ਲਈ ਮੰਗ ਪੱਤਰ 

ਆਰ ਟੀ ਪੀਸੀਆਰ ਟੈਸਟ ਲਈ ਮਿੱਥੇ ਰੇਟਾਂ ਤੋਂ ਵੱਧ ਪੈਸੇ ਵਸੂਲਣ ਵਾਲੇ ਪ੍ਰਾਈਵੇਟ ਟੈਸਟਿੰਗ ਸੈਂਟਰਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

ਸ਼੍ਰੋਮਣੀ ਅਕਾਲੀ ਦਲ ਯੂਥ ਦੇ ਆਗੂ ਵਿਕਰਮਜੀਤ ਸਿੰਘ ਚੌਹਾਨ ਨੇ ਲਗਵਾਇਆ ਕੋਰੋਨਾ ਦਾ ਟੀਕਾ

ਸੇਵਾ ਕੇਂਦਰਾਂ ’ਚ ਕੋਈ ਵੀ ਸੇਵਾ ਲੈਣ ਲਈ ਅਗੇਤੀ ਪ੍ਰਵਾਨਗੀ ਲਾਜ਼ਮੀ : ਐਸਡੀਐਮ

ਨਵੇਂ ਤਹਿਸੀਲਦਾਰ ਮਨਜੀਤ ਸਿੰਘ ਛੇਤੀ ਅਹੁਦਾ ਸੰਭਾਲਣਗੇ

ਖਿਲਚੀਆਂ ਦੀ ਦੁਕਾਨਦਾਰ ਯੂਨੀਅਨ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਬਾਜ਼ਾਰ ਖੋਲ੍ਹਣ ਦੇ ਸੱਦੇ ਦਾ ਸਮਰਥਨ

ਪਟਿਆਲਾ ਜੇਲ੍ਹ ਤੋੜ ਕੇ ਭੱਜੇ ਤਿੰਨ ਕੈਦੀਆਂ ’ਚੋਂ 1 ਗ੍ਰਿਫ਼ਤਾਰ

ਇੰਟਰਨੈੱਟ ਦੀ ਰੇਂਜ ਨਾ ਹੋਣ ਕਾਰਨ ਬਿਜਲੀ ਖੱਪਤਕਾਰਾਂ ਨੂੰ ਬਿੱਲ ਨਾ ਭਰੇ ਜਾਣ ਕਾਰਨ ਹੋਣਾ ਪੈ ਰਿਹਾ ਖੱਜਲ-ਖੁਆਰ

ਪਿੰਡ ਚਹਿਲ ’ਚ ਕਬਾੜ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ ਨਾਲ ਲੱਖਾਂ ਦਾ ਨੁਕਸਾਨ

ਮੁਕਤਸਰ ਜ਼ਿਲ੍ਹੇ ’ਚ ਕੋਰੋਨਾ ਕਾਰਨ 10 ਲੋਕਾਂ ਦੀ ਮੌਤ