Friday, May 07, 2021 ePaper Magazine
BREAKING NEWS
ਆਈਪੀਐਲ : ਬਾਕੀ ਮੈਚ ਇੰਗਲੈਂਡ 'ਚ ਹੋਣ ਦੀ ਉਮੀਦ, ਈਸੀਬੀ ਦੇ ਸਕਦੀ ਹੈ ਬੀਸੀਸੀਆਈ ਨੂੰ ਪ੍ਰਸਤਾਵਕੋਰੋਨਾ ਦੀ ਮਾਰ ਨਾਲ ਬੇਦੱਮ ਹੋਇਆ ਸੈਰ ਸਪਾਟਾ ਉਦਯੋਗ, ਪੀਕ ਸੀਜ਼ਨ ਦੀ ਬੁਕਿੰਗ ਰੱਦਕੋਰੋਨਾ ਮਹਾਂਮਾਰੀ ਵਿਚਾਲੇ ਅਨੁਸ਼ਕਾ ਅਤੇ ਵਿਰਾਟ ਨੇ ਵਧਾਏ ਮਦਦ ਦੇ ਹੱਥਪ੍ਰਸਿੱਧ ਸੰਗੀਤਕਾਰ ਵਣਰਾਜ ਭਾਟੀਆ ਦਾ 93 ਸਾਲ ਦੀ ਉਮਰ 'ਚ ਦੇਹਾਂਤਕੋਰੋਨਾ ਖ਼ਿਲਾਫ਼ ਲੜਾਈ 'ਚ ਭਾਰਤ ਦੀ ਮਦਦ ਕਰਨਾ ਅਮਰੀਕਾ ਦੀ ਨੈਤਿਕ ਜ਼ਿੰਮੇਵਾਰੀ : ਪ੍ਰਮਿਲਾਕੋਰੋਨਾ : ਪ੍ਰਵਾਸੀ ਭਾਰਤੀਆਂ ਨੇ ਵਧਾਏ ਦੇਸ਼ ਲਈ ਮਦਦ ਦੇ ਹੱਥਆਸਟਰੇਲੀਆ : ਭਾਰਤੀ ਵੈਰੀਅੰਟ ਪਾਜ਼ੀਟਿਵ ਮਰੀਜ਼ ਮਿਲਣ ਤੋਂ ਬਾਅਦ ਪਈਆਂ ਭਾਜੜਾਂਅਮਰੀਕਾ : ਐਚ-1ਬੀ ਵੀਜ਼ਾ ਵਾਲੇ ਭਾਰਤੀ ਦੇਸ਼ ਛੱਡਣ ਲਈ ਮਜਬੂਰਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 4.14 ਲੱਖ ਤੋਂ ਵੱਧ ਨਵੇਂ ਮਾਮਲੇ, 3915 ਮੌਤਾਂਸੁਪਰੀਮ ਕੋਰਟ ਨੇ ਕਿਹਾ : ਦਿੱਲੀ ਨੂੰ ਰੋਜ਼ਾਨਾ ਦਿੱਤੀ ਜਾਵੇ 700 ਮੀਟ੍ਰਿਕ ਟਨ ਆਕਸੀਜਨ

ਦੇਸ਼

ਆਕਸੀਜਨ ਦੀ ਕਮੀ ’ਤੇ ਹਾਈਕੋਰਟ ਵੱਲੋਂ ਕੇਂਦਰ ਦੀ ਖਿਚਾਈ

May 05, 2021 11:00 AM

- ਕਿਹਾ, ਤੁਸੀਂ ਅੰਨ੍ਹੇ ਹੋ ਸਕਦੇ ਹੋ, ਅਸੀਂ ਨਹੀਂ

ਏਜੰਸੀਆਂ
ਨਵੀਂ ਦਿੱਲੀ/4 ਮਈ : ਦੇਸ਼ ’ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਦਰਮਿਆਨ ਆਕਸੀਜਨ ਅਤੇ ਜ਼ਰੂਰੀ ਦਵਾਈਆਂ ਦੀ ਸਪਲਾਈ ਲਈ ਰਾਜਾਂ ਨਾਲ ਕੀਤੇ ਜਾ ਰਹੇ ਪੱਖਪਾਤ ਨੂੰ ਲੈ ਕੇ ਸੁਪਰੀਮ ਕੋਰਟ ਤੇ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਖ਼ਿਲਾਫ਼ ਸਖ਼ਤ ਰੁਖ਼ ਅਪਣਾਇਆ ਹੋਇਆ ਹੈ। ਦੇਸ਼ ਦੇ ਹਸਪਤਾਲ ਵਿੱਚ ਬੈੱਡਾਂ ਦੀ ਘਾਟ ਅਤੇ ਆਕਸੀਜਨ ਦੀ ਕਮੀ ਨੂੰ ਲੈ ਕੇ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਵਿੱਚ 14ਵੇਂ ਦਿਨ ਸੁਣਵਾਈ ਹੋਈ। ਦਿੱਲੀ ਵਿੱਚ ਆਕਸੀਜਨ ਦੀ ਕਮੀ ਨੂੰ ਲੈ ਕੇ ਕੇਂਦਰ ਸਰਕਾਰ ਦੀ ਖਿਚਾਈ ਕਰਦਿਆਂ ਹਾਈ ਕੋਰਟ ਨੇ ਕਿਹਾ ਹੈ ਕਿ ਤੁਸੀਂ ਅੰਨ੍ਹੇ ਹੋ ਸਕਦੇ ਹੋ, ਅਸੀਂ ਨਹੀਂ ਹਾਂ। ਹਾਈ ਕੋਰਟ ਨੇ ਸੁਣਵਾਈ ਦੌਰਾਨ ਏਐਸਜੀ ਚੇਤਨ ਸ਼ਰਮਾ ਨੂੰ ਕਿਹਾ ਕਿ ਮੁਆਫ ਕਰਨਾ, ਸ਼ਰਮਾ ਜੀ। ਤੁਸੀਂ ਅੰਨ੍ਹੇ ਹੋ ਸਕਦੇ ਹੋ, ਅਸੀਂ ਨਹੀਂ ਹਾਂ। ਤੁਸੀਂ ਗੈਰ-ਸੰਵੇਦਨਸੀਲ ਕਿਵੇਂ ਹੋ ਸਕਦੇ ਹੋ? ਇਹ ਭਾਵੁਕ ਮਾਮਲਾ ਹੈ। ਜ਼ਿੰਦਗੀਆਂ ਦਾਅ ਉੱਤੇ ਲੱਗੀਆਂ ਹੋਈਆਂ ਹਨ। ਦਿੱਲੀ ਸਰਕਾਰ ਨੇ ਦੋਸ਼ ਲਾਇਆ ਕਿ ਆਕਸੀਜਨ ਦੀ ਸਪਲਾਈ, ਟੈਂਕਰਾਂ ਦੀ ਸਹੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ। ਇਸ ’ਤੇ ਹਾਈ ਕੋਰਟ ਨੇ ਕਿਹਾ, ਜੇ ਮਹਾਰਾਸਟਰ ਵਿਚ ਆਕਸੀਜਨ ਦੀ ਖਪਤ ਘੱਟ ਹੁੰਦੀ ਹੈ ਤਾਂ ਟੈਂਕਰ ਉੱਥੋਂ ਦਿੱਲੀ ਭੇਜੇ ਜਾ ਸਕਦੇ ਹਨ। ਸੁਪਰੀਮ ਕੋਰਟ ਨੇ ਵੀ ਦਿੱਲੀ ਨੂੰ 700 ਐਮਟੀ ਆਕਸੀਜਨ ਮੁਹੱਈਆ ਕਰਵਾਉਣ ਲਈ ਕਿਹਾ ਹੈ, ਇਸ ਲਈ ਉਨ੍ਹਾਂ ਨੂੰ ਇੰਨੀ ਮਿਲਣੀ ਚਾਹੀਦੀ ਹੈ।
ਦਿੱਲੀ ਹਾਈ ਕੋਰਟ ਨੇ ਵੀ ਕੇਂਦਰ ਨੂੰ ਇਹ ਵੀ ਕਿਹਾ ਕਿ ਅੱਜ ਪੂਰਾ ਦੇਸ਼ ਆਕਸੀਜਨ ਲੈਣ ਲਈ ਤਰਲੋਮੱਛੀ ਹੋ ਰਿਹਾ ਹੈ। ਆਕਸੀਜਨ ਦੀ ਢੱੁਕਵੀਂ ਸਪਲਾਈ ਲਈ ਕੇਂਦਰ ਆਈਆਈਐਮ ਦੇ ਮਾਹਰਾਂ ਅਤੇ ਯੋਗ ਲੋਕਾਂ ਦੀ ਰਾਏ ਲੈ ਸਕਦਾ ਹੈ। ਜੇ ਤੁਸੀਂ (ਕੇਂਦਰ) ਆਕਸੀਜਨ ਟੈਂਕਰਾਂ ਦਾ ਪ੍ਰਬੰਧ ਆਈਆਈਟੀ ਜਾਂ ਆਈਆਈਐਮ ਨੂੰ ਸੌਂਪਦੇ ਹੋ ਤਾਂ ਇਹ ਲੋਕ ਵਧੀਆ ਕੰਮ ਕਰਨਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 4.14 ਲੱਖ ਤੋਂ ਵੱਧ ਨਵੇਂ ਮਾਮਲੇ, 3915 ਮੌਤਾਂ

ਸੁਪਰੀਮ ਕੋਰਟ ਨੇ ਕਿਹਾ : ਦਿੱਲੀ ਨੂੰ ਰੋਜ਼ਾਨਾ ਦਿੱਤੀ ਜਾਵੇ 700 ਮੀਟ੍ਰਿਕ ਟਨ ਆਕਸੀਜਨ

ਤਿਹਾੜ ਜੇਲ੍ਹ ਵਿੱਚੋਂ ਪੈਰੋਲ ’ਤੇ ਰਿਹਾ ਕੀਤੇ ਜਾਣਗੇ ਚਾਰ ਹਜ਼ਾਰ ਕੈਦੀ

ਸੀਨੀਅਰ ਪੱਤਰਕਾਰ ਸ਼ੇਸ਼ ਨਾਰਾਇਣ ਸਿੰਘ ਦਾ ਦੇਹਾਂਤ

ਐਨਜੀਟੀ ਦੇ ਰਜਿਸਟਰਾਰ ਜਨਰਲ ਆਸ਼ੂ ਗਰਗ ਦੀ ਕੋਰੋਨਾ ਨਾਲ ਮੌਤ

ਛਤਰਸਾਲ ਸਟੇਡੀਅਮ ਕਤਲੇਆਮ : ਜ਼ਖਮੀ ਪਹਿਲਵਾਨ ਨੇ ਪੁਲਿਸ ਨੂੰ ਦਿੱਤਾ ਬਿਆਨ, ਸੁਸ਼ੀਲ ਨੇ ਕੁੱਟਿਆ

ਸੁਪਰੀਮ ਕੋਰਟ ਵੱਲੋਂ ਚੋਣ ਕਮਿਸ਼ਨ ਵਿਰੁੱਧ ਮਦਰਾਸ ਹਾਈ ਕੋਰਟ ਦੀਆਂ ਟਿੱਪਣੀਆਂ ਹਟਾਉਣ ਤੋਂ ਇਨਕਾਰ

ਮੱਧ ਪ੍ਰਦੇਸ਼ ’ਚ 15 ਮਈ ਤੱਕ ਸਭ ਕੁਝ ਰਹੇਗਾ ਬੰਦ

ਕੇਰਲ ’ਚ 8 ਮਈ ਤੋਂ ਮੁਕੰਮਲ ਤਾਲਾਬੰਦੀ ਦਾ ਐਲਾਨ

ਕਰਨਾਟਕ ’ਚ ਵੱਧ ਆਕਸੀਜਨ ਦੇਣ ਦੇ ਹਾਈ ਕੋਰਟ ਦੇ ਆਦੇਸ਼ ਵਿਰੁੱਧ ਸੁਪਰੀਮ ਕੋਰਟ ਪਹੁੰਚਿਆ ਕੇਂਦਰ