Friday, May 07, 2021 ePaper Magazine
BREAKING NEWS
ਆਈਪੀਐਲ : ਬਾਕੀ ਮੈਚ ਇੰਗਲੈਂਡ 'ਚ ਹੋਣ ਦੀ ਉਮੀਦ, ਈਸੀਬੀ ਦੇ ਸਕਦੀ ਹੈ ਬੀਸੀਸੀਆਈ ਨੂੰ ਪ੍ਰਸਤਾਵਕੋਰੋਨਾ ਦੀ ਮਾਰ ਨਾਲ ਬੇਦੱਮ ਹੋਇਆ ਸੈਰ ਸਪਾਟਾ ਉਦਯੋਗ, ਪੀਕ ਸੀਜ਼ਨ ਦੀ ਬੁਕਿੰਗ ਰੱਦਕੋਰੋਨਾ ਮਹਾਂਮਾਰੀ ਵਿਚਾਲੇ ਅਨੁਸ਼ਕਾ ਅਤੇ ਵਿਰਾਟ ਨੇ ਵਧਾਏ ਮਦਦ ਦੇ ਹੱਥਪ੍ਰਸਿੱਧ ਸੰਗੀਤਕਾਰ ਵਣਰਾਜ ਭਾਟੀਆ ਦਾ 93 ਸਾਲ ਦੀ ਉਮਰ 'ਚ ਦੇਹਾਂਤਕੋਰੋਨਾ ਖ਼ਿਲਾਫ਼ ਲੜਾਈ 'ਚ ਭਾਰਤ ਦੀ ਮਦਦ ਕਰਨਾ ਅਮਰੀਕਾ ਦੀ ਨੈਤਿਕ ਜ਼ਿੰਮੇਵਾਰੀ : ਪ੍ਰਮਿਲਾਕੋਰੋਨਾ : ਪ੍ਰਵਾਸੀ ਭਾਰਤੀਆਂ ਨੇ ਵਧਾਏ ਦੇਸ਼ ਲਈ ਮਦਦ ਦੇ ਹੱਥਆਸਟਰੇਲੀਆ : ਭਾਰਤੀ ਵੈਰੀਅੰਟ ਪਾਜ਼ੀਟਿਵ ਮਰੀਜ਼ ਮਿਲਣ ਤੋਂ ਬਾਅਦ ਪਈਆਂ ਭਾਜੜਾਂਅਮਰੀਕਾ : ਐਚ-1ਬੀ ਵੀਜ਼ਾ ਵਾਲੇ ਭਾਰਤੀ ਦੇਸ਼ ਛੱਡਣ ਲਈ ਮਜਬੂਰਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 4.14 ਲੱਖ ਤੋਂ ਵੱਧ ਨਵੇਂ ਮਾਮਲੇ, 3915 ਮੌਤਾਂਸੁਪਰੀਮ ਕੋਰਟ ਨੇ ਕਿਹਾ : ਦਿੱਲੀ ਨੂੰ ਰੋਜ਼ਾਨਾ ਦਿੱਤੀ ਜਾਵੇ 700 ਮੀਟ੍ਰਿਕ ਟਨ ਆਕਸੀਜਨ

ਪੰਜਾਬ

ਮਹਾਮਾਰੀ ਦਿਖਾ ਰਹੀ ‘ਰੰਗ' : ਮਰ ਚੁੱਕੇ ਜੀਆਂ ਦੇ ਫੁੱਲ ਪਾਉਣ ਵਾਲਿਆਂ ਦੀਆਂ ਲੱਗਣ ਲੱਗੀਆਂ ਕਤਾਰਾਂ !

May 04, 2021 05:38 PM

- ਕੀਰਤਪੁਰ ਸਾਹਿਬ ਤੇ ਕਟਾਣਾ ਸਾਹਿਬ 'ਚ ਫ਼ੁੱਲ ਪਾਉਣ ਵਾਲਿਆਂ ਦੀ ਗਿਣਤੀ ਦੁੱਗਣੇ ਤੋਂ ਟੱਪੀ

ਸਮਰਾਲਾ, 04 ਅਪ੍ਰੈਲ (ਭਾਰਦਵਾਜ) : ਪੰਜਾਬ ਦੀ ਧਰਤੀ 'ਤੇ ਕੋਰੋਨਾ ਮਹਾਮਾਰੀ ਦੇ ਮੌਤ ਦੇ ਖੌਫ਼ਨਾਕ ‘ਤਾਂਡਵ’ ਨਾਲ ਜਾ ਰਹੀਆਂ ਇਨਸਾਨੀ ਜਾਨਾਂ ਕਾਰਨ ਹੁਣ ਫ਼ੁੱਲ ਪਾਉਣ ਜਾ ਰਹੇ ਪਰਿਵਾਰਕ ਮੈਂਬਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ। ਫੁੱਲ ਪਾਉਣ ਦੀ ਰਸਮ ਅਦਾ ਕਰਨ ਲਈ ਲੋਕਾਂ ਨੂੰ ਹੁਣ ਘੰਟਿਆਂਬੱਧੀ ਕਤਾਰ ’ਚ ਆਪਣੀ ਵਾਰੀ ਦੀ ਉਡੀਕ ਕਰਨੀ ਪੈ ਰਹੀ ਹੈ। ਗੁਰਦੁਆਰਾ ਪਤਾਲਪੁਰੀ ਸ੍ਰੀ ਕੀਰਤਪੁਰ ਸਾਹਿਬ ਤੇ ਗੁਰਦੁਆਰਾ ਦੇਗਸਰ ਸ਼੍ਰੀ ਕਟਾਣਾ ਸਾਹਿਬ ਤੋਂ ਪ੍ਰਾਪਤ ਹੋਏ ਅੰਕੜੇ ਦੱਸਦੇ ਹਨ ਕਿ ਕੋਰੋਨਾ ਮਹਾਮਾਰੀ ਦੇ ਵਧੇ ਪ੍ਰਕੋਪ ਤੋਂ ਬਾਅਦ ਪੰਜਾਬ ਦੇ ਘਰਾਂ ’ਚ ਮੌਤ ਦੇ ਸੱਥਰ ਵਿਛਣ ਦੀ ਗਿਣਤੀ ਦੁੱਗਣੀ ਤੋਂ ਵੱਧ ਕੇ ਤਿੰਨ ਗੁਣਾਂ ਨੂੰ ਢੁੱਕਣ ਜਾ ਰਹੀ ਹੈ।ਪੰਜਾਬ ਦੀ ਧਰਤੀ ’ਤੇ ਵੱਸਦੇ ਪਰਿਵਾਰਾਂ ਲਈ ਲੰਘਿਆ ਹਫ਼ਤਾ ਅਤਿ-ਦਰਦਨਾਕ ਅਤੇ ਸੋਗਮਈ ਸਾਬਤ ਹੋਇਆ ਹੈ।

ਸਿਰਫ਼ ਸਿੱਖ ਧਰਮ ਨਾਲ ਸਬੰਧਿਤ ਪੀੜਤ ਪਰਿਵਾਰਾਂ ਨਾਲੋਂ ਵਿੱਛੜੇ ਮ੍ਰਿਤਕਾਂ ਦੇ ਨਾਂ ਅਤੇ ਪਤੇ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਾਕੀ ਧਰਮਾਂ ਦੇ ਪਰਿਵਾਰਾਂ ’ਚ ਵਾਪਰੇ ਕੋਰੋਨਾ ਦੇ ਕਹਿਰ ਦਾ ਸਿੱਟਾ ਕੀ ਰਿਹਾ ਹੋਵੇਗਾ। ਸਿੱਖ ਧਰਮ ’ਚ ਅਸਥੀਆਂ ਜਲ ਪ੍ਰਵਾਹ ਕਰਨ ਦੀ ਪ੍ਰਕਿਰਿਆ ਲਈ ਵਿਸ਼ੇਸ਼ ਸਥਾਨ ਰੱਖਣ ਵਾਲੇ ਗੁਰਦੁਆਰਾ ਪਾਤਾਲਪੁਰੀ ਸ੍ਰੀ ਕੀਰਤਪੁਰ ਸਾਹਿਬ ਤੋਂ ਪ੍ਰਾਪਤ ਅੰਕੜੇ ਦੱਸਦੇ ਹਨ ਕਿ 27 ਅਪ੍ਰੈਲ ਨੂੰ 366, 28 ਅਪ੍ਰੈਲ ਨੂੰ 511, 29 ਅਪ੍ਰੈਲ ਨੂੰ 370, 30 ਅਪ੍ਰੈਲ ਨੂੰ 617, 1 ਮਈ ਨੂੰ 276, 2 ਮਈ ਨੂੰ 530 ਅਤੇ 3 ਮਈ ਨੂੰ ਤੀਜੇ ਪਹਿਰ ਤੱਕ 355 ਪਰਿਵਾਰਾਂ ਵੱਲੋਂ ਆਪਣੇ ਤੋਂ ਵਿੱਛੜੇ ਜੀਆਂ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾ ਚੁੱਕੀਆਂ ਹਨ।ਇਥੇ ਦੱਸਣਯੋਗ ਹੈ ਕਿ ਇਸ ਸਥਾਨ ਉੱਪਰ ਆਮ ਦਿਨਾਂ ’ਚ ਔਸਤਨ 200 ਤੋਂ ਲੈ ਕੇ 250 ਤੱਕ ਅਸਥੀਆਂ ਜਲ ਪ੍ਰਵਾਹ ਹੁੰਦੀਆਂ ਸਨ।

ਇਸੇ ਤਰ੍ਹਾਂ ਗੁਰਦੁਆਰਾ ਦੇਗਸਰ ਸ੍ਰੀ ਕਟਾਣਾ ਸਾਹਿਬ ਜਿਥੇ ਆਮ ਦਿਨਾਂ ’ਚ ਔਸਤਨ 20–22 ਮ੍ਰਿਤਕਾਂ ਦੀਆਂ ਅਸਥੀਆਂ ਜਲ ਪ੍ਰਵਾਹ ਹੁੰਦੀਆਂ ਸਨ। ਉੱਥੇ ਹੁਣ ਇਹ ਅੰਕੜਾ ਵੱਧ ਕੇ 57 ਤੱਕ ਜਾ ਚੁੱਕਾ ਹੈ। ਪਿਛਲੇ 5 ਦਿਨਾਂ ਦੇ ਅੰਕੜਿਆਂ ਮੁਤਾਬਕ ਲੜੀਵਾਰ 36, 30, 57, 29 ਅਤੇ 53 ਲੋਕਾਂ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ ਹਨ। ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ 1 ਅਪ੍ਰੈਲ ਤੋਂ 20 ਅਪ੍ਰੈਲ ਤੱਕ 2475 ਅਤੇ ਉਸ ਤੋਂ ਬਾਅਦ 13 ਦਿਨਾਂ ’ਚ 1888 ਲੋਕਾਂ ਦੀਆਂ ਅਸਥੀਆਂ ਜਲ ਪ੍ਰਵਾਹ ਹੋਈਆਂ ਹਨ। ਇੱਥੇ ਵੀ ਆਮ ਦਿਨਾਂ ਨਾਲੋਂ ਅੰਕੜਾ ਵੱਧ ਕੇ ਸਾਹਮਣੇ ਆਇਆ ਹੈ। ਬੇਸ਼ਕ ਇਹ ਅੰਕੜੇ ਸਿੱਧੇ ਤੌਰ ’ਤੇ ਇਹ ਸਪੱਸ਼ਟ ਨਹੀਂ ਕਰਦੇ ਕਿ ਇਹ ਮੌਤਾਂ ਕੋਰੋਨਾ ਨਾਲ ਹੋਈਆਂ ਹਨ ਪਰ ਪਿਛਲੇ ਹਫ਼ਤੇ ਤੋਂ ਕੋਰੋਨਾ ਦੇ ਵੱਧੇ ਪ੍ਰਕੋਪ ਦੌਰਾਨ ਇਨਾਂ ਅੰਕੜਿਆਂ ਵਿਚ ਹੋਇਆ ਦਿਲ ਕੰਬਾਊ ਵਾਧਾ ਕੋਰੋਨਾ ਦੇ ਕਹਿਰ ਦੀ ਗਵਾਹੀ ਜ਼ਰੂਰ ਭਰਦਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਟਰੇਡ ਵਿੰਗ ਵੱਲੋਂ ਕੋਰੋਨਾ ਮਹਾਂਮਾਰੀ ’ਚ ਪ੍ਰੇਸ਼ਾਨ ਆਮ ਵਰਗ ਦੀ ਸਹਾਇਤਾ ਲਈ ਮੰਗ ਪੱਤਰ 

ਆਰ ਟੀ ਪੀਸੀਆਰ ਟੈਸਟ ਲਈ ਮਿੱਥੇ ਰੇਟਾਂ ਤੋਂ ਵੱਧ ਪੈਸੇ ਵਸੂਲਣ ਵਾਲੇ ਪ੍ਰਾਈਵੇਟ ਟੈਸਟਿੰਗ ਸੈਂਟਰਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

ਸ਼੍ਰੋਮਣੀ ਅਕਾਲੀ ਦਲ ਯੂਥ ਦੇ ਆਗੂ ਵਿਕਰਮਜੀਤ ਸਿੰਘ ਚੌਹਾਨ ਨੇ ਲਗਵਾਇਆ ਕੋਰੋਨਾ ਦਾ ਟੀਕਾ

ਸੇਵਾ ਕੇਂਦਰਾਂ ’ਚ ਕੋਈ ਵੀ ਸੇਵਾ ਲੈਣ ਲਈ ਅਗੇਤੀ ਪ੍ਰਵਾਨਗੀ ਲਾਜ਼ਮੀ : ਐਸਡੀਐਮ

ਨਵੇਂ ਤਹਿਸੀਲਦਾਰ ਮਨਜੀਤ ਸਿੰਘ ਛੇਤੀ ਅਹੁਦਾ ਸੰਭਾਲਣਗੇ

ਖਿਲਚੀਆਂ ਦੀ ਦੁਕਾਨਦਾਰ ਯੂਨੀਅਨ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਬਾਜ਼ਾਰ ਖੋਲ੍ਹਣ ਦੇ ਸੱਦੇ ਦਾ ਸਮਰਥਨ

ਪਟਿਆਲਾ ਜੇਲ੍ਹ ਤੋੜ ਕੇ ਭੱਜੇ ਤਿੰਨ ਕੈਦੀਆਂ ’ਚੋਂ 1 ਗ੍ਰਿਫ਼ਤਾਰ

ਇੰਟਰਨੈੱਟ ਦੀ ਰੇਂਜ ਨਾ ਹੋਣ ਕਾਰਨ ਬਿਜਲੀ ਖੱਪਤਕਾਰਾਂ ਨੂੰ ਬਿੱਲ ਨਾ ਭਰੇ ਜਾਣ ਕਾਰਨ ਹੋਣਾ ਪੈ ਰਿਹਾ ਖੱਜਲ-ਖੁਆਰ

ਪਿੰਡ ਚਹਿਲ ’ਚ ਕਬਾੜ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ ਨਾਲ ਲੱਖਾਂ ਦਾ ਨੁਕਸਾਨ

ਮੁਕਤਸਰ ਜ਼ਿਲ੍ਹੇ ’ਚ ਕੋਰੋਨਾ ਕਾਰਨ 10 ਲੋਕਾਂ ਦੀ ਮੌਤ