Friday, May 07, 2021 ePaper Magazine
BREAKING NEWS
ਕੋਰੋਨਾ ਦੀ ਮਾਰ ਨਾਲ ਬੇਦੱਮ ਹੋਇਆ ਸੈਰ ਸਪਾਟਾ ਉਦਯੋਗ, ਪੀਕ ਸੀਜ਼ਨ ਦੀ ਬੁਕਿੰਗ ਰੱਦਕੋਰੋਨਾ ਮਹਾਂਮਾਰੀ ਵਿਚਾਲੇ ਅਨੁਸ਼ਕਾ ਅਤੇ ਵਿਰਾਟ ਨੇ ਵਧਾਏ ਮਦਦ ਦੇ ਹੱਥਪ੍ਰਸਿੱਧ ਸੰਗੀਤਕਾਰ ਵਣਰਾਜ ਭਾਟੀਆ ਦਾ 93 ਸਾਲ ਦੀ ਉਮਰ 'ਚ ਦੇਹਾਂਤਕੋਰੋਨਾ ਖ਼ਿਲਾਫ਼ ਲੜਾਈ 'ਚ ਭਾਰਤ ਦੀ ਮਦਦ ਕਰਨਾ ਅਮਰੀਕਾ ਦੀ ਨੈਤਿਕ ਜ਼ਿੰਮੇਵਾਰੀ : ਪ੍ਰਮਿਲਾਕੋਰੋਨਾ : ਪ੍ਰਵਾਸੀ ਭਾਰਤੀਆਂ ਨੇ ਵਧਾਏ ਦੇਸ਼ ਲਈ ਮਦਦ ਦੇ ਹੱਥਆਸਟਰੇਲੀਆ : ਭਾਰਤੀ ਵੈਰੀਅੰਟ ਪਾਜ਼ੀਟਿਵ ਮਰੀਜ਼ ਮਿਲਣ ਤੋਂ ਬਾਅਦ ਪਈਆਂ ਭਾਜੜਾਂਅਮਰੀਕਾ : ਐਚ-1ਬੀ ਵੀਜ਼ਾ ਵਾਲੇ ਭਾਰਤੀ ਦੇਸ਼ ਛੱਡਣ ਲਈ ਮਜਬੂਰਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 4.14 ਲੱਖ ਤੋਂ ਵੱਧ ਨਵੇਂ ਮਾਮਲੇ, 3915 ਮੌਤਾਂਸੁਪਰੀਮ ਕੋਰਟ ਨੇ ਕਿਹਾ : ਦਿੱਲੀ ਨੂੰ ਰੋਜ਼ਾਨਾ ਦਿੱਤੀ ਜਾਵੇ 700 ਮੀਟ੍ਰਿਕ ਟਨ ਆਕਸੀਜਨਤਿਹਾੜ ਜੇਲ੍ਹ ਵਿੱਚੋਂ ਪੈਰੋਲ ’ਤੇ ਰਿਹਾ ਕੀਤੇ ਜਾਣਗੇ ਚਾਰ ਹਜ਼ਾਰ ਕੈਦੀ

ਪੰਜਾਬ

ਪੰਜ ਬਰਾਤੀਆਂ ਨਾਲ ਵਿਆਹ ਕੇ ਲੈ ਗਿਆ ਲਾੜੀ

May 05, 2021 11:41 AM

ਜਗਰਾਉਂ,ਹਠੂਰ, 4 ਮਈ (ਕੌਸ਼ਲ ਮੱਲ੍ਹਾ) : ਇਲਾਕੇ ਦੇ ਪਿੰਡ ਨਵਾਂ ਡੱਲਾ ਵਿਖੇ ਦਾਇਆ ਕਲਾਂ (ਮੋਗਾ) ਤੋ ਆਈ ਬਰਾਤ ਵਿਚ ਲਾੜੇ ਸਮੇਤ ਪੰਜ ਵਿਅਕਤੀ ਲੜਕੀ ਨੂੰ ਵਿਆਹ ਕੇ ਲੈ ਗਏ।ਵਿਆਹ ਦੀਆ ਸਾਰੀਆ ਰਸਮਾ ਬਹੁਤ ਹੀ ਸਾਦੇ ਰੀਤੀ ਰਿਵਾਜਾ ਨਾਲ ਹੋਈਆ।ਵਿਆਹ ਵਿਚ ਨਾ ਹੀ ਕੰਨ ਪਾੜੂ ਸੰਗੀਤ ਅਤੇ ਨਾ ਹੀ ਰਿਸਤੇਦਾਰਾ ਦਾ ਇਕੱਠ ਹੋਇਆ।ਇਸ ਸਾਦੇ ਵਿਆਹ ਵਾਲੀ ਨਵੀ ਵਿਆਹੀ ਜੋੜੀ ਬਹੁਤ ਖੁਸ ਦਿਖਾਈ ਦੇ ਰਹੀ ਸੀ।ਕੋਰੋਨਾ ਵਾਇਰਸ ਕਾਰਨ ਲੱਗੇ ਲਾਕਡਾਊਨ ਦੌਰਾਨ ਸਰਕਾਰ ਦੇ ਹੁੱਕਮਾ ਦੀ ਪਾਲਣਾ ਕਰਦੇ ਹੋਏ ਜਸਪ੍ਰੀਤ ਕੌਰ ਪੁੱਤਰੀ ਮਨਜੀਤ ਸਿੰਘ ਵਾਸੀ ਨਵਾਂ ਡੱਲਾ ਦਾ ਵਿਆਹ ਦਲਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਦਾਇਆ ਕਲਾਂ ਦੇ ਨਾਲ ਸਿੱਖੀ ਰੀਤੀ ਰਿਵਾਜਾ ਨਾਲ ਹੋਇਆ।ਅੱਜ ਪਿੰਡ ਦਾਇਆ ਕਲਾਂ ਤੋ ਸਵੇਰੇ ਸੱਤੇ ਵਜੇ ਬਰਾਤ ਲੜਕੀ ਦੇ ਘਰ ਪਿੰਡ ਨਵਾਂ ਡੱਲਾ ਵਿਖੇ ਪਹੁੰਚ ਗਈ ਦੋਵੇ ਪਰਿਵਾਰਾ ਨੇ ਹੱਥ ਜੋੜ ਕੇ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਇੱਕ-ਦੂਜੇ ਨੂੰ ਮਿਲਣੀ ਦੌਰਾਨ ਬਿਨਾ ਗਲ ਲਗਾਏ ਹੱਥ ਜੋੜ ਕੇ ਸਵਾਗਤ ਕੀਤਾ ਅਤੇ ਬਾਅਦ ਵਿਚ ਪਿੰਡ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਅਨੰਦ ਕਾਰਜ ਹੋਏ।ਲੜਕੀ ਦੀ ਵਿਦਾਈ ਸਵੇਰੇ ਗਿਆਰਾ ਵਜੇ ਸਾਦੇ ਢੰਗ ਨਾਲ ਕੀਤੀ ਗਈ।ਇਸ ਮੌਕੇ ਨਵੀ ਵਿਆਹੀ ਜੋੜੀ ਜਸਪ੍ਰੀਤ ਕੌਰ ਅਤੇ ਦਲਜੀਤ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾ ਸਾਡਾ ਸਾਦਾ ਵਿਆਹ ਹੋਇਆ ਹੈ ਅਸੀ ਚਾਹੁੰਦੇ ਹਾਂ ਕਿ ਜਦੋ ਲਾਕਡਾਊਨ ਖਤਮ ਹੋ ਜਾਵੇ ਤਦ ਵੀ ਇਸੇ ਤਰ੍ਹਾ ਦੇ ਸਾਦੇ ਵਿਆਹ ਸਮਾਗਮ ਹੋਣੇ ਚਾਹੀਦੇ ਹਨ ਕਿਉਕਿ ਸਾਦੇ ਸਮਾਗਮ ਕਰਨ ਨਾਲ ਦੋਵੇ ਪਰਿਵਾਰਾ ਤੇ ਕੋਈ ਆਰਥਿਕ ਬੋਝ ਨਹੀ ਪੈਦਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਗੁਰਦੀਪ ਸਿੰਘ,ਪ੍ਰਧਾਨ ਨਿਰਮਲ ਸਿੰਘ ਡੱਲਾ,ਪ੍ਰਧਾਨ ਹਾਕਮ ਸਿੰਘ ਡੱਲਾ,ਮਨਜੀਤ ਸਿੰਘ,ਪੰਚ ਦਾਰਾ ਸਿੰਘ,ਅੰਮ੍ਰਿਤਪਾਲ ਸਿੰਘ,ਮਨਦੀਪ ਸਿੰਘ,ਕਾਮਰੇਡ ਹਾਕਮ ਸਿੰਘ,ਬਹਾਦਰ ਸਿੰਘ,ਮੰਗਲ ਸਿੰਘ ਮੱਲੇਆਣਾ,ਮਨਜਿੰਦਰ ਕੌਰ,ਜਸਪਾਲ ਸਿੰਘ,ਮਨਜੀਤ ਸਿੰਘ,ਪਰਮਜੀਤ ਕੌਰ,ਜਗਦੀਸ ਸਿੰਘ,ਸਵਰਨ ਸਿੰਘ,ਕੁਲਦੀਪ ਸਿੰਘ ਅਤੇ ਪੰਜ ਬਰਾਤੀ ਹਾਜ਼ਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਆਰ ਟੀ ਪੀਸੀਆਰ ਟੈਸਟ ਲਈ ਮਿੱਥੇ ਰੇਟਾਂ ਤੋਂ ਵੱਧ ਪੈਸੇ ਵਸੂਲਣ ਵਾਲੇ ਪ੍ਰਾਈਵੇਟ ਟੈਸਟਿੰਗ ਸੈਂਟਰਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

ਸ਼੍ਰੋਮਣੀ ਅਕਾਲੀ ਦਲ ਯੂਥ ਦੇ ਆਗੂ ਵਿਕਰਮਜੀਤ ਸਿੰਘ ਚੌਹਾਨ ਨੇ ਲਗਵਾਇਆ ਕੋਰੋਨਾ ਦਾ ਟੀਕਾ

ਸੇਵਾ ਕੇਂਦਰਾਂ ’ਚ ਕੋਈ ਵੀ ਸੇਵਾ ਲੈਣ ਲਈ ਅਗੇਤੀ ਪ੍ਰਵਾਨਗੀ ਲਾਜ਼ਮੀ : ਐਸਡੀਐਮ

ਨਵੇਂ ਤਹਿਸੀਲਦਾਰ ਮਨਜੀਤ ਸਿੰਘ ਛੇਤੀ ਅਹੁਦਾ ਸੰਭਾਲਣਗੇ

ਖਿਲਚੀਆਂ ਦੀ ਦੁਕਾਨਦਾਰ ਯੂਨੀਅਨ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਬਾਜ਼ਾਰ ਖੋਲ੍ਹਣ ਦੇ ਸੱਦੇ ਦਾ ਸਮਰਥਨ

ਪਟਿਆਲਾ ਜੇਲ੍ਹ ਤੋੜ ਕੇ ਭੱਜੇ ਤਿੰਨ ਕੈਦੀਆਂ ’ਚੋਂ 1 ਗ੍ਰਿਫ਼ਤਾਰ

ਇੰਟਰਨੈੱਟ ਦੀ ਰੇਂਜ ਨਾ ਹੋਣ ਕਾਰਨ ਬਿਜਲੀ ਖੱਪਤਕਾਰਾਂ ਨੂੰ ਬਿੱਲ ਨਾ ਭਰੇ ਜਾਣ ਕਾਰਨ ਹੋਣਾ ਪੈ ਰਿਹਾ ਖੱਜਲ-ਖੁਆਰ

ਪਿੰਡ ਚਹਿਲ ’ਚ ਕਬਾੜ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ ਨਾਲ ਲੱਖਾਂ ਦਾ ਨੁਕਸਾਨ

ਮੁਕਤਸਰ ਜ਼ਿਲ੍ਹੇ ’ਚ ਕੋਰੋਨਾ ਕਾਰਨ 10 ਲੋਕਾਂ ਦੀ ਮੌਤ

3 ਕੋਰੋਨਾ ਮਰੀਜ਼ਾਂ ਦੀ ਹੋਈ ਮੌਤ, 134 ਹੋਰ ਆਏ ਪਾਜ਼ੇਟਿਵ